ਵਰਤੋਂਕਾਰ:Simaranjeet kaur/ਕੱਚਾ ਖਾਕਾ
ਛੰਦ ਸ਼ਬਦ ਦਾ ਅਰਥ ਹੈ ‘ ਬੰਧਨ ’ ਜਾਂ ‘ ਢੱਕਣਾ । ਐਸੀ ਰਚਨਾ ਜੋ ਪਿੰਗਲ ਦੇ ਵਰਣ ਜਾਂ ਨਿਯਮਾਂ ਅਨੁਸਾਰ ਅਰਥਾਤ ਵਰਣ ਜਾਂ ਅੱਖਰ , ਮਾਤਰਾਂ ਦੀ ਗਿਣਤੀ - ਮਿਣਤੀ ਦੇ ਹਿਸਾਬ ਨਾਲ ਕਿਸੇ ਸੁਰ ਤਾਲ ਵਿਚ ਗਾਏ ਜਾਣ ਦੇ ਸਮਰਥ ਹੋਵੇ , ਛੰਦ - ਬਧ ਰਚਨਾ ਕਹੀ ਜਾਂਦੀ ਹੈ |
ਛੰਦ ਦੇ ਗੁਣ
1.ਛੰਦ, ਕਵਿਤਾ ਦੇ ਭਾਵਾਂ ਤੇ ਖਿਆਲਾਂ ਨੂੰ ਤਿੱਖਾ ਕਰਦੇ ਹਨ
2. ਛੰਦ, ਭਾਵਾਂ ਅਤੇ ਖਿਆਲਾਂ ਨੂੰ ਇੱਕ ਲੜੀ ਵਿੱਚ ਪਰੋਂਦੇ ਹਨ
3.ਛੰਦ, ਕਵਿਤਾ ਵਿੱਚ ਸੱਜਰਾਪਣ ਤਾਜ਼ਗੀ ਬਖਸ਼ਦੇ ਹਨ।
4. ਛੰਦ, ਕਵਿਤਾ ਦੇ ਪ੍ਰਭਾਵ ਵਿੱਚ ਵਾਧਾ ਕਰਦੇ ਹਨ।
5. ਛੰਦ, ਕਵਿਤਾ ਵਿੱਚ ਰਸ ਅਤੇ ਰਾਗ ਪੈਦਾ ਕਰਦੇ ਹਨ
ਛੰਦ ਦੇ ਭੇਦ
ਛੰਦਾਂ ਦਾ ਵਰਗੀਕਰਣ ਅਥਵਾ ਭੇਦ ਉਪਭੇਦ ਕਈ ਤਰਾਂ ਦੱਸੇ ਗਏ ਹਨ | ਡਾ: ਸੰਸਾਰ ਚੰਦ ਇਸ ਦੀ ਵੰਡ ਆਪਣੀ ਪੁਸਤਕ 'ਛੰਦ ਅਲੰਕਾਰ ਪ੍ਰਦੀਪ ਵਿੱਚ ਦੋ ਭਾਗਾਂ ਵਿਚ ਅਰਥਾਤ ਵੈਦਿਕ ਛੰਦ ਅਤੇ ਲੌਕਿਕ ਛੰਦ ਵਿਚ ਕਰ ਕੇ ਵੈਦਿਕ ਛੰਦ ਦੇ ਪੰਜ ਉਪਭੇਦ ਅਤੇ ਲੌਕਿਕ ਛੰਦ ਦੇ ਦੋ ਭੇਦ ਅਰਥਾਤ ਵਰਣਿਕ ਛੰਦ ਅਤੇ ਮਾਤ੍ਰਿਕ ਛੰਦ ਮੰਨਦੇ ਹਨ । ਕੁਝ ਦੂਸਰੇ ਲੇਖਕਾਂ ਨੇ ਇਹਨਾਂ ਦੋ ਭੇਦਾਂ ਤੋਂ ਬਿਨਾਂ ਵੀ ਕੁਝ ਭੇਦ ਮੰਨੇ ਹਨ ਜਿਹਾ ਕਿ ਸਵਛੰਦ ਛੰਦ ( Blank verse ) ਜਾਂ ਗੁਣ ਛੰਦ । ਜਾਂ ਕੁਝ ਨੇ ਗਣ ਛੰਦ ਅਤੇ ਮਾਤ੍ਰਿਕ ਛੰਦ ਨੂੰ ਜਾਤੀ ਛੰਦ ਦੇ ਦੋ ਉਪਭੇਦ ਮੰਨਿਆ ਹੈ । ਪਰ ਕਿਸੇ ਨਾ ਕਿਸੇ ਤਰ੍ਹਾਂ ਹਰ ਇਕ ਨੇ ਦੋ ਭੇਦਾਂ ਅਰਥਾਤ ਵਰਣਿਕ ਛੰਦ ਮਾਤ੍ਰਿਕ ਛੰਦ ਨੂੰ ਜ਼ਰੂਰ ਲਿਆ ਹੈ । ਉਂਝ ਵੀ ਪੁਰਾਣੇ ਸਮੇਂ ਤੋਂ ਹੀ ਛੰਦ ਦੀਆਂ ਦੋ ਪਰੰਪਰਾ ਹੀ ਚਲਦੀਆਂ ਆ ਰਹੀਆਂ ਹਨ ਇਕ ਵਰਣਿਕ ਛੰਦ ਪਰੰਪਰਾ ਦੂਸਰੀ ਮਾਤ੍ਰਿਕ ਛੰਦ ਪਰੰਪਰਾ । ਇਸੇ ਆਧਾਰ ਤੇ ਹੀ ਅਸੀਂ ਛੰਦਾਂ ਦੇ ਦੋ ਮੁੱਖ ਭੇਦ ਹੀ ਮੰਨਾਂਗੇ
( i ) ਮਾਤ੍ਰਿਕ ਛੰਦ ।
( ii ) ਵਰਣਿਕ ਛੰਦ ।
ਵਰਣਿਕ ਛੰਦਾਂ ਨੂੰ ਆਮ ਤੌਰ ਤੇ ਵਿਤ ਵੀ ਕਿਹਾ ਜਾਂਦਾ ਹੈ । ਵਰਣ ਅਜੇਹੇ ਛੰਦਾਂ ਦੀ ਆਧਾਰ - ਮੂਲਕ ਇਕਾਈ ਹੁੰਦੇ ਹਨ ਤੇ ਅਜੇਹੇ ਛੰਦ ਦੀ ਰਚਨਾ ਸਮੇਂ ਸਿਰਫ ਵਰਣਾਂ ਦੀ ਗਿਣਤੀ ਦਾ ਹੀ ਖ਼ਿਆਲ ਰੱਖਿਆ ਜਾਂਦਾ ਹੈ । ਮਾਤ੍ਰਾ ਦਾ ਇਹਨਾਂ ਵਿਚ ਕੋਈ ਹਿਸਾਬ ਜਾਂ ਖਿਆਲ ਨਹੀਂ ਕੀਤਾ ਜਾਂਦਾ । ਕੁਝ ਵਰਣਿਕ ਛੰਦ ਅਜੇਹੇ ਵੀ ਹੁੰਦੇ ਹਨ ਜਿਨ੍ਹਾਂ ਵਿਚ ਗੁਰੂ ਲਘੂ ਦੀ ਤਰਤੀਬ ਨੀਯਤ ਨਹੀਂ ਹੁੰਦੀ , ਸੁਭਾਵਕ ਹੋ ਸਕਦੀ ਹੈ । ਅਜੇਹੇ ਛੰਦ ਦੀ ਊਤਮ ਉਦਾਹਰਣ ‘ਕਬਿਤ' ਹੈ ।
ਮਾਤ੍ਰਾ ਦੀ ਨਿਸਚਿਤ ਸੰਖਿਆ ਤੇ ਅਧਾਰਤ ਪਦਾਂ ਵਾਲੇ ਛੰਦ ਮਾਤ੍ਰਿਕ ਛੰਦ ਹੁੰਦੇ ਹਨ । ਇਸ ਨੂੰ ਜਾਤੀ ਛੰਦ ਵੀ ਕਿਹਾ ਜਾਂਦਾ ਹੈ । ਅਰਥਾਤ ਅਜੇਹੇ ਛੰਦ ਜਿਨ੍ਹਾਂ ਵਿਚ ਮਾਤ੍ਰਾ ਦੀ ਗਿਣਤੀ ਪ੍ਰਧਾਨ ਹੋਵੋ ਮਾਤ੍ਰਿਕ ਛੰਦ ਕਹੇ ਜਾਂਦੇ ਹਨ । ਵਰਣਿਕ ਛੰਦਾਂ ਨਾਲੋਂ ਮਾਤ੍ਰਿਕ ਛੰਦ ਵਧੇਰੇ ਵਰਤੋਂ ਵਿਚ ਆਉਂਦੇ ਹਨ ਅਤੇ ਸੁਖਾਵੇਂ ਲੱਗਦੇ ਹਨ । ਅਸਲ ਵਿਚ ਸੰਸਕ੍ਰਿਤ ਵਿਚ ਵਰਣਿਕ ਛੰਦ ਸਨ ਜੋ ਗੀਤ ਧੁਨਾਂ ਲਈ ਠੀਕ ਨਹੀਂ ਬੈਠਦੀਆਂ । ਮਾਤ੍ਰਿਕ ਧੁਨਾਂ ਲੋਕ ਗੀਤਾਂ ਵਿਚ ਚਲਦੀਆਂ ਅਤੇ ਮਾਤ੍ਰਿਕ ਛੰਦਾਂ ਦੀ ਪ੍ਰਵਿਰਤੀ ਪ੍ਰਾਕ੍ਰਿਤਾਂ ਅਤੇ ਅਪਭੰਰਸ਼ਾਂ ਦੇ ਸਮੇਂ ਚਲ ਪਈ ਸੀ । ਰਾਗ ਜਾਂ ਸੰਗੀਤ ਅੰਸ਼ਾਂ ਦੀ ਰੱਖਿਆ ਮਾਤ੍ਰਿਕ ਛੰਦਾਂ ਵਿਚ ਹੀ ਹੋ ਸਕਦੀ ਹੈ