ਵਣ ਕਸਤੂਰੀ (en:black-throated thrush:), (Turdus atrogularis) ਵਣ ਕਸਤੂਰੀ ਯੂਰੇਸ਼ੀਆ ਵਿੱਚ ਮਿਲਣ ਵਾਲ਼ਾ ਕਸਤੂਰੀ ਖੱਲ੍ਹਣੇ ਦਾ ਇੱਕ ਪਰਵਾਸ ਕਰਨ ਵਾਲ਼ਾ ਪੰਖੀ ਹੈ। ਇਸਦਾ ਇਲਾਕਾ ਭਾਵੇਂ ਬੜਾ ਤਕੜਾ ਹੈ ਪਰ ਇਸਦੀ ਕੁੱਲ ਸੰਸਾਰ ਵਿੱਚ ਵਸੋਂ ਬੜੀ ਘੱਟ ਏ। ਪੰਖੇਰੂਆਂ ਦੀ ਗਿਣਤੀ ਕਰਨਾ ਬੜੀ ਔਖ ਦਾ ਕੰਮ ਹੈ ਪਰ ਫਿਰ ਵੀ ੨੦੦੫ ਵਿੱਚ ਕੀਤੀ ਗਈ ਅੰਦਾਜ਼ਨ ਗਿਣਤੀ ਅਨੁਸਾਰ ਇਸਦੀ ਕੁੱਲ ਆਬਾਦੀ ਇੱਕ ਲੱਖ ਤੋਂ ਪੰਜ ਲੱਖ ਦੇ ਵਿਚਕਾਰ ਸੀ। ਜੋ ਉਦੋਂ ਤੋਂ ਹੁਣ ਤੀਕਰ ਘਟਣ ਹੀ ਡਹੀ ਏ। ਇਸਦੀ ਪਰਸੂਤ ਦਾ ਇਲਾਕਾ ਯੂਰਪ ਦੀ ਚੜ੍ਹਦੀ ਬਾਹੀ ਤੋਂ ਲੈ ਕੇ ਸਾਈਬੇਰੀਆ ਦੇ ਲਹਿੰਦੇ ਪਾਸੇ ਤੇ ਉੱਤਰ-ਲਹਿੰਦੇ ਮੰਗੋਲੀਆ ਤੀਕਰ ਏ। ਇਹ ਆਵਦਾ ਸਿਆਲ ਦਾ ਵੇਲਾ ਮੱਧ-ਏਸ਼ੀਆ ਦੇ ਅਰਬੀ ਗੁੱਡਾ-ਟਾਪੂ/ਪੈਨਿਨਸੁਲਾ ਤੋਂ ਲੈ ਕੇ ਬਰਮਾ ਦੀ ਚੜ੍ਹਦੀ ਬਾਹੀ ਤੱਕ ਦੇ ਇਲਾਕੇ ਵਿੱਚ ਗੁਜ਼ਾਰਦਾ ਏ। ਇਹ ਜਪਾਨ, ਥਾਈਲੈਂਡ, ਤਾਈਵਾਨ ਤੇ ਯੂਰਪ ਦੇ ਦੂਸਰਿਆਂ ਹਿੱਸਿਆਂ ਵੱਲ ਵੀ ਸਿਆਲ ਵਿੱਚ ਗੇੜਾ ਮਾਰ ਆਉਂਦਾ ਏ। 

ਵਣ ਕਸਤੂਰੀ
Black-throated thrush
Scientific classification
Kingdom:
Phylum:
Class:
Order:
Family:
Genus:
Species:
T. atrogularis
Binomial name
Turdus atrogularis
Jarocki, 1819

ਜਾਣ ਪਛਾਣ

ਸੋਧੋ

ਇਸਦੀ ਚੁੰਝ ਤੋਂ ਪੂੰਝੇ ਸੀਤਰ ਲੰਮਾਈ ੨੪ ਤੋਂ ੨੭ ਸੈਮੀ, ਵਜ਼ਨ ੭੦ ਤੋਂ ੧੧੦ ਗ੍ਰਾਮ ਤੇ ਪਰਾਂ ਦਾ ਫੈਲਾਅ ੪੦-੪੫ ਸੈਮੀ ਹੁੰਦਾ ਏ। ਇਸਦੀ ਚੁੰਝ ਖੱਟੀ ਤੇ ਗਾੜ੍ਹੀ ਭੂਰੀ ਤੇ ਪਾਹੁੰਚੇ ਭੂਰੇ ਹੁੰਦੇ ਹਨ। ਨਰ ਚੁੰਝ ਥੱਲਿਓਂ ਛਾਤੀ ਤੱਕ ਕਾਲ਼ੇ ਰੰਗ ਦਾ ਹੁੰਦਾ ਹੈ ਜਦਕਿ ਮਾਦਾ ਦੇ ਇਸ ਥਾਂ ਕਾਲ਼ੇ ਰੰਗ ਦੀ ਬਜਾਏ ਲਿਸ਼ਕ ਹੁੰਦੀ ਏ। ਇਸਦਾ ਬਾਕੀ ਸਰੀਰ ਫਿੱਕਾ ਭੂਰਾ ਤੇ ਪੂੰਝਾ ਭੂਰਾ-ਕਾਲ਼ਾ ਹੁੰਦਾ ਏ।

ਖ਼ੁਰਾਕ

ਸੋਧੋ

ਇਸਦੀ ਖ਼ੁਰਾਕ ਕੰਗਰੋੜਹੀਣ ਕੀਟ, ਚੈਰੀਆਂ- ਬੈਰੀਆਂ ਵਰਗੇ ਫ਼ਲ ਤੇ ਹੋਰ ਕੁਝ ਘਾਹ ਜਾਂ ਫਸਲਾਂ ਦੇ ਬੀਅ ਹੁੰਦੇ ਹਨ। ਇਹ ਆਪਣੀ ਖ਼ੁਰਾਕ ਭੌਂ ਅਤੇ ਪਾਣੀ ਦੋਆਂ ਥਾਂਈਂ ਤੋਂ ਲੱਭਦੀ ਰਹਿੰਦੀ ਹੈ।

ਪਰਸੂਤ

ਸੋਧੋ

ਇਸਦਾ ਪਰਸੂਤ ਵੇਲਾ ਜੇਠ ਤੋਂ ਸਾਉਣ (ਮਈ ਤੋਂ ਜੁਲਾਈ) ਹੁੰਦਾ ਏ। ਇਹ ਆਪਣਾ ਆਲ੍ਹਣਾ ਭੌਂ ਡੇਢ-ਦੋ ਗਜ਼ ਦੀ ਉੱਚਾਈ ਤੇ ਕਿਸੇ ਝਾੜ 'ਤੇ ਜਾਂ ਕਈ ਵੇਰਾਂ ਭੁੰਜੇ ਹੀ ਬਣਾਉਂਦੇ ਹਨ। ਆਲ੍ਹਣਾ ਘਾਹ ਤੇ ਨਿੱਕੀਆਂ-ਹੌਲ਼ੀਆਂ ਟਾਹਣੀਆਂ ਤੋਂ ਬਣਿਆ ਹੁੰਦਾ ਹੈ, ਜੀਹਤੇ ਥੋੜਾ-ਥੋੜਾ ਮਿੱਟੀ ਦਾ ਲੇਅ ਲਾਇਆ ਹੁੰਦਾ ਏ। ਮਾਦਾ ਇੱਕ ਵੇਰਾਂ ੪ ਤੋਂ ੭ ਆਂਡੇ ਦੇਂਦੀ ਹੈ। ਆਂਡਿਆਂ 'ਤੇ ਯਾਰਾਂ-ਬਾਰਾਂ ਦਿਨਾਂ ਲਈ 'ਕੱਲੀ ਮਾਦਾ ਹੀ ਬਹਿੰਦੀ ਹੈ। ਬੋਟਾਂ ਨੂੰ ਚੋਗਾ ਜੋੜਾ ਰਲ਼ਕੇ ਹੀ ਲਿਆਣਕੇ ਖਵਾਉਂਦਾ ਹੈ। [1][2][3][4]

ਹਵਾਲੇ

ਸੋਧੋ
  1. "Black throated thrush ਅੰਗਰੇਜ਼ੀ ਵਿਕੀਪੀਡੀਆ".
  2. "Black throated thrush".[permanent dead link]
  3. "Black throated thrush".
  4. "Black throated thrush".