ਵਿਸ਼ਾਣੂ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਵਾਇਰਸ ਜਾਂ ਵਿਸ਼ਾਣੂ ਅਕੋਸ਼ਕੀ ਅਤਿ-ਸੂਖਮ ਜੀਵ ਹੁੰਦੇ ਹਨ ਜੋ ਕੇਵਲ ਜ਼ਿੰਦਾ ਕੋਸ਼ਕਾਵਾਂ ਵਿੱਚ ਹੀ ਵਾਧਾ ਕਰ ਸਕਦੇ ਹਨ। ਇਹ ਨਾਭਕੀ ਅੰਲ ਅਤੇ ਪ੍ਰੋਟੀਨ ਨਾਲ਼ ਮਿਲ ਕੇ ਗੰਢੇ ਹੋਏ ਹੁੰਦੇ ਹਨ, ਸਰੀਰੋਂ ਬਾਹਰ ਤਾਂ ਇਹ ਮੋਇਆਂ ਵਰਗੇ ਹੁੰਦੇ ਹਨ ਪਰ ਸਰੀਰ ਅੰਦਰ ਜਾ ਕੇ ਜ਼ਿੰਦਾ ਹੋ ਜਾਂਦੇ ਹਨ। ਇਹਨੂੰ ਇੱਕ ਕਰਿਸਟਲ ਦੇ ਰੂਪ ਵਿੱਚ ਇਕੱਠਾ ਕੀਤਾ ਜਾ ਸਕਦਾ ਹੈ। ਇੱਕ ਵਿਸ਼ਾਣੁ ਬਿਨਾਂ ਕਿਸੇ ਸਜੀਵ ਮਾਧਿਅਮ ਦੀ ਮੁੜ-ਉਸਾਰੀ ਨਹੀਂ ਕਰ ਸਕਦਾ ਹੈ। ਇਹ ਅਣਗਿਣਤ ਸਾਲਾਂ ਤੱਕ ਸੁਸ਼ੁਪਤਾਵਸਥਾ ਵਿੱਚ ਰਹਿ ਸਕਦਾ ਹੈ ਅਤੇ ਜਦੋਂ ਵੀ ਇੱਕ ਜਿੰਦਾ ਮੱਧ ਜਾਂ ਧਾਰਕ ਦੇ ਸੰਪਰਕ ਵਿੱਚ ਆਉਂਦਾ ਹੈ ਉਸ ਜੀਵ ਦੀ ਕੋਸ਼ਿਕਾ ਨੂੰ ਭੇਦ ਕਰ ਗੁਪਤ ਕਰ ਦਿੰਦਾ ਹੈ ਅਤੇ ਜੀਵ ਬੀਮਾਰ ਹੋ ਜਾਂਦਾ ਹੈ। ਇੱਕ ਵਾਰ ਜਦੋਂ ਵਿਸ਼ਾਣੁ ਜਿੰਦਾ ਕੋਸ਼ਿਕਾ ਵਿੱਚ ਪਰਵੇਸ਼ ਕਰ ਜਾਂਦਾ ਹੈ, ਉਹ ਕੋਸ਼ਕਾ ਦੇ ਮੂਲ ਆਰ.ਐੱਨ.ਏ. ਅਤੇ ਡੀ.ਐੱਨ.ਏ. ਦੀ ਜੇਨੇਟਿਕ ਸੰਰਚਨਾ ਨੂੰ ਆਪਣੀ ਜੈਨੇਟਿਕ ਸੂਚਨਾ ਬਦਲ ਦਿੰਦਾ ਹੈ ਅਤੇ ਸਥਾਪਤ ਕੋਸ਼ਿਕਾ ਆਪਣੇ ਵਰਗੇ ਸਥਾਪਤ ਕੋਸ਼ਕਾਵਾਂ ਦੀ ਮੁੜ ਪੈਦਾਵਾਰ ਸ਼ੁਰੂ ਕਰ ਦਿੰਦਾ ਹੈ।ਵਾਇਰਸ ਕਈ ਤਰੀਕਿਆਂ ਨਾਲ ਫੈਲਦਾ ਹੈ ਇਹ ਪੌਦਿਆਂ ਵਿੱਚ ਇੱਕ ਪੌਦੇ ਤੋਂ ਦੂਸਰੇ ਪੌਦੇ ਤੱਕ ਇਸ ਦੀਆਂ ਜੜ੍ਹਾਂ ਅੱਗੇ ਅੱਗੇ ਫੈਲਦੀਆਂ ਰਹਿੰਦੀਆਂ ਹਨ।ਵਾਇਰਸ ਦੀ ਪਹਿਲੀ ਫੋਟੋ ਜਰਮਨੀ ਦੇ ਵਿਗਿਆਨੀਆਂ ਨੇ ਖੋਜ ਕੀਤੀ ਉੱਨੀ ਸੌ ਕੱਤੀ ਈਸਵੀ ਵਿੱਚ ਜਰਮਨੀ ਦੇ ਵਿਗਿਆਨੀ ਰਸਕ ਨੇ ਇਲੈਕਟ੍ਰਾਨਿਕ ਮਾਈਕ੍ਰੋਸਾਫ ਦੁਆਰਾ ਪਹਿਲੀ ਬੈਕਟੀਰੀਆ ਦੀ ਫੋਟੋ ਪੇਸ਼ ਕੀਤੀ।
=ਵਰਗੀਕਰਨ = ਵਾਇਰਸ ਦੀ ਵੰਡ ਇਨ੍ਹਾਂ ਦੀ ਸਮਾਨਤਾ ਦੇ ਆਧਾਰ ਤੇ ਕੀਤੀ ਗਈ ਉੱਨੀ ਸੌ ਬਾਹਠ ਵਿੱਚ andre lwoff, robret horne, ਅਤੇ paul tournierਨੇ ਪਹਿਲੀ ਵਾਰ ਵਾਇਰਸ ਦਾ ਵਰਗੀਕਰਨ linnaean ਅਨੁਕਰਨ ਦੇ ਆਧਾਰ ਤੇ ਹੋਈ ਇਹ ਵੰਡ ਕਲਾਸ ਫੈਮਿਲੀ ਅਤੇ ਛੋਟੇ ਛੋਟੇ ਪੀਸਾਂ ਦੇ ਆਧਾਰ ਤੇ ਕੀਤੀ ਗਈ ਪਰ ਹਾਲ ਹੀ ਵਿੱਚ ਇੰਟਰਨੈਸ਼ਨਲ taxonomy ਕਮੇਟੀ ਨੇ ਇਹ ਮੱਤ ਪੇਸ਼ ਕੀਤਾ ਕਿ ਕੋਈ ਵੀ ਵੰਡ ਫੈਮਿਲੀ ਦੇ ਆਧਾਰ ਤੇ ਨਹੀਂ ਹੋ ਸਕਦੀ। ਵਿਸ਼ਾਣੂ ਦਾ ਅੰਗਰੇਜ਼ੀ ਸ਼ਬਦ ਵਾਇਰਸ ਦਾ ਸ਼ਬਦੀ ਮਤਲਬ "ਜ਼ਹਿਰ" ਹੁੰਦਾ ਹੈ। ਸਭ ਤੋਂ ਪਹਿਲਾਂ ਸੰਨ 1796 ਵਿੱਚ ਡਾਕਟਰ ਐਡਵਰਡ ਜੇਨਰ ਨੇ ਪਤਾ ਲਗਾਇਆ ਕਿ ਚੇਚਕ ਵਿਸ਼ਾਣੂ ਕਰ ਕੇ ਹੁੰਦੀ ਹੈ। ਉਨ੍ਹਾਂ ਨੇ ਚੇਚਕ ਦੇ ਟੀਕੇ ਦੀ ਖੋਜ ਵੀ ਕੀਤੀ। ਇਸ ਮਗਰੋਂ ਸੰਨ 1886 ਵਿੱਚ ਅਡੋਲਫ਼ ਮੇਅਰ ਨੇ ਦੱਸਿਆ ਕਿ ਤਮਾਕੂ ਵਿੱਚ ਮੋਜ਼ੇਕ ਰੋਗ ਇੱਕ ਖ਼ਾਸ ਕਿਸਮ ਦੇ ਵਾਇਰਸ ਕਰ ਕੇ ਹੁੰਦਾ ਹੈ। ਰੂਸੀ ਵਨਸਪਤੀ ਵਿਗਿਆਨੀ ਇਵਾਨੋਵਸਕੀ ਨੇ ਵੀ 1892 ਵਿੱਚ ਤਮਾਕੂ ਵਿੱਚ ਹੋਣ ਵਾਲੇ ਮੋਜ਼ੇਕ ਰੋਗ ਦੀ ਪੜ੍ਹਾਈ ਕਰਦੇ ਸਮੇਂ ਵਿਸ਼ਾਣੂ ਦੀ ਹੋਂਦ ਦਾ ਪਤਾ ਲਗਾਇਆ। ਬੀਅਰਨਿਕ ਅਤੇ ਬੋਰ ਨੇ ਵੀ ਤਮਾਕੂ ਦੇ ਪੱਤੇ ਉੱਤੇ ਇਸ ਦਾ ਅਸਰ ਵੇਖਿਆ ਅਤੇ ਉਸ ਦਾ ਨਾਮ ਟੋਬੈਕੋ ਮੋਜ਼ੇਕ ਰੱਖਿਆ। ਮੋਜ਼ੇਕ ਸ਼ਬਦ ਰੱਖਣ ਦਾ ਕਾਰਨ ਇਨ੍ਹਾਂ ਦਾ ਮੋਜ਼ੇਕ ਵਾਂਙ ਤਮਾਕੂ ਦੇ ਪੱਤੇ ਉੱਤੇ ਚਿੰਨ੍ਹ ਪਾਇਆ ਜਾਣਾ ਸੀ। ਇਸ ਚਿੰਨ੍ ਨੂੰ ਵੇਖ ਕੇ ਇਸ ਖ਼ਾਸ ਵਿਸ਼ਾਣੂ ਦਾ ਨਾਂ ਉਨ੍ਹਾਂ ਨੇ ਤੋਬੈਕੋ ਮੋਜ਼ੇਕ ਵਾਇਰਸ ਰੱਖਿਆ। ਵਿਸ਼ਾਣੂ ਲਾਭਕਾਰੀ ਅਤੇ ਹਾਨੀਕਾਰਕ ਦੋਨਾਂ ਕਿਸਮਾਂ ਦੇ ਹੁੰਦੇ ਹਨ। ਜੀਵਾਣੂ-ਭੋਜੀ ਵਿਸ਼ਾਣੂ ਇੱਕ ਲਾਭਕਾਰੀ ਵਾਇਰਸ ਹੈ; ਇਹ ਹੈਜਾ, ਪੇਚਸ਼, ਟਾਈਫਾਇਡ ਆਦਿ ਰੋਗ ਪੈਦਾ ਕਰਨ ਵਾਲ਼ੇ ਜੀਵਾਣੂਆਂ ਨੂੰ ਖ਼ਤਮ ਕਰ ਕੇ ਮਨੁੱਖ ਦੀ ਇਹਨਾਂ ਰੋਗਾਂ ਤੋਂ ਰਾਖੀ ਕਰਦਾ ਹੈ। ਕੁਝ ਵਿਸ਼ਾਣੂ ਬੂਟਿਆਂ ਜਾਂ ਜੰਤੂਆਂ ਵਿੱਚ ਰੋਗ ਪੈਦਾ ਕਰਦੇ ਹਨ ਅਤੇ ਨੁਕਸਾਨਦਾਇਕ ਹੁੰਦੇ ਹਨ। ਐੱਚ.ਆਈ.ਵੀ., ਇਨਫ਼ਲੂਐਂਜ਼ਾ ਵਾਇਰਸ, ਪੋਲੀਓ ਵਾਇਰਸ ਰੋਗ ਪੈਦਾ ਕਰਣ ਵਾਲੇ ਮੁੱਖ ਵਾਇਰਸ ਹਨ। ਛੋਹ ਰਾਹੀਂ, ਹਵਾ ਰਾਹੀਂ, ਭੋਜਨ ਅਤੇ ਪਾਣੀ ਰਾਹੀਂ ਅਤੇ ਕੀੜੀਆਂ ਰਾਹੀਂ ਵਾਇਰਸਾਂ ਦਾ ਸੰਚਾਰ ਹੁੰਦਾ ਹੈ ਪਰ ਕਈ ਕਿਸਮਾਂ ਦੇ ਵਿਸ਼ਾਣੂ ਖ਼ਾਸ ਵਿਧੀਆਂ ਰਾਹੀਂ ਅੱਗੇ ਵਧਦੇ ਹਨ।ਕਾਹਦੀ ਨਾਲ ਕਲਾਸ ਲਾਉਂਦੀਆਂ ਚਾਰਦੇ ਦੇ ਮੈਡਮ ਦੀ ਵਾਇਰਸ ਦੀਆਂ ਕਈ ਤਰ੍ਹਾਂ ਦੀਆਂ ਕਿਸਮਾਂ ਹਨ ਵਾਇਰਸ ਜਾਨਵਰਾਂ ਵਿੱਚ ਵੀ ਪਾਇਆ ਜਾਂਦਾ ਹੈ ਵਾਇਰਸ ਪੌਦਿਆਂ ਵਿੱਚ ਪਾਇਆ ਜਾਂਦਾ ਹੈ ਵਾਇਰਸ ਸਬਜ਼ੀਆਂ ਵਿੱਚ ਵੀ ਵਾਇਰਸ ਇਨਸਾਨਾਂ ਵਿੱਚ ਵੀ ਪਾਇਆ ਜਾਂਦਾ ਹੈ।ਪੌਦਿਆਂ ਵਿੱਚ ਕਈ ਤਰ੍ਹਾਂ ਦਾ ਵਾਇਰਸ ਪਾਇਆ ਜਾਂਦਾ ਹੈ ਜਿਵੇਂ ਫੰਗੀ ਵਾਇਰਸ ਇਹ ਵਾਇਰਸ ਪੌਦਿਆਂ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ ਕਿਉਂਕਿ ਇਸ ਨਾਲ ਇਹ ਬਿਮਾਰੀ ਇੱਕ ਪੌਦੇ ਤੋਂ ਦੂਜੇ ਫੌਜੀ ਤੱਕ ਅੱਗੇ ਵਧਦੀ ਜਾਂਦੀ ਹੈ ਪੌਦਿਆਂ ਤੋਂ ਇਹ ਬਿਮਾਰੀ ਉਨ੍ਹਾਂ ਤੋਂ ਹੋਣ ਵਾਲੇ ਫਲਾਂ ਸਬਜ਼ੀਆਂ ਵਿੱਚ ਪਾਈ ਜਾਂਦੀ ਹੈ ਜਿਹੜੀ ਕਿ ਅੱਗੇ ਦੀ ਅੱਗੇ ਇਹ ਵਾਇਰਸ ਫੇਰ ਮਨੁੱਖ ਵਿੱਚ ਆ ਜਾਂਦਾ ਹੈ ਕਿਉਂਕਿ ਉਹ ਵੀ ਸਬਜ਼ੀਆਂ ਫਲ ਫਰੂਟਆਪਣੇ ਭੋਜਨ ਵਿੱਚ ਸ਼ਾਮਲ ਕਰਦੇ ਹਨ। ਜਨਰਲ ਵਾਇਰਸ ਜਿਹੜਾ ਹੁੰਦਾ ਹੈ ਆਕਾਰ ਵਿੱਚ ਬੈਕਟੀਰੀਆ ਨਾਲੋਂ ਬਹੁਤ ਛੋਟਾ ਹੁੰਦਾ ਹੈ।ਕਈ ਵਾਇਰਸ ਏਨੇ ਛੋਟੇ ਹੁੰਦੇ ਹਨ ਜਿਨ੍ਹਾਂ ਨੂੰ ਮਾਈਕ੍ਰੋਸਕੋਪ ਨਾਲ ਵੀ ਨਹੀਂ ਦੇਖਿਆ ਜਾਂਦਾ ਉਹ ਸਕੈਨਿੰਗ ਕਰਨ ਤੇ ਦਿਖਾਈ ਦਿੰਦੇ ਹਨ ਇਹ ਛੋਟੇ ਛੋਟੇ ਟੁਕੜਿਆਂ ਵਿੱਚ ਪਾਏ ਜਾਂਦੇ ਹਨ।
= ਮਨੁੱਖਾਂ ਵਿੱਚ ਪਾਏ ਜਾਣ ਵਾਲੇ ਵਾਇਰਸ = ਮਨੁੱਖੀ ਪ੍ਰਜਾਤੀ ਵਿੱਚ ਕਈ ਤਰ੍ਹਾਂ ਦਾ ਵਾਇਰਸ ਪਾਇਆ ਜਾਂਦਾ ਹੈ ਜਿਹੜਾ ਜ਼ੁਖਾਮ ਖਾਂਸੀ ਅਤੇ ਖਾਸ ਕਰ ਐੱਚਆਈਵੀ ਦੇ ਨਾਂ ਨਾਲ ਸਾਡੇ ਸਾਹਮਣੇ ਆਉਂਦੇ ਹਨ।ਕੈਂਸਰ ਕੈਂਸਰ ਇਨ੍ਹਾਂ ਵਿੱਚੋਂ ਪਾਇਆ ਜਾਣ ਵਾਲਾ ਅਜਿਹਾ ਵਾਇਰਸ ਹੈ ਜਿਹੜਾ ਕਿ ਮਨੁੱਖ ਦੀ ਜਾਨ ਲੈ ਕੇ ਹੀ ਹਟਦਾ ਹੈ।ਕੈਂਸਰ ਇੱਕ ਅਜਿਹਾ ਵਾਇਰਸ ਹੈ ਜਿਹੜਾ ਸਾਡੇ ਸਰੀਰ ਵਿੱਚ ਚੰਗੇ ਸੈੱਲਾਂ ਨੂੰ ਵੀ ਮਾਰਦਾ ਜਿਸ ਕਰਕੇ ਬਿਮਾਰੀਆਂ ਸਾਡੇ ਸਰੀਰ ਤੇ ਹਾਵੀ ਹੋ ਜਾਂਦੀਆਂ ਹਨ।ਸਾਡਾ ਸਰੀਰ ਕੈਂਸਰ ਦੇ ਵਾਇਰਸ ਨੂੰ ਝੱਲ ਨਹੀਂ ਸਕਦਾ ਜਿਸ ਕਰਕੇ ਸਰੀਰ ਵਿੱਚ ਬਹੁਤ ਸਾਰੀਆਂ ਬੀਮਾਰੀਆਂ ਹੋ ਜਾਂਦੀਆਂ ਹਨ ਤੇ ਕੈਂਸਰ ਦੀਆਂ ਜੜ੍ਹਾਂ ਫੈਲਦੀਆਂ ਹਨ।