ਵਰਤੋਂਕਾਰ:Guglani/ਓਦੰਤੂਰਾਈ , ਤਾਮਿਲਨਾਡੂ

ਓਦੰਤੁਰਾਈ ਇੱਕ ਪਿੰਡ ਹੈ ਜੋ ਮੇੱਟੂਪਲਯਾਮ ਤਾਲੁਕ, ਭਾਰਤ ਦੇ ਤਾਮਿਲਨਾਡੂ ਰਾਜ ਦੇ ਕੋਇੰਬਟੂਰ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਪੰਚਾਇਤ ਪ੍ਰਣਾਲੀ ਦੁਆਰਾ ਨਿਯੰਤਰਿਤ ਹੈ, ਅਤੇ 20 ਹੋਰ ਪਿੰਡਾਂ ਦੇ ਨਾਲ ਕਰਮਦਾਈ ਬਲਾਕ ਦਾ ਇੱਕ ਹਿੱਸਾ ਹੈ। ਓਦੰਤੁਰਾਈ ਗ੍ਰੀਨ ਹਾਊਸ ਪ੍ਰੋਜੈਕਟ ਸਕੀਮ ਨੂੰ ਲਾਗੂ ਕਰਨ ਲਈ ਪ੍ਰਸਿੱਧ ਹੈ ਜਿਸ ਰਾਹੀਂ ਪਿੰਡ ਆਪਣੀ ਵਰਤੋਂ ਲਈ ਬਿਜਲੀ ਪੈਦਾ ਕਰਦਾ ਹੈ, ਨਾਲ ਹੀ ਤਾਮਿਲਨਾਡੂ ਬਿਜਲੀ ਬੋਰਡ (TNEB) ਲਈ ਵੀ।[1]

ਜਨਸੰਖਿਆ

ਸੋਧੋ

ਪਿੰਡ ਦਾ ਕੁੱਲ ਰਕਬਾ 1,200 ਹੈਕਟੇਅਰ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਪਿੰਡ ਦੀ ਕੁੱਲ ਆਬਾਦੀ 5,399 ਹੈ ਅਤੇ ਪਰਿਵਾਰਾਂ ਦੀ ਗਿਣਤੀ 1,529 ਹੈ। ਓਦੰਤੁਰਾਈ ਦਾ ਟਿਕਾਣਾ ਕੋਡ 644347 ਹੈ।[2]

ਓਦੰਤੁਰਾਈ ਵਿੱਚ ਘਰ ਘਰ ਟੈਪ ਵਾਟਰ ਕੁਨੈਕਸ਼ਨ

ਸੋਧੋ

ਇਸ ਗ੍ਰਾਮ ਪੰਚਾਇਤ ਨੇ ਘਰ ਘਰ ਟੈਪ ਵਾਟਰ ਕੁਨੈਕਸ਼ਨ [3]ਦਾ ਟੀਚਾ 1997 ਤੋਂ ਵਾਟਰ ਸਪਲਾਈ ਸਕੀਮਾਂ ਸ਼ੁਰੂ ਕਰਕੇ ਤੇ ਟਾਇਲੈਟ ਸਕੀਮਾਂ ਦੀ ਵਰਤੋਂ ਕਰਕੇ ਖੁੱਲ੍ਹੇ ਵਿੱਚ ਪਖਾਨਾ ਮੁਕਤ ਟੀਚਾ 2006 ਤੱਕ ਪੂਰਾ ਕਰ ਲਿਆ ਹੈ ।[4]1997 ਤੋਂ ਸ਼ੁਰੂ ਹੋਈਆਂ ਵਾਟਰ ਸਪਲਾਈ ਸਕੀਮ ਨੂੰ ਰਾਜੀਵ ਗਾਂਧੀ ਨੈਸ਼ਨਲ ਡਰਿੰਕਿੰਗ ਵਾਟਰ ਮਿਸ਼ਨ ਰਾਹੀਂ ਵੱਡਾ ਹੁੰਗਾਰਾ ਮਿਲਿਆ ਜਦੋਂ ਗ੍ਰਾਮ ਪੰਚਾਇਤ ਨੇ 10% ਆਪਣੇ ਫੰਡ ਤੇ 90% ( 48 ਲੱਖ ਰੁਪਏ) ਭਾਰਤ ਸਰਕਾਰ ਦੀ ਫੰਡਿੰਗ ਨਾਲ ਰੇਤ ਤੇ ਸਿਰਾਮਿਕ ਫ਼ਿਲਟਰ ਵਾਲਾ ਜਲਸ਼ੋਧਣ ਪਲਾਂਟ ਸੰਨ 2000 ਵਿੱਚ ਲੱਗਾ ਲਿਆ। ਇਸ ਪਲਾਂਟ ਵਿੱਚ ਸਿਲਵਰ ਆੲਓਨਾਈਜ਼ਿੰਗ ਤਕਨੀਕ ਨਾਲ ਕੀਟਨਾਸ਼ ਵੀ ਕੀਤਾ ਜਾਂਦਾ ਹੈ। ਇਸ ਪ੍ਰੋਜੈਕਟ ਰਾਹੀਂ ਪਿੰਡ ਪੰਚਾਇਤ ਦੀਆਂ 2 ਲੱਖ ਲਿਟਰ ਰੁਜ਼ਾਨਾ ਦੀ ਪਾਣੀ ਦੀ ਲੋੜ ਨੂੰ ਪੂਰਾ ਕੀਤਾ ਜਾਣ ਲੱਗ ਪਿਆ।

ਬਾਇਓਮਾਸ ਗਰੀਨ ਐਨਰਜੀ ਦੀ ਵਰਤੋਂ

ਸੋਧੋ

ਸੰਨ 2003 ਵਿੱਚ ਹੀ ਲੱਕੜੀ ਦੇ ਬਾਲਣ ਨੂੰ ਵਰਤ ਕੇ 9 KW ਸਮਰੱਥਾ ਵਾਲਾ ਬਾਇਓਮਾਸ ਗੈਸੀਫਾਇਰ ਪਲਾਂਟ ਲੱਗਾ ਕੇ ਪਾਣੀ ਦੀ ਪੰਪਿੰਗ ਵਿੱਚ ਵਰਤੋਂ ਵਿੱਚ ਆਣ ਵਾਲੀ ਬਿਜਲੀ ਦਾ ਖ਼ਰਚਾ ਬਚਾਉਣ ਦੀ ਕੋਸ਼ਸ਼ ਕੀਤੀ ਭਾਵੇਂ ਕਿ 2006 ਵਿੱਚ ਬਾਲਣ ( ਲੱਕੜੀ) ਦਾ ਖ਼ਰਚਾ ਵੱਧ ਜਾਣ ਕਰਕੇ ਇਹ ਪਲਾਂਟ ਸਦਾ ਲਈ ਬੰਦ ਕਰ ਦਿੱਤਾ ਗਿਆ।

ਓਦੰਤੁਰਾਈ ਪੰਚਾਇਤ ਦਾ ਪੌਣ ਬਿਜਲੀ ਮਿਲ ਵਿੱਚ ਨਿਵੇਸ਼[5]

ਸੋਧੋ

ਓਦੰਤੁਰਾਈ ਪੰਚਾਇਤ ਦੇ ਪ੍ਰਧਾਨ ਲਿੰਗਾਮਲ ਸ਼ਾਨਮੁਗਮ ਦੀ ਅਗਾਂਹ ਵਧੂ ਸੋਚ ਤੇ ਪ੍ਰੇਰਨਾ ਨਾਲ ਪਿੰਡ ਪੰਚਾਇਤ ਨੇ 2006 ਵਿੱਚ ਇੱਕ ਵਿੰਡ ਮਿਲ ਖਰੀਦ ਕੇ ਬਿਜਲੀ ਉਤਪਾਦਨ ਲਈ ਲਗਵਾਈ।ਗਰੀਨ ਪੀਸ ਇੰਡੀਅਨ ਸੁਸਾਇਟੀ ਦੀ ਰਿਪੋਰਟ ਮੁਤਾਬਕ ਇਸ ਤੇ ਹੋਏ ਖ਼ਰਚੇ ਤੇ ਟੋਟਲ ਖ਼ਰਚੇ 155 ਲੱਖ ਵਿੱਚੋਂ 40 ਲੱਖ ਰੁਪਏ ਪੰਚਾਇਤ ਨੇ ਆਪਣੇ ਵਸੀਲਿਆਂ ਨਾਲ ਪੈਦਾ ਕੀਤੇ ਤੇ 115 ਲੱਖ ਦਾ ਕਰਜ਼ਾ ਸੈਂਟਰਲ ਬੈਂਕ ਆਫ ਇੰਡੀਆ ਤੋਂ ਲੀਤਾ। [4]ਇਸ ਵਿੰਡ ਮਿਲ ਰਾਹੀਂ 675000 ਯੂਨਿਟ ਸਾਲਾਨਾ ਬਿਜਲੀ ਉਤਪਾਦਨ ਕਰਕੇ ਆਪਣੀ ਲੋੜ 40000 ਯੂਨਿਟ ਪੂਰੀ ਕਰਕੇ 225000 ਯੂਨਿਟ ਤਾਮਿਲ ਨਾਡੂ ਬਿਜਲੀ ਬੋਰਡ ਨੂੰ ਵੇਚ ਕੇ ਲਗਭਗ 20 ਲੱਖ ਰੁਪਏ [1]ਸਲਾਨਾ ਲਾਭ ਕਮਾਇਆ ਜਾ ਰਿਹਾ ਹੈ। 2013 ਤੱਕ ਸੈਂਟਰਲ ਬੈਂਕ ਦੇ ਕਰਜ਼ੇ ਦੀ ਰਕਮ ਵਾਪਿਸ ਕਰ ਦਿੱਤੀ ਗਈ ਹੈ।ਇਹ ਪੰਚਾਇਤ ਦੀ ਸਫਲਤਾ ਦੀ ਇੱਕ ਮਿਸਾਲ ਹੈ। ਪੰਚਾਇਤ ਨੇ ਹੋਰ ਵੀ ਕਈ ਅਗਾਂਹਵਧੂ ਸਕੀਮਾਂ ਜਿਵੇਂ ਕਿ ਹਾਊਸਿੱਗ ਸਕੀਮ ਆਦਿ ਦੇ ਲਾਭ ਪ੍ਰਾਪਤ ਕੀਤੇ ਹਨ।

ਉਦਯੋਗ

ਸੋਧੋ

ਓਦੰਤੁਰਾਈ ਪਿੰਡ ਆਪਣੇ ਜੈਮ ਅਤੇ ਚਮੜੇ ਦੀ ਪਾਲਿਸ਼ਿੰਗ ਪਾਊਡਰ ਲਈ ਮਸ਼ਹੂਰ ਹੈ।[6] ਮੁੱਖ ਖੇਤੀਬਾੜੀ ਫਸਲਾਂ ਵਿੱਚ ਕੇਲੇ, ਨਾਰੀਅਲ, ਅਤੇ ਸਰ੍ਹੋਂ ਦੇ ਬੀਜ ਸ਼ਾਮਲ ਹਨ।ਸੰਨ 2007 ਵਿੱਚ ਇੱਥੋਂ ਦੇ 4 ਔਰਤਾਂ ਦੇ ਐਸ ਐਚ ਜੀ ( ਸ੍ਵੈ ਸਹਾਇਤਾ ਗਰੁੱਪ) ਗਰੁੱਪਾਂ ਨੇ ਮਿਲ ਕੇ ‘ਓਦੰਤੁਰਾਈ ਡਰਿੰਕਿੰਗ ਵਾਟਰ ਫੈਡਰੇਸ਼ਨ’ 5 ਲੱਖ ਪੂੰਜੀ ਨਿਵੇਸ਼ ਤੇ 5 ਲੱਖ ਬੈਂਕ ਕਰਜ਼ੇ ਨਾਲ ਕਾਇਮ ਕੀਤੀ ਜਿਸ ਰਾਹੀਂ 2000 ਪ੍ਰਤੀ ਘੰਟਾ ਉਤਪਾਦਨ ਵਾਲਾ ਬੋਟਲਿੰਗ ਪਲਾਂਟ ਚਲਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਵਿਕਰੀ ਨਾਲ ਲਾਭ ਕਮਾਇਆ ਜਾ ਰਿਹਾ ਹੈ।[4]

ਘਰ ਉਸਾਰੀ

ਸੋਧੋ

2006 ਤੱਕ ਪੰਚਾਇਤ ਦੇ 665 ਘਰ ਖੁੱਲ੍ਹੇ ਵਿੱਚ ਪਖਾਨੇ ਤੋਂ ਮੁਕਤ ਕਰ ਦਿੱਤੇ ਸਨ।2014 ਵਿੱਚ ਇੱਕ ਹੋਰ ਸਰਕਾਰੀ ਸਕੀਮ ਦਾ ਲਾਭ ਲੈੰਦੇ ਹੋਏ, 4 ਸੋਲਰ ਪੁਆਇੰਟਾਂ ਵਾਲੇ, ਗਰਿਡ ਮੁਕਤ 101 ਘਰ ਉਸਾਰ ਕੇ ਇੱਥੋਂ ਦੇ ਆਦੀ ਵਾਸੀ ਕਬੀਲੇ ਨੂੰ ਦਿੱਤੇ ਗਏ।ਇਨ੍ਹਾਂ 350 ਵਰਗ ਫੁੱਟ ਦੇ ਫੁਟਪ੍ਰਿੰਟ ਖੇਤਰਫਲ ਵਾਲੇ ਘਰਾਂ ਤੇ ਤੇ ਪ੍ਰਤੀ ਘਰ 2.1 ਲੱਖ ਦੀ ਲਾਗਤ ਆਈ।[4]

ਖ਼ਬਰਾਂ ਵਿੱਚ

ਸੋਧੋ

ਪਿੰਡ ਨੇ ਆਪਣੀ ਊਰਜਾ ਸਵੈ-ਨਿਰਭਰਤਾ ਪਹਿਲਕਦਮੀ ਲਈ ਅੰਤਰਰਾਸ਼ਟਰੀ ਧਿਆਨ ਪ੍ਰਾਪਤ ਕੀਤਾ।[7][8] ਇਸ ਤਰਾਂ ਇਹ ਗ੍ਰਾਮ ਪੰਚਾਇਤ ਭਾਰਤ ਸਰਕਾਰ ਤੇ ਰਾਜ ਸਰਕਾਰ ਦੀਆਂ ਸਾਰੀਆਂ ਪੇਂਡੂ ਵਿਕਾਸ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਵਾਲੀ ਪਹਿਲੀ ਪੰਚਾਇਤ ਬਣ ਗਈ।[5]

ਆਬਾਦੀ

ਸੋਧੋ

ਓਦੰਤੁਰਾਈ ਵਿੱਚ ਕੁੱਲ 1,529 ਪਰਿਵਾਰ ਰਹਿੰਦੇ ਹਨ। ਆਬਾਦੀ ਵਿੱਚ 2,686 ਪੁਰਸ਼ ਅਤੇ 2,713 ਔਰਤਾਂ ਹਨ। 2011 ਤੱਕ ਸਾਖਰਤਾ ਦਰ 71.3% ਸੀ।[9]

ਹਵਾਲੇ

ਸੋਧੋ
  1. 1.0 1.1 sarvanan, ਐਮ (11 November 2016). "ਸੁਪਰ ਪੰਚਾਇਤ: ਚੋਟੀ ਦੇ TN ਪਿੰਡ ਨੇ TNEB ਨੂੰ ਸਾਫ਼ ਊਰਜਾ ਵੇਚੀ, ਲੋੜਵੰਦਾਂ ਲਈ 850 ਘਰ ਬਣਾਏ". ਦਿ ਨਿਊ ਇੰਡੀਅਨ ਐਕਸਪ੍ਰੈਸ. Retrieved 25 August 2020.
  2. "Odanthurai Demographics".
  3. "ਜਲ ਜੀਵਨ ਮਿਸ਼ਨ". p. 10.
  4. 4.0 4.1 4.2 4.3 ਸ੍ਰੀਧਰ, ਪੁਨੀਤ, ਕਾਰਜਕਾਰੀ ਡਾਇਰੈਕਟਰ; ਰੈੱਡੀ, ਡਾ. ਸ਼ੋਭਨਾ ਅਨੰਦ; ਕੁਮਾਰ, ਪਰਵੀਨ. "ਓਦੰਤੁਰਾਈ ਗ੍ਰਾਮ ਪੰਚਾਇਤ ਦਾ ਇੱਕ ਦੌਰਾ ( MGIRED ਦੀ ਟੀਮ ਰਾਹੀਂ ) ਰਾਹੀਂ MGIRED ਦੀ ਸਲਾਨਾ ਰਿਪੋਰਟ 2014-15". Mahatma Gandhi Institute of Rural Energy & Development. pp. 28–29. Retrieved 29 December 2012.{{cite web}}: CS1 maint: multiple names: authors list (link)
  5. 5.0 5.1 Boyle, Grace; Krishnamurthy, Avinash (October 2011). "ਗਰੀਨ ਪੀਸ ਇੰਡੀਅਨ ਸੁਸਾਇਟੀ ਕੇਸ IX ਰਿਪੋਰਟ- ਓਦੰਤੁਰਾਈ ਦਾ ਵਿੰਡ ਮਿਲ ਨਿਵੇਸ਼". greenpeaceindia.org. Greenpeace India Society. pp. 99–100. Retrieved 29 December 2022.
  6. "Odanthurai Demographics".
  7. indian-villages-sustainable-development/ "15 ਪ੍ਰੇਰਨਾਦਾਇਕ ਭਾਰਤੀ ਪਿੰਡ ਜੋ ਅੱਗੇ ਵਧਣ ਦਾ ਰਾਹ ਦਿਖਾ ਰਹੇ ਹਨ". thebetterindia.com. 28 December 2022. Retrieved 28 December 2022. {{cite web}}: Check |url= value (help)
  8. "ਵਿਕੇਂਦਰੀਕ੍ਰਿਤ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ 'ਤੇ ਕੇਸ ਸਟੱਡੀਜ਼" (PDF). selcofoundation.org.
  9. "Odanthurai Demographics".

11°18′50″N 76°55′34″E / 11.314°N 76.926°E / 11.314; 76.926