ਵਹਿੰਗੀ

ਮੋਢਿਅਾਂ ਤੇ ਸਮਾਨ ਚੁੱਕਣ ਲੲੀ ਤੱਕੜੀ ਨੁਮਾ ਢਾਂਚਾ

ਵਹਿੰਗੀ ਮੋਢਿਆਂ ਉੱਪਰ ਰੱਖਣ ਵਾਲੇ ਤੱਕੜੀ ਵਰਗੇ ਉਸ ਢਾਂਚੇ ਨੂੰ ਕਿਹਾ ਜਾਂਦਾ ਹੈ ਜਿਸ ਦੀ ਵਰਤੋਂ ਝਿਉਰ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਾਉਣ ਲਈ ਕਰਦੇ ਸਨ। ਉਹਨਾਂ ਤੋਂ ਇਲਾਵਾ ਦੂਜੇ ਦੁਕਾਨਦਾਰ ਵੀ ਆਪਣੀਆਂ ਚੀਜ਼ਾਂ ਵੇਚਣ ਲਈ ਵਹਿੰਗੀ ਵਰਤਦੇ ਸਨ। ਝਿਉਰ ਵਹਿੰਗੀ ਵਿੱਚ ਘੜੇ ਰੱਖ ਲੈਂਦੇ ਸਨ ਤੇ ਬਾਕੀ ਦੁਕਾਨਦਾਰ ਟੋਕਰੀਆਂ ਰੱਖ ਕੇ ਗਲੀ ਗਲੀ ਹੋਕਾ ਦੇ ਕੇ ਸਮਾਨ ਵੇਚਦੇ ਸਨ।

ਬਣਤਰ ਸੋਧੋ

ਵਹਿੰਗੀ ਬਣਾਉਣ ਲਈ 6 ਫੁੱਟ ਲੰਮੇ ਬਾਂਸ ਦੀ ਜ਼ਰੂਰਤ ਪੈਂਦੀ ਸੀ। ਬਾਂਸ ਨੂੰ ਦੋ ਫਾੜ ਕਰ ਲਿਆ ਜਾਂਦਾ ਸੀ ਤਾਂ ਜੋ ਲਚਕੀਲਾ ਬਣ ਜਾਵੇ। ਦੋ ਫਾੜ ਕੀਤੇ ਬਾਂਸ ਨੂੰ ਪੁੱਠਾ ਕੇ ਆਪਸ ਵਿੱਚ ਕਈ ਥਾਵਾਂ ਤੋਂ ਮਜ਼ਬੂਤੀ ਨਾਲ ਬੰਨ ਦਿੱਤਾ ਜਾਂਦਾ ਸੀ। ਬਾਂਸ ਦੇ ਦੋਵੇਂ ਕਿਨਾਰਿਆਂ ਦੇ ਨੇੜੇ ਵਾਢੇ ਪਾਏ ਜਾਂਦੇ ਸਨ। ਉਸ ਤੋਂ ਬਾਅਦ ਡੇਢ ਫੁੱਟ ਲੰਮੀਆਂ ਫੱਟੀਆਂ ਦੇ ਚੌਖਟੇ/ਸੱਚੇ ਬਣਾ ਲਏ ਜਾਂਦੇ ਸਨ ਤੇ ਇਹਨਾਂ ਵਿੱਚ ਵਾਢੇ ਪਾ ਕੇ 4 -4 ਫੁੱਟ ਲੰਮੇ ਰੱਸੇ/ਡਸਾਂ ਪਾ ਲਈਆਂ ਜਾਂਦੀਆਂ ਸਨ ਤੇ ਬਾਂਸ ਦੇ ਵਾਢਿਆਂ ਨਾਲ ਚੰਗੀ ਤਰਾਂ ਬੰਨ ਦਿੱਤਾ ਜਾਂਦਾ ਸੀ। ਇਹਨਾਂ ਰੱਸਿਆਂ ਵਿੱਚ ਆਪਣੀ ਇੱਛਾ ਅਨੁਸਾਰ ਕੁਝ ਰਖਿਆ ਜਾ ਸਕਦਾ ਸੀ।

ਹਵਾਲੇ ਸੋਧੋ

ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 242-243