ਚਾਹੇ ਆਚਾਰੀਆ ਭਰਤ ਦੇ ‘ਨਾਟਯਸ਼ਾਸਤ੍ਰ’ ਚ ‘ਵਤਸਲ’ ਰਸ ਦਾ ਬਿਲਕੁਲ ਵੀ ਜ਼ਿਕਰ ਨਹੀਂ ਮਿਲਦਾ ਅਤੇ ਮੰਮਟ ਨੇ ਇਸਨੂੰ ਪੁੱਤਰ ਆਦਿ ਦੇ ਪ੍ਰਤੀ ਰਤੀ (ਸਨੇਹ) ਭਾਵ ਦੀ ਸ਼੍ਰੇਣੀ ’ਚ ਰੱਖਿਆ ਹੈ: ਪਰੰਤੂ ਵਿਸ਼ਵਨਾਥ ਨੇ ‘ਵਤਸਲ’ ਰਸ ਦਾ ਪੂਰਾ ਪ੍ਰਤਿਪਾਦਨ ਕਰਦੇ ਹੋਏ ਇਸਨੂੰ ਮੁਨੀ-ਸੰਮਤ ‘ਰਸ’ ਮੰਨਿਆ ਹੈ। ਇਹਨਾਂ ਦੇ ਅਨੁਸਾਰ “ਪੁੱਤਰ ਆਦਿ ਵਤਸਲ ਰਸ ਦੇ ਆਲੰਬਨ ਵਿਭਖਾਵ: ਉਨ੍ਹਾਂ ਦੀ ਚੰਗੀਆੰ ਲੱਗਣ ਵਾਲੀਆਂ ਬਚਕਾਨੀਆਂ ਚੇਸ਼ਟਾਵਾਂ, ਬੱਚਿਆਂ ਦੇ ਗੁਣਾਂ ਆਦਿ ਦਾ ਕਥਨ ਉੱਦੀਪਨ ਵਿਭਾਵ; ਉਨ੍ਹਾਂ ਨੂੰ ਪਿਆਰ ਨਾਲ ਚੁੰਮਣਾ, ਗਲੇ ਲਗਾਉਣਾ, ਬਾਰ-ਬਾਰ ਦੇਖਣਾ, ਲਾਡ-ਪਿਆਰ ਕਰਨਾ, ਖੁਸ਼ੀ ਦੇ ਹੰਝੂ ਆਉਣਾ ਆਦਿ ਅਨੁਭਾਵ ਅਤੇ ਉਨ੍ਹਾਂ ਦੇ ਅਨਿਸ਼ਟ ਦੀ ਸ਼ੰਕਾ, ਖੁਸ਼ੀ, ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਗਰਵ ਮਹਿਸੂਸ ਕਰਨਾ ਆਦਿ ਵਿਅਭਿਚਾਰਿਭਾਵ ਹਨ। ਇਹਨਾਂ ਦੁਆਰਾ ਨਿਸ਼ਪੰਨ ‘ਵਾਤਸਲਯ’ ਜਾਂ ‘ਵਤਸਲਤਾ’ ਰੂਪ ਸਥਾਈ ਭਾਵ ਹੀ ‘ਵਤਸਲ’ ਰਸ ਦੀ ਸਥਿਤੀ ਨੂੰ ਪ੍ਰਾਪਤ ਹੁੰਦਾ ਹੈ।” ਅਸਲ ’ਚ ਪਿਤਾ ਦਾ ਸੰਤਾਨ ਲਈ ਅਥਵਾ ਬੜਿਆਂ ਦਾ ਛੋਟਿਆਂ ਲਈ ਭਾਵੁਕਤਾਪੂਰਣ ਪਿਆਰ ਹੀ ‘ਵਤਸਲ’ ਰਸ ਹੈ।