ਆਚਾਰੀਆ ਕੇਸ਼ਵ ਮਿਸ਼੍ਰ
ਭਾਰਤੀ ਕਾਵਿ- ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਕੇਸ਼ਵ ਮਿਸ਼੍ਰ ਦਾ ਨਾਮ ਬਹੁਤ ਪ੍ਰਸਿੱਧ ਅਤੇ ਮਹੱਤਵਪੂਰਣ ਹੈ। ਇਹਨਾਂ ਨੇ ਆਪਣੇ ਗ੍ਰੰਥ 'ਅਲੰਕਾਰਸ਼ੇਖਰ' ਵਿੱਚ ਕਾਵਿ- ਸ਼ਾਸਤਰ ਦੇ ਸਾਰਿਆਂ ਵਿਸ਼ਿਆਂ ਨੂੰ ਸੰਖਿਪਤ ਰੂਪ ਵਿੱਚ ਪ੍ਰਸਤੁਤ ਕੀਤਾ ਹੈ।
ਜੀਵਨ
ਸੋਧੋਆਚਾਰੀਆ ਕੇਸ਼ਵ ਮਿਸ਼੍ਰ ਦਾ ਸਮਾਂ ਸੋਲਵੀਂ ਈ. ਸਦੀ ਦੂਜਾ ਭਾਗ ਮੰਨਿਆ ਜਾ ਸਕਦਾ ਹੈ।ਇਹਨਾਂ ਦੇ ਜੀਵਨ ਤੇ ਸਮੇਂ ਬਾਰੇ ਕੋਈ ਮਤਭੇਦ ਨਹੀਂ ਹੈ ਕਿਉਂਕਿ ਇਹਨਾਂ ਨੇ ਆਪਣੇ ਗ੍ਰੰਥ ਦੀ ਪ੍ਰਸਤਾਵਨਾ ਵਿੱਚ ਅੰਕਿਤ ਕੀਤਾ ਹੈ ਕਿ 'ਅਲੰਕਾਰਸ਼ੇਖਰ' ਗ੍ਰੰਥ ਦੀ ਰਚਨਾ ਧਰਮਚੰਦ੍ਰ ਦੇ ਪੁੱਤਰ ਮਾਣਿਕਯਾਚੰਦ੍ਰ ਦੀ ਪ੍ਰੇਰਨਾ ਨਾਲ ਕੀਤੀ ਹੈ।ਧਰਮਚੰਦ੍ਰ ਦੇ ਪਿਤਾ ਦਾ ਨਾਂ ਰਾਮਚੰਦ੍ਰ ਸੀ ਅਤੇ ਰਾਮਚੰਦ੍ਰ ਦੇ ਪੁਰਖੇ ਰਾਜਾ ਸੁਸ਼ਰਮਾ ਨੇ ਦਿੱਲੀ ਦੇ ਕਾਬੁਲ ਦੇ ਰਾਜੇ ਨੂੰ ਲੜਾਈ ਵਿੱਚ ਹਰਾਇਆ ਸੀ।ਇਤਿਹਾਸਕਾਰ ਕਨਿੰਘਮ ਦੇ ਅਨੁਸਾਰ ਮਾਣਿਕਯਾਚੰਦ੍ਰ ਕਾਂਗੜਾ ਦਾ ਰਾਜਾ ਸੀ[1] ਜਿਹੜਾ ਕਿ ਧਰਮਚੰਦ੍ਰ ਤੋਂ ਬਾਅਦ 1563ਈ. ਸਦੀ ਵਿੱਚ ਗੱਦੀ ਤੇ ਬਿਰਾਜਮਾਨ ਹੋਇਆ ਤੇ ਦੱਸ ਸਾਲ ਰਾਜ ਕੀਤਾ।ਪ੍ਰਾਚੀਨ ਭਾਰਤੀ ਇਤਿਹਾਸ ਅਨੁਸਾਰ ਵੀ ਇਸ ਰਾਜ ਦੀ ਓਹੀ ਵੰਸ਼ਾਵਲੀ ਹੈ, ਜਿਸਦਾ ਉਲੇਖ 'ਅਲੰਕਾਰਸ਼ੇਖਰ' ਗ੍ਰੰਥ ਵਿੱਚ ਆਚਾਰੀਆ ਕੇਸ਼ਵ ਮਿਸ਼੍ਰ ਨੇ ਕੀਤਾ ਹੈ।[2]
ਰਚਨਾਵਾਂ
ਸੋਧੋਆਚਾਰੀਆ ਕੇਸ਼ਵ ਮਿਸ਼੍ਰ ਦਾ ਇੱਕੋ ਅਲੰਕਾਰਸ਼ਾਸਤਰੀ ਗ੍ਰੰਥ 'ਅਲੰਕਾਰਸ਼ੇਖਰ' ਉਪਲੱਬਧ ਹੈ,ਜਿਹੜਾ ਕਿ ਤਿੰਨ ਰੂਪਾਂ ਵਿੱਚ ਵੰਡਿਆ ਹੈ:
•ਕਰਿਕਾ •ਵ੍ਰਿਤੀ •ਉਦਾਹਰਣ
ਆਚਾਰੀਆ ਕੇਸ਼ਵ ਮਿਸ਼੍ਰ ਦੇ ਅਨੁਸਾਰ "ਕਾਰਿਕਾਵਾਂ ਦੀ ਰਚਨਾ ਸ਼ੋਧੋਦਨਿ (ਕਿਸੇ ਆਗਿਆਤ ਅਚਾਰੀਆ)ਨੇ ਕੀਤੀ ਸੀ ਤੇ ਉਹਨਾਂ ਦੇ ਆਧਾਰ 'ਤੇ ਹੀ ਮੈਂ ਆਪਣੇ ਗ੍ਰੰਥ ਦੀ ਰਚਨਾ ਕਰਦਾ ਹੋਇਆ ਸਭ ਤੋਂ ਪਹਿਲਾਂ ਕਾਵਿ-ਸਰੂਪ ਨੂੰ ਕਹਿਣ ਲੱਗਿਆ ਹਾਂ।"ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਸ਼ੋਧੋਦਨਿ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਮਹਾਤਮਾ ਬੁੱਧ ਦਾ ਨਾਮ ਵੀ ਸ਼ੋਧੋਦਨਿ ਮਿਲਦਾ ਹੈ, ਪਰ ਇਹਨਾਂ ਦਾ ਕਾਵਿ ਸ਼ਾਸਤਰ ਨਾਲ ਕੋਈ ਮੇਲ ਨਹੀਂ ਬੈਠਦਾ। ਹੋ ਸਕਦਾ ਹੈ ਕਿ ਕਾਰਿਕਾਵਾਂ ਦੀ ਰਚਨਾ ਕਰਨ ਵਾਲਾ ਕੋਈ ਬੁੱਧ ਦਾ ਅਨੁਯਾਈ ਹੋਵੇ ਤੇ ਬੁੱਧ ਪ੍ਰਤਿ ਆਦਰ ਤੇ ਭਗਤੀ ਵਜੋਂ ਆਪਣੇ ਆਪ ਨੂੰ ਸ਼ੋਧੋਦਨਿ ਕਹਿ ਦਿੱਤਾ ਹੋਵੇ? ਇਸੇ ਪ੍ਰਕਾਰ ਆਚਾਰੀਆ ਕੇਸ਼ਵ ਮਿਸ਼੍ਰ ਨੇ ਗ੍ਰੰਥ 'ਸ਼੍ਰੀਪਾਦ' ਪਦ ਦਾ ਅਨੇਕ ਬਾਰ ਪ੍ਰਯੋਗ ਕੀਤਾ ਹੈ; ਸ਼ਾਇਦ (ਸਤਿਕਾਰ ਵਜੋਂ) ਉਕਤ ਨਾਮ ਲਈ ਹੀ ਹੋਵੇ। ਜੇ ਸਚਮੁੱਚ ਇਹਨਾਂ ਕਾਰਿਕਾਵਾਂ ਦੀ ਰਚਨਾ ਕਿਸੇ ਸ਼ੋਧੋਦਨਿ ਨੇ ਕੀਤੀ ਹੈ(ਗ੍ਰੰਥ ਅਪ੍ਰਾਪਤ) ਤਾਂ ਆਚਾਰੀਆ ਕੇਸ਼ਵ ਮਿਸ਼੍ਰ ਤੋਂ ਬਹੁਤ ਪਹਿਲਾਂ ਹੋਈ ਹੋਵੇਗੀ। ਇਸ ਵਿਵਰਣ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਆਚਾਰੀਆ ਕੇਸ਼ਵ ਮਿਸ਼੍ਰ 'ਅਲੰਕਾਰਸ਼ੇਖਰ' ਗ੍ਰੰਥ ਦੇ ਸਿਰਫ਼ ਇੱਕ ਵਿਆਖਿਆਕਾਰ ਹੀ ਹਨ; ਇਸ ਵਿੱਚ ਉਦਾਹਰਣ ਦੂਜੀਆਂ ਕਿਰਤਾਂ 'ਚੋਂ ਸੰਗ੍ਰਹਿਤ ਹਨ।ਦੂਜਾ ਗ੍ਰੰਥਾਕਾਰ ਦਾ ਕਹਿਣਾ ਹੈ ਕਿ ਉਸਨੇ ਕਵੀਆਂ ਦੀ ਭਲਾਈ ਲਈ ਸੱਤ ਹੋਰ ਰਚਨਾਵਾਂ ਲਿਖੀਆਂ ਸਨ, ਜਿਹੜੀਆਂ ਕਿ ਅਪ੍ਰਾਪਤ ਹਨ।[3]
ਅਲੰਕਾਰਸ਼ੇਖਰ ਗ੍ਰੰਥ ਦੀ ਵੰਡ
ਸੋਧੋਆਚਾਰੀਆ ਕੇਸ਼ਵ ਮਿਸ਼੍ਰ ਨੇ ਅਲੰਕਾਰਸ਼ੇਖਰ ਦੀ ਵੰਡ ਅੱਠ ਅਧਿਆਵਾਂ ਅਤੇ ਬਾਈ ਮਰੀਚੀਆਂ (ਅਧਿਆਇ ਦੇ ਉਪਭੇਦਾਂ) 'ਚ ਕੀਤੀ ਹੈ|ਇਸ ਗ੍ਰੰਥ ਦਾ ਮਰੀਚੀ ਕ੍ਰਮ ਨਾਲ ਵਿਸ਼ੇ ਵਸਤੂ ਦਾ ਪ੍ਰਤੀਪਾਦਨ ਹੇਠਲਾ ਹੈ:
ਮਰੀਚੀ-1
ਸੋਧੋਕਾਵਿ -ਲਕ੍ਸ਼ਣ ; ਪ੍ਰਤਿਭਾ ਆਦਿ ਕਾਵਿ ਦੇ ਤਿੰਨ ਕਾਰਣ।
ਮਰੀਚੀ-2
ਸੋਧੋਤਿੰਨ ਰੀਤੀਆਂ ਵੈਧਰਭੀ,ਗੌੌੌੜ੍ਹੀ-ਮਾਗਧੀ ਦਾ ਵਿਵੇਚਨ ; ਉਕਤੀ ਅਤੇ ਮੁਦ੍ਰਾ ਦੇ(ਪਦਮੁਦ੍ਰਾ,ਵਾਕਮੁਦ੍ਰਾ,ਵਿਭਕਤੀਮੁਦ੍ਰਾ ਅਤੇ ਵਚਨਮੁਦ੍ਰਾ)ਚਾਰ ਭੇਦ।
ਮਰੀਚੀ-3
ਸੋਧੋਅਭਿਧਾ,ਲਕ੍ਸ਼ਣਾ,ਵਿਅੰਜਨਾ-ਤਿੰਨ ਵਿ੍ਤੀਆਂ ਦਾ ਪ੍ਰਤਿਪਾਦਨ।
ਮਰੀਚੀ-4
ਸੋਧੋਕਾਵਿਗਤ ਪਦ ਦੇ ਅੱਠ ਦੋਸ਼ਾਂ ਦਾ ਵਿਵੇਚਨ।
ਮਰੀਚੀ-5
ਸੋਧੋਵਾਕ ਦੇ 12 ਦੋਸ਼ਾਂ ਦਾ ਪ੍ਰਤਿਪਾਦਨ।
ਮਰੀਚੀ-6
ਸੋਧੋਅਰਥ ਦੇ ਅੱਠ ਦੋਸ਼ਾਂ ਦਾ ਵਿਵੇਚਨ।
ਮਰੀਚੀ-7
ਸੋਧੋਸੰਕ੍ਸ਼ਿਪਤਤੱਵ ,ਉੱਦਾਤਤੱਵ, ਪ੍ਰਸਾਦ,ਉਕਤੀ,ਸਮਾਧੀ ਪੰਜ ਸ਼ਬਦ-ਗੁਣ।
ਮਰੀਚੀ-8
ਸੋਧੋਭਾਵਿਕਤੱਵ,ਸੁਸ਼ਬਦਤੱਵ,ਪਰਯਾਯੋਕਤੀ,ਸੁਧਰਮਿਤਾ ਅਰਥ ਦੇ ਚਾਰ ਗੁਣ।
ਮਰੀਚੀ-9
ਸੋਧੋਪਦ,ਵਾਕ ਅਤੇ ਅਰਥਗਤ ਦੋਸ਼ ਅਤੇ ਕਿਤੇ ਦੋਸ਼ ਵੀ ਗੁਣ ਬਣ ਜਾਂਦੇ ਹਨ ਅਤੇ ਵੈਸ਼ੈਸ਼ਿਕ ਗੁਣ ਅਖਵਾਉਂਦੇ ਹਨ।
ਮਰੀਚੀ-10
ਸੋਧੋਅੱਠ ਸ਼ਬਦਾਲੰਕਾਰ।
ਮਰੀਚੀ-11
ਸੋਧੋ14 ਅਰਥਾਲੰਕਾਰ।
ਮਰੀਚੀ-12
ਸੋਧੋਰੂਪਕ ਅਲੰਕਾਰ ਦੇ ਭੇਦ-ਉਪਭੇਦ।
ਮਰੀਚੀ-13
ਸੋਧੋਕੁਝ ਅਲੰਕਾਰਾਂ ਦੇ ਲਕ੍ਸ਼ਣ-ਉਦਾਹਰਣ; ਯੁਵਤੀਆਂ ਦੇ ਅਨੇਕ ਵਰਣਾਂ,ਕੇਸ਼,ਮੱਥਾ,ਅੱੱਖ,ਭੋਂਹ ਆਦਿ ਦੇ ਉਪਮਾਨ।
ਮਰੀਚੀ-14
ਸੋਧੋਨਾਇਕ ਦੇ ਸ਼ਰੀਰ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰਨ ਦੇ ਤਰੀਕੇ।
ਮਰੀਚੀ-15
ਸੋਧੋਸਦ੍ਰਿਸ਼ਯਵਾਚਕ ਸ਼ਬਦਾਂ ਅਤੇ ਕਵੀ ਸਮਯਾਂ ਦਾ ਵਰਣਨ।
ਮਰੀਚੀ-16
ਸੋਧੋਅਨੇਕ ਵਰਣਨਯੋੋਗ ਵਿਸ਼ਿਆਂ, ਰਾਣੀ, ਨਗਰ, ਨਦੀ ਆਦਿ ਦਾ ਵਰਣਨ ਕਰਨ ਦੇ ਤਰੀਕੇ ਅਤੇ ਉਹਨਾਂ ਦਾ ਗੁਣ- ਵਰਣਨ।
ਮਰੀਚੀ -17
ਸੋਧੋਪ੍ਰਕਿਰਤੀ ਦੀਆਂ ਅਨੇਕ ਵਸਤੂਆਂ ਦਾ ਸਰੂਪ ਅਤੇ ਉਹਨਾਂ ਦਾ ਰੰਗ।
ਮਰੀਚੀ -18
ਸੋਧੋਇੱਕ ਤੋਂ ਹਜ਼ਾਰ ਤੱਕ ਸੰਖਿਆ ਨੂੰ ਵਿਅਕਤ ਕਰਨ ਵਾਲੇ ਪਦਾਰਥਾਂ ਦੇ ਨਾਮ;ਅਨੇਕ ਪ੍ਰਕਾਰ ਦੇ ਚਮਤਕਾਰਾਂ ਦੀ ਰੂਪਰੇਖਾ ;ਸੰਸਕ੍ਰਿਤ-ਪ੍ਰਕ੍ਰਿਤ ਭਾਸ਼ਾ ਦੇ ਸ਼ਬਦਾਂ ਦੀ ਇਕਰੂਪਤਾ।
ਮਰੀਚੀ-19
ਸੋਧੋਸਮੱਸਿਆ ਪੂੂੂੂਰਤੀ।
ਮਰੀਚੀ-20
ਸੋਧੋਰਸ - ਵਿਵੇਚਨ; ਨੌਂ ਰਸਾਂ ਦਾ ਸਰੂਪ; ਨਾਇਕ - ਨਾਇਕਾ ਦੇ ਭੇਦ - ਉਪਭੇਦ;ਅਨੇਕ ਭਾਵਾਂ ਦਾ ਨਿਰੂਪਣ।
ਮਰੀਚੀ-21
ਸੋਧੋਕਾਵਿਗਤ ਰਸਦੋਸ਼ਾਂ ਦਾ ਵਿਵੇਚਨ।
ਮਰੀਚੀ-22
ਸੋਧੋਰਸਾਂ ਦੇ ਅਨੁਕੂਲ ਵਰਣਾਂ ਦੇ ਪ੍ਰਯੋਗ ਦਾ ਵਿਵੇਚਨ।
ਉਪਰੋਕਤ ਵਰਣਨ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ 'ਅਲੰਕਾਰਸ਼ੇਖਰ'ਗ੍ਰੰਥ ਵਿੱਚ ਲਗਭਗ ਕਾਵਿ-ਸ਼ਾਸਤਰ ਦੇ ਸਾਰੇ ਤੱਤਾਂ ਦਾ ਅਤਿਸੰੰਖਿਪਤ ਰੂਪ 'ਚ ਪ੍ਰਤਿਪਾਦਨ ਹੋਇਆ ਹੈ।
ਭਾਰਤੀ ਕਾਵਿ ਸ਼ਾਸਤਰ ਨੂੰ ਦੇਣ
ਸੋਧੋਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਅਚਾਰੀਆ ਕੇਸ਼ਵ ਮਿਸ਼੍ਰ ਦਾ ਸਭ ਤੋਂ ਵੱਡਾ ਯੋਗਦਾਨ ਇਹ ਹੈ ਕਿ ਉਹਨਾਂ ਨੇ ਭਾਰਤੀ ਕਾਵਿ ਸ਼ਾਸਤਰ ਦੇ ਸਾਰੇ ਵਿਸ਼ਿਆਂ ਨੂੰ ਅਤਿ ਸੰਖਿਪਤ ਰੂਪ ਵਿੱਚ ਪੇਸ਼ ਕੀਤਾ ਹੈ।ਇਹਨਾਂ ਦੇ ਗ੍ਰੰਥ ਤੇ ਪੂਰਵਵਰਤੀ ਅਚਾਰੀਆ- ਦੰਡੀ, ਆਨੰਦਵਰਧਨ, ਰਜਸ਼ੇਖਰ,ਮੰਮਟ, ਵਿਸ਼ਵਨਾਥ ਆਦਿ ਦਾ ਪ੍ਰਭਾਵ ਜਾਪਦਾ ਹੈ।ਇਸ ਗ੍ਰੰਥ ਦਾ ਮਹਤੱਵ ਇਸ ਗੱਲ ਤੋਂ ਵੀ ਜਾਪਦਾ ਹੈ ਕਿ ਇਸ ਵਿਚ ਅਨੇਕ ਅਗਿਆਤ ਅਚਾਰੀਆ ਤੇ ਕਿਰਤਾਂ ਦਾ ਵਰਣਨ ਪ੍ਰਾਪਤ ਹੈ ਜਿਨ੍ਹਾਂ ਦੀ ਪ੍ਰਾਪਤੀ ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਦੀ ਨਵੀਂ ਰਚਨਾ ਲਈ ਸਹਾਇਕ ਜੀ ਸਕਦੀ ਹੈ।ਇਹਨਾਂ ਦੇ ਗ੍ਰੰਥ ਦਾ ਮੂਲ ਸ੍ਰੋਤ ਜੋ ਵੀ ਰਿਹਾ ਹੋਵੇ,ਪਰ ਇਹ ਆਪਣੇ ਪੂਰਵਵਰਤੀ ਅਚਾਰੀਆ ਦੇ ਗ੍ਰੰਥਾਂ ਤੋਂ ਪੂਰੀ ਤਰ੍ਹਾਂ ਜਾਣੂੰ ਸਨ ਤੇ ਉਹਨਾਂ ਦੀ ਸਮੱਗਰੀ ਦਾ ਉਪਯੋਗ ਕੀਤਾ ਹੈ।ਇਹਨਾਂ ਦੀ ਵਿਵੇਚਨ ਸ਼ੈਲੀ ਅਤਿਸੰਖਿਪਤ ਹੈ।
ਭਾਰਤੀ ਕਾਵਿ ਸ਼ਾਸਤਰ ਦੇ ਵਿਸ਼ਿਆਂ ਬਾਰੇ ਵਿਚਾਰ
ਸੋਧੋਕਾਵਿ ਦੇ ਹੇਤੂ
ਸੋਧੋਅਚਾਰੀਆ ਕੇਸ਼ਵ ਮਿਸ਼੍ਰ ਨੇ ਵੀ ਹੇਮਚੰਦ੍ਰ ਦੇ ਮੱਤ ਦ ਸਮਰਥਨ ਕਰਦੇ ਹੋਏ ਵਿਉਂਤਪਤੀ ਤੇ ਅਭਿਆਸ ਨੂੰ 'ਪ੍ਰਤਿਭਾ'ਦਾ ਉਪਕਾਰਕ ਕਹਿ ਦਿੱਤਾ ਹੈ।
ਕਾਵਿ ਦਾ ਲਕਸ਼ਣ ਤੇ ਸਰੂਪ
ਸੋਧੋਅਚਾਰੀਆ ਕੇਸ਼ਵ ਮਿਸ਼੍ਰ ਨੇ "ਰਸ ਤੋਂ ਭਰਪੂਰ ਕਾਵਿ ਦਾ ਸੁਣਿਆ ਇੱਕ ਵਾਕ ਵੀ ਵਿਸ਼ੇਸ਼ ਤਰ੍ਹਾਂ ਦਾ ਆਨੰਦ ਦੇਣ ਵਾਲਾ ਹੁੰਦਾ ਹੈ"- ਕਹਿ ਕੇ ਉਪਰੋਕਤ ਭੋਜ ਦੇ ਕਥਨ ਦੀ ਪੁਸ਼ਟੀ ਕੀਤੀ ਹੈ।
ਅਲੰਕਾਰ
ਸੋਧੋਅਚਾਰੀਆ ਕੇਸ਼ਵ ਮਿਸ਼੍ਰ ਨੇ ਅਲੰਕਾਰ ਨੂੰ ਕਾਵਿ ਦੇ ਆਧਾਯਕ ਤੱਤ ਮੰਨਿਆ ਹੈ।
ਵਕ੍ਰੋਕਤੀ
ਸੋਧੋਅਚਾਰੀਆ ਕੇਸ਼ਵ ਮਿਸ਼੍ਰ ਤੇ ਹੋਰ ਅਚਾਰੀਆ (ਹੇਮਚੰਦ੍ਰ, ਜਯਦੇਵ, ਵਿਧਿਆਧਰ,ਵਿਦਿਆਨਾਥ) ਨੇ ਵਕ੍ਰੋਕਤੀ ਨੂੰ ਸਿਰਫ ਇੱਕ ਸ਼ਬਦਾਲੰਕਰ ਹੀ ਮੰਨਿਆ ਹੈ।
ਹਵਾਲੇ
ਸੋਧੋ- ↑ ਸ਼ਰਮਾ, ਪ੍ਰੋ.ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਬੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. 394–396. ISBN 978-81-302-0462-8.
- ↑ ਮਿਸ਼੍ਰ, ਕੇਸ਼ਵ. ਅਲੰਕਾਰਸ਼ੇਖਰ. pp. 1–2.
- ↑ Kumar, Shushil. History of Sanskrit poetics. p. 220.