ਵਰਤੋਂਕਾਰ:Guglani/ਐਪਰੈਂਟਸਸ਼ਿਪ

ਸ਼ਾਗਿਰਦੀ ,Apprenticeship ਇੱਕ ਸਿਖਲਾਈ ਦੀ ਪ੍ਰਣਾਲੀ ਹੈ।ਇਸ ਵਿੱਚ ਆਉਣ ਵਾਲੀ ਨਸਲ ਦੇ ਸਿਖਾਂਦਰੂਆਂ ਨੂੰ ਕਿਸੇ ਵਪਾਰ,ਦੁਕਾਨਦਾਰੀ ਜਾਂ ਕਿੱਤੇ ਦੀ ਸਿਖਲਾਈ , ਅਸਲੀ ਕੰਮ ਦੀ ਥਾਂ ਤੇ ,ਕਦੇ ਨਾਲ ਨਾਲ ਮੁਤਾਲਿਆ ( ਸਵੈ-ਪੜ੍ਹਾਈ ਜਾਂ ਪਾਠਸ਼ਾਲਾ ਪੜ੍ਹਾਈ) ਕਰਵਾ ਕੇ , ਦਿੱਤੀ ਜਾਂਦੀ ਹੈ।ਇਸ ਨਾਲ ਸਿਖਾਂਦਰੂਆਂ ਨੂੰ ਕਨੂੰਨ ਰਾਹੀਂ ਨਿਯੰਤਰਿਤ ਕਿੱਤਿਆਂ ਦਾ ਕਨੂੰਨੀ ਅਧਿਕਾਰ ਮਿਲਣਾ ਅਸਾਨ ਹੋ ਜਾਂਦਾ ਹੈ। ਸਿਖਲਾਈ ਦਾ ਜ਼ਿਆਦਾ ਹਿੱਸਾ ਕਿਸੇ ਕੰਮ ਜਾਂ ਕਿੱਤਾ ਮਾਲਕ ਕੋਲ ਨੌਕਰੀ ਦੌਰਾਨ ਦਿੱਤਾ ਜਾਂਦਾ ਹੈ। ਮਾਲਕ ਜਾਂ ਸ਼ਾਹ , ਸ਼ਗਿਰਦ ਦੀ , ਇੱਕ ਮਿਥੇ ਸਮੇਂ ਦੀਆਂ ਸੇਵਾਵਾਂ ਬਦਲੇ ., ਉਸ ਨੂੰ ਵਪਾਰ ਜਾਂ ਕਿੱਤਾ ਸਿੱਖਣ ਦੀ ਮਦਦ ਕਰਦਾ ਹੈ ਜਿਸ ਨਾਲ ਕਿ ਉਸ ਕੋਲ ਇੱਕ ਗਿਣਨ ਮਿਣਨ ਜੋਗੀ ਮੁਹਾਰਤ ਆ ਜਾਵੇ।ਸ਼ਾਗਿਰਦੀ ਦਾ ਸਮਾਂ 3 ਤੋਂ 6 ਸਾਲ ਤੱਕ ਵੀ ਹੋ ਸਕਦਾ ਹੈ।

ਅਸਲ ਕੰਮ ਤੇ ਸਿਖਲਾਈ ਦੁਆਰਾ ਮੁਹਾਰਤ ਹਾਸਲ ਕਰਨ ਦਾ ਸੰਕਲਪ ਹਰੇਕ ਕਾਰੀਗਰੀ ਵਾਲੀ ਮੁਸ਼ੱਕਤ ਵਿੱਚ ਮੌਜੂਦ ਹੈ ।ਇਸ ਦੇ ਨਾਲ ਹੀ ਸ਼ਾਗਿਰਦੀ/ਸ਼ਾਹ-ਗੁਮਾਸਤਾ ਪ੍ਰਣਾਲੀ ਦੀਆਂ ਹੱਦਾਂ ਅਕਸਰ ਵਪਾਰਕ ਸੰਗਠਨਾਂ ਜਾਂ ਗਿਲਡਾਂ ਦੇ ਅਧੀਨ ਹੀ ਆਂਦੀਆਂ ਹਨ।

ਵਿਕਾਸ ਸੋਧੋ

ਸ਼ਾਗਿਰਦੀ ਪ੍ਰਣਾਲੀ ਹਿੰਦੁਸਤਾਨ ਵਰਗੇ ਪੂਰਬੀ ਮੁਲਕਾਂ ਵਿੱਚ ਮੁੱਢ ਕਦੀਮ ਤੋਂ ਹੈ। ਪੱਛਮ ਦੇ ਪ੍ਰਭਾਵ ਤੋਂ ਪਹਿਲਾਂ ਪਾਂਧਾ ਪੜ੍ਹਾਈ ਦੀ ਵਿਦਿਅਕ ਪ੍ਰਣਾਲੀ ਸੀ ਤੇ ਕਿੱਤਾ ਮੁਖੀ ਕਾਰੀਗਰ ਸਿਖਲਾਈ ,ਦੁਕਾਨਦਾਰੀ , ਬੁਤਕਾਰੀ, ਬੁਣਕਰੀ, ਕਵੀਸ਼ਰੀ ਆਦਿ ਸ਼ਾਗਿਰਦੀ ਦੁਆਰਾ ਹੀ ਗ੍ਰਹਿਣ ਹੁੰਦੀ ਸੀ।ਪਰ ਇਨ੍ਹਾਂ ਦੀ ਸਰਕਾਰ ਦੁਬਾਰਾ ਨਿਗਰਾਨੀ ਕਰਨ ਦਾ ਰਿਵਾਜ ਨਹੀਂ ਸੀ, ਕਿਉਂਕਿ ਗੁਰੂਕੁਲ ਆਪਣੇ  ਮਾਨ-ਸਨਮਾਨ ਦੁਆਰਾ ਨਿਯੰਤਰਿਤ ਹੁੰਦੇ ਸਨ ਤੇ ਮਾਹਰ ਕਾਰੀਗਰ ਅਪਣੀ ਪ੍ਰਸਿੱਧੀ ਦੁਆਰਾ।ਪੱਛਮ ਵਿੱਚ ਸ਼ਾਗਿਰਦੀ ਪ੍ਰਣਾਲੀ ਦੀ ਸ਼ੁਰੂਆਤ ਮੱਧ-ਕਾਲ ਵਿੱਚ ਹੋਈ , ਇਸ ਦੀ ਨਿਗਰਾਨੀ ਸਥਾਨਕ ਸਰਕਾਰਾਂ ਜਾਂ ਦਸਤਕਾਰੀ ਬੋਰਡਾਂ ਜਾਂ ਗਿਲਡਾਂ ਦੁਆਰਾ ਕੀਤੀ ਜਾਂਦੀ ਸੀ। ਇੱਕ ਮਾਹਰ ਕਾਰੀਗਰ ਕੋਲ ਰੋਟੀ,ਕੱਪੜਾ, ਮਕਾਨ  ਬਦਲੇ ਤੇ ਕਿੱਤੇ ਦੀ ਰਸਮੀ ਸਿਖਲਾਈ ਬਦਲੇ ਮੁਫ਼ਤ ਮਜ਼ਦੂਰੀ ਕਰਵਾਣ ਦਾ ਹੱਕ ਹੁੰਦਾ ਸੀ।ਜ਼ਿਆਦਾਤਰ ਮਰਦ ਹੀ ਸਿਖਾਂਦਰੂ ਹੁੰਦੇ ਸਨ ਪਰ ਦਰਜਿਆਣੀ, ਨਾਨਬਾਈ,ਮੋਚੀ, ਸਟੇਸ਼ਨਰ ਵਰਗੇ ਕਿੱਤਿਆਂ ਵਿੱਚ ਔਰਤਾਂ ਵੀ ਸ਼ਾਗਿਰਦ ਬਣਦੀਆਂ ਸਨ।,[1] [2] ਸ਼ਗਿਰਦ ਜ਼ਿਆਦਾਤਰ 10 ਜਾਂ 15 ਸਾਲ ਦੀ ਉਮਰ ਵਿੱਚ ਕੰਮ ਸ਼ੁਰੂ ਕਰਦੇ ਸਨ ਤੇ ਮਾਹਰ ਕਾਰੀਗਰ ਦੇ ਘਰ ਵਿੱਚ ਹੀ ਰਹਿੰਦੇ ਸਨ।. ਜ਼ਿਆਦਾ ਸ਼ਗਿਰਦ ਠੇਕਾ ਮੁੱਕਣ ( ਅਵਾਮ ਕਰਕੇ ਸੱਤ ਸਾਲ) ਤੇ ਆਪ ਮਾਹਰ ਬਨਣਾ ਲੋਚਦੇ ਸਨ , ਲੇਕਿਨ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਆਪਣੀ ਦਸਤਕਾਰੀ ਸਥਾਪਿਤ ਕਰਨਾ ਨਸੀਬ ਨਹੀਂ ਹੁੰਦਾ ਸੀ ਤੇ ਦਿਹਾੜੀਦਾਰ ਕਾਰੀਗਰ ਜਾਂ ਮਜ਼ਦੂਰ ਬਣ ਕੇ ਰਹਿ ਜਾਂਦੇ ਸਨ।

ਯੂ.ਕੇ. ਦੇ ਕੋਵੈਂਟਰੀ ਵਿੱਚ ਸੱਤ ਸਾਲ ਸੌਦਾਗਰਾਂ ਕੋਲ ਸ਼ਾਗਿਰਦੀ ਕਰਨ ਬਾਅਦ ਉਨ੍ਹਾਂ ਨੂੰ ਸ਼ਹਿਰ ਦੇ ਸੁਤੰਤਰ [3]ਦਿਹਾੜੀਦਾਰ ਕਾਰੀਗਰ ਹੋਣ ਦਾ ਹੱਕ ਮਿਲ ਜਾਂਦਾ ਸੀ।.[4]

ਬਾਅਦ ਵਿੱਚ ਸਰਕਾਰੀ ਨਿਯੰਤਰਨ ਤੇ ਤਕਨੀਕੀ ਕਾਲਜਾਂ ਤੇ ਕਿੱਤਾਮੁਖੀ ਪੜ੍ਹਾਈ ਦੇ ਲਸੰਸ ਜਾਰੀ ਕਰਨ ਨਾਲ ਸ਼ਾਗਿਰਦੀ ਨੇ ਰਸਮੀ ਵਿੱਦਿਅਕ ਪ੍ਰਣਾਲੀ ਦਾ ਰੁਤਬਾ ਹਾਸਲ ਕਰ ਲਿਆ।

ਯੂਨੀਵਰਸਿਟੀਆਂ ਨਾਲ ਸਮਰੂਪਤਾ ਤੇ ਕਿੱਤਾਮੁਖੀ ਵਿਕਾਸ ਸੋਧੋ

ਅਧੁਨਿਕ ਇੰਟਰਨਸ਼ਿਪ ਦਾ ਸੰਕਲਪ ਸ਼ਾਗਿਰਦੀ ਨਾਲ ਮਿਲਦਾ ਜੁਲਦਾ ਹੈ।

ਪਿਛਲੇ ਕਾਲ ਵਿੱਚ , ਸਮਸਤ ਯੂਰਪ ਵਿੱਚ 7 ਸਾਲ ਦਾ ਸਮਾਂ ਸ਼ਾਗਿਰਦੀ ਦੇ ਲਈ ਬਹੁਤੇਰੇ ਹੁਨਰਾਂ ਲਈ ਇੱਕ ਮੰਨੀ ਪ੍ਰਮੰਨੀ ਮਿਆਦ ਸੀ।ਅਜਿਹੀਆਂ ਸਭ ਪਾਠਸ਼ਾਲਾਵਾਂ ਜਿੱਥੇ ਸ਼ਾਗਿਰਦੀ ਕਰਵਾਈ ਜਾਂਦੀ ਸੀ ਨੂੰ ਯੂਨੀਵਰਸਿਟੀਆਂ ਕਿਹਾ ਜਾਂਦਾ ਸੀ।ਪੁਰਾਣੇ ਸ਼ਹਿਰਾਂ ਦੇ ਵਿਧਾਨਾਂ ਵਿੱਚ ਦਰਜੀਆਂ ਦੀ ਯੂਨੀਵਰਸਿਟੀ, ਲੁਹਾਰਾਂ ਦੀ ਯੂਨੀਵਰਸਿਟੀ, ਬੁਣਕਰੀ ਦੀ ਯੂਨੀਵਰਸਿਟੀ ਵੱਖ ਵੱਖ ਦਸਤਕਾਰੀਆਂ ਦੀ ਯੂਨੀਵਰਸਿਟੀ ਵਰਗੀ ਸ਼ਬਦਾਵਲੀ ਅਵਾਮ ਦੇਖਣ ਵਿੱਚ ਆਈ ਹੈ।ਕਿਸੇ ਮਾਹਰ ਦੇ ਬਨਣ ਤੱਕ ਤੁਸੀਂ ਦਾ ਸ਼ਾਗਿਰਦੀ ਹੇਠ 7 ਸਾਲ ਰਗੜਾਏ ਜਾਣਾ ਤਹਿ ਹੁੰਦਾ ਸੀ। ਦਿਸੇ ਤਰਾਂ ਅਧਿਆਪਕ ਜਾਂ ਡਾਕਟਰੇਟ ਬਨਣ ਲੱਗੀ 7 ਸਾਲ ਕਿਸੇ ਯੋਗਤਾ ਪ੍ਰਾਪਤ ਮਾਸਟਰ ਅਧੀਨ ਸਿੱਖਿਆ ਪ੍ਰਾਪਤ ਕਰਨਾ ਜ਼ਰੂਰੀ ਸੀ।[5]

ਕਿੱਤਾ ਵਿਕਾਸ ਪ੍ਰਬੰਧਾਂ ਵਿੱਚ ਹਿਸਾਬ ਕਿਤਾਬ,ਇੰਜੀਅਨਰੀ ਤੇ ਕਨੂੰਨ ਆਦਿਕ ਕਿੱਤਿਆਂ ਦੇ ਖੇਤਰ ਵਿੱਚ ਕਿੱਤਾ ਵਿਕਾਸ ਪ੍ਰਬੰਧਾਂ ਦੀ ਤੁਲਨਾ ਸ਼ਾਗਿਰਦੀ ਪ੍ਰਣਾਲੀ ਨਾਲ ਕੀਤੀ ਜਾ ਸਕਦੀ ਹੈ।ਅੰਗਰੇਜ਼ੀ ਹਕੂਮਤ ਦੇ ਕਲਰਕੀ ਦੀ ਸਿੱਖਿਅਕਾਂ ਪ੍ਰਣਾਲੀਆਂ ਇਸ ਦੀ ਉਦਾਹਰਣ ਹੈ।ਅਧੁਨਿਕ ਕਿੱਤਾਮੁਖੀ ਕਲਰਕੀ (ਹਿਸਾਬ ਕਿਤਾਬ)ਹੱਟੀਆਂ ਜਾਂ ਕਨੂੰਨਦਾਨ ਫਰਮਾਂ ਵਿੱਚ ਸਿਖਿਆਰਥੀਆਂ ਦੀ ਭਰਤੀ ਦੀ ਤੁਲਨਾ ਪਰੰਪਰਾਗਤ ਸ਼ਾਹ-ਗੁਮਾਸਤਾ ਮਾਡਲਾਂ ਨਾਲ ਕੀਤੀ ਜਾ ਸਕਦੀ ਹੈ।ਨਵ-ਭਰਤੀ ਨੂੰ ਇੱਕ ਜਾਂ ਵਧੇਰੇ ਸਾਥੀ ਤਜਰਬੇਕਾਰ ਕਰਮੀਆਂ ਨਾਲ ਥਾਪਣੇ ਹੁਨਰ ਦੀਆਂ ਬਰੀਕੀਆਂ ਸਿੱਖਣ ਲਈ ਲਗਾਇਆ ਜਾਂਦਾ ਹੈ।

ਭਾਰਤ ਸੋਧੋ

ਭਾਰਤ ਵਿੱਚ ਐਂਪਰੈਂਟਿਸਸ਼ਿਪ ਐਕਟ 1961  ਵਿੱਚ ਲਾਗੂ ਕੀਤਾ ਗਿਆ । ਇਹ ਐਕਟ ਸਨਅਤਾਂ ਵਿੱਚ ਸਹੂਲਤਾਂ ਦਾ ਪੂਰਾ ਇਸਤੇਮਾਲ ਕਰਦੇ ਹੋਏ , ਸ਼ਗਿਰਦਾਂ ਦੇ ਸਿਖਲਾਈ ਪ੍ਰੋਗਰਾਮ ਨੂੰ ਕੇਂਦਰੀ ਐਪਰੈਂਟਸਸ਼ਿਪ ਕੌਂਸਲ ਵੱਲੋਂ ਨਿਰਧਾਰਿਤ ਸਿਲੇਬਸ, ਕੋਰਸ ਦੀ ਮਿਆਦ ਆਦਿ ਅਨੁਸਾਰ ਨਿਯੰਤਰਿਤ ਕਰਦਾ ਹੈ , ਤਾਕਿ ਸਨਅਤਾਂ ਦੀ ਨਿਪੁੰਨ ਕਾਰੀਗਰਾਂ ਦੀ ਮੰਗ ਦੀ ਪੂਰਤੀ ਹੋ ਸਕੇ।[6]

1961 ਵਾਲਾ ਐਕਟ 1962 ਵਿੱਚ ਪੂਰੀ ਤਰਾਂ ਅਮਲ ਵਿੱਚ ਲਿਖਦਾ ਗਿਆ ।ਸ਼ੁਰੂ ਵਿੱਚ ਇਹ ਕੇਵਲ ਮਜ਼ਦੂਰਾਂ ਤੇ ਤਕਨੀਸ਼ਨਾਂ ਲਈ ਹੀ ਸੀ , 1973 ਵਿੱਚ ਦਿਸ ਵਿੱਚ ਗਰੈਜੂਏਟ ਤੇ ਡਿਪਲੋਮਾ ਇੰਜੀਅਨਰਾਂ ਦੀ ਸਿਖਲਾਈ ਨੂੰ ਸ਼ਾਮਲ ਕੀਤਾ ਗਿਆ,1986 ਵਿੱਚ ਹੋਰ ਬਦਲਾਅ ਰਾਹੀਂ 10+2 ਕਿੱਤਾਮੁਖੀ ਸਿਖਿਆਰਥੀ ਧਾਰਾ ਰਾਹੀਂ ਕਿੱਤਾਮੁਖੀ ( ਤਕਨੀਕੀ) ਤਕਨੀਸ਼ਨ ਸਿਖਲਾਈ ਨੂੰ ਇਸ ਅਧੀਨ ਲਿਆਂਦਾ ਗਿਆ।

References ਸੋਧੋ

  1. "Apprenticeship indenture".
  2. "Apprenticeship indentures 1604 - 1697".
  3. Adrian Room, ‘Cash, John (1822–1880)’, Oxford Dictionary of National Biography, Oxford University Press, 2004
  4. Adrian Room, ‘Cash, John (1822–1880)’, Oxford Dictionary of National Biography, Oxford University Press, 2004
  5. Smith, Adam (1776).
  6. http://apprenticeshiptraining.gov.in/Act1961.htm