ਵਰਚੂਅਲ ਕੀਬੋਰਡ
ਵਰਚੂਅਲ ਕੀਬੋਰਡ ਇੱਕ ਸਾਫਟਵੇਅਰ ਜਾਂ ਹਾਰਡਵੇਅਰ ਕੰਪੋਨੈਂਟ ਹੁੰਦਾ ਹੈ ਜੋ ਕਿ ਇੱਕ ਵਰਤਣ ਵਾਲੇ ਨੂੰ ਸੰਬੰਧਿਤ ਡਿਵਾਇਸ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਚਿਨ੍ਹ ਟੰਕਿਤ ਕਰਣ ਦੀ ਸਹੂਲਤ ਪ੍ਰਦਾਨ ਕਰਦਾ ਹੈ। ਵਰਚੂਅਲ ਕੀਬੋਰਡ ਨੂੰ ਇੱਕ ਤੌਂ ਵੱਧ ਇਨਪੁਟ ਡਿਵਾਇਸਾਂ ਰਾਹੀਂ ਚਲਾਇਆ ਜਾ ਸਕਦਾ ਹੈ ਜਿਹਨਾਂ ਵਿੱਚ ਅਸਲੀ (ਭੌਤਿਕ) ਕੀਬੋਰੜ, ਕੰਪਿਊਟਰ ਦਾ ਮਾਉਸ, ਮੋਬਾਇਲ ਫੋਨ ਦੀ ਜਾਇਸਟਿਕ ਆਦਿ ਸ਼ਾਮਿਲ ਹੈ।
ਭਾਰਤੀ ਭਾਸ਼ਾਵਾਂ ਜਿਹਾ ਪੰਜਾਬੀ ਆਦਿ ਦੇ ਮਾਮਲੇ ਵਿੱਚ ਵਰਚੂਅਲ ਕੀਬੋਰਡ ਦੀ ਵਰਤੋਂ ਇਨਪੁਟ ਮੈਥੱਡ ਐਡੀਟਰ ਦੇ ਤੌਰ ਤੇ ਕੀਤੀ ਜਾਂਦੀ ਹੈ ਯਾਨੀ ਇਸ ਦੇ ਦੁਆਰਾ ਵੱਖ ਵੱਖ ਭਾਰਤੀ ਭਾਸ਼ੀ ਚਿਨ੍ਹ ਜੋ ਕਿ ਅਸਲੀ ਕੀਬੋਰਡ ਤੇ ਮੌਜੂਦ ਨਹੀਂ ਹਨ ਟਾਈਪ ਕੀਤੇ ਜਾਂਦੇ ਹਨ। ਵਿੰਡੋਜ ਵਿੱਚ ਇਨਸਕਰਿਪਟ ਲੇਆਉਟ ਦੇ ਵਰਚੁਅਲ ਕੀਬੋਰਡ ਅੰਤਰਨਿਰਧਾਰਿਤ ਹੁੰਦੇ ਹਨ। ਹੋਰ ਟਾਇਪਿੰਗ ਵਿਧੀਆਂ ਜਿਹਾ ਫੋਨੇਟਿਕ ਟਰਾਂਸਲਿਟਰੇਸ਼ਨ, ਰੇਮਿੰਗਟਨ ਆਦਿ ਹੇਤੁ ਅਲੱਗ ਤੋਂ ਥਰਡ ਪਾਰਟੀ ਸਾਫਟਵੇਅਰ ਇੰਸਟਾਲ ਕਰ ਕੇ ਵਰਚੂਅਲ ਕੀਬੋਰਡ ਜੋੜੇ ਜਾ ਸਕਦੇ ਹਨ।
ਬਾਹਰੀ ਕੜੀ:
ਸੋਧੋਬਰਾਹ ਲਿਪੀ ਤੇ ਨਿਰਧਾਰਿਤ ਗੁਰਮੁਖੀ ਤੇ ਹੋਰ ਇੰਡਿਕ ਲਿਪੀਆਂ ਦਾ ਵਰਚੂਅਲ ਕੀ-ਬੋਰਡ ਡਾਊਨਲੋਡ ਕਰਨ ਦੀ ਸਾਈਟ Archived 2011-02-03 at the Wayback Machine.