ਵਰਤੋਂਕਾਰ:Inderjeet1130/ਕੱਚਾ ਖਾਕਾ

ਕਿੱਸਾ ਕਾਵਿ ਦੇ ਛੰਦ ਪ੍ਰਬੰਧ

ਛੰਦ ਦਾ ਮਤਲਬ ਹੈ ਮਰਜੀ। ਕੋਈ ਵੀ ਬੰਦਾ ਵਿਚਾਰ ਨੂੰ ਜਿਸ ਭਾਸ਼ਾ ਜਾਂ ਤਰੀਕੇ ਵਿਚ ਢਾਲਦਾ ਹੈ ਉਸਨੂੰ ਛੰਦ ਕਹਿੰਦੇ ਹਨ। ਹਰ ਭਾਸ਼ਾ ਦੀ ਆਪਣੀ ਇਕ ਰਵਾਨਗੀ ਹੁੰਦੀ ਹੈ ਅਤੇ ਉਸ ਰਵਾਨਗੀ ਵਿੱਚੋ ਹੀ ਛੰਦ ਪ੍ਰਬੰਧ ਪੈਦਾ ਹੁੰਦਾ ਹੈ। ਪੰਜਾਬੀ ਕਿੱਸੇ ਵੀ ਛੰਦਾ ਵਿਚ ਲਿਖੇ ਗਏ ਹਨ। ਇਹਨਾ ਵਿੱਚੋ ਪ੍ਰਮੁੱਖ ਕਿੱਸਾਕਾਰਾਂ ਦੇ ਕਿੱਸੇ ਅਤੇ ਉਹਨਾਂ ਦੇ ਛੰਦ ਹੇਠ ਲਿਖੇ ਹਨ ।

1. ਦਮੋਦਰ - ਦਮੋਦਰ ਨੇ ਸਭ ਤੋਂ ਪਹਿਲਾ ਪੰਜਾਬੀ ਕਿੱਸਾ(ਹੀਰ ਰਾਂਝਾ) ਲਿਖਿਆ । ਉਸਨੇ ਇਹ ਕਿੱਸਾ 'ਦਵਈਆ ਛੰਦ' ਵਿਚ ਲਿਖਿਆ।[1]

2, ਪੀਲੂ - ਪੀਲੂ ਨੇ ਕਿੱਸਾ ਮਿਰਜ਼ਾ ਸਾਹਿਬਾ ਲਿਖਿਆ । ਉਸਨੇ ਇਹ ਕਿੱਸਾ 'ਸੱਦ' ਛੰਦ ਵਿਚ ਲਿਖਿਆ ਜੋ ਉਸ ਸਮੇਂ ਦਾ ਪ੍ਰਸਿੱਧ ਛੰਦ ਸੀ। ਉਸਦੀ ਰਚਨਾ ਦੇ ਬੰਦ ਚਾਰ ਤੁਕੀਏ ਸਨ।[2]

3. ਹਾਫਿਜ਼ ਬਰਖੁਰਦਾਰ - ਇਸ ਨੇ ਸੱਸੀ ਪੰਨੂ, ਮਿਰਜ਼ਾ ਸਾਹਿਬਾ ਅਤੇ ਯਸੂਫ ਜ਼ੁਲੈਖਾਂ ਕਿੱਸੇ ਲਿਖੇ। ਹਾਫਿਜ਼ ਨੇ ਸੱਸੀ ਪੁੰਨੂੰ ਅਤੇ ਯਸੂਫ ਜ਼ੁਲੈਖਾਂ 'ਬੈਂਤ ਛੰਦ' ਵਿਚ ਲਿਖੇ।ਉਸਦੇ ਕਿੱਸੇ ਸੱਸੀ ਪੁੰਨੂ ਦੇ 51 ਬੰਦ ਹਨ ।[3] ਕਿੱਸਾ ਮਿਰਜ਼ਾ ਸਾਹਿਬਾ ਉਸਨੇ 'ਸੱਦ' ਕਾਵਿ ਰੂਪ ਵਿਚ ਲਿਖਿਆ।[4]

4. ਅਹਿਮਦ ਗੁੱਜਰ - ਕਿੱਸਾ ਹੀਰ ਰਾਂਝਾ 'ਬੈਂਤ' ਛੰਦ ਵਿਚ ਲਿਖਿਆ ।ਉਸਨੇ ਇਹ ਕਿੱਸਾ 1692 ਵਿਚ ਸੰਪੂਰਨ ਕੀਤਾ। ਅਹਿਮਦ ਨੇ ਚੌਤੁਕੀਆਂ ਬੈਂਤ ਛੰਦ ਦੀ ਪਰੰਪਰਾ ਨੂੰ ਤੋੜਿਆ, ਉਸਨੇ ਕਈ ਥਾਈਂ ਇਕ ਇਕ ਬੰਦ ਵਿਚ ਵੀਹ-ਵੀਹ ਤੁਕਾ ਲਿਖੀਆਂ।[5]

5. ਮੁਕਬਲ - ਮੁਕਬਲ ਨੇ ਕਿੱਸਾ ਹੀਰ ਰਾਂਝਾ 'ਬੈਂਤ' ਛੰਦ ਵਿਚ ਲਿਖਿਆ ।ਉਸਦੇ ਕਿੱਸੇ ਦੇ ਕੁੱਲ 533 ਬੰਦ ਹਨ ਅਤੇ ਹਰ ਬੰਦ ਦੀਆ ਚਾਰ ਤੁਕਾ ਹਨ।[6]

6. ਵਾਰਿਸ ਸ਼ਾਹ - ਉਸਨੇ ਕਿੱਸਾ ਹੀਰ ਰਾਂਝਾ ਲਿਖਿਆ । ਉਸਨੇ ਇਹ 1766-67 ਵਿਚ ਸੰਪੂਰਨ ਕੀਤਾ । ਉਸਨੇ ਇਹ ਕਿੱਸਾ ਬੈਂਤ ਛੰਦ ਵਿਚ ਲਿਖਿਆ। ਵਾਰਿਸ ਦੀ ਹੀਰ ਦੇ ਕੁੱਲ 611 ਬੰਦ ਹਨ ਅਤੇ ਇਸਦੇ ਬੰਦਾ ਵਿਚ ਤੁਕਾ ਦੀ ਗਿਣਤੀ ਚਾਰ ਤੋਂ ਵੱਧ ਹੈ। ਇਸਨੇ ਆਪਣੇ ਕਿੱਸੇ ਵਿਚ ਸ਼ਿੰਗਾਰ,ਕਰੁਣ,ਰੌਦਰ,ਬੀਰ,ਹਾਸ ਅਤੇ ਅਦਭੁਤ ਆਦਿ ਰਸਾਂ ਦਾ ਪ੍ਰਯੋਗ ਬੜੇ ਪ੍ਰਭਾਵਸ਼ੀਲ ਢੰਗ ਨਾਲ ਕੀਤਾ ਹੈ।[7]

7. ਹਾਸ਼ਮ - ਇਸਨੇ ਸੋਹਣੀ ਮਹੀਂਵਾਲ, ਹੀਰ ਰਾਂਝੇ ਕੀ ਬਿਰਤੀ , ਸੱਸੀ ਪੁੰਨੂ ਤੇ ਸ਼ੀਰੀ ਫ਼ਰਹਾਦ ਕੀ ਬਾਰਤਾ ਕਿੱਸੇ ਲਿਖੇ। ਇਸਨੇ ਕਿੱਸਾ ਸੱਸੀ ਪੁੰਨੂ ਅਤੇ ਸੋਹਣੀ ਮਹੀਂਵਾਲ 'ਦਵਈਆ ਛੰਦ' ਵਿਚ ਲਿਖੇ।ਉਸਦੇ ਕਿੱਸੇ ਸੱਸੀ ਪੁੰਨੂ ਦੇ ਕੁੱਲ 126 ਛੰਦ ਹਨ[8] ਅਤੇ ਸੋਹਣੀ ਮਹੀਂਵਾਲ ਦੇ ਕੁੱਲ 151 ਬੰਦ ਹਨ ਅਤੇ ਹਰ ਬੰਦ ਦੇ ਚਾਰ ਤੁਕੇ ਛੰਦ ਹਨ।[9] ਹੀਰ ਰਾਂਝੇ ਕੀ ਬਿਰਤੀ ਸੀਹਰਫੀ ਕਾਵਿ ਰੂਪ ਵਿਚ ਤੀਹ ਬੈਂਤਾ ਵਿਚ ਇਹ ਕਹਾਣੀ ਬਿਆਨ ਕੀਤੀ ਹੈ।[10]

8. ਅਹਿਮਦ ਯਾਰ - ਇਸਨੇ ਸਬ ਤੋਂ ਵੱਧ ਕਿੱਸੇ ਲਿਖੇ। ਕਾਮਰੂਪ, ਹਾਤਮਨਾਮਾ ਅਤੇ ਅਹਸਨੁਲ ਕਮਿਆ ਦਾ ਕਿੱਸਿਆ ਵਿਚ ਕਵੀ ਨੇ 'ਦਵਈਆ ਛੰਦ' ਦੀ ਵਰਤੋਂ ਕੀਤੀ ਹੈ ਅਤੇ ਸੱਸੀ ਪੁੰਨੂ ਅਤੇ ਹੀਰ ਰਾਂਝਾ ਉਸਨੇ 'ਬੈਂਤ ਛੰਦ' ਵਿਚ ਲਿਖਿਆ।[11]

9. ਇਮਾਮ ਬਖ਼ਸ਼ - ਇਸਦਾ ਸਭ ਤੋਂ ਪ੍ਰਸਿੱਧ ਕਿੱਸਾ ਸ਼ਾਹ ਬਹਿਰਾਮ ਹੋਇਆ ਹੈ ।ਇਮਾਮ ਨੇ ਇਹ ਕਿੱਸਾ 'ਦਵਈਆ ਛੰਦ' ਵਿਚ ਲਿਖਿਆ ਹੈ।[12]

10. ਕਾਦਰਯਾਰ - ਕਾਦਰਯਾਰ ਦਾ ਕਿੱਸਾ ਪੂਰਨ ਭਗਤ ਸੀਹਰਫੀ ਕਾਵਿ ਰੂਪ ਹੈ ਅਤੇ 'ਬੈਂਤ ਛੰਦ' ਵਿਚ ਲਿਖਿਆ ਹੈ।ਸੋਹਣੀ ਮਹੀਂਵਾਲ ਵਿਚ ਕਾਦਰਯਾਰ ਨੇ ਕਲੀਆਂ ਭਾਵ ਦੋਹਿਰਾ ਛੰਦ ਦੀ ਵਰਤੋਂ ਕੀਤੀ ਹੈ ਤੇ ਇਸਦੇ ਬੰਦਾ ਦੀ ਗਿਣਤੀ 171 ਹੈ ਅਤੇ ਜਬਾਨ ਕੇਂਦਰੀ ਪੰਜਾਬੀ ਹੈ।[13]


11. ਫ਼ਜ਼ਲ ਸ਼ਾਹ - ਫ਼ਜ਼ਲ ਦਾ ਕਿੱਸਾ ਸੋਹਣੀ ਮਹੀਂਵਾਲ ਸਭ ਤੋਂ ਪ੍ਰਸਿੱਧ ਹੋਇਆ । ਉਸਨੇ ਇਹ ਕਿੱਸਾ ਬੈਂਤ ਛੰਦ ਵਿਚ ਲਿਖਿਆ।[14]

12. ਮੀਆਂ ਮੁਹੰਮਦ ਬਖ਼ਸ਼ - ਸੈਫੁਲ ਮਲੂਕ ਕਵੀ ਦੀ ਪ੍ਰਸਿੱਧ ਰਚਨਾ ਹੈ। ਇਸਦੇ ਕੁੱਲ 9128 ਬੈਂਤ ਹਨ। ਇਹ ਮਸਨਵੀ ਵਿਚ ਰਚਿਆ ਗਿਆ ਹੈ ਇਸ ਕਾਵਿ ਰੂਪ ਬੈਂਤ ਜਾਂ ਦੋ ਤੁਕੇ ਜੁੱਟ ਦਾ ਹੁੰਦਾ ਹੈ । ਮੀਆਂ ਮੁਹੰਮਦ ਨੇ ਪ੍ਰਸਿੱਧ ਛੰਦ ਦਵਈਆ ਚੁਣਿਆ ਹੈ। [15]

ਹਵਾਲੇ

ਸੋਧੋ
  1. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ- 102
  2. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ- 103
  3. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ- 105
  4. ਕਾਲਾ ਸਿੰਗ ਬੇਦੀ, ਹਾਫਿਜ਼ ਬਰਖ਼ੁਰਦਾਰ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1984, ਪੰਨਾ-102
  5. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ-105-106
  6. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ- 07
  7. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ- 109-110-111
  8. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ-113
  9. ਬਿਕਰਮ ਸਿੰਘ ਘੁੰਮਣ,ਸੋਹਣੀ ਮਹੀਂਵਾਲ ਕਾਦਰਯਾਰ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2003, ਪੰਨਾ-75
  10. ਬਿਕਰਮ ਸਿੰਘ ਘੁੰਮਣ, ਹਾਸ਼ਿਮ ਦੇ ਕਿੱਸੇ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2004, ਪੰਨਾ-6
  11. ਡਾ. ਗੋਬਿੰਦ ਸਿੰਘ ਲਾਂਬਾ, ਕਿੱਸਾ ਕਾਮਰੂਪ ਕ੍ਰਿਤ ਅਹਿਮਦਯਾਰ, ਪੰਨਾ-109
  12. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ-116
  13. ਬਿਕਰਮ ਸਿੰਘ ਘੁੰਮਣ,ਸੋਹਣੀ ਮਹੀਂਵਾਲ ਕਾਦਰਯਾਰ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2003, ਪੰਨਾ-77
  14. ਬਿਕਰਮ ਸਿੰਘ ਘੁੰਮਣ,ਸੋਹਣੀ ਮਹੀਂਵਾਲ ਕਾਦਰਯਾਰ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2003, ਪੰਨਾ-77
  15. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ- 119