ਵਰਤੋਂਕਾਰ:2401:4900:598F:9DA6:0:0:1223:92D4/ਕੱਚਾ ਖਾਕਾ

ਅਰਸਤੂ ਦੇ ਕਾਵਿ ਸ਼ਾਸਤਰ ਦੀ ਪੁਨਰ ਪੜਤ ਸੋਧੋ

ਤ੍ਰਾਸਦੀ: ਇਕ ਲਿਖਤ ਸੋਧੋ

ਨਾਟ ਚਿੰਤਨ ਦੇ ਖੇਤਰ ਵਿੱਚ ਅਰਸਤੂ ਦਾ ਨਾਂ ਵਿਸ਼ਵ ਵਿਖਿਆਤ ਹੈ। ਉਸਦੇ ਹਵਾਲੇ ਤਤੋਂ ਬਿਨਾਂ ਗੱਲ ਅੱਗੇ ਨਹੀਂ ਤੁਰਦੀ । ਅਜਿਹਾ ਇਸ ਲਈ ਹੈ ਕਿਉਂਕਿ ਸਾਹਿਤ ਅਤੇ ਕਲਾਵਾਂ ਦੇ ਖੇਤਰ ਵਿੱਚ ਉਸਦੀਆਂ ਸਾਰੀਆਂ ਧਾਰਨਾਵਾਂ ਵਿਸ਼ਵ ਪੱਧਰ ਤੇ ਪ੍ਰਵਾਨਿਤ ਹਨ।ਕਲਾਤਮਕ ਵਰਤਾਰਿਆਂ ਦੀ ਪ੍ਰਵਿਰਤੀ ਨੂੰ ਮੂਲ ਪ੍ਰਵਿਰਤੀ ਨੂੰ ਸਮਝਣ ਦੇ ਪੱਖੋ ਉਸਦਾ ਚਿੰਤਨ ਅਦਭੁਤ ਹੈ। ਅਦਭੁਤ ਇਸ ਲਈ ਹੈ ਕਿਉਂਕਿ ਉਹ ਬੇਹੱਦ ਸਟੀਕ ਅਤੇ ਪ੍ਰਮਾਣਿਕ ਹੈ। ਉਦਾਹਰਨ ਲਈ ਉਸ ਵੱਲੋਂ ਆਪਣੇ ਕਾਵਿ ਸ਼ਾਸਤਰ ਵਿੱਚ ਇਸ ਧਾਰਨਾ ਨੂੰ ਸਥਾਪਿਤ ਕੀਤੇ ਜਾਣਾ ਕਿ ਕਿਸੇ ਵੀ ਕਲਾਤਮਕਵਰਤਾਰੇ ਨੂੰ ਨਿਰਧਾਰਿਤ ਕਰਨ ਵਾਲੇ ਤਿੰਨ ਪੱਖ ਹੁੰਦੇ ਹਨ: ਅਨੁਕਰਨ ਦਾ ਵਿਸ਼ਾ , ਅਨੁਕਰਨ ਦਾ ਮਾਧਿਅਮ ਅਤੇ ਅਨੁਕਰਨ ਦੀ ਰੀਤੀ । ਇੰਨ੍ਹਾਂ ਤਿੰਨਾਂ ਵਿਚਲੇ ਅੰਤਰ ਕਾਰਨ ਹੀ ਸਭ ਤਰ੍ਹਾਂ ਦੇ ਵਰਤਾਰੇ ਇੱਕ ਦੂਜੇ ਅਲੱਗ ਦਿਖਾਈ ਦਿੰਦੇ ਹਨ।