ਵਰਤੋਂਕਾਰ:Sukhheet kaur/ਕੱਚਾ ਖਾਕਾ

ਅਰਸਤੂ ਦਾ ਵਿਰੇਚਣ ਸਿਧਾਂਤ

ਅਰਸਤੂ ਦਾ ਜਨਮ ਏਸ਼ੀਆ ਮਾਈਨਰ ਦੀ ਕੈੈੈੈਲਕੀਦਿਸ ਨਾਮਕ ਯੂੂਨਾਨੀ ਬਸਤੀ ਵਿਚ,ਸਤੈਗਿਰਾ ਨਾਮਕ ਸਥਾਨ ਤੇ, ਈਸਾ ਤੋਂ 384 ਸਾਲ ਪੂਰਵ ਹੋਇਆ। ਉਸ ਦੇ ਪਿਤਾ ਨਿਕੋਮੈਕਸ ਦੇ ਪੂਰਵਜ, ਈਸਾ ਪੂਰਵ ਅਠਵੀਂ ਸਦੀ ਵਿਚ, ਮਾਈਸਿਨੀ ਤੋਂ ਆਕੇ ਉਕਤ ਪ੍ਰਾਂਤ ਵਿਚ ਵਸ ਗਏ ਸਨ। ਅਰਸਤੂ ਦੀ ਮਾਤਾ ਪੂਰਵਜ ਕੈਨਕੀਦਿਸ ਦੇ ਮੂਲ ਨਿਵਾਸੀ ਸਨ। ਇਸ ਤਰ੍ਹਾਂ ਅਰਸਤੂ ਵਿਚ ਯੂਨਾਨੀ ਅਤੇ ਏਸ਼ਿਆ ਮਾਈਨਰ ਦੇ ਖੂਨ ਦਾ ਮਿਸ਼ਰਨ ਹੋ ਗਿਆ ਸੀ ਅਤੇ ਇਸ ਮਿਸ਼ਰਨ ਦਾ ਪ੍ਰਭਾਵ-ਖੇਤਰ ਉਸਦੇ ਦੋ-ਮੁੱਖੇ ਦ੍ਰਿਸ਼ਟੀਕੋਣ ਤੋਂ ਸਪਸ਼ਟ ਝਲਕਦਾ ਹੈ ।ਉਹ ਸਤ ਦੀ ਖੋਜ ਕਰਨ ਵਾਲਾ ਦਾਰਸ਼ਨਿਕ ਸੀ ਅਤੇ ਭੌਤਕ ਸੰਸਾਰ ਦਾ ਨਿਰੀਖਣ ਕਰਨ ਵਾਲਾ ਵਿਗਿਆਨੀ ਵੀ।