ਵਸੀਮ ਬਰੇਲਵੀ (ਜਨਮ 8 ਫਰਵਰੀ 1940) ਇੱਕ ਭਾਰਤੀ ਉਰਦੂ ਸ਼ਾਇਰ ਹਨ।[1]

ਵਸੀਮ ਬਰੇਲਵੀ
ਜਨਮਜਾਹਿਦ ਹਸਨ
(1940-02-08) ਫਰਵਰੀ 8, 1940 (ਉਮਰ 80)
ਬਰੇਲੀ, ਉੱਤਰ ਪ੍ਰਦੇਸ਼, ਭਾਰਤ
ਕੌਮੀਅਤਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਐਮਏ ਉਰਦੂ
ਅਲਮਾ ਮਾਤਰਬਰੇਲੀ ਕਾਲਜ
ਕਿੱਤਾਉਰਦੂ ਸ਼ਾਇਰ
ਪ੍ਰਭਾਵਿਤ ਹੋਣ ਵਾਲੇਉਰਦੂ ਸ਼ਾਇਰੀ
ਵਿਧਾਗਜ਼ਲ,

ਮੁਢਲੀ ਜ਼ਿੰਦਗੀਸੋਧੋ

ਜਾਹਿਦ ਹਸਨ (ਵਸੀਮ ਬਰੇਲਵੀ) ਦਾ ਜਨਮ 8 ਫਰਵਰੀ 1940 ਨੂੰ ਜਨਾਬ ਸ਼ਾਹਿਦ ਹਸਨ ਨਸੀਮ ਮੁਰਾਦਾਬਾਦੀ ਦੇ ਘਰ ਬਰੇਲੀ ਵਿੱਚ ਹੋਇਆ। ਉਨ੍ਹਾਂ ਦੇ ਬਾਪ ਮੁਰਾਦਾਬਾਦ ਦੇ ਜਿੰਮੀਦਾਰ ਘਰਾਣੇ ਤੋਂ ਸੀ ਮਗਰ ਹਾਲਾਤ ਕੁੱਝ ਅਜਿਹੇ ਹੋ ਗਏ ਕਿ ਉਨ੍ਹਾਂ ਨੂੰ ਮੁਰਾਦਾਬਾਦ ਤੋਂ ਆਪਣੇ ਸਹੁਰਾ-ਘਰ ਬਰੇਲੀ ਵਿੱਚ ਆਉਣਾ ਪਿਆ ਅਤੇ ਉਥੇ ਹੀ ਨਾਨਕਾ ਵਿੱਚ ਵਸੀਮ ਦੀ ਪਰਵਰਿਸ਼ ਹੋਈ। ਇਨ੍ਹਾਂ ਦੇ ਬਾਪ ਦੇ ਰਈਸ ਅਮਰੋਹਵੀ ਅਤੇ ਜਿਗਰ ਮੁਰਾਦਾਬਾਦੀ ਨਾਲ ਚੰਗੇ ਸੰਬੰਧ ਸਨ। ਉਹ ਉਨ੍ਹਾਂ ਦੇ ਘਰ ਆਉਂਦੇ ਰਹਿੰਦੇ ਸੀ ਅਤੇ ਘਰ ਵਿੱਚ ਸ਼ਾਇਰੀ ਦੀ ਹੀ ਗੁਫਤਗੂ ਰਹਿੰਦੀ ਸੀ। ਇਥੋਂ ਜਾਹਿਦ ਹਸਨ ਸਾਹਿਬ ਨੂੰ ਸ਼ਾਇਰੀ ਦੀ ਚੇਟਕ ਲੱਗੀ। 1947 ਵਿੱਚ ਬਰੇਲੀ ਦੇ ਹਾਲਾਤ ਜਰਾ ਨਾਸਾਜ ਹੋ ਗਏ ਅਤੇ ਨਸੀਮ ਮੁਰਾਦਾਬਾਦੀ ਸਾਹਿਬ ਆਪਣੇ ਪਰਵਾਰ ਦੇ ਨਾਲ ਰਾਮਪੁਰ ਆ ਗਏ। ਰਾਮਪੁਰ ਦਾ ਮਾਹੌਲ ਅਦਬ ਦੇ ਲਿਹਾਜ਼ ਬਰੇਲੀ ਤੋਂ ਬਿਹਤਰ ਸੀ। ਉਸ ਵਕਤ ਵਸੀਮ ਬਰੇਲਵੀ ਸਾਹਿਬ ਦੀ ਉਮਰ 8-10 ਬਰਸ ਰਹੀ ਹੋਵੇਗੀ ਦੀ ਇਨ੍ਹਾਂ ਨੇ ਕੁੱਝ ਸ਼ੇਅਰ ਕਹੇ ਅਤੇ ਬਾਪ ਨੇ ਉਹ ਜਿਗਰ ਮੁਰਾਦਾਬਾਦੀ ਸਾਹਿਬ ਨੂੰ ਦਿਖਾਏ। ਜਿਗਰ ਸਾਹਿਬ ਨੇ ਸ਼ੇਅਰ ਸੁਣ ਕੇ ਕਿਹਾ ਕਿ ਬੇਟੇ ਅਜੇ ਤੇਰੀ ਪੜ੍ਹਨ ਦੀ ਉਮਰ ਹੈ ਸ਼ਾਇਰੀ ਲਈ ਤਾਂ ਉਮਰ ਪਈ ਹੈ। ਬਸ ਵਸੀਮ ਸਾਹਿਬ ਨੇ ਜਿਗਰ ਸਾਹਿਬ ਦਾ ਕਿਹਾ ਮੰਨਿਆ ਅਤੇ ਆਪਣੀ ਅਕਾਦਮਿਕ ਗਿਆਨ ਨੂੰ ਅੰਜਾਮ ਦੇਣ ਵਿੱਚ ਲੱਗ ਗਏ। ਬਰੇਲੀ ਕਾਲਜ, ਬਰੇਲੀ ਤੋਂ ਵਸੀਮ ਸਾਹਿਬ ਨੇ ਐਮਏ ਉਰਦੂ ਵਿੱਚ ਗੋਲਡ ਮੈਡਲ ਲਿਆ।

ਰਚਨਾਵਾਂਸੋਧੋ

  • ਆਂਖੋਂ ਆਂਖੋਂ ਰਹੇ
  • ਮੌਸਮ ਅੰਦਰ-ਬਾਹਰ ਕੇ
  • ਤਬੱਸੁਮ ਗ਼ਮ
  • ਆਂਸੂ ਮੇਰੇ ਦਾਮਨ ਮੈਂ(ਸ਼ਿਅਰੀ ਮਜਮੂਆ, ਦੇਵਨਾਗਰੀ ਵਿੱਚ)
  • ਮਿਜ਼ਾਜ਼
  • ਆਂਸੂ ਆਂਖ ਹੋਈ
  • ਫਿਰਕਿਆ ਹਵਾ(ਮਜਮੂਆ ਕਲਾਮ)।

ਕਾਵਿ ਨਮੂਨਾਸੋਧੋ

ਉਸਕੀ ਆਂਖੋਂ ਸੇ ਕਯਾ ਨੀਂਦ ਚੁਰਾਨਾ ਹੈ
ਖ਼ੁਦ ਕੋ ਭੀ ਤੋ ਸਾਰੀ ਉਮਰ ਜਗਾਨਾ ਹੈ

ਤੁਝ ਤਕ ਜਿਸ ਰਸਤੇ ਸੇ ਹੋਕਰ ਜਾਨਾ ਹੈ
ਉਸ ਪਰ ਤੋ ਪਹਿਲੇ ਸੇ ਏਕ ਜ਼ਮਾਨਾ ਹੈ

ਆਗ ਹਵਾ ਪਾਨੀ ਸੇ ਜੋ ਭੀ ਰਿਸ਼ਤਾ ਹੋ
ਮਿੱਟੀ ਕੇ ਹੈਂ ਮਿੱਟੀ ਮੇਂ ਮਿਲ ਜਾਨਾ ਹੈ[2]

ਹਵਾਲੇਸੋਧੋ

  1. http://www.khaleejtimes.com/DisplayArticleNew.asp?xfile=data/theuae/2008/February/theuae_February72.xml&section=theuae&col=
  2. ਵਸੀਮ ਬਰੇਲਵੀ, ਆਂਖੋਂ ਆਂਖੋਂ ਰਹੇ(ਹਿੰਦੀ), ਵਾਣੀ ਪ੍ਰਕਾਸ਼ਨ, ਨਵੀਂ ਦਿੱਲੀ, 2017, ਪੰਨਾ 22