ਵਰਦੁਹੀ ਵਰਧਨਿਆਨ (ਆਰਮੇਨੀਆਈ: Վարդուհի Վարդանյան; 26 ਜੂਨ, 1976 - ਅਕਤੂਬਰ 15, 2006) ਅਰਮੀਆਨੀ ਗਾਇਕ ਸੀ ਉਸਨੇ ਬਹੁਤ ਸਾਰੇ ਅੰਤਰਰਾਸ਼ਟਰੀ ਗੀਤ ਪ੍ਰਤੀਯੋਗਤਾਵਾਂ ਵਿੱਚ ਭਾਗ ਲਿਆ ਹੈ ਅਤੇ ਹਮੇਸ਼ਾ ਸਭ ਤੋਂ ਵੱਧ ਪੁਰਸਕਾਰ ਹਾਸਲ ਕੀਤਾ ਹੈ.[1] ਉਸ ਨੂੰ ਆਰਮੇਨੀਆ ਦੇ ਵਧੀਆ ਗਾਇਕ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ.[2] ਉਹ 15 ਅਕਤੂਬਰ, 2006 ਨੂੰ ਸੇਵਨ - ਮਾਰਟਨੀ ਹਾਈਵੇਅ ਉੱਤੇ ਕਾਰ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਈ.

Varduhi Vardanyan
ਜਨਮ ਦਾ ਨਾਮVarduhi Vardanyan
ਜਨਮਜੂਨ 27, 1976
ਮੌਤਸਤੰਬਰ 15, 2006(2006-09-15) (ਉਮਰ 30)
ਹਾਈਵੇ, ਸੇਵਨ-ਮਾਰਟਨੀ, ਆਰਮੇਨੀਆ
ਵੰਨਗੀ(ਆਂ)Pop, Jazz
ਸਾਜ਼Piano
ਲੇਬਲArmenian Music Centre

ਸ਼ੁਰੂਆਤੀ ਜ਼ਿੰਦਗੀ ਸੋਧੋ

ਵਰਦੁਹੀ ਵਰਧਨਿਆਨ ਦਾ ਜਨਮ 26 ਜੂਨ, 1976 ਨੂੰ ਯੇਰਵਨ, ਅਰਮੀਨੀਆ ਵਿੱਚ ਹੋਇਆ ਸੀ. ਉਹ ਪਰਿਵਾਰ ਦੇ ਤਿੰਨ ਬੱਚਿਆਂ ਵਿੱਚੋਂ ਇੱਕ ਹੈ.

ਬਚਪਨ ਤੋਂ ਹੀ ਉਸ ਦਾ ਗਾਣਿਆਂ ਪ੍ਰਤੀ ਉਤਸ਼ਾਹ ਸੀ. ਉਸਨੇ ਗਾਉਣ ਲਈ ਮਾਈਕ੍ਰੋਫ਼ੋਨ ਵਰਗੀ ਹਰ ਚੀਜ਼ ਦਾ ਇਸਤੇਮਾਲ ਕੀਤਾ. ਅਖੀਰ ਵਿੱਚ ਇਹ ਉਸਦੇ ਲਈ ਸਵੈ-ਸਿੱਖਿਆ ਦਾ ਵਿਲੱਖਣ ਢੰਗ ਬਣ ਗਿਆ. ਉਸ ਕੋਲ 96 ਸਫ਼ਿਆਂ ਦੀ ਕਾਪੀ ਸੀ ਜਿਸ ਵਿੱਚ ਉਸ ਦੇ ਪਸੰਦੀਦਾ ਪਾਇਨੀਅਰ ਗਾਣੇ ਸਨ.

1983 ਵਿੱਚ ਉਸ ਦੇ ਸਕੂਲ ਵਿੱਚ ਇੱਕ ਸੰਗੀਤ ਸਮੂਹ ਸਥਾਪਿਤ ਕੀਤਾ ਗਿਆ ਸੀ, ਜਿੱਥੇ ਉਸਨੇ ਕਲਾਸਾਂ ਲਾਉਣਾ ਸ਼ੁਰੂ ਕੀਤਾ ਸੀ. ਬਾਅਦ ਵਿੱਚ ਸੰਗੀਤ ਸਮੂਹ ਦਾ ਨਾਂ ਅਸ਼ੋਤ ਬਿਜ਼ਨਤੀ ਦੇ ਨਾਮ ਤੇ ਰੱਖਿਆ ਗਿਆ ਸੀ.

1986 ਵਿੱਚ ਵਰਧਨਿਆਨ ਨੇ ਆਪਣੇ ਹੁਨਰਾਂ ਨੂੰ ਸੁਧਾਰਨ ਲਈ ਨਾਇਰਾ ਗਿਉਰ੍ਜਿਨਯਾਨ ਦੇ ਗੌਰਮਿਕ ਸਮੂਹ ਵਿੱਚ ਸ਼ਾਮਲ ਹੋਣਾ ਸ਼ੁਰੂ ਕੀਤਾ. ਬਾਅਦ ਵਿੱਚ ਉਸ ਨੇ ਅਲੇਕਜੇਂਡਰ ਸਪੈਂਡੀਅਏਰਨ ਦੇ ਨਾਂ ਤੋਂ ਜਾਣੇ ਜਾਂਦੇ ਸੰਗੀਤ ਸਕੂਲ ਵਿੱਚ ਪੜ੍ਹਾਈ ਕੀਤੀ. ਇਹਨਾਂ ਸਾਲਾਂ ਦੌਰਾਨ ਉਸਨੇ ਆਪਣਾ ਬਹੁਤ ਵਧੀਆ ਸੰਗੀਤ ਰਚਿਆ. ਉਸ ਦਾ ਸੁਪਨਾ ਵਿਟਨੀ ਹਿਊਸਟਨ ਨਾਲ ਗਾਣਾ ਸੀ.[2]

ਸਿੱਖਿਆ ਸੋਧੋ

  • 1992 - ਅਲੈਗਜੈਂਡਰ ਪੁਸ਼ਿਨ ਦੇ ਨਾਂ 'ਤੇ ਬਣੇ 8ਵੇਂ ਹਾਈ ਸਕੂਲ ਤੋਂ ਗ੍ਰੈਜੂਏਟ ਹੋਏ
  • 1993 - ਸੰਗੀਤ ਸਕੂਲ ਤੋਂ ਗ੍ਰੈਜੂਏਟ
  • 1993 - ਅੰਗਰੇਜ਼ੀ ਭਾਸ਼ਾ ਅਤੇ ਰਾਜਨੀਤੀ ਦੇ ਭਾਗ ਵਿੱਚ ਵਾਲਿਰੀ ਬ੍ਰਿਓਵੋਵ ਦੇ ਨਾਂ ਤੇ ਭਾਸ਼ਾ ਵਿਗਿਆਨ ਵਿੱਚ ਦਾਖ਼ਲ ਹੋਈ
  • 1994 - ਸਟੇਟ ਗੀਤ ਥੀਏਟਰ ਵਿੱਚ ਦਾਖਲ ਹੋਈ ਅਤੇ 1995 ਤੋਂ ਉਸਨੇ ਉਥੇ ਕੰਮ ਕੀਤਾ ਹੈ,
  • 1994-1999 - ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਤੋਂ ਬਾਅਦ, ਉਸ ਨੇ ਅੰਗਰੇਜ਼ੀ ਭਾਸ਼ਾ ਦੇ ਅਧਿਆਪਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ.
  • 2003 - ਯੇਰਵਾਨ ਸਟੇਟ ਕੰਜ਼ਰਵੇਟਰੀ ਤੋਂ ਗ੍ਰੈਜੂਏਟ ਹੋਈ, ਜਿਸਦਾ ਨਾਂ ਕੋਮਿਤਾਸ ਹੈ.

ਕੈਰੀਅਰ ਸੋਧੋ

  • 1994 - "ਜੈਜ਼-ਪੌਪ" ਸਮੂਹ ਨਾਲ ਮਿਲ ਕੇ ਸਵਾਰਡਲੋਵਕ ਵਿੱਚ ਆਯੋਜਿਤ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਗ੍ਰੈੰਡ ਪ੍ਰਿਕ੍ਸ ਪ੍ਰਾਪਤ ਕੀਤੀ.
  • 1995 - ਆਰਮੀਨੀਅਨ ਰਾਜ ਸੰਗੀਤ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ.
  • 1996 - ਨੌਜਵਾਨ ਗਾਇਕਾਂ "ਯੈਂਟ - ਮਾਸਕੋ" ਟ੍ਰਾਂਜਿਟ ਦੀ ਮੁਹਿੰਮ ਵਿੱਚ ਹਿੱਸਾ ਲਿਆ, ਜਿੱਥੇ ਉਸ ਨੂੰ ਸਭ ਤੋਂ ਵਧੀਆ ਪ੍ਰਦਰਸ਼ਨ ਲਈ ਇਨਾਮ ਮਿਲਿਆ.
  • 1999 - ਉਸ ਨੂੰ ਆਰਮੇਨੀਆ ਦੇ ਵਧੀਆ ਗਾਇਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
  • 2000 - ਬੁਲਗਾਰੀਆ ਵਿੱਚ ਹੋਏ "ਡਿਸਕਵਰੀ" ਮੁਕਾਬਲੇ ਵਿੱਚ ਗ੍ਰਾਂਡ ਪ੍ਰਿਕਸ ਅਤੇ ਇੱਕ ਵਾਧੂ ਹਾਜ਼ਰੀਨ ਦੀ ਚੋਣ ਪੁਰਸਕਾਰ ਮਿਲਿਆ.
  • 2000 - [[ਮੈਸੇਡੋਨੀਆ ਗਣਤਿਆ] | ਮੈਸੇਡੋਨੀਆ]] ਉਸਨੇ ਫਿਰ ਤੋਂ ਗ੍ਰੈੰਡ ਪ੍ਰਿਕ੍ਸ ਪ੍ਰਾਪਤ ਕੀਤਾ
  • 2000 - ਕਲਾ ਦਾ ਅੰਤਰਰਾਸ਼ਟਰੀ ਤਿਉਹਾਰ "ਸਲਵਾਨਸਕੀ ਬਾਜ਼ਾਰ" ਵਿੱਚ ਹਿੱਸਾ ਲਿਆ ਅਤੇ ਦੂਜਾ ਪੁਰਸਕਾਰ ਪ੍ਰਾਪਤ ਕੀਤਾ
  • 2001 - ਯਾਲਟਾ ਵਿੱਚ ਅੰਤਰਰਾਸ਼ਟਰੀ ਤਿਉਹਾਰ "Море друзей 2001" ਵਿੱਚ ਹਿੱਸਾ ਲਿਆ ਅਤੇ ਦੂਜਾ ਪੁਰਸਕਾਰ ਪ੍ਰਾਪਤ ਕੀਤਾ

ਦਿਹਾਂਤ ਸੋਧੋ

ਉਹ 15 ਅਕਤੂਬਰ, 2006 ਨੂੰ ਸੇਵਨ-ਮਾਰਟਨੀ ਹਾਈਵੇ ਤੇ ਇੱਕ ਕਾਰ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਈ. ਉਸਨੂੰ ਟੋਖਮੱਖ ਕਬਰਸਤਾਨ ਵਿੱਚ ਦਫ਼ਨਾਇਆ ਗਿਆ ਹੈ.[3]

ਪਰਿਵਾਰ ਸੋਧੋ

  • ਪਤੀ: ਆਰਮ ਆਵੋਯਨ
  • ਬੱਚੇ: ਰੂਬੇਨ ਆਵੋਯਨ, 1998 ਵਿੱਚ ਪੈਦਾ ਹੋਇਆ

ਡਿਸਕੋਗ੍ਰਾਫੀ ਸੋਧੋ

  • ਬੇਕਾਇਦਗੀ, 2007
  • Только ты, 2007
  • Իմն ես, 2011
  • 13 ਗੀਤ ਵਰਦੁਹੀ ਵਰਧਨਿਆਨ ਨੂੰ ਸਮਰਪਿਤ, 2008[4]

ਲਿੰਕ ਸੋਧੋ

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2017-05-07.
  2. 2.0 2.1 "Varduhi Vardanyan's official website". Archived from the original on 2014-08-19. Retrieved 2017-05-07.
  3. Hush.am cemetery record for Varduhi Vardanyan
  4. Baghdasaryan, Grigor. "Varduhi Vardanayn's official website". Varduhi Vardanayn's official website. WebStar Design!. Archived from the original on 2018-11-25. Retrieved 2022-01-20. {{cite web}}: Unknown parameter |dead-url= ignored (help)