ਵਰਤੋਂਕਾਰ:Komal Singh Mirpur/ਕੱਚਾ ਖ਼ਾਕਾ
ਮੋਹਨ ਦੇਈ ਓਸਵਾਲ ਹਸਪਤਾਲ, ਲੁਧਿਆਣਾ •
ਸੋਧੋਮੋਹਨ ਦੇਈ ਓਸਵਾਲ ਹਸਪਤਾਲ ਲੁਧਿਆਣਾ ਸ਼ਹਿਰ ਦੇ ਬਾਹਰਵਾਰ ਸ਼ੇਰਪੁਰ ਸੜਕ ਤੇ ਸਥਿਤ ਹੈ। ਇਹ ਹਸਪਤਾਲ ਕੈਂਸਰ ਦੇ ਇਲਾਜ ਲਈ ਪੂਰੇ ਪੰਜਾਬ ਚ ਜਾਣਿਆ ਪਛਾਣਿਆ ਨਾਂ ਹੈ। ਇਸ ਹਸਪਤਾਲ ਦੀ ਸਥਾਪਨਾ ਸੰਨ 1984 ਵਿੱਚ ਓਸਵਾਲ ਗਰੁੱਪ ਦੇ ਮਾਲਕ ਵਿੱਦਿਆ ਸਾਗਰ ਓਸਵਾਲ ਵੱਲੋਂ ਕੀਤੀ ਗਈ ਸੀ; ਉਨ੍ਹਾਂ ਦੇ ਪਰਿਵਾਰ ਨੇ ਇਹ ਸਿਹਤ ਸੰਸਥਾ ਪਰਿਵਾਰ ਦੀ ਮੈਂਬਰ ਮੋਹਨ ਦੇਈ ਓਸਵਾਲ ਦੇ ਦਿਹਾਂਤ ਉਪਰੰਤ ਉਨ੍ਹਾਂ ਦੀ ਯਾਦ 'ਚ ਕੀਤੀ।
ਭਾਵੇਂ ਕਿ ਇਹ ਹਸਪਤਾਲ ਮੁੱਖ ਤੌਰ ਤੇ ਕੈਂਸਰ ਦੇ ਇਲਾਜ ਲਈ ਪ੍ਰਸਿੱਧ ਹੈ ਪਰ ਇਸ ਵਿੱਚ ਮਨੁੱਖੀ ਸਿਹਤ ਨਾਲ ਸਬੰਧਿਤ ਹੋਰ ਵੱਖ-ਵੱਖ ਵਿਭਾਗ ਜਿਵੇਂ ਕਿ ਮੈਡੀਸਨ, ਅੱਖਾਂ ,ਸਰਜਰੀ, ਚਮੜੀ ਰੋਗ, ਨਿਊਰੋਲੋਜੀ, ਨਿਊਰੋ ਸਰਜਰੀ,ਮਨੋਰੋਗ ਹੱਡੀ ਰੋਗ, ਗਾਇਨੀ ਆਦਿ ਵੀ ਸਥਿਤ ਹੈ। ਹਸਪਤਾਲ ਦੇ ਅੰਦਰ ਨਰਸਿੰਗ ਕਾਲਜ ਵੀ ਸਥਿਤ ਹੈ।