ਵਤਨ ਸਿੰਘ ਸਪੁੱਤਰ ਮੇਹਰ ਸਿੰਘ ਪਿੰਡ ਕਾਹਰੀ, ਜ਼ਿਲਾ ਹੁਸ਼ਿਆਰਪੁਰ ਉਨਾਂ ਸੱਤ ਆਦਮੀਆਂ ਵਿੱਚੋਂ ਇੱਕ ਸੀ ਜੋ ਬੇਲਾ ਸਿੰਘ ਦੀ ਗੋਲੀ ਨਾਲ ਫੱਟੜ ਹੋਏ ਸਨ। ਬਾਅਦ ਵਿੱਚ ਉਹ ਉਹਨਾਂ ਵਿੱਚੋਂ ਇੱਕ ਸੀ ਹਾਪਕਿਨਸਨ ਦੇ ਕਤਲ ਵਿੱਚ ਫੜੇ ਗਏ ਸਨ ਤੇ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ। ਉਹ ਇੱਕ ਉਨਾਂ ਪਰਵਾਸੀਆਂ ਸਿੱਖਾਂ ਚੋਂ ਸੀ ਜਿਨ੍ਹਾਂ ਨੇ ਪਹਿਲਾਂ ਭਾਰਤੀ ਫੌਜ ਵਿੱਚ ਨੌਕਰੀ ਕੀਤੀ ਤੇ ਬਾਅਦ ਵਿੱਚ ਗਰੀਬ ਹੋ ਗਏ। ਉਸਨੇ ਪੰਜਾਬ ੭੬ ਵੀਂ ਰੇਜ਼ਮੈਟ ਵਿੱਚ ਨੌਕਰੀ ਕੀਤੀ ਪਰ ਬਾਦ ਵਿੱਚ ਉਸਨੂੰ ਵੀ ਉਨਾਂ ੩੩ ਆਦਮੀਆਂ ਸਮੇਤ ਕੱਢ ਦਿੱਤਾ ਜਦੋਂ ਕਿਸੇ ਨੇ ਰੇਜ਼ਮੈਟ 'ਚ ਕਿਸੇ ਨੇ ਅਫ਼ਸਰ ਤੇ ਹਮਲਾ ਕਰ ਦਿੱਤਾ ਸੀ। ੧੯੦੬ 'ਚ ਤਰੁੰਤ ਬਾਅਦ ਉਹ ਕਨੇਡਾ ਆ ਗਿਆ। ਉਹ ਵੈਨਕੂਵਰ ਵਿੱਚ ਬਲਵੰਤ ਸਿੰਘ ਖੁਰਦਪੁਰ ਦੇ ਕਾਫੀ ਨਜ਼ਦੀਕ ਸੀ, ਉਹ ਗ਼ਦਰ ਪਾਰਟੀ ਨਾਲ ਜੁੜਿਆ ਅਤੇ ਉਸਨੇ ਕਾਮਾਗਾਟਾਮਾਰੂ ਸਮੇਂ ਤੱਟ ਤੇ ਕਮੇਟੀ ਦੀ ਸੇਵਾ ਨਿਭਾਈ। ਉਹ ਬਲਵੰਤ ਸਿੰਘ ਨਾਲ ਉਸੇ ਇੱਕੋ ਜਹਾਜ਼ 'ਚ ਵੈਨਕੂਵਰ ਤੋਂ ਚਲਾ ਗਿਆ, ਅਤੇ ਸ਼ੰਘਈ ਤੋਂ ਇੰਡੀਆ ਬਲਵੰਤ ਸਿੰਘ ਦੀ ਪਤਨੀ ਨਾਲ ਗਿਆ।  ਉਸਨੂਂ ਇੰਡੀਆ ਵਿੱਚ ਫੜ ਲਿਆ ਗਿਆ, ਉਸਨੂੰ ਲਾਹੌਰ ੧੯੧੭ ਸਾਜਿਸ਼ ਵਿੱਚ ਗ਼ਦਰ ਪਾਰਟੀ ਨਾਲ ਜੁੜੇ ਹੌਣ ਕਰਕੇ ਪਹਿਲਾਂ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ੧੯੨੦ ਤੱਕ ਆਮ ਮਾਫ਼ੀ ਨਾਲ ਰਿਹਾ ਹੌਣ ਤੱਕ ਉਹ ਹਜ਼ੀਰਾਬਾਗ ਕੇਂਦਰੀ ਜ਼ੇਲ ਵਿੱਚ ਰਿਹਾ, ਪਰ ਇੱਕ ਸਾਲ ਬਾਅਦ ਜਲਦੀ ਹੀ ਉਹ ਮਰ ਗਿਆ।

ਸ੍ਰੋਤ: ਸੋਹਨ ਸਿੰਘ ਪੂਨੀ, ਕਨੇਡਾ ਦੇ ਗ਼ਦਰੀ ਯੋਦੇ [ ਅਮ੍ਰਿੰਤਸਰ: ਸਿੰਘ ਬ੍ਰਦਰਜ਼,੨੦੦੯], ਸ੍ਰਟਗਲ ਫੌਰ ਫ੍ਰਈ ਹਿੰਦੌਸਤਾਨ: ਗ਼ਦਰ ਡਾਇ੍ਰਟੈਕਟਰੀ,ਪੰਜਾਬ ਸੈਕਸ਼ਨ, 1915[ਛਪਿਆ- ਮਹਿਰੌਲੀ,ਨਵੀਂ ਦਿੱਲੀ: ਗੋਬਿੰਦ ਸਦਨ ਇੰਸੀਟਿਊਟ ਫੌਰ ਅਡਵਾਂਸਡ

ਸਟੱਡੀਜ਼ ਇਨ ਕੰਪ੍ਰੀਟੈਟਵ ਰੀਲੀਜ਼ਨ, ]