ਵਸਤੂਮੁੁਖੀ ਯਥਾਰਥਵਾਦੀ ਪੰਜਾਬੀ ਕਹਾਣੀ

ਵਸਤੂਮੁੁਖੀ ਯਥਾਰਥਵਾਦੀ ਪੰਜਾਬੀ ਕਹਾਣੀ 1966 ਤੋਂ 1990 ਤੱਕ ਦੇ ਪੰਜਾਬੀ ਕਹਾਣੀ ਦੇ ਤੀਜੇ ਦੌਰ ਨੂੰ ਕਿਹਾ ਜਾਂਦਾ ਹੈ। ਇਹ ਕਾਲ-ਵੰਡ ਬਲਦੇਵ ਸਿੰਘ ਧਾਲੀਵਾਲ ਨੇ ਆਪਣੀ ਪੁਸਤਕ ਪੰਜਾਬੀ ਕਹਾਣੀ ਦਾ ਇਤਿਹਾਸ ਵਿੱਚ ਕੀਤੀ ਹੈ ਜੋ ਕਿ ਪੰਜਾਬੀ ਅਕਾਦਮੀ, ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।

ਬਦਲਦੀਆਂ ਪ੍ਰਸਥਿਤੀਆਂ ਦੇ ਪ੍ਰਭਾਵਵੱਸ ਸੱਤਵੇਂ ਦਹਾਕੇ ਦੇ ਅੱਧ ਤੋਂ ਪੰਜਾਬੀ ਦਾ ਕਹਾਣੀ ਵਿੱਚ ਉਹਨਾਂ ਤੱਤਾਂ ਦਾ ਦਾਖ਼ਲ ਪ੍ਰਤੱਖ ਹੋਣ ਲੱਗਦਾ ਹੈ ਜਿਹਨਾਂ ਕਰ ਕੇ ਇਸਨੇ ਦੂਜੇ ਪੜਾਅ ਨੂੰ ਉਲੰਘ ਕੇ ਤੀਜੇ ਪੜਾਅ ਵਿੱਚ ਕਦਮ ਰੱਖਣ ਦਾ ਹੰਭਲਾ ਮਾਰਿਆਂ ਸੀ।ਇਸ ਇਤਿਹਾਸਕ ਸੰਦਰਭ ਵਿੱਚ ਪੰਜਾਬੀ ਕਹਾਣੀ ਤਿੰਨ ਸਮਾਂਨੰਤਰ ਧਾਰਾਵਾਂ ਵਿੱਚ ਕਿਰਿਆਸ਼ੀਲ ਹੁੰਦੀ ਹੈ।ਜਿਵੇਂ:- (1) ਪੂਰਬੀ ਪੰਜਾਬ ਵਿੱਚ ਰਚੀ ਜਾਣ ਵਾਲੀ ਪੰਜਾਬੀ ਕਹਾਣੀ। (2) ਪਾਕਿਸਤਾਨੀ ਪੰਜਾਬੀ ਕਹਾਣੀ। (3) ਪਰਵਾਸੀ ਪੰਜਾਬੀ ਕਹਾਣੀ। (ਪੂਰਵੀ ਪੰਜਾਬੀ ਕਹਾਣੀ ਦੇ ਸਮਾਂਨੰਤਰ ਹੀ ਪਾਕਿਸਤਾਨੀ ਤੇ ਪਰਵਾਸੀ ਕਹਾਣੀ ਦੀ ਨੀਂਹ ਰੱਖੀ ਜਾਂਦੀ ਹੈ)

ਪੂਰਬੀ ਪੰਜਾਬੀ ਕਹਾਣੀਕਾਰ 1. ਸ਼ਿਵਦੇਵ ਸੰਧਾਵਾਲੀਆ:- ਇਸ ਦਾ ਜਨਮ ਅਕਤੂਬਰ 1918 ਸ. ਝੰਡਾ ਸਿੰਘ ਦੇ ਘਰ ਪਿੰਡ ਸੰਧਾਵਾਲਾ ਪਾਕਿਸਤਾਨ ਵਿੱਚ ਹੋਇਆ।ਉਸ ਦੀਆਂ ਰਚਨਾਵਾਂ ਹੇਠ ਲਿਖੀਆਂ ਹਨ ਜਿਵੇਂ:- ਉਹ ਨਹੀਂ ਆਇਆ (1987), ਪੁੱਠਾ ਗੇੜਾ (1990), ਸੁਫ਼ਨੇ ਜਾਗਦੇ ਹਨ (1992)। 2. ਮਹਿੰਦਰ ਸਿੰਘ ਫਾਰਗ:- ਮਹਿੰਦਰ ਫਾਰਗ ਦਾ ਜਨਮ 7.10.1931 ਨੂੰ ਸ. ਕਿਰਪਾਲ ਸਿੰਘ ਦੇ ਘਰ ਟੌਂਜੀ (ਬਰ੍ਹਮਾ) ਵਿਖੇ ਹੋਇਆ।ਰਚਨਾਵਾਂ:- ਬੰਨੇ ਬਨੇਰੇ (1983) ਰੁੱਤ ਕੁੰਢ ਤੇ ਹੋਰ ਕਹਾਣੀਆਂ (1993)। 3. ਰਾਮ ਸਰੂਪ ਅਣਖੀ:- ਰਾਮ ਸਰੂਪ ਅਣਖੀ ਦਾ ਜਨਮ 28.2.1932 ਨੂੰ ਸ. ਇੰਦਰ ਸਿੰਘ ਸੈਨ ਦੇ ਘਰ ਪਿੰਡ ਧੌਲਾ, ਜ਼ਿਲ੍ਹਾਂ ਸੰਗਰੂਰ ਵਿਖੇ ਹੋਇਆ।ਨਾਵਲ ਦੇ ਖੇਤਰ ਵਿੱਚ ‘ਕੋਠੇ ਖੜਕ ਸਿੰਘ’ ਨਾਵਲ ਰਾਹੀਂ ਸਾਹਿਤ ਅਕਾਦਮੀ ਦਿੱਲੀ ਪੁਰਸਕਾਰ 1987 ਵਿੱਚ ਪ੍ਰਾਪਤ ਕੀਤਾ।ਰਚਨਾਵਾਂ:- ਸੁੱਤਾ ਨਾਗ 1966, ਕੱਚਾ ਧਾਗਾ (1967), ਮਨੁੱਖ ਦੀ ਮੌਤ (1968), ਟੀਸੀ ਦਾ ਬੇਰ (1970), ਕੰਧ ਵਿੱਚ ਉਗਿਆ ਦਰੱਖਤ (1971), ਖਾਰਾ ਦੁੱਧ (1973), ਅੱਧਾ ਆਦਮੀ (1977), ਸਵਾਲ ਦਰ ਸਵਾਲ (1980), ਛਪੜੀ ਵਿਹੜਾ (1982), ਕਦਂੋ ਫਿਰਨਗੇ ਦਿਨ (1985), ਰੱਤ ਦਾ ਕੰਗੂ (1987), ਜਵਾਰਭਾਟਾ (1989), ਹੱਡੀਆ (1989), ਮਿੱਟੀ ਦੀ ਜਾਤ (1989), ਅਣਖੀ ਦੀਆਂ ਕਹਾਣੀਆਂ (ਚਾਰ ਤਾਰਾ 1989-99), ਮੇਰੀਆ ਚੋਣਵੀਆਂ ਕਹਾਣੀਆਂ (1990), ਮੁਹੱਬਤ ਦੀ ਮਿੱਟੀ (1991), ਇਕਵੰਜਾ ਕਹਾਣੀਆਂ (1992) ਚੋਣਵੀਆਂ, ਕਿੱਧਰ ਜਾਵਾਂ (1992), ਲੋਹੇ ਦਾ ਗੇਟ (1992) ਚਿੱਟੀ ਕਬੂਤਰੀ (2000), ਕਿੱਲੇ ਨਾਲ ਬੰਨ੍ਹਿਆਂ ਆਦਮੀ (2006), ਨਵੀਂ ਫ਼ਸਲ 2002, ਤੂੰ ਵੀ ਮੁੜ ਆ ਸਦੀਕ 20005, ਸੁਗੰਧਾਂ ਜਿਹੇ ਲੈ ਕੇ (2005)। 4. ਪ੍ਰੇਮ ਪ੍ਰਕਾਸ਼:- ਪ੍ਰੇਮ ਪ੍ਰਕਾਸ਼ ਦਾ ਜਨਮ 26.6.1932 ਨੂੰ ਖੰਨਾ, ਜ਼ਿਲ੍ਹਾਂ ਲੁਧਿਆਣਾ ਵਿਖੇ ਸ੍ਰੀ ਰਾਮ ਪ੍ਰਸਾਦ ਦੇ ਘਰ ਹੋਇਆ।ਇਸ ਦੇ ਕਹਾਣੀ ਸੰਗ੍ਰਹਿ “ਕੁਝ ਅਣਕਿਹਾ ਵੀ” ਨੂੰ 1992 ਵਿੱਚ ਸਾਹਿਤ ਅਕਾਦਮੀ ਦਿੱਲੀ ਦਾ ਪੁਰਸਕਾਰਵੀ ਦਿੱਤਾ ਗਿਆ।ਰਚਨਾਵਾਂ:- ਕੱਚ ਕੜੇ (1966), ਨਮਾਜ਼ੀ (1971), ਮੁਕਤੀ (1980), ਸ਼ਵੇਤਾਂ ਬਰ ਨੇ ਕਿਹਾ ਸੀ (1983) ਪ੍ਰੇਮ ਕਹਾਣੀਆਂ (1983) ਕੁਝ ਅਣਕਿਹਾ ਵੀ (1990), ਰੰਗਮੰਚ ਦੇ ਭਿਖਸ਼ੂ (1995), ਕਥਾ ਆਨੰਤ (1995), ਸਮੁੱਚੀਆ ਕਹਾਣੀਆਂ ਮੁਹੱਬਤਾਂ (2002), ਸੁਣਦੈ ਖਲੀਫ਼ਾ (2002), ਗੰਢਾ (2003)। 5. ਮਨਮੋਹਨ ਬਾਵਾ:- ਮਨਮੋਹਨ ਬਾਵਾ ਦਾ ਜਨਮ 18.8.1932 ਸ. ਕੁਲਵੰਤ ਸਿੰਘ ਬਾਵਾ ਦੇ ਘਰ ਪਿੰਡ ਵੈਰੋਵਾਲ, ਜ਼ਿਲ੍ਹਾਂ ਅੰਮ੍ਰਿਤਸਰ ਵਿਖੇ ਹੋਇਆ।ਕਹਾਣੀ ਸੰਗ੍ਰਹਿ:- ਇੱਕ ਰਾਤ (1961), ਚਿੱਟੇ ਘੋੜੇ ਦਾ ਸਵਾਰ (1983), ਅਜਾਤ ਸੁੰਦਰੀ (1996), ਨਰ ਬਲੀ (2000), ਕਾਲਾ ਕਬੂਤਰ (2003)। 6. ਸੁਖਵੰਤ ਕੌਰ ਮਾਨ:- ਸੁਖਵੰਤ ਕੌਰ ਮਾਨ ਦਾ ਜਨਮ 19.1.1937 ਬਾਰ ਜ਼ਿਲ੍ਹਾਂ ਸੇਖੂਪੁਰਾ ਪਾਕਿਸਤਾਨ ਵਿੱਚ ਹੋਇਆ।ਕਹਾਣੀ ਸੰਗ੍ਰਹਿ:- ਭੱਖੜੇ ਦੇ ਫੁੱਲ (1981), ਤ੍ਰੇੜ (1984), ਇਸ ਦੇ ਬਾਵਯੂਦ (1985), ਮਿੱਟੀ ਦਾ ਮੋਰ (1999), ਚਾਦਰ ਹੇਠਲਾ ਬੰਦਾ (2001), ਮਨਮਤੀਆਂ (2002),। 7. ਮੋਹਨ ਭੰਡਾਰੀ:- ਮੋਹਨ ਭੰਡਾਰੀ ਦਾ ਜਨਮ ਪਿੰਡ ਬਨਭੌਰਾ, ਜ਼ਿਲ੍ਹਾਂ ਸੰਗਰੂਰ ਵਿਖੇ ਸ. ਨੱਥੂ ਰਾਮ ਦੇ ਘਰ 14.2.1937 ਵਿੱਚ ਹੋਇਆ।ਕਹਾਣੀ ਖੇਤਰ ਵਿੱਚ ਉਸਨੂੰ ‘ਮੂਨ ਦੀ ਅੱਖ’ ਸੰਗ੍ਰਹਿ ਲਈ ਸਾਹਿਤ ਅਕਾਦਮੀ ਦਿੱਲੀ ਦਾ ਪੁਰਸਕਾਰ 1998 ਵਿੱਚ ਦਿੱਤਾ ਗਿਆ।ਕਹਾਣੀ ਸੰਗ੍ਰਹਿ:- ਤਿਲਚੌਲੀ (1965), ਮਨੁੱਖ ਦੀ ਪੈੜ (1967), ਕਾਠ ਦੀ ਲੱਤ (1975), ਪਛਾਣ (1987), ਬਰਫ਼ ਲਿਤਾੜੇ ਰੁੱਖ (ਚੌਂਣਵੀਆਂ) 1994, ਮੂਨ ਦੀ ਅੱਖ 1995, ਤਣ-ਪੱਤਣ 1998 (ਚੋਣਵੀਆਂ), ਕਥਾ ਵਾਰਤਾ 2000 (ਸਮੁੱਚੀਆਂ ਕਹਾਣੀਆਂ), ਗੋਰਾ ਬਾਸ਼ਾ 2004। 8. ਕਿਰਪਾਲ ਕਜ਼ਾਕ:- ਕਿਰਪਾਲ ਕਜ਼ਾਕ ਦਾ ਜਨਮ 15.1.1943 ਨੂੰ ਸਾਧੂ ਸਿੰਘ ਦੇ ਘਰ ਪਿੰਡ ਬੰਧੈਕੇ, ਜ਼ਿਲ੍ਹਾਂ ਸ਼ੇਖੂਪੁਰਾ ਵਿਖੇ ਹੋਇਆ।ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਦਿੱਤਾ ਗਿਆ ਭਾਈ ਵੀਰ ਸਿੰਘ ਗਲਪ ਪੁਰਸਕਾਰ 1984 ਵੀ ਕਹਾਣੀ ਰਚਨਾ ਲਈ ਪ੍ਰਾਪਤ ਹੋਇਆ।ਕਹਾਣੀ ਸੰਗ੍ਰਹਿ:- ਕਾਲਾ ਇਲਮ (1976), ਸੂਰਜਮੁਖੀ ਪੁਛਦੇ ਨੇ (1981), ਅੱਧਾ ਪੁਲ (1983) ਹੁੰਮਸ (1990) 9. ਵਰਿਆਮ ਸਿੰਘ ਸੰਧੂ:- ਵਰਿਆਮ ਸਿੰਘ ਸੰਧੂ ਦਾ ਜਨਮ 10.9.1945 ਨੂੰ ਚਵਿੰਡੇ ਕਲਾਂ (ਨਾਨਕੇ), ਜ਼ਿਲ੍ਹਾਂ ਅੰਮ੍ਰਿਤਸਰ ਵਿਖੇ ਸ. ਦੀਦਾਰ ਸਿੰਘ ਦੇ ਘਰ ਹੋਇਆ।ਕਹਾਣੀ ਸੰਗ੍ਰਹਿ:- ਲੋਹ ਦੇ ਹੱਥ (1971), ਕਰਵਟ (1973), ਅੰਗ-ਸੰਗ (1981), ਭੱਜੀਆਂ ਬਾਹੀਂ (1987), ਕਥਾ ਧਾਰਾ (1993), ਚੌਂਥੀ ਕੂਟ (1999) ਤਿਲ-ਫੁੱਲ (2000) (ਸਮੁੱਚੀਆਂ ਕਹਾਣੀਆਂ, ਜੱਟ ਦੀ ਜੂਨ (2000)।ਉਸ ਦੇ ਕਹਾਣੀ ਸੰਗ੍ਰਹਿ ‘ਚੌਥੀ ਕੂਟ’ ਲਈ ਸਾਹਿਤ ਅਕਾਦਮੀ, ਦਿੱਲੀ ਦਾ ਪੁਰਸਕਾਰ ਸਾਲ 2000 ਵਿੱਚ ਮਿਲਿਆ। ਇਹਨਾਂ ਤੋਂ ਬਿਨ੍ਹਾਂ ਤੀਜੇ ਪੜਾਅ ਦੇ ਹੋਰ ਕਹਾਣੀਕਾਰ ਜਿਵੇਂ:- ਗੁਲਵੰਤ ਫਾਰਗ, ਅਜੀਤ ਕੌਰ, ਜੋਗਿੰਦਰ ਸਿੰਘ ਕੈਰੋ, ਮਿੱਤਰ ਸੈਠ ਮੀਤ, ਭੁਪਿੰਦਰ ਸਿੰਘ ਬੇਦੀ ਆਦਿ ਕਹਾਣੀਕਾਰ ਹੋਏ। ਪਾਕਿਸਤਾਨੀ ਪੰਜਾਬੀ ਕਹਾਣੀ: ਅਜ਼ਾਦੀ ਤੋਂ ਇੱਕ ਦਹਾਕਾ ਪਿਛੋਂ ਪਾਕਿਸਤਾਨੀ ਪੰਜਾਬੀ ਕਹਾਣੀ ਵਿੱਚ ਕੁਝ ਗਤੀ ਆਉਂਦੀ ਹੈ ਅਤੇ ਨਵੇਂ ਮਾਹੌਲ ਦੀਆਂ ਲੋੜਾਂ ਅਨੁਕੂਲ ਕਹਾਣੀ ਲਿਖੀ ਜਾਣ ਲੱਗਦੀ ਹੈ।ਪਾਕਿਸਤਾਨ ਵਿੱਚ ਵੀ ਛੇਵੀਂ ਦਹਾਈ ਵਿੱਚ ਕਹਾਣੀ ਦੀ ਤਰੱਕੀ ਦਾ ਸਮਾਂ ਹੈ।ਜਦੋਂ “ਪੰਜਾਬੀ ਅਦਬ” ਵਰਗੇ ਪਰਚਿਆਂ ਵਿੱਚ ਢੇਰ ਸੁਥਰੀਆਂ ਕਹਾਣੀਆਂ ਲਿਖੀਆ ਜਾਣ ਲੱਗੀਆ।ਪੂਰਵੀ ਕਹਾਣੀ ਦੇ ਸਮਾਂਨੰਤਰ ਹੀ ਇਸ ਦੀ ਨੀਂਹ ਰੱਖੀ ਜਾਣ ਲੱਗੀ। ਕਹਾਣੀਕਾਰ:- ਅਕਬਰ ਲਾਹੌਰੀ (1976), ਅਨਵਰ ਸੱਯਾਦ (1934) ਮਨਸ਼ਾ ਯਾਦ (1937), ਮਸਊਦ ਅਹਿਮਦ ਚੌਧਰੀ (1945), ਪਰਵੀਨ ਮਲਿਕ (1947) ਮਕਸੂਦ ਸਾਕਿਬ (1954), ਜ਼ੁਬੇਰ ਅਹਿਮਦ (1958), ਅਮਜਦ ਅਲੀ ਭੱਟੀ ਆਦਿ ਪਾਕਿਸਤਾਨੀ ਪੰਜਾਬੀ ਕਹਾਣੀਕਾਰ ਹੋਏ। ਪਰਵਾਸੀ ਪੰਜਾਬੀ ਕਹਾਣੀ ਸੱਤਵੇਂ ਦਹਾਕੇ ਵਿੱਚ ਪੰਜਾਬੀ ਕਹਾਣੀ ਦੇ ਕਿਹੜੇ ਦੋ ਨਵੇਂ ਪਾਸਾਰ ਉਜਾਗਰ ਹੁੰਦੇ ਹਨ ਉਨ੍ਹਾਂ ਵਿੱਚ ਇੱਕ ਪਰਵਾਸੀ ਪੰਜਾਬੀ ਕਹਾਣੀ ਦਾ ਹੈ।ਇਸ ਦੇ ਮੁੱਖ ਕੇਂਦਰ ਬਰਤਾਨੀਆਂ, ਕੈਨੇਡਾ ਅਤੇ ਅਮਰੀਕਾ ਹਨ। ਕਹਾਣੀਕਾਰ:- ਹਰਿਕਿਸ਼ਨ ਸਿੰਘ (1989), ਸ਼ੁਸੀਲ ਕੌਰ (1942) ਕਲੈਾਸ਼ਪੁਰੀ (1928), ਰਘੁਬੀਰ ਢੰਡ (1990), ਦਰਸ਼ਨ ਧੀਰ (1935), ਰਵਿੰਦਰ ਰਵੀ (1937), ਅਵਤਾਰ ਰੋਡੇ (1942) ਸੁਰਜੀਤ ਕਲਸੀ (1944), ਹਰਜੀਤ ਅਟਵਾਲ (1952) ਆਦਿ। ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਤੀਜੇ ਪੜਾਅ ਦੀ ਪੰਜਾਬੀ ਕਹਾਣੀ ਨੇ ਆਪਣਾ ਵਿਲੱਖਣ ਕਥਾ ਮਾਡਲ ਸਿਰਜ ਕੇ ਪਹਿਲੇ ਅਤੇ ਦੂਜੇ ਪੜਾਅ ਦੀ ਪੰਜਾਬੀ ਕਹਾਣੀ ਤੋਂ ਗੁਣਨਾਤਮਕ ਵਿੱਥ ਥਾਪ ਲਈ ਹੈ।