ਸੰਸਾਰ ਅਮਨ ਕੌਂਸਲ

(ਵਰਲਡ ਪੀਸ ਕੌਂਸਲ ਤੋਂ ਮੋੜਿਆ ਗਿਆ)

ਸੰਸਾਰ ਅਮਨ ਕੌਂਸਲ ਜਾਂ ਵਿਸ਼ਵ ਅਮਨ ਪ੍ਰੀਸ਼ਦ (WPC) ਯੂਨੀਵਰਸਲ ਹਥਿਆਰਘਟਾਈ, ਪ੍ਰਭੂਸੱਤਾ ਅਤੇ ਆਜ਼ਾਦੀ, ਅਤੇ ਪੁਰਅਮਨ ਸਹਿ-ਮੌਜੂਦਗੀ ਦੀ ਸਮਰਥਕ, ਅਤੇ ਸਾਮਰਾਜਵਾਦ, ਸਮੂਹਿਕ ਤਬਾਹੀ ਦੇ ਹਥਿਆਰਾਂ ਅਤੇ ਵਿਤਕਰੇ ਦੇ ਸਾਰੇ ਰੂਪਾਂ ਦੇ ਵਿਰੁੱਧ ਮੁਹਿੰਮਾਂ ਲਾਮਬੰਦ ਕਰਨ ਵਾਲਾ ਇੱਕ ਅੰਤਰਰਾਸ਼ਟਰੀ ਸੰਗਠਨ ਹੈ। ਇਸ ਨੂੰ ਅਮਰੀਕਾ ਦੀਆਂ ਜੰਗਬਾਜ਼ ਨੀਤੀਆਂ ਦਾ ਵਿਰੋਧ ਕਰਨ ਲਈ ਸੰਸਾਰ ਭਰ ਵਿੱਚ ਅਮਨ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਸੋਵੀਅਤ ਯੂਨੀਅਨ ਦੇ ਕਮਿਊਨਿਸਟ ਪਾਰਟੀ ਦੀ ਨੀਤੀ ਦੇ ਅਨੁਸਾਰ, 1950 ਵਿੱਚ ਸਥਾਪਤ ਕੀਤਾ ਗਿਆ ਸੀ। ਇਸ ਦਾ ਪਹਿਲਾ ਪ੍ਰਧਾਨ ਭੌਤਿਕ-ਵਿਗਿਆਨੀ ਫਰੈਡਰਿਕ ਜੋਲੀਓ-ਕਿਊਰੀ ਸੀ। 1968 ਤੋਂ 1999 ਤੱਕ ਇਸ ਦੇ ਮੁੱਖ ਦਫ਼ਤਰ ਹੇਲਸਿੰਕੀ ਵਿੱਚ ਸੀ ਅਤੇ ਹੁਣ ਗ੍ਰੀਸ ਵਿੱਚ ਹਨ।

ਸੰਸਾਰ ਅਮਨ ਕੌਂਸਲ ਦੀ ਮੈਂਬਰੀ *ਕੌਮੀ ਮਾਨਤਾਵਾਂ ਲਾਲ ਰੰਗ 'ਚ *ਅਮਨ ਅਤੇ ਸੁਲ੍ਹਾ ਵਾਸਤੇ ਕੌਮਾਂਤਰੀ ਸੰਘ ਦੀ ਮਾਨਤਾ ਵਾਲ਼ੇ ਦੇਸ਼ *ਕੌਮੀ ਅਤੇ ਆਈ.ਐੱਫ਼.ਪੀ.ਸੀ. ਦੋਹਾਂ ਮਾਨਤਾਵਾਂ ਵਾਲ਼ੇ

ਸੰਸਾਰ ਅਮਨ ਕੌਂਸਲ ਦੇ ਆਗੂ

ਸੋਧੋ