ਕਾਵਿਅਲੰਕਾਰਸੂਤਰਵ੍ਰਿਤੀ (ਗ੍ੰਥ)

(ਵਰਤੋਂਕਾਰ:ਦੀਪਕ ਸਿੰਘ ਤੋਂ ਮੋੜਿਆ ਗਿਆ)

ਕਾਵਿਅਲੰਕਾਰਸੂਤਰਵ੍ਰਿਤੀ ਅਚਾਰੀਆ ਵਾਮਨ ਦਾ ਇਕ ਮਾਤਰ ਪ੍ਰਸਿੱਧ ਗ੍ਰੰਥ ਹੈ ਵਿਸਿਸ਼ਟ ਰਚਨਾ ਹੈ। ਇਸ ਗ੍ਰੰਥ ਵਿੱਚ ਤੈਤੀ ਅਲੰਕਾਰ ਦਾ ਵਿਚੇਚਨ ਵੀ ਕੀਤਾ ਹੈ ਇਨ੍ਹਾਂ ਵਿਚੋਂ ਦੋ ਸ਼ਬਦ ਅਲੰਕਾਰ ਹਨ ਅਨੁਪਰਾਸ ਅਤੇ ਯਮਕ ਬਾਕੀ ਕੱਤੀ ਅਲੰਕਾਰ ਅਰਥ-ਅਲੰਕਾਰ ਹਨ। ਦੋ ਨਵੇਂ ਅਲੰਕਾਰਾਂ ਦੀ ਕਲਪਨਾ ਕੀਤੀ ਗਈ ਹੈ ਉਹ ਹਨ : ਵਿਆਜੋਕਤੀ ਅਤੇ ਵਕ੍ਰੋਕਤੀ। ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਇਹਨਾਂ ਦਾ ਸਥਾਨ ਵਿਸ਼ੇਸ਼ ਮਹੱਤਵਪੂਰਨ ਹੈ। ਇਸ ਵਿੱਚ ਕਾਵਿ ਅਤੇ ਸੌਂਦਰਯ ਨੂੰ ਹੀ ਮੰਨਿਆਂ ਗਿਆ ਹੈ। ਸੌਂਦਰਯ ਦੇ ਵਿਕਾਸ ਨੂੰ ਉੱਚਿਤ ਸਮਝਦਿਆਂ ਦੋ ਉਪਾਅ ਦੱਸੇ ਹਨ: ਦੋਸ਼ਾਂ ਦੀ ਅਣਹੋਂਦ, ਗੁਣ ਅਤੇ ਅਲੰਕਾਰਾਂ ਦੀ ਹੋਂਦ। ਇਸ ਗ੍ਰੰਥ ਵਿੱਚ ਰੀਤੀ ਨੂੰ ਕਾਵਿ ਦੀ ਆਤਮਾ ਘੋਸ਼ਿਤ ਕੀਤਾ ਗਿਆ ਹੈ।

ਕਾਵਿਅਲੰਕਾਰ ਸੂਤਰ ਵ੍ਰਿਤੀ ਨੂੰ ਪੰਜ ਅਧਿਕਰਨਾ (ਭਾਗਾਂ) ਵਿੱਚ ਵੰਡਿਆ ਗਿਆ ਹੈ ਅਤੇ ਕੁਲ ਬਾਰਾਂ ਅਧਿਆਏ ਹਨ ਹਰ ਅਧਿਕਰਨ ਵਿਚ ਦੋ ਜਾਂ ਤਿੰਨ ਅਧਿਆਏ ਆਉਂਦੇ ਹਨ-

1.ਪਹਿਲਾ ਅਧਿਕਰਨ: ਸਰੀਰ ਨਾਮਕ ਅਧਿਕਰਨ ਹੈ (ਤਿੰਨ ਅਧਿਆਏ ਹਨ: ਪ੍ਰਾਯੋਜਨ ਸਥਾਪਨਾ, ਅਧਿਕਾਰੀ ਚਿੰਤਾ,ਕਾਵਯ ਕਾਂਤ) ਇਸ ਵਿਚ ਕਵਿਤਾ, ਕਾਵਿ ਉਦੇਸ਼,ਕਾਵਿ ਰਚਨਾ ਕਰਮ-ਕਾਂਡ ਆਦਿ ਦੀ ਪੇਸ਼ਕਾਰੀ ਹੈ।

2.ਦੂਜਾ ਅਧਿਕਰਨ:ਦੋਸਦਰਸ਼ਨ ਅਧਿਕਰਨ (ਦੋ ਅਧਿਆਏ ਹਨ: ਪਦ ਦੋਸ਼,ਵਾਕ ਦੋਸ਼)ਇਸ ਵਿੱਚ ਸ਼ਬਦ ਵਾਕਾਂ ਅਤੇ ਵਾਕ-ਰਚਨਾਤਮਕ ਨੁਕਸ ਦੀ ਪੇਸ਼ਕਾਰੀ ਹੁੰਦੀ ਹੈ।

3.ਤੀਜਾ ਅਧਿਕਰਨ: ਗੁਣ ਵਿਵੇਚਨਾ ਅਧਿਕਰਨ(ਦੋ ਅਧਿਆਏ ਹਨ: ਗੁਣ ਅਲੰਕਾਰ ਵਿਵੇਚਨਾ-ਸ਼ਬਦ ਗੁਣ ਵਿਵੇਚਨਾ ਅਤੇ ਅਰਥ ਗੁਣ ਵਿਵੇਚਨਾ) ਇਸ ਵਿੱਚ ਗੁਣਾਂ ਅਤੇ ਅਲੰਕਾਰ ਦੇ ਭੇਦ,ਦਸ ਸ਼ਬਦਗੁਣਾ ਅਤੇ ਦਸ ਅਰਥਗੁਣਾ ਦਾ ਵਰਣਨ ਕੀਤਾ ਹੈ।

4.ਚੋਥਾ ਅਧਿਕਰਨ: ਅਲੰਕਾਰਿਕਾ ਨਾਮਕ ਅਧਿਕਰਨ (ਤਿੰਨ ਅਧਿਆਏ ਹਨ:ਸਬਦ ਅਲੰਕਾਰ ਵਿਚਾਰ, ਉਪਾਅ ਵਿਚਾਰ ਉਪਾਅ ਪ੍ਰਪੰਚ ਨਿਰੂਪਣ ਵਿਚਾਰ) ਇਸ ਵਿੱਚ ਗਹਿਣਿਆਂ ਦੀ ਪ੍ਰਤੀਨਿਧਤਾ ਹੈ।

5.ਪੰਜਵਾਂ ਅਧਿਕਰਨ: ਪ੍ਰਯੋਗਾਤਮਕ ਨਾਮਕ ਅਧਿਕਰਨ (ਦੋ ਅਧਿਆਏ ਹਨ: ਕਾਵਯ ਸਮਯ ਅਤੇ ਸਬਦ ਖ਼ੋਜ) ਇਸ ਵਿੱਚ ਕਵੀ ਦੀਆਂ ਪਰੰਪਰਾਵਾਂ ਅਤੇ ਪ੍ਰਯੋਗਾਂ ਦੀ ਪੇਸ਼ਕਾਰੀ ਹੈ।