ਵਰਤੋਂਕਾਰ:Guglani/ਹਰਭਜਨ ਸਿੰਘ ਅਨੰਦ

ਹਰਭਜਨ ਸਿੰਘ ਅਨੰਦ ( 1930-2008) ਦਾ ਜਨਮ 30 ਜੂਨ 1930 ਨੂੰ ਰਾਵਲਪਿੰਡੀ ( ਪੰਜਾਬ - ਪਾਕਿਸਤਾਨ) ਵਿੱਚ ਹੋਇਆਂ।ਉਸ ਨੇ ਹਾਈ ਸਕੂਲ ਦੀ ਵਿੱਦਿਆ ਖਾਲਸਾ ਸਕੂਲ ਰਾਵਲਪਿੰਡੀ ਪਾਕਿਸਤਾਨ ਤੋਂ ਹਾਸਲ ਕੀਤੀ।ਉਹ ਆਪਣੇ ਪਰਵਾਰ ਨਾਲ 15 ਸਾਲ ਦੀ ਉਮਰ ਵਿੱਚ ਦੇਸ਼ ਦੀ ਵੰਡ ਕਾਰਨ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਆ ਗਿਆ।ਰੋਜ਼ਾ ਕਮਾਉਣ ਲਈ ਉਨ੍ਹੀਂ ਦਿਨੀਂ ਉਸ ਨੂੰ ਦਿੱਲੀ ਦੇ ਫ਼ੁੱਟ-ਪਾਥਾਂ ਤੇ ਲੂਣ ਵੇਚ ਕੇ ਗੁਜ਼ਾਰਾ ਕਰਨਾ ਪੈਂਦਾ ਸੀ।ਇਸ ਤਰਾਂ ਸਖ਼ਤ ਮਿਹਨਤ ਕਰਨ ਕਰਕੇ ਉਸ ਵਿੱਚ ਇੱਕ ਮਿਹਨਤਕਸ਼ ਇਨਸਾਨ ਹੋਣ ਦਾ ਮਾਦਾ ਪੈਦਾ ਹੋਇਆ ਜੋ ਅੰਤ ਤੱਕ ਉਸ ਦੇ ਸਰੀਰ ਨਾਲ ਨਿਬਹਿਆ।

ਇਸ ਦੌਰਾਨ ਉਸ ਦੇ ਪਿਤਾ ਹੀਰਾ ਸਿੰਘ ਅਨੰਦ ਨੇ ਅਨੰਦ ਸਿੰਥੈਟਿਕਸ ਲਿਮਿਟਡ ਜਿਸ ਨੂੰ ਅਨੰਦ ਸੂਟਿੰਗਜ਼ ਕਰਕੇ ਵੀ ਜਾਣਿਆ ਜਾਂਦਾ ਸੀ ਦੇ ਨਾਂ ਨਾਲ ਕਾਰੋਬਾਰ ਸ਼ੁਰੂ ਕਰ ਦਿੱਤਾ।ਹਰਭਜਨ ਸਿੰਘ ਨੂੰ ਇਹ ਕਾਰੋਬਾਰ ਵਿਰਾਸਤ ਵਿੱਚ ਮਿਲਿਆ। ਪਰ ਉਸ ਦੀ ਲਗਨ ਤੇ ਮਿਹਨਤ ਨਾਲ ਉਨ੍ਹਾਂ ਦਾ ਕਾਰੋਬਾਰ ਪੋਲਿਸਟਰ ਮਿਸ਼ਰਿਤ ਸੂਟਾਂ ਤੇ ਕਮੀਜ਼ਾਂ ਦੀ ਉੱਤਮ ਕੁਆਲਿਟੀ ਵਜੋਂ ਬਹੁਤ ਪ੍ਰਸਿੱਧ ਹੋ ਗਿਆ।ਉਸ ਸਮੇਂ ਟਰੇਡ ਤੇ ਇੰਡਸਟਰੀਅਲ ਡਿਵਲਪਮੈਂਟ ਦੀ ਸੰਸਥਾ ਵੱਲੋਂ ਨਿਯੋਜਿਤ ਕੀਤੇ ਇਕੋਨੋਮਿਕ ਡਿਵਲਪਮੈਂਟ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਰਾਸ਼ਟਰਪਤੀ ਫਖਰੂਦੀਨ ਅਲੀ ਦੀ ਪ੍ਰਤਿਨਿਧਤਾ ਕਰਦੇ ਹੋਏ ਉਪ ਰਾਸ਼ਟਰਪਤੀ ਬੀ ਡੀ ਜਤੀ ਵੱਲੋਂ ਹੀਰਾ ਸਿੰਘ ਅਨੰਦ ਤੇ ਹਰਭਜਨ ਸਿੰਘ ਅਨੰਦ ਨੂੰ ਬਹੁਤ ਹੀ ਵੱਕਾਰੀ ਸਾਲ 1975 ਦਾ ਇੰਡਸਟਰੀਅਲ ਇਨਾਮ ਪ੍ਰਾਪਤ ਹੋਇਆ।ਇਸ ਤਰਾਂ ਹਰਭਜਨ ਸਿੰਘ ਦਾ ਪਿਤਾ ਹੀਰਾ ਸਿੰਘ ਅਨੰਦ ਤੇ ਹਰਭਜਨ ਸਿੰਘ ਅਨੰਦ ਖ਼ੁਦ ਅਨੰਦ ਸਿੰਥੈਟਿਕਸ ਦੇ ਮੈਨੇਜਿੰਗ ਡਾਇਰੈਕਟਰ ਇੱਕ ਸ੍ਵੈ ਸਿਰਜੇ ਇੰਡਸਟਰੀਅਲ ਪਰਵਾਰ ਵੱਜੋਂ ਮਸ਼ਹੂਰ ਹੋ ਗਏ।

ਹਰਭਜਨ ਸਿੰਘ ਅਨੰਦ ਨੂੰ ਇੰਟਰਨੈਸ਼ਨਲ ਪੰਜਾਬੀ ਐਸੋਸੀਏਸ਼ਨ ਵੱਲੋਂ ਨੈਸ਼ਨਲ ਸ਼ਰੋਮਣੀ ਦੇ ਇਨਾਮ ਨਾਲ ਵੀ ਸਨਮਾਨਤ ਕੀਤਾ ਗਿਆ।

ਇੱਕ ਸਫਲ ਕਾਰੋਬਾਰੀ ਉੱਦਮੀ ਹੋਣ ਦੇ ਨਾਲ ਨਾਲ ਹਰਭਜਨ ਸਿੰਘ ਅਨੰਦ ਸਮਾਜਕ ਗਤੀਵਿਧੀਆਂ ਵਿੱਚ ਵੀ ਸਰਗਰਮ ਸੀ ।ਉਹ ਰੋਟਰੀ ਕਲੱਬ ਦਾ ਪ੍ਰਤਿਸ਼ਠਤ ਮੈਂਬਰ ਤੇ ਕੈਂਸਰ ਫਾਂਊਡੇਸ਼ਨ ਦਾ ਚੇਅਰਮੈਨ ਰਿਹਾ।ਧਾਰਮਕ ਹੋਣ ਨਾਤੇ ਸ਼ਰੋਮਣੀ ਅਕਾਲੀਦਲ ਦੀ ਲਹਿਰ ਵਿੱਚ ਹਿੱਸਾ ਲੈਣ ਕਾਰਨ 1961 ਵਿੱਚ ਉਸ ਨੂੰ ਜੇਲ੍ਹ ਦੀ ਸਜ਼ਾ ਵੀ ਭੁਗਤਣੀ ਪਈ।

30 ਦਸੰਬਰ 2008 ਨੂੰ ਉਨ੍ਹਾਂ ਦਾ ਅਕਾਲ ਚਲਾਣਾ ਦਿੱਲੀ ਵਿਖੇ ਹੋਇਆ। ਸ਼ਰਧਾਂਜਲੀ ਵੱਜੋਂ ਉਨ੍ਹਾਂ ਨਮਿਤ ਉਸੇ ਦਿਨ ਹਰਨੰਦ ਫਾਂਓਡੇਸ਼ਨ ਰੀਮੈਡੀਅਲ ਸਕੂਲਾਂ ਦੀ ਸਥਾਪਨਾ ਕੀਤੀ ਗਈ।[1][2]ਹਰਨੰਦ ਫਾਂਓਡੇਸ਼ਨ ਦੀ ਟੀਮ ਦਿੱਲੀ ਦੇ ਸਲਮ ਖੇਤਰਾਂ ਵਿੱਚ ਰਹਿੰਦੇ ਪਰਵਾਰਾਂ ਦੇ ਬੱਚਿਆਂ ਤੱਕ ਪਹੁੰਚ ਕਰਕੇ ਮਾਪਿਆਂ ਨੂੰ ਬੱਚੇ ਹਰਨੰਦ ਫਾਂਊਡੇਸ਼ਨ ਦੇ ਬਾਦ ਦੁਪਹਿਰ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਦੀ ਹੈ। ਇਸ ਤਰਾਂ ਲਗਭਗ 100 ਬੱਚਿਆਂ ਦੀ ਮੁਫ਼ਤ ਪੜ੍ਹਾਈ ਦਾ ਜ਼ਿੰਮਾਂ ਇਸ ਫਾਂਊਡੇਸ਼ਨ ਨੇ ਚੁੱਕਿਆ ਹੈ।[2]ਬੱਚਿਆਂ ਲਈ ਇਹ ਭਲਾਈ ਦੇ ਕੰਮਾਂ ਦੀ ਨੀਂਹ ਹਰਭਜਨ ਸਿੰਘ ਅਨੰਦ ਤੇ ਉਸ ਦੀ ਪਤਨੀ ਨੰਦ ਕੌਰ ਨੇ ਹੀ ਰੱਖੀ ਹੈ।

  1. "News – harnand" (in ਅੰਗਰੇਜ਼ੀ (ਅਮਰੀਕੀ)). Retrieved 2021-06-06.
  2. 2.0 2.1 "BahaQuote Philanthropy-Philanthropy quote software-Proposal software". www.bahaquote.com. Retrieved 2021-06-06.