ਵਰੰਟ ਗਿਰਫ਼ਤਾਰੀ ਜਾਬਤਾ ਫੋਜਦਾਰੀ ਸੰਘਤਾ ੧੯੭੩ ਦੀ ਧਾਰਾ 70 ਤੋ 81 ਤੱਕ ਵਰੰਟ ਗਿਰਫ਼ਤਾਰੀ ਦੀ ਕਾਰਵਾਈ ਬਾਰੇ ਦਸਿਆ ਗਿਆ ਹੈ। ਇਹ ਆਮ ਤੋਰ ਤੇ ਗਭੀਰ ਕੇਸਾ ਵਿੱਚ ਜਾਰੀ ਕੀਤਾ ਜਾਂਦਾ ਹੈ ਜਦੋਂ ਵਿਅਕਤੀ ਸੰਮਨ ਲੈਣ ਤੋ ਇਨਕਾਰ ਕਰ ਦਿੰਦਾ ਹੈ। ਇੱਕ ਵਰੰਟ ਲਿਖਤੀ ਰੂਪ ਵਿੱਚ ਹੋਣਾ ਚਾਹਿਦਾ ਹੈ ਤੇ ਅਦਾਲਤ ਦੇ ਪ੍ਰਧਾਨ ਅਧਿਕਾਰੀ ਦੇ ਦਸਤਖ਼ਤ ਹੋਣੇ ਜਰੂਰੀ ਹਨ। ਇਸ ਤੋ ਇਲਾਵਾ ਅਦਾਲਤ ਦੀ ਮੋਹਰ ਲੱਗੀ ਹੋਣੀ ਚਾਹੀਦੀ ਹੈ ਤੇ ਅਪਰਾਧੀ ਦਾ ਸਾਰਾ ਵੇਰਵਾ ਲਿਖਿਆ ਹੋਣਾ ਚਾਹੀਦਾ ਹੈ ਤਾ ਕੇ ਉਸਨੂੰ ਪਹਿਚਾਨਿਆ ਜਾ ਸਕੇ। ਇਸ ਵਿੱਚ ਅਪਰਾਧੀ ਦੇ ਅਪਰਾਧ ਬਾਰੇ ਸਾਫ਼ ਦਸਿਆ ਹੁੰਦਾ ਹੈ।

ਹਵਾਲੇ ਸੋਧੋ