ਵਰਤੋਂਕਾਰ:Benipal hardarshan/ਪਲੇਅਰ ਅਨਨੋਨ ਬੈਟਲਗਰਾਉਂਡ
ਪਲੇਅਰ ਅਨਨੋਨਜ਼ ਬੈਟਲਗਰਾਉਂਡ | |
---|---|
ਡਿਵੈਲਪਰ | PUBG Corporation[lower-alpha 1] |
ਪਬਲਿਸ਼ਰ | PUBG Corporation
|
ਡਾਇਰੈਕਟਰ |
|
ਪ੍ਰੋਡਿਊਸਰ | Chang-han Kim |
ਡਿਜ਼ਾਇਨਰ | Brendan Greene |
ਆਰਟਿਸਟ | Tae-seok Jang |
ਕੰਪੋਜ਼ਰ | Tom Salta |
ਇੰਜਨ | Unreal Engine 4 |
ਪਲੇਟਫਾਰਮ | |
ਰਿਲੀਜ਼ | December 20, 2017
|
ਮੋਡ | Multiplayer |
ਪਲੇਅਰ ਅਨਨੋਨਜ਼ ਬੈਟਲਗਰਾਉਂਡ (ਪੀਯੂਬੀਜੀ ) ਇੱਕ ਆਨਲਾਈਨ ਮਲਟੀਪਲੇਅਰ ਗੇਮ ਹੈ ਜੋ ਦੱਖਣੀ ਕੋਰੀਆ ਦੀ ਵੀਡੀਓ ਗੇਮ ਕੰਪਨੀ ਬਲੂਹੋਲ ਦੀ ਸਹਿਯੋਗੀ ਕੰਪਨੀ ਪੀਯੂਬੀਜੀ ਕਾਰਪੋਰੇਸ਼ਨ ਦੁਆਰਾ ਵਿਕਸਤ ਅਤੇ ਪ੍ਰਕਾਸ਼ਤ ਕੀਤੀ ਗਈ ਹੈ। ਖੇਡ ਵਿੱਚ, ਸੌ ਤੱਕ ਖਿਡਾਰੀ ਇੱਕ ਟਾਪੂ ਉੱਤੇ ਪੈਰਾਸ਼ੂਟ ਨਾਲ ਉਤਰਦੇ ਹਨ ਅਤੇ ਆਪਣੇ ਆਪ ਨੂੰ ਮਾਰਨ ਤੋਂ ਬਚਾਅ ਲਈ ਅਤੇ ਦੂਜਿਆਂ ਨੂੰ ਮਾਰਨ ਲਈ ਹਥਿਆਰਾਂ ਅਤੇ ਉਪਕਰਣਾਂ ਦੀ ਖ਼ੋਜ ਕਰਦੇ ਹਨ। ਖੇਡ ਦੇ ਨਕਸ਼ੇ ਦਾ ਉਪਲਬਧ ਸੁਰੱਖਿਅਤ ਖੇਤਰ ਸਮੇਂ ਦੇ ਨਾਲ ਅਕਾਰ ਵਿਚ ਘੱਟਦਾ ਜਾਂਦਾ ਹੈ, ਬਚੇ ਹੋਏ ਖਿਡਾਰੀ ਮਜਬੂਰ ਕਰਨ ਸੁਰੱਖਿਅਤ ਖੇਤਰ ਵਿਚ ਭੇਜਦੇ ਹਨ। ਅਖੀਰਲਾ ਖਿਡਾਰੀ ਜਾਂ ਟੀਮ ਮੁਕਾਬਲਾ ਜਿੱਤ ਜਾਂਦੀ ਹੈ।
ਗੇਮਪਲੇ
ਸੋਧੋਪੀਯੂਬੀਜੀ ਇੱਕ ਖਿਡਾਰੀ ਵਿਰੁੱਧ ਖਿਡਾਰੀ ਨਿਸ਼ਾਨੇਬਾਜ਼ੀ ਵਾਲੀ ਖੇਡ ਹੈ ਜਿਸ ਵਿੱਚ ਸੌ ਖਿਡਾਰੀ ਲੜਾਈ ਦੇ ਮਦਾਨ ਵਿੱਚ ਲੜਦੇ ਹਨ, ਇਹ ਇੱਕ ਕਿਸਮ ਦੀ ਵੱਡੇ ਪੱਧਰ ਦੀ ਆਖਰੀ ਦੱਮ ਤੱਕ ਖੜਦੇ ਰਹਿਣ ਵਾਲੀ ਖੇਡ ਹੈ ਜਿਥੇ ਖਿਡਾਰੀ ਆਖਰ ਤੱਕ ਜਿੰਦਾ ਰਹਿਣ ਲਈ ਲੜਦੇ ਹਨ। ਖਿਡਾਰੀ ਮੈਚ ਇਕੱਲੇ, ਜੋੜੀ, ਜਾਂ ਚਾਰ ਲੋਕਾਂ ਦੀ ਟੀਮ ਨਾਲ ਦਾਖਲ ਹੋਣ ਦੀ ਚੋਣ ਕਰ ਸਕਦੇ ਹਨ। ਆਖਰ ਤੱਕ ਬਚਿਆ ਵਿਅਕਤੀ ਜਾਂ ਟੀਮ ਮੈਚ ਜਿੱਤਦੀ ਹੈ।[1]
ਹਰ ਮੈਚ ਦੀ ਸ਼ੁਰੂਆਤ ਖਿਡਾਰੀਆਂ ਨੂੰ ਚਾਰ ਨਕਸ਼ਿਆਂ ਵਿੱਚੋਂ ਇੱਕ ਉੱਤੇ ਪੈਰਾਸ਼ੂਟ ਨਾਲ ਉਤਾਰਣ ਨਾਲ ਹੁੰਦੀ ਹੈ, ਜੋ ਕੇ ਲਗਭਗ 8 × 8 kilometres (5.0 × 5.0 mi), 6 × 6 kilometres (3.7 × 3.7 mi), ਜਾਂ 4 × 4 kilometres (2.5 × 2.5 mi) ਦੇ ਹੁੰਦੇ ਹਨ।[2] ਨਕਸ਼ੇ ਤੱਕ ਲੈਕੇ ਜਾਣ ਲਈ ਜਹਾਜ ਦੀ ਵਰਤੋਂ ਹੁੰਦੀ ਹੈ ਅਤੇ ਹਰ ਵਾਰ ਜਹਾਜ਼ ਦਾ ਰਸਤਾ ਵੱਖਰਾ ਹੁੰਦਾ ਹੈ, ਖਿਡਾਰੀ ਜ਼ਮੀਨ ਤੇ ਪਹੁੰਚਣ ਲਈ ਪੈਰਾਸ਼ੂਟ ਵਰਤਦੇ ਹਨ ਅਤੇ ਆਪਣੀ ਪਸੰਦ ਦੀ ਜਗ੍ਹਾ ਤੇ ਉੱਤਰਦੇ ਹਨ।[1] ਖਿਡਾਰੀ ਕੱਪੜਿਆਂ ਦੀ ਚੋਣ ਤੋਂ ਬਿਨਾਂ ਕਿਸੇ ਵੀ ਚੀਜ਼ ਨਾਲ ਸ਼ੁਰੂ ਨਹੀਂ ਕਰਦੇ ਜੋ ਕੇ ਖੇਡ ਉੱਪਰ ਕੋਈ ਪ੍ਰਭਾਵਤ ਨਹੀਂ ਪਾਉਂਦਾ। ਜਦੋਂ ਉਹ ਜ਼ਮੀਨ ਉੱਤੇ ਉੱਤਰ ਜਾਂਦੇ ਹਨ ਤਾਂ ਉਹ ਹਥਿਆਰ, ਵਾਹਨ ਅਤੇ ਹੋਰ ਸਾਜ਼ੋ-ਸਾਮਾਨ ਲੱਭਣ ਲਈ ਇਮਾਰਤਾਂ, ਖੇਤਾਂ ਅਤੇ ਹੋਰ ਜਗਾਵਾਂ ਦੀ ਭਾਲ ਕਰ ਸਕਦੇ ਹਨ। ਇਹ ਚੀਜ਼ਾਂ ਮੈਚ ਦੇ ਸ਼ੁਰੂ ਵਿੱਚ ਨਕਸ਼ੇ ਉੱਤੇ ਵੰਡੀਆਂ ਜਾਂਦੀਆਂ ਹਨ, ਕੁਝ ਜੋਖਮ ਵਾਲੇ ਖੇਤਰਾਂ ਵਿੱਚ ਖਾਸ ਉਪਕਰਣ ਹੁੰਦੇ ਹਨ। ਮਾਰ ਦਿੱਤੇ ਗਏ ਖਿਡਾਰੀ ਵੀ ਉਨ੍ਹਾਂ ਦੇ ਸਮਾਨ ਲਈ ਲੁੱਟੇ ਜਾ ਸਕਦੇ ਹਨ। ਖਿਡਾਰੀ ਜਾਂ ਤਾਂ ਪਹਿਲੇ ਵਿਅਕਤੀ ਜਾਂ ਤੀਜੇ ਵਿਅਕਤੀ ਦੇ ਨਜ਼ਰੀਏ ਤੋਂ ਖੇਡ ਸਕਦੇ ਹਨ।[3]
ਹਵਾਲੇ ਵਿੱਚ ਗ਼ਲਤੀ:<ref>
tags exist for a group named "lower-alpha", but no corresponding <references group="lower-alpha"/>
tag was found
- ↑ 1.0 1.1 Carter, Chris (June 9, 2017). "Understanding Playerunknown's Battlegrounds". Polygon. Archived from the original on June 9, 2017. Retrieved June 9, 2017.
- ↑ Forward, Jordan. "PUBG new map – all the latest details on the upcoming snow map, Vikendi". PCGames. Archived from the original on March 31, 2019. Retrieved March 2, 2019.
- ↑ Scott-Jones, Richard (July 13, 2017). "PlayerUnknown's Battlegrounds gets first-person-only servers next month". PCGamesN. Archived from the original on July 13, 2017. Retrieved July 13, 2017.