ਮਨੁੱਖੀ ਪਿੰਜਰ ਸੋਧੋ

 
ਮਨੁੱਖੀ ਪਿੰਜਰ ਤੇ ਇਸ ਦੇ ਮੁੱਖ ਅੰਗ

ਮਨੁੱਖੀ ਪਿੰਜਰ ਮਨੁਖੀ ਸਰੀਰ ਦਾ ਮਜ਼ਬੂਤ ਹਿੱਸਾ ਹੈ ਜੋ ਸਰੀਰ ਨੂੰ ਇਕ ਢਾਂਚਾ ਪ੍ਰਦਾਨ ਕਰਦਾ ਹੈ।ਮਨੁੱਖੀ ਨਵਜਾਤਾਂ ਦੀਆਂ ੨੭੦ ਹੱਡੀਆਂ ਹੁੰਦੀਆਂ ਹਨ ਜਿਨ੍ਹਾਂ ਵਿਚੌਂ ਕੁਝ ਉਮਰ ਨਾਲ ਜੁੜ ਜਾਂਦੀਆਂ ਹਨ ਅਤੇ ਬਾਲਗ ਹੋਣ ਤੱਕ ਇਨ੍ਹਾਂ ਦੀ ਗਿਣਤੀ ੨੦੬ ਰਹਿ ਜਾਂਦੀ ਹੈ। [1] ਪਿੰਜਰ ਸਰੀਰ ਨੂੰ ਇਕ ਢਾਂਚਾ ਪ੍ਰਦਾਨ ਕਰਦਾ ਹੈ।

ਪਿੰਜਰ ਦੇ ਕੰਮ ਸੋਧੋ

ਮਨੁੱਖੀ ਪਿੰਜਰ ਦੇ ਮੁੱਖ ੬ ਕਰਤਵ ਹਨ।

ਆਸਰਾ ਸੋਧੋ

ਪਿੰਜਰ ਦਾ ਮੁੱਖ ਕਰਤਵ ਸਰੀਰ ਨੂੰ ਆਸਰਾ ਜਾਂ ਢਾਂਚਾ ਪ੍ਰਦਾਨ ਕਰਨਾ ਹੈ ਜੋ ਸਰੀਰ ਦਾ ਅਧਾਰ ਹੈ ਤੇ ਇਸ ਦੀ ਸ਼ਕਲ ਨੂੰ ਬਣਾਈ ਰੱਖਦਾ ਹੈ।ਇਹ ਦਿਲ ਵਰਗੇ ਕੋਮਲ ਅੰਗਾਂ ਦੀ ਚੋਟ ਲਗਣ ਤੌਂ ਰੱਖਿਆ ਵੀ ਕਰਦਾ ਹੈ ਪਸਲੀਆ ਤੌਂ ਬਿਨਾਂ ਤਾਂ ਦਿਲ ਜਿੰਦਾ ਵੀ ਨਹੀਂ ਰਹਿ ਸਕਦਾ।

ਹਰਕਤ ਸੋਧੋ

ਹੱਡੀਆਂ ਵਿਚਲੇ ਜੋੜ ,ਸਰੀਰ ਦੇ ਅੰਗਾਂ ਨੂੰ ਹਿਲਜੁਲ ਜਾਂ ਹਰਕਤ ਪ੍ਰਦਾਨ ਕਰਦੇ ਹਨ। ਕੁਝ ਜੋੜਾਂ ਦੀ ਹਰਕਤ ਦੁਸਰਿਆਂ ਨਾਲੋਂ ਬਹੁਤ ਵਿਸ਼ਾਲ ਹੁੰਦੀ ਹੈ ਜਿਵੇਂ ਕਿ ਚੂਲੇ ਦੇ ਗੇਂਦ ਤੇ ਉਸ ਦਾ ਖੋੜ ਵਰਗੇ ਜੋੜ ਜਾਂ ਗੋਡੇ ਦੇ ਕਬਜੇ ਵਰਗੇ ਜੋੜ ਦੀ ਹਰਕਤ ਗਿੱਚੀ ਦੇ ਇਕ ਧੁਰੇ ਜੋੜਾਂ ਨਾਲੋਂ ਕਿਤੇ ਜਿਆਦਾ ਹੁੰਦਿ ਹੈ।ਇਹ ਹਰਕਤ ਪਿੰਜਰ ਨਾਲ ਜੁੜੀਆਂ ਮਾਸ ਪੇਸ਼ੀਆਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।ਮਾਸ ਪੇਸ਼ੀਆਂ, ਹੱਢੀਆਂ ਦੇ ਜੋੜ ਤੇ ਨਸ ਪ੍ਰਬੰਧਣ ਦਾ ਤਾਲ-ਮੇਲ ਪੂਰੇ ਸਰੀਰ ਦਾ ਮਸ਼ੀਨਸਾਜੀ ਤੰਤਰ ਹੈ।

ਸੁਰੱਖਿਆ ਸੋਧੋ

ਪਿੰਜਰ ਕਈ ਜੀਵਨਦਾਈ ਅੰਗਾਂ ਦਾ ਰੱਖਿਅਕ ਹੈ।

  • ਖੋਪੜੀ ਦਿਮਾਗ,ਅੱਖਾਂ ਤੇ ਅੰਦਰਲੇ ਕੰਨਾਂ ਦੀ ਰੱਖਿਆ ਕਰਦੀ ਹੈ।
  • ਕੰਗਰੋੜ ( ਪਿੱਠ ਦੀ ਹੱਡੀ) , ਮੇਰੂਦੰਡ ਤੇ ਉਸ ਨਾਲ ਜੁੜਿਆਂ ਨਸਾਂ ਦੀ ਰੱਖਿਆ ਕਰਦੀ ਹੈ।
  • ਪਸਲੀਆਂ ਤੇ ਛਾਤੀ ਦੀ ਹੱਡੀ ਦਾ ਪਿੰਜਰਾ ਫੇਫ਼ੜੇ, ਦਿਲ ਤੇ ਉਸ ਦੇ ਲਹੂ ਪਾਤਰਾਂ ਦੀ ਰੱਖਿਆ ਕਰਦਾ ਹੈ।
  • ਜੀਵ ਹੰਸਲੀ ਤੇ ਸਪੈਕੁਲਾ ਮੋਢੇ ਦੇ ਜੋੜ ਦੀ ਰੱਖਿਆ ਕਰਦੇ ਹਨ।
  • ਚਪਣੀ ਤੇ ਅਲਨਾ( ਅਗਲੀ ਬਾਂਹ ਦੀ ਅੰਦਰਲੀ ਹੱਡੀ) ਗੋਡੇ ਦਾ ਜੋੜ ਤੇ ਅਰਕ ਦੇ ਜੋੜ ਦੀ ਰੱਖਿਆ ਕਰਦੇ ਹਨ।
  • ਕਾਰਪਲ ਤੇ ਟਾਰਸਲ ਵੀਣੀ ਤੇ ਗਿੱਟੇ ਦੇ ਜੋੜਾਂ ਦੀ ਰੱਖਿਆ ਕਰਦੇ ਹਨ।

ਭੰਡਾਰਣ ਸੋਧੋ

ਹੱਢਿਆਂ ਆਪਣੇ ਵਿਚ ਕੈਲਸ਼ੀਅਮ ਦਾ ਭੰਡਾਰਣ ਕਰਕੇ ਰੱਖਦੀਆਂ ਹਨ ਹੱਡੀਆ ਅੰਦਰ ਦਾ ਬੋਨਮੈਰੋ ਲੋਹੇ ਵਰਗੇ ਖਣਿਜ ਦਾ ਭੰਡਾਰ ਹਨ।ਇਹ ਦੋਵੇਂ ਖਣਿਜ ,ਖਣਿਜਾਂ ਦੀ ਉਸਾਰੂ ਕਿਰਿਆ ( ਉਰਜਾ ਵਿਚ ਬਦਲਣ ਦੀ ਕਿਰਿਆ)ਵਿਚ ਸਹਾਈ ਹੁੰਦੇ ਹਨ।

ਹਾਰਮੋਨਜ਼ ਦਾ ਨਿਯੰਤ੍ਰਣ ਸੋਧੋ

ਹੱਡੀਆ ਦੀਆ ਕੋਠੜੀਆਂ ਇਕ ਔਸਟੋਕੈਲਸਿਨ ਨਾਂ ਦਾ ਹਾਰਮੋਨ ਛੱਡਦੀਆਂ ਹਨ ਜੋ ਖੂਨ ਵਿਚ ਸ਼ੱਕਰ ਦੇ ਮਾਦੇ ਤੇ ਚਰਬੀ ਦੇ ਜਮਾਵੜੇ ਨੂੰ ਨਿਯਮਿਤ ਕਰਦਾ ਹੈ। ਔਸਟੋਕੈਲਸਿਨ ਇੰਸੂਲਿਨ ਦੀ ਮਿਕਦਾਰ ਤੇ ਸੰਵੇਦਨਸ਼ੀਲਤਾ ਦੋਵਾਂ ਵਿਚ ਵਾਧਾ ਕਰਦਾ ਹੈ।

ਲਹੂ ਕੋਠੜੀਆਂ ਦੀ ਪੈਦਾਵਾਰ ਸੋਧੋ

ਹੱਡੀਆਂ ਵਿਚਲਾ ਬੋਨਮੈਰੋ ਹੈਮਟੋਪੋਇਸਿਸ ਰਾਹੀਂ ਲਹੂ ਕੋਠੜੀਆਂ ਦੇ ਪੁੰਗਰਣ ਤੇ ਹੌਂਦ ਵਿਚ ਆਣ ਦਾ ਸ੍ਰੋਤ ਹੈ।

ਬੀਮਾਰੀਆਂ ਸੋਧੋ

ਹੱਡੀਆਂ ਦੀ ਘਣਤਾ (BMD) ਦਾ ਘਟਣਾ ਇਕ ਮੁਖ ਬੀਮਾਰੀ ਹੈ ਜੋ ਉਮਰ ਦੇ ਢਲਣ ਨਾਲ ਹੁੰਦੀ ਹੈ।ਇਸ ਨਾਲ ਹੱਡੀਆਂ ਭੁਰਭੁਰੀਆਂ ਤੇ ਕਮਜੋਰ ਹੋ ਜਾਂਦੀਆਂ ਹਨ ਅਤੇ ਟੁੱਟਣ ਦਾ ਖ਼ਤਰਾ ਵੱਧ ਜਾਂਦਾ ਹੈ।ਇਸਤਰੀਆਂ ਵਿਚ ਮਾਹਵਾਰੀ ਬੰਦ ਹੋਣ ਤੌਂ ਬਾਦ ਇਹ ਅਕਸਰ ਪਾਈ ਜਾਂਦੀ ਹੈ।[2] ਹਾਰਮੋਨਲ ਅਨਿਯਮਿਤਾਵਾਂ ਕਾਰਨ ਜਾਂ ਸਿਗਰਟ, ਸਟੀਰਾਇਡ ਦਵਾਈਆਂ ਆਦਿ ਦੀ ਵਰਤੋਂ ਕਾਰਨ ਇਹ ਪੁਰਸ਼ਾਂ ਵਿਚ ਵੀ ਹੋ ਜਾਂਦੀ ਹੈ। ਜੀਵਨ ਅੰਦਾਜ਼ ਵਿਚ ਬਦਲਾਅ ਤੇ ਦਵਾਈਆਂ ਨਾਲ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਖਾਧ ਪਦਾਰਥਾਂ ਵਿਚ ਕੈਲਸ਼ੀਅਮ ਤੇ ਵਿਟਾਮਿਨ ਡੀ ਦੇ ਸ੍ਰੋਤਾਂ ਦੀ ਵਰਤੋਂ ਕਰਕੇ ਇਸ ਬੀਮਾਰੀ ਨੂੰ ਟਾਲਿਆ ਜਾ ਸਕਦਾ ਹੈ।ਇਸ ਦਾ ਇਲਾਜ ਬਾਈਫਾਸਫੋਨੇਟਸ ਰਸਾਇਣ ਤੇ ਹੋਰ ਦਵਾਈਆਂ ਨਾਲ ਕੀਤਾ ਜਾਂਦਾ ਹੈ।

ਹਵਾਲੇ ਸੋਧੋ

  1. We’re Born With 270 Bones. As Adults We Have 206 Lary Miller dec 9,2007 , Ground report retrieved on oct 20,2012
  2. Assessment of fracture risk and its application to screening for postmenopausal osteoporosis. Report of a WHO Study Group., World Health Organization technical report series 843: 1–129. PMID 7941614.