ਵਰਤੋਂਕਾਰ:Kulwinder Akhara/ਕੱਚਾ ਖਾਕਾ

ਪੰਜਾਬੀ ਅਲੋਚਨਾ (ਸਮੱਸਿਆਵਾਂ, ਸਮਾਧਾਨ)

ਸੋਧੋ

ਪੰਜਾਬੀ ਅਲੋਚਨਾ ਦੀ ਮੁੱਖ ਸਮੱਸਿਆ ਬਾਹਰਮੁਖੀ ਦਿ੍ਸ਼ਟੀਕੋਣ ਦੀ ਸਮੱਸਿਆ ਹੈ

ਸਮੱਸਿਆਪੰਜਾਬੀ ਆਲੋਚਨਾ ਦੀਆਂ ਸਮੱਸਿਆਵਾਂ :

ਸੋਧੋ

1. ਪੰਜਾਬੀ ਆਲੋਚਨਾ ਦੀ ਮੁੱਖ ਸੱਮਸਿਆ ਬਾਹਰਮੁਖੀ ਦ੍ਰਿਸ਼ਟੀਕੋਣ ਦੀ ਘਾਟ ਹੈ । ਪੰਜਾਬੀ ਸਾਹਿਤ ਦੇ ਆਧੁਨਿਕ ਗਿਆਨ-ਵਿਗਿਆਨ ਦੇ ਪ੍ਰਸੰਗ ਵਿਚ ਪੰਜਾਬੀ ਸਾਹਿਤ ਦੇ ਅਧਿਐਨ ਦੀ ਪਰੰਪਰਾ ਨੂੰ ਸ਼ੁਰੂ ਹੋਇਆਂ ਅਜੇ ਥੋੜ੍ਹਾ ਸਮਾਂ ਹੋਇਆ ਸੀ ਅਤੇ ਆਲੋਚਨਾ ਦੀ ਪਰੰਪਰਾ ਵੀ ਅਜੇ ਥੋੜੀ ਉਮਰ ਦੀ ਧਾਰਨੀ ਹੀ ਕਹੀ ਜਾ ਸਕਦੀ ਹੈ ਕਿਉਂਕਿ ਸਾਡੇ ਕੋਲ ਆਲੋਚਨਾ ਦੀ ਚਲੀ ਆ ਰਹੀ ਕੋਈ ਪਰੰਪਰਾ ਨਹੀਂ ਸੀ । ਨਤੀਜੇ ਵਜੋਂ ਪੰਜਾਬੀ ਆਲੋਚਨਾ ਆਪਣੇ ਵਿਕਾਸ ਦੇ ਮੁੱਢਲੇ ਪੜਾਵਾਂ ਵਿਚ ਹੀ ਕਹੀ ਜਾ ਸਕਦੀ ਹੈ । 1930 ਤਕ ਤਾਂ ਲਗਭਗ ਪ੍ਰਭਾਵਾਂ ਦੀ ਜਾਂ ਪ੍ਰਸ਼ੰਸਾਤਮਕ ਆਲੋਚਨਾ ਦੀ ਹੀ ਪ੍ਰਧਾਨਤਾ ਸੀ ਕੇਵਲ ਪ੍ਰਗਤੀਵਾਦੀ ਆਲੋਚਨਾ ਦੇ ਪ੍ਰਵੇਸ਼ ਕਰਨ ਨਾਲ ਹੀ ਕੁਝ ਇਕ ਬਾਹਰਮੁਖੀ ਦ੍ਰਿਸ਼ਟੀਕੋਣ ਦੀ ਅਣਹੋਂਦ ਅੱਜ ਵੀ ਹੈ। ਆਮ ਤੋਰ ਤੇ ਆਲੋਚਕ ਆਪਣੇ ਨਿਜੀ ਉਲਾਰਾਂ ਅਨੁਸਾਰ ਹੀ ਆਲੋਚਨਾ ਕਰਦੇ ਹਨ। ਨਤੀਜੇ ਵਜੋਂ ਰਚਨਾ ਨਾਲ ਸੰਬੰਧਤ ਬਾਹਰਮੁਖੀ ਜਾਂ ਵਿਗਿਆਨਕ ਦ੍ਰਿਸ਼ਟੀਕੋਣ ਪੇਸ਼ ਕਰ ਸਕਣ ਤੋਂ ਆਖ਼ਰੀ ਰੂਪ ਵਿਚ ਅਸਮਰਥ ਰਹਿ ਜਾਂਦਾ ਹੈ। ਬਹੁਤੀ ਵਾਰੀ ਮਾਰਕਸਵਾਦੀ ਆਲੋਚਕ ਵੀ ਮਾਰਕਸਵਾਦੀ ਸ਼ਬਦਾਂ ਦੀ ਹੀ ਵਰਤੋਂ ਕਰਦੇ ਹਨ । ਜੇ ਗੰਭੀਰਤਾ ਨਾਲ ਉਨ੍ਹਾਂ ਦੀਆਂ ਰਚਨਾਵਾਂ ਦਾ ਵਰਣਨ ਕੀਤਾ ਜਾਵੇ ਤਾਂ ਪਤਾ ਲਗਦਾ ਹੈ ਕਿ ਉਹ ਬਹੁਤੀ ਦੇਰ ਅਧਿਆਪਕੀ ਕਿਸਮ ਦੀ ਆਲੋਚਨਾ ਵਿਚ ਤਾਂ ਇਹ ਅੰਤਰਮੁਖਤਾਅਤਿ ਅਧਿਕ ਦੇਖੀ ਜਾ ਸਕਦੀ ਹੈ। ਕਿਸੇ ਸਿੱਧਾਂਤ ਜਾਂ ਆਲੋਚਨਾਪ੍ਰਣਾਲੀ ਦੇ ਡੂੰਘੇ ਗੰਭੀਰ ਅਧਿਐਨ ਤੋਂ ਬਾਅਦ ਉਸ ਸਿੱਧਾਂਤ ਜਾਂ ਪ੍ਰਣਾਲੀ ਅਨੁਕੂਲ ਬਾਹਰਮੁਖੀ ਆਲੋਚਨਾ ਕਰ ਸਕਣ ਦੀ ਸਮਰੱਥਾ ਕੁਝ ਹਦ ਤਕ ਮਾਰਕਸਵਾਦੀ ਆਲੋਚਕਾਂ ਕੋਲ ਤਾਂ ਹੈ, ਪਰ ਸਮੁੱਚੇ ਤੌਰ ਤੇ ਇਹ ਸਮੱਸਿਆ ਮਾਰਕਸਵਾਦੀ ਤੇ ਗੈਰ ਮਾਰਕਸਵਾਦੀ ਆਲੋਚਕਾਂ ਵਿਚ ਸਹਿਜੇ ਹੀ ਦੇਖੀ ਜਾ ਸਕਦੀ ਹੈ।

ਸੋਧੋ

2. ਪੰਜਾਬੀ ਆਲੋਚਨਾ ਦੀ ਦੂਜੀ ਸਮੱਸਿਆ ਸਿੱਧਾਂਤਬੱਧ ਸੂਤਰਾਤਮਕ ਆਲੋਚਨਾ ਦੀ ਅਣਹੋਂਦ ਹੈ। ਪ੍ਰਗਤੀਵਾਦੀ ਆਲੋਚਨਾ ਤੋਂ ਪਹਿਲਾਂ ਅਤੇ ਬਾਅਦ ਵੀ ਕੋਈ ਆਲੋਚਨਾਪੱਧਤੀ ਨਹੀਂ ਜਿਸ ਦਾ ਕੋਈ ਆਧਾਰ, ਸਿੱਧਾਂਤ, ਦਰਸ਼ਨ ਹੋਵੇ ਇਸ ਦਾ ਕਾਰਨ ਤਾਂ ਆਲੋਚਨਾ ਪ੍ਰਤੀ ਵਿਸ਼ਵ ਚੇਤਨਾ ਦੇ ਨਾਲ ਨਾਲ ਬਾਹਰਮੁਖੀ ਦ੍ਰਿਸ਼ਟੀਕੋਣ ਦੀ ਘਾਟ ਹੈ। ਸਿਰਜਨਾਤਮਕ ਸਾਹਿਤ ਦਾ ਵਿਸ਼ਲੇਸ਼ਣ ਕਿਸੇ ਅਜਿਹੇ ਮਾਪਦੰਡਾਂ ਦੀ ਮੰਗ ਕਰਦਾ ਹੈ, ਜੋ ਬਾਹਰਮੁਖੀ ਹੋਣ ਅਤੇ ਆਧੁਨਿਕ ਯੁਗ ਦੇ ਅਨੁਕੂਲ ਮੁਹਾਵਰੇ ਵਰਤਕੇ ਸਾਹਿਤਕ ਆਲੋਚਨਾ ਕਰ ਸਕਣ | ਪਰ ਪੰਜਾਬੀ ਆਲੋਚਨਾ ਪਾਸ ਮਾਰਕਸਵਾਦੀ, ਪ੍ਰਗਤੀਵਾਦੀ, ਦਾਰਸ਼ਨਿਕ ਆਧਾਰ ਤੋਂ ਬਿਨਾਂ ਕੋਈ ਦ੍ਰਿਸ਼ਟੀਕੋਣ ਨਹੀਂ ਜਿਸ ਨਾਲ ਪੰਜਾਬੀ ਸਾਹਿਤ ਨੂੰ ਪਰਖਿਆ ਜਾ ਸਕਦੇ | ਪਰ ਪ੍ਰਗਤੀਵਾਦੀ ਆਲੋਚਨਾਂ ਵਿਚ ਵੀ ਨਿਜੀ ਪ੍ਰਤੀਕਰਮਾਂ, ਮਾਨਸਿਕ ਉਲਾਰਾਂ ਨੂੰ ਮੁੱਖ ਰੱਖ ਕੇ ਆਲੋਚਨਾ ਕੀਤੀ ਗਈ ਹੈ, ਜਿੱਥੇ ਪੱਛਮ ਵਿਚ ਹਰ 10 ਸਾਲਾਂ ਬਾਅਦ ਕਿਸੇ ਨਵੇਂ ਸਿੱਧਾਂਤ ਦਾ ਆਗਮਨ ਵੇਖਿਆ ਜਾ ਰਿਹਾ ਹੈ । ਮਨੋਵਿਗਿਆਨ, ਸਮਾਜਸ਼ਾਸਤਰ, ਭਾਸ਼ਾ ਵਿਗਿਆਨ ਆਦਿ ਕੁਝ ਅਜਿਹੇ ਦਾਰਸ਼ਨਿਕ ਸਿੱਧਾਂਤਕ ਆਧਾਰ ਹਨ, ਜਿਨ੍ਹਾਂ ਨੂੰ ਮੁੱਖ ਰੱਖ ਕੇ ਪੱਛਮੀ ਸਾਹਿਤ ਦਾ ਵਿਸ਼ਲੇਸ਼ਣ ਕੀਤਾ ਜਾ ਚੁਕਿਆ ਹੈ। ਪਰੰਤੂ ਪੰਜਾਬੀ ਵਿਚ ਤਾਂ ਅਜੇ ਤਕ ਇਹਨਾਂ ਵਿਚੋਂ ਕਿਸੇ ਇਕ ਦਾਰਸ਼ਨਿਕ ਜਾਂ ਸਿੱਧਾਂਤਕ ਸੰਕਲਪਾਂ ਨੂੰ ਪੂਰੀ ਤਰ੍ਹਾਂ ਸਮਝਿਆ ਤੇ ਲਾਗੂ ਨਹੀਂ ਕੀਤਾ ਜਾ ਸਕਿਆ । ਇਸੇ ਲਈ ਪੰਜਾਬੀ ਆਲੋਚਨਾ ਦਾ ਸੁਭਾਅ ਇਕਪੱਖੀ, ਇਕ ਦਿਸ਼ਾਵੀ ਤੇ ਉਲਾਰ ਹੈ। ਇਥੋਂ ਤਕ ਜੇ ਪੱਛਮੀ ਅਤੇ ਪੂਰਬੀ ਆਲੋਚਨਾ ਦਾ ਮੁਕਾਬਲਾ ਹੋਵੇ ਤਾਂ ਸਾਡੀ ਆਲੋਚਨਾ ਦੀ ਅਣਹੋਂਦ ਹੀ ਮੰਨੀ ਜਾਂਦੀ ਹੈ।

ਸੋਧੋ

3. ਨਿੱਜੀ ਜਾਂ ਪ੍ਰਸ਼ੰਸਾਤਮਕ ਉਲਾਰਾਂ ਅਤੇ ਬਾਹਰਮੁਖੀ ਦ੍ਰਿਸ਼ਟੀਕੋਣ ਦੀ ਅਣਹੋਂਦ ਦੇ ਕਾਰਨ ਉਤਪੰਨ ਹੋਈ ਗੁੱਟਬੰਦੀ ਅਤੇ ਸਾਹਿਤਕ ਅਨਾਚਾਰ ਦੀ ਬਹੁਤਾਤ ਹੈ । ਸਾਹਿਤ ਇਕ ਅਜਿਹਾ ਵਿਸ਼ਾਲ ਅਤੇ ਗੁੰਝਲਦਾਰ ਵਿਸ਼ਾ ਹੈ ਜਿਸ ਸੰਬੰਧੀ ਗਿਆਨ, ਵਿਗਿਆਨ ਦੇ ਵੱਖਵੱਖ ਵਿਸ਼ਿਆਂ ਅਤੇ ਆਰਥਿਕ, ਸਮਾਜਿਕ, ਰਾਜਨੀਤਿਕ ਢਾਂਚੇ ਤੇ ਗਿਆਨ ਤੋਂ ਬਿਨਾਂ ਵਿਸ਼ਲੇਸ਼ਣ ਦਾ ਕੋਈ ਵੀ ਵਿਗਿਆਨਕ ਰੂਪ ਨਹੀਂ ਉਸਾਰਿਆ ਜਾ ਸਕਦਾ ਪਰੰਤੂ ਪੰਜਾਬੀ ਆਲੋਚਨਾ ਨੂੰ ਤਾਂ ਸਾਧਾਰਨ ਬੋਧਿਕ ਸਰਗਰਮੀ ਵੀ ਸਵੀਕਾਰਿਆ ਜਾਂਦਾ ਹੈ। ਨਤੀਜੇ ਵਜੋਂ ਆਮ ਸਾਧਾਰਨ ਪਾਠਕ ਦੇ ਨਿਜੀ ਪ੍ਰਤੀਕਰਮ ਅਤੇ ਆਲੋਚਕਾਂ ਦੇ ਸਾਧਾਰਨ ਪ੍ਰਤੀਕਰਮਾਂ ਨੂੰ ਹੀ ਆਲੋਚਨਾ ਦਾ ਨਾਮ ਦੇਣ ਦੀ ਪ੍ਰਵਿਰਤੀ ਹੀ ਭਾਰੂ ਪ੍ਰਤੀਤ ਹੁੰਦੀ ਹੈ । ਪੰਜਾਬੀ ਦੇ ਸੀਮਤ ਘੇਰੇ ਵਿਚ ਆਪਸੀ ਜਾਣ-ਪਹਿਚਾਣ ਜਾਂ ਆਪਸੀ ਵੈਰ-ਵਿਰੋਧ ਸਾਹਿਤਕ ਆਲੋਚਨਾ ਦਾ ਰੂਪ ਧਾਰਨ ਕਰ ਚੁੱਕੇ ਹਨ ਜਿਸ ਨੇ ਸਾਹਿਤਕ ਗੁੱਟਬੰਦੀ ਅਤੇ ਅਨਾਚਾਰ ਨੂੰ ਹੀ ਹਵਾ ਦਿੱਤੀ ਹੈ | ਸਵਾਲ ਰਚਨਾ ਦੇ ਮਹੱਤਵ ਦਾ ਨਹੀਂ ਹੁੰਦਾ ਸਗੋਂ ਆਲੋਚਨਾ ਵਿਅਕਤੀ ਦੀ ਹੀ ਹੁੰਦੀ ਹੈ ਅਤੇ ਉਹ ਜਿਹੜੇ ਮਿਆਰ ਇਸ ਲਈ ਵਰਤਦਾ ਹੈ, ਉਹ ਆਲੋਚਕ ਦੇ ਨਿਜੀ ਹੁੰਦੇ ਹਨ । ਗੁਟਬੰਦੀ ਦੇ ਇਸ ਮਾਹੌਲ ਵਿਚ ਚੰਗੇ ਤੇ ਮਾੜੇ ਸਾਹਿਤ ਦੀ ਪਹਿਚਾਣ ਬਿਲਕੁਲ ਖ਼ਤਮ ਹੋ ਚੁੱਕੀ ਹੈ ।

ਸੋਧੋ

4. ਇਸ ਵਿਚ ਰਚਨਾ ਦੇ ਪਾਠ (Text) ਦੀ ਥਾਂ ਰਚਨਾਕਾਰ ਜਾਂ ਰਚਨਾ ਦੇ ਸਮਾਜਿਕ ਇਤਿਹਾਸਕ ਪ੍ਰਸੰਗ ਤੋਂ ਬਾਹਰ ਹੋਰ ਪ੍ਰਸੰਗਾਂ ਨੂੰ ਅਧਿਕ ਮਹੱਤਾ ਅਤੇ ਵਿਸਤਾਰ ਵਿਚ ਅਧਿਐਨ ਦਾ ਆਧਾਰ ਬਣਾਇਆ ਜਾਂਦਾ ਹੈ । ਇਹ ਪ੍ਰਵਿਰਤੀ ਪੰਜਾਬੀ ਆਲੋਚਨਾ ਵਿਚ ਅਤਿ ਅਧਿਕ ਭਾਰੂ ਹੈ । ਇਸ ਦੇ ਬਿਲਕੁਲ ਉਲਟ ਹਰਿਭਜਨ ਸਿੰਘ ਆਦਿ ਨੇ ਕੇਵਲ ਰਚਨਾ ਦੇ ਪਾਠ ਨੂੰ ਹੀ ਆਧਾਰ ਬਣਾ ਕੇ ਆਲੋਚਨਾ ਦੀ ਪਰਿਪਾਟੀ ਦਾ ਆਰੰਭ ਵੀ ਕੀਤਾ ਹੈ । ਪਰੰਤੂ ਅਜਿਹੀ ਆਲੋਚਨਾ ਪਹਿਲੀ ਖਾਮੀ ਦੇ ਉਲਟ ਦੂਸਰੀ ਹੋਰ ਖਾਮੀ ਦਾ ਸ਼ਿਕਾਰ ਹੋ ਜਾਂਦੀ ਹੈ । ਇਸ ਵਿਚ ਸਾਹਿਤਕ ਰਚਨਾ ਦੇ ਪਾਠ ਨੂੰ ਵੀ ਸਭ ਕੁਝ ਮੰਨ ਲਿਆ ਜਾਂਦਾ ਹੈ । ਕੇਵਲ ਪਾਠ ਆਧਾਰਿਤ ਆਲੋਚਨਾ ਦੀਆਂ ਗੰਭੀਰ ਅਤੇ ਅਧਿਕ ਸੀਮਾਵਾਂ ਹਨ । ਇਹ ਹੀ ਪਾਠ-ਬਾਹਰੀ ਪ੍ਰਸੰਗ ਦੀ ਆਲੋਚਨਾ ਵੀ ਸੰਪੂਰਨ ਆਲੋਚਨਾ ਵਿਚ ਸ਼ਾਮਲ ਨਹੀਂ ਕੀਤੀ ਜਾ ਸਕਦੀ । ਇਸੇ ਲਈ ਪੰਜਾਬੀ ਆਲੋਚਨਾ ਦੀ ਇਹ ਸਮੁੱਚੇ ਤੌਰ ਤੇ ਸਮੱਸਿਆ ਹੈ ਅਤੇ ਪਾਠ ਤੇ ਪ੍ਰਸੰਗ ਦੇ ਸੰਤੁਲਨ ਨੂੰ ਪੂਰੀ ਤਰ੍ਹਾਂ ਕਾਇਮ ਨਹੀਂ ਰਖਿਆ ਗਿਆ।

ਸੋਧੋ

5. ਪੰਜਾਬੀ ਆਲੋਚਨਾ ਦੀ ਕਮਜ਼ੋਰੀ ਇਸ ਗੱਲ ਵਿਚ ਹੈ ਕਿ ਸਾਹਿਤਕ ਕਿਰਤ ਜਾਂ ਸਾਹਿਤਕ ਲਹਿਰ ਦੇ ਸਮਾਜਿਕ ਅਤੇ ਇਤਿਹਾਸਕ ਪਿਛੋਕੜ ਨੂੰ ਠੀਕ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਫਲਤਾ ਸਹਿਤ ਨਹੀਂ ਵੇਖ ਸਕੀ । ਸਾਹਿਤ ਦੇ ਇਤਿਹਾਸਾਂ ਜਾਂ ਅਜਿਹੀਆਂ ਹੋਰ ਰਚਨਾਵਾਂ ਜਿਨ੍ਹਾਂ ਵਿਚ ਸਾਹਿਤ ਨੂੰ ਵਿਕਾਸਸ਼ੀਲ ਪਰੰਪਰਾ ਵਜੋਂ ਅਧਿਐਨ ਕਰਨ ਦੇ ਕੁਝ ਯਤਨ ਹੋਏ ਵੀ ਹਨ ਪਰੰਤੂ ਸਮਾਜ-ਸ਼ਾਸਤਰ ਦੇ ਨਵੀਨ ਸਿੱਧਾਂਤਾਂ ਅਤੇ ਪ੍ਰਾਪਤੀਆਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਿਆ ਅਤੇ ਆਲੋਚਕ ਮੁੱਖ ਤੌਰ ਤੇ ਕਿਸੇ ਇਕ ਸਾਹਿਤਕ ਲਹਿਰ ਜਾਂ ਸਾਹਿਤਕ ਰਚਨਾ ਦੇ ਇਤਿਹਾਸਕ ਜਾਂ ਸਮਾਜਿਕ ਪਿਛੋਕੜ ਦੇ ਵਰਣਨ ਕਰਨ ਸਮੇਂ ਕੇਵਲ ਇਤਿਹਾਸਕ ਤੱਥਾਂ ਜਾਂ ਸਾਧਾਰਣ ਰੂਪ ਵਿੱਚ ਪ੍ਰਾਪਤ ਅਸਾਧਾਰਣ ਜੀਵਨ ਦੇ ਆਮ ਪੱਖਾਂ ਨੂੰ ਰਚਨਾ ਦਾ ਸਮਾਜਿਕ ਜਾਂ ਇਤਿਹਾਸਕ ਪਿਛੋਕੜ ਸਮਝ ਲੈਂਦਾ ਹੈ । ਸਮਾਜਿਕ ਯਥਾਰਥ ਅਤੇ ਸਾਹਿਤਕ ਯਥਾਰਥ ਦੇ ਆਪਸੀ ਦਵੰਦਆਤਮਕ ਰਿਸ਼ਤੇ ਦੀਆਂ ਤੈਹਾਂ ਤਕ ਪਹੁੰਚਣ ਦੀ ਸਮਰੱਥਾ ਅਤੇ ਪੰਜਾਬੀ ਆਲੋਚਨਾ ਵਿਚ ਨਹੀਂ ਆਈ ਭਾਵੇਂ ਅਜਿਹੇ ਯਤਨ ਕੁਝ ਨਾ ਕੁਝ ਆਰੰਭ ਜ਼ਰੂਰ ਹੋਏ ਹਨ।

ਸੋਧੋ

6. ਪੰਜਾਬੀ ਆਲੋਚਨਾ ਦੀ ਇਕ ਹੋਰ ਸਮੱਸਿਆ ਇਸ ਗੱਲ ਵਿਚ ਹੈ ਕਿ ਪੰਜਾਬੀ ਆਲੋਚਨਾ ਵਿਚ ਰੂਪ ਅਧਿਐਨ ਨੂੰ ਅਧਿਕ ਸਹੀ ਵਿਗਿਆਨਿਕ ਤਰੀਕੇ ਨਾਲ ਮਹੱਤਾ ਨਹੀਂ ਦਿੱਤੀ ਗਈ।ਰੂਪਵਾਦੀ ਆਲੋਚਨਾ ਇਕਪੱਖੀ ਅਤੇ ਬੜੀ ਸੀਮਤ ਹੈ ਅਤੇ ਬਾਕੀ ਸਾਰੀ ਆਲੋਚਨਾ ਲਗਭਗ ਰੂਪ ਪੱਖ ਦੇ ਅਧਿਐਨ ਨੂੰ ਅਣਗੌਲਿਆ ਹੀ ਕਰ ਜਾਂਦੀ ਹੈ। ਇਸੇ ਲਈ ਆਲੋਚਨਾ ਇਕਪੱਖੀ ਹੈ । ਰੂਪ ਪੱਖੋਂ ਵੀ ਘਾਟ ਹੈ । ਰੂਪ ਅਤੇ ਦੇ ਆਪਣੇ ਦਵੰਦਆਤਮਕ ਰਿਸ਼ਤੇ ਅਤੇ ਰਚਨਾ ਦੀ ਵਿਸ਼ੇ ਵਸਤੂ ਲਈ ਰੂਪ ਦੇ ਸਿਰਨਾਤਮਕ ਰੋਲ ਨੂੰ ਤਾਂ ਸਾਡੇ ਆਲੋਚਕ ਲਗਭਗ ਛੱਡ ਹੀ ਚੁੱਕੇ ਹਨ ਇਸੇ ਲਈ ਬਹੁਤੀ ਆਲੋਚਨਾ ਨਾ ਤਾਂ ਸਾਹਿਤ ਦੇ ਇਤਿਹਾਸਕ, ਸਮਾਜਿਕ ਪ੍ਰਸੰਗ ਨੂੰ ਭਲੀ ਭਾਂਤ ਸਮਝ ਕੇ ਰਚਨਾ ਦੇ ਵਿਸ਼ੇ ਵਸਤੂ ਨੂੰ ਹੀ ਸਮਝ ਸਕੀ ਹੈ ਤੇ ਨਾ ਹੀ ਰੂਪ ਪੱਖ ਦਾ ਸਹੀ ਵਿਸ਼ਲੇਸ਼ਣ ਕਰਨ ਦੀ ਪ੍ਰਵਿਰਤੀ ਆਰੰਭ ਕਰ ਸਕੀ।

ਸੋਧੋ

7. ਇਕ ਹੋਰ ਕਮਜ਼ੋਰੀ ਇਸ ਵਿਚ ਉੱਚ ਪੱਧਰ ਦੀ ਖੋਜ ਦੀ ਅਣਹੋਂਦ ਹੈ। ਕਿਸੇ ਵਿਕਾਸ ਕਰ ਰਹੇ ਸਮਾਜ ਦੇ ਪੁਰਾਣੇ ਸਾਹਿਤ ਅਤੇ ਤਤਕਾਲੀਨ ਸਾਹਿਤ ਦੀ ਸੰਭਾਲ, ਪੁਰਾਣੀਆਂ ਹੱਥ ਲਿਖਤਾਂ ਦੀ ਖੋਜ, ਪੀੜ੍ਹੀ ਦਰ ਪੀੜੀ ਜ਼ੁਬਾਨੀ ਚਲੇ ਆ ਰਹੇ ਲੋਕ ਸਾਹਿਤ ਬਹੁਤ ਸਾਰੀਆਂ ਅਣਜਾਣ ਸਾਹਿਤਕ ਕਿਰਤਾਂ ਅਤੇ ਲੇਖਕਾਂ ਨੂੰ ਖੋਜਣ ਅਤੇ ਸੰਭਾਲਣਾ ਹੀ · ਜ਼ਰੂਰੀ ਨਹੀਂ ਸਗੋਂ ਵਿਦਵਾਨਾਂ ਦੁਆਰਾ ਉਹਨਾਂ ਦੇ ਸਹੀ ਮੁੱਲਾਂਕਣ ਅਤੇ ਸਾਹਿਤ ਦੀ ਪਰੰਪਰਾ ਵਿਚ ਉਹਨਾਂ ਦੇ ਸਥਾਨਾਂ ਨੂੰ ਨਿਸ਼ਚਤ ਕਰਨਾ ਜ਼ਰੂਰੀ ਹੈ ਤਾਂ ਕਿ ਕਿਸੇ ਸਾਹਿਤ ਦੇ ਇਤਿਹਾਸ ਦਾ ਪੂਰਾ ਅਤੇ ਅਟੁੱਟ ਕੂਮ ਸਾਹਮਣੇ ਲਿਆਂਦਾ ਜਾ ਸਕੇ ਅਤੇ ਉਸ ਸਾਹਿਤ ਦੇ ਸੁਭਾਅ, ਉਸ ਜੁਬਾਨ ਦੀਆਂ ਸੰਭਾਵਨਾਵਾਂ, ਮੌਲਿਕਤਾ ਦੇ ਪ੍ਰਸੰਗ ਵਿਚ ਰਚੇ ਜਾ ਰਹੇ ਸਾਹਿਤ ਨੂੰ ਸਮਝਿਆ ਜਾ ਸਕੇ ਪੰਜਾਬ ਦੀਆਂ ਵਿਸ਼ੇਸ਼ ਰਾਜਨੀਤਿਕ, ਸਮਾਜਿਕ ਪਰਿਸਥਿਤੀਆਂ ਵਿਚ ਪੰਜਾਬ ਦੇ ਪੁਰਾਤਨ ਅਤੇ ਨੇੜੇ ਦੇ ਅਤੀਤ ਵਿਚ ਰਚੇ ਗਏ ਬਹੁਤ ਸਾਰੇ ਸਾਹਿਤ ਦੀ ਸੰਭਾਲ ਅਜੇ ਤਕ ਨਹੀਂ ਹੋ ਸਕੀ । ਆਧੁਨਿਕ ਯੁਗਾਂ ਦੀਆਂ ਪਰਿਸਥਿਤੀਆਂ ਅਨੁਕੂਲ ਪੰਜਾਬੀ ਸਾਹਿਤ-ਚੇਤਨਾ ਨੇ ਅਜੇ ਵਿਕਾਸ ਕਰਨਾ ਸ਼ੁਰੂ ਕੀਤਾ ਹੈ ਪੰਜਾਬੀ ਭਾਸ਼ਾ ਤੇ ਸਾਹਿਤ ਦਾ ਇਸੇ ਕਰਕੇ ਕੋਈ ਮੁਲਾਂਕਣੀ ਇਤਿਹਾਸ ਨਹੀਂ ਲਿਖਿਆ ਜਾ ਸਕਿਆ । ਇਸ ਦਿਸ਼ਾ ਵਿਚ ਭਾਵੇਂ ਕੁਝ ਕੰਮ ਹੋਇਆ ਵੀ ਹੈ ਪਰੰਤੂ ਫਿਰ ਵੀ ਇਸ ਦਾ ਘੇਰਾ ਤੇ ਪੱਧਰ ਦੋਵੇਂ ਹੀ ਬੜੇ ਸੀਮਤ ਅਤੇ ਮੁੱਢਲੇ ਹਨ। ਵੱਖ-ਵੱਖ ਸਾਹਿਤਕ ਅਤੇ ਜੀਵਨ ਦ੍ਰਿਸ਼ਟੀਕੋਣਾਂ, ਤੱਥਾਂ, ਦਾਰਸ਼ਨਿਕ ਸਿੱਧਾਂਤ ਅਨੁਸਾਰ ਪੰਜਾਬੀ ਸਾਹਿਤ ਦਾ ਅਧਿਐਨ ਅਤੇ ਮੁੱਲਾਂਕਣ ਸਮੁੱਚੀ ਆਲੋਚਨਾ ਦੀ ਵੱਡੀ ਘਾਟ ਹੈ।

ਸੋਧੋ