ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂ

ਜਾਣ-ਪਛਾਣ

ਸੋਧੋ

ਕੋਈ ਸ਼ਬਦ ਲੜੀ ਵਾਕ ਤਦ ਹੀ ਬਣਦੀ ਹੈ ਜਦ ਉਹ ਕਿਸੇ ਕੜੀਦਾਰ ਸੰਬੰਧਾਂ ਵਿੱਚ ਬੱਝ ਕੇ ਕਿਸੇ ਕਾਰਜ ਦਾ ਪ੍ਰਗਟਾਵਾ ਕਾਲ ਵਿੱਚ ਕਰੇ। ਰਵਾਇਤੀ ਵਿਆਕਰਨ ਅਨੁਸਾਰ ਵਾਕ ਉਦੇਸ਼ ਤੇ ਵਿਧੇ ਦੀ ਰਚਨਾ ਵਾਲ਼ਾ ਪ੍ਰਬੰਧ ਹੈ। ਉਦੇਸ਼ ਅਤੇ ਵਿਧੇ ਦੋਵੇਂ ਵਾਕ ਦੇ ਕਾਰਜੀ ਅੰਗ ਹਨ। ਵਾਕ ਵਿੱਚ ਜਿਸ ਬਾਰੇ ਕੁੱਝ ਕਿਹਾ ਗਿਆ ਹੁੰਦਾ ਹੈ ਉਸਨੂੰ ਉਦੇਸ਼ ਕਿਹਾ ਜਾਂਦਾ ਹੈ ਅਤੇ ਜੋ ਕੁੱਝ ਉਦੇਸ਼ ਬਾਰੇ ਕਿਹਾ ਜਾਂਦਾ ਹੈ ਉਸਨੂੰ ਵਿਧੇ ਦਾ ਨਾਂ ਦਿੱਤਾ ਜਾਂਦਾ ਹੈ। ਜਿਵੇਂ:- ਕੁੜੀ ਖੇਡ ਰਹੀ ਹੈ।

ਵਾਕ (ਭਾਸ਼ਾ ਵਿਗਿਆਨ)

ਸੋਧੋ
ਗੈਰ-ਕਾਰਜਸ਼ੀਲ ਭਾਸ਼ਾਈ ਵਿਗਿਆਨ ਵਿੱਚ, ਇੱਕ ਵਾਕ ਇੱਕ ਟੈਕਸਟ ਯੂਨਿਟ ਹੁੰਦਾ ਹੈ ਜਿਸ ਵਿੱਚ ਇੱਕ ਜਾਂ ਵਧੇਰੇ ਸ਼ਬਦ ਸ਼ਾਮਲ ਹੁੰਦੇ ਹਨ ਜੋ ਵਿਆਕਰਣ ਨਾਲ ਜੁੜੇ ਹੁੰਦੇ ਹਨ. ਕਾਰਜਸ਼ੀਲ ਭਾਸ਼ਾਈ ਵਿਗਿਆਨ ਵਿੱਚ, ਇੱਕ ਵਾਕ ਲਿਖਤੀ ਲਿਖਤਾਂ ਦੀ ਇਕਾਈ ਹੁੰਦਾ ਹੈ ਜੋ ਗ੍ਰਾਫੋਲੋਜੀਕਲ ਵਿਸ਼ੇਸ਼ਤਾਵਾਂ ਜਿਵੇਂ ਕਿ ਵੱਡੇ ਅੱਖਰ ਅਤੇ ਨਿਸ਼ਾਨ ਜਿਵੇਂ ਮਿਆਦ, ਪ੍ਰਸ਼ਨ ਚਿੰਨ੍ਹ ਅਤੇ ਵਿਸਮਿਕ ਚਿੰਨ੍ਹ ਦੁਆਰਾ ਦਰਸਾਇਆ ਜਾਂਦਾ ਹੈ. ਇਹ ਧਾਰਣਾ ਇਕ ਕਰਵ ਦੇ ਨਾਲ ਵਿਪਰੀਤ ਹੈ, ਜੋ ਕਿ ਫੋਨੋਲੋਜੀਕਲ ਵਿਸ਼ੇਸ਼ਤਾਵਾਂ ਜਿਵੇਂ ਕਿ ਪਿਚ ਅਤੇ ਉੱਚਾਈ ਅਤੇ ਮਾਰਕਰ ਜਿਵੇਂ ਕਿ ਵਿਰਾਮ ਦੁਆਰਾ ਸੀਮਿਤ ਕੀਤੀ ਗਈ ਹੈ; ਅਤੇ ਇਕ ਧਾਰਾ ਦੇ ਨਾਲ, ਜੋ ਸ਼ਬਦਾਂ ਦਾ ਇਕ ਤਰਤੀਬ ਹੈ ਜੋ ਸਮੇਂ ਦੇ ਦੌਰਾਨ ਚੱਲ ਰਹੀ ਕੁਝ ਪ੍ਰਕਿਰਿਆ ਨੂੰ ਦਰਸਾਉਂਦਾ ਹੈ।
ਸੋਧੋ
  • 1. ਇਹ ਇੰਦਰਾਜ਼ ਮੁੱਖ ਤੌਰ 'ਤੇ ਇਸ ਦੇ ਗੈਰ-ਕਾਰਜਸ਼ੀਲ ਅਰਥਾਂ ਵਿਚ ਸਜ਼ਾ ਬਾਰੇ ਹੈ, ਹਾਲਾਂਕਿ ਕਾਰਜਕਾਰੀ ਭਾਸ਼ਾਈ ਵਿਗਿਆਨ ਵਿਚ ਬਹੁਤ ਕੰਮ ਅਸਿੱਧੇ ਤੌਰ' ਤੇ ਹਵਾਲਾ ਦਿੱਤਾ ਜਾਂਦਾ ਹੈ ਜਾਂ ਮੰਨਿਆ ਜਾਂਦਾ ਹੈ ਜਿਵੇਂ ਕਿ ਭਾਸ਼ਣ ਐਕਟ ਦੇ ਸਿਧਾਂਤ ਦੀਆਂ ਸ਼੍ਰੇਣੀਆਂ। ਇੱਕ ਵਾਕ ਵਿੱਚ ਬਿਆਨ, ਪ੍ਰਸ਼ਨ, ਵਿਅੰਗ, ਬੇਨਤੀ, ਕਮਾਂਡ ਜਾਂ ਸੁਝਾਅ ਨੂੰ ਜ਼ਾਹਰ ਕਰਨ ਲਈ ਅਰਥਪੂਰਨ ਸਮੂਹ ਕੀਤੇ ਸ਼ਬਦ ਸ਼ਾਮਲ ਹੋ ਸਕਦੇ ਹਨ।[1]
  • 2. ਵਾਕ ਸ਼ਬਦਾਂ ਦਾ ਸਮੂਹ ਹੁੰਦਾ ਹੈ ਜੋ ਸਿਧਾਂਤਕ ਤੌਰ 'ਤੇ ਇਕ ਸੰਪੂਰਨ ਸੋਚ ਨੂੰ ਦੱਸਦਾ ਹੈ (ਹਾਲਾਂਕਿ ਇਹ ਪ੍ਰਸੰਗ ਦੇ ਬਾਹਰ ਅਲੱਗ-ਥਲੱਗ ਵਿਚ ਲਿਆ ਗਿਆ ਥੋੜਾ ਸਮਝ ਨਹੀਂ ਸਕਦਾ). ਇਹ ਇਕ ਸਧਾਰਨ ਵਾਕਾਂਸ਼ ਹੋ ਸਕਦਾ ਹੈ, ਪਰ ਇਹ ਇਕ ਧਾਰਾ ਨੂੰ ਦਰਸਾਉਣ ਲਈ ਕਾਫ਼ੀ ਅਰਥ ਦੱਸਦਾ ਹੈ, ਭਾਵੇਂ ਇਹ ਸਪਸ਼ਟ ਨਹੀਂ ਹੈ, ਸਾਬਕਾ ਲਈ। ਆਮ ਸਹਿਯੋਗੀ ਕਲੋਜ਼ ਈਡਿਟ ਇਕ ਵਾਕ ਆਮ ਤੌਰ ਤੇ ਇਕ ਧਾਰਾ ਨਾਲ ਜੁੜਿਆ ਹੁੰਦਾ ਹੈ ਅਤੇ ਇਕ ਧਾਰਾ ਜਾਂ ਤਾਂ ਇਕ ਧਾਰਾ ਸਿਮਟਲ ਜਾਂ ਇਕ ਧਾਰਾ ਕੰਪਲੈਕਸ ਹੋ ਸਕਦੀ ਹੈ। ਇਕ ਧਾਰਾ ਇਕ ਕਲਾਜ਼ ਸਿੰਪਲੈਕਸ ਹੈ ਜੇ ਇਹ ਸਮੇਂ ਦੁਆਰਾ ਚੱਲ ਰਹੀ ਇਕੋ ਪ੍ਰਕਿਰਿਆ ਨੂੰ ਦਰਸਾਉਂਦਾ ਹੈ ਅਤੇ ਇਹ ਇਕ ਧਾਰਾ ਕੰਪਲੈਕਸ ਹੈ ਜੇ ਇਹ ਦੋ ਜਾਂ ਵਧੇਰੇ ਪ੍ਰਕਿਰਿਆਵਾਂ ਵਿਚਕਾਰ ਇਕ ਲਾਜ਼ੀਕਲ ਸੰਬੰਧ ਨੂੰ ਦਰਸਾਉਂਦਾ ਹੈ ਅਤੇ ਇਸ ਤਰ੍ਹਾਂ ਦੋ ਜਾਂ ਵਧੇਰੇ ਧਾਰਾ ਸਿਮਲੇਕਸ ਦਾ ਬਣਿਆ ਹੁੰਦਾ ਹੈ। ਇੱਕ ਧਾਰਾ (ਸਿੰਪਲੈਕਸ) ਵਿੱਚ ਵਿਸ਼ੇ ਦਾ ਨਾਮ ਸੰਖੇਪ ਵਾਕ ਅਤੇ ਇੱਕ ਸੀਮਾ ਕਿਰਿਆ ਸ਼ਾਮਲ ਹੁੰਦੀ ਹੈ। ਹਾਲਾਂਕਿ ਵਿਸ਼ਾ ਆਮ ਤੌਰ ਤੇ ਇੱਕ ਵਿਸ਼ੇਸ਼ਣ ਮੁਹਾਵਰੇ ਹੁੰਦਾ ਹੈ, ਪਰ ਹੋਰ ਕਿਸਮਾਂ ਦੇ ਵਾਕਾਂਸ਼ (ਜਿਵੇਂ ਕਿ ਗਰੈਂਡ ਫਰਕ) ਵੀ ਕੰਮ ਕਰਦੇ ਹਨ, ਅਤੇ ਕੁਝ ਭਾਸ਼ਾਵਾਂ ਵਿਸ਼ਿਆਂ ਨੂੰ ਛੱਡਣ ਦੀ ਆਗਿਆ ਦਿੰਦੀਆਂ ਹਨ। ਹੇਠਾਂ ਦਿੱਤੀਆਂ ਉਦਾਹਰਣਾਂ ਵਿੱਚ, ਬਾਹਰੀ ਧਾਰਾ ਸਿਮਟਲ ਦਾ ਵਿਸ਼ਾ ਇਟਾਲਿਕ ਵਿੱਚ ਹੈ ਅਤੇ ਉਬਾਲਣ ਦਾ ਵਿਸ਼ਾ ਵਰਗ ਬਰੈਕਟ ਵਿੱਚ ਹੈ। ਧਿਆਨ ਦਿਓ ਕਿ ਦੂਜੀ ਅਤੇ ਤੀਜੀ ਉਦਾਹਰਣਾਂ ਵਿੱਚ ਕਲਾਜ਼ ਸ਼ਾਮਲ ਹੈ. [ਪਾਣੀ] 100 ਡਿਗਰੀ ਸੈਲਸੀਅਸ 'ਤੇ ਉਬਾਲਦਾ ਹੈ. ਇਹ ਕਾਫ਼ੀ ਦਿਲਚਸਪ ਹੈ ਕਿ [ਪਾਣੀ] 100 ਡਿਗਰੀ ਸੈਲਸੀਅਸ' ਤੇ ਉਬਾਲਦਾ ਹੈ. ਇਹ ਤੱਥ ਕਿ [ਪਾਣੀ] 100 ਡਿਗਰੀ ਸੈਲਸੀਅਸ 'ਤੇ ਉਬਾਲਦਾ ਹੈ, ਇਹ ਕਾਫ਼ੀ ਦਿਲਚਸਪ ਹੈ. ਇਥੇ ਦੋ ਕਿਸਮਾਂ ਦੀਆਂ ਧਾਰਾਵਾਂ ਹਨ: ਸੁਤੰਤਰ ਅਤੇ ਗੈਰ-ਸੁਤੰਤਰ / ਅੰਤਰ-ਨਿਰਭਰ। ਇੱਕ ਸੁਤੰਤਰ ਧਾਰਾ ਇੱਕ ਭਾਸ਼ਣ ਕਾਰਜ ਨੂੰ ਮਹਿਸੂਸ ਕਰਦੀ ਹੈ ਜਿਵੇਂ ਕਿ ਇੱਕ ਬਿਆਨ, ਇੱਕ ਪ੍ਰਸ਼ਨ, ਇੱਕ ਕਮਾਂਡ ਜਾਂ ਇੱਕ।[2]

ਭਾਸ਼ਾ ਵਿਗਿਆਨੀਆਂ ਅਨੁਸਾਰ ਵਾਕ ਦੀਆਂ ਪਰਿਭਾਸ਼ਾਵਾਂ

ਸੋਧੋ
  1. ਬਲੂਮਫੀਲਡ ਅਨੁਸਾਰ “ ਵਾਕ ਇੱਕ ਸੁਤੰਤਰ ਭਾਸ਼ਕ ਰੂਪ ਹੈ, ਜੋ ਕਿਸੇ THEORETICAL LINGUISTICS):- ਵਾਕ ਵਿਆਕਰਨਕ ਵਿਸ਼ਲੇਸ਼ਣ ਦੀ ਸਭ ਤੋਂ ਵੱਡੀ ਇਕਾਈ ਹੁੰਦੀ ਹੈ।
  2. ਡਾ.ਬਲਦੇਵ ਸਿੰਘ ਚੀਮਾ ਅਨੁਸਾਰ:- “ ਵਿਆਕਰਨਕ ਅਧਿਐਨ ਦੀ ਵੱਡੀ ਤੋਂ ਵੱਡੀ ਇਕਾਈ ਨੂੰ ਵਾਕ ਆਖਿਆ ਜਾਂਦਾ ਹੈ। ਵਾਕ ਆਪਣੀ ਸੰਰਚਨਾਤਮਕ ਬਤਰ ਕਰਕੇ ਕਿਸੇ ਦੂਜੀ ਇਕਾਈ ਦੇ ਅਧੀਨ ਨਹੀਂ ਹੁੰਦਾ ”।
  3. ਜੋਗਿੰਦਰ ਸਿੰਘ ਪੁਆਰ ਅਨੁਸਾਰ:- “ ਵਾਕ ਸ਼ਬਦਾਂ / ਵਾਕੰਸ਼ਾਂ / ਉਪਵਾਕਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਸ਼ਬਦ / ਵਾਕੰਸ਼ / ਉਪਵਾਕ ਕਿਸੇ ਖਾਸ ਤਰਤੀਬ ਵਿੱਚ ਵਿਚਰਦੇ ਹਨ।

ਉਦੇਸ਼ ਅਤੇ ਵਿਧੇ

ਸੋਧੋ

ਆਧੁਨਿਕ ਭਾਸ਼ਾ ਵਿਗਿਆਨੀ ਉਦੇਸ਼ ਅਤੇ ਵਿਧੇ ਦੀ ਥਾਂ ਉੱਪਰ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਦੀ ਵਰਤੋਂ ਕਰਦੇ ਹਨ। ਅਜੋਕੇ ਵਿਆਕਰਨ ਅਨੁਸਾਰ ਵਾਕ ਦੇ ਵਰਗੀਕਰਨ ਦੇ ਦੋ ਮੁੱਖ ਆਧਾਰ ਸਥਾਪਿਤ ਕੀਤੇ ਗਏ ਹਨ।

  1. ਬਣਤਰ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ
  2. ਕਾਰਜ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ

ਬਣਤਰ ਦੇ ਪੱਖ ਤੋਂ ਵਾਕਾਂ ਦਾ ਵਿਸ਼ਲੇਸ਼ਣ ਇਹਨਾਂ ਦੀ ਅੰਦਰੂਨੀ ਬਣਤਰ ਦੇ ਆਧਾਰ ਤੇ ਕੀਤਾ ਜਾਂਦਾ ਹੈ। ਵਾਕ ਦੀ ਬਾਹਰੀ, ਅੰਦਰੂਨੀ ਬਣਤਰ ਦੇ ਅੰਤਰਗਤ ਵਾਕ ਵਿੱਚ ਵਿਚਰਨ ਵਾਲ਼ੇ ਤੱਤਾਂ ਦੀ ਆਪਸ ਵਿੱਚ ਜੁੜਨ ਪ੍ਰਕਿਰਿਆ ਅਤੇ ਵਿਚਰਨ ਸਥਾਨ ਨੂੰ ਮਹੱਤਤਾ ਦਿੱਤੀ ਜਾਂਦੀ ਹੈ। ਉਹਨਾਂ ਆਪਸ ਵਿੱਚਲੀ ਜੜ੍ਹਤ ਦੇ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਆਧਾਰ ਤੇ ਵਾਕਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ:-

  1. ਇੱਕ ਕਿਰਿਆਵੀ ਵਾਕ
  2. ਬਹੁ-ਕਿਰਿਆਵੀ ਵਾਕ

ਇੱਕ ਕਿਰਿਆਵੀ ਵਾਕ

ਸੋਧੋ

ਇੱਕ ਕਿਰਿਆਵੀ ਵਾਕ ਇਕਹਿਰੀ ਬਣਤਰ ਵਾਲ਼ਾ ਹੁੰਦਾ ਹੈ। ਇਸ ਵਿੱਚ ਕੇਵਲ ਇੱਕ ਉਦੇਸ਼ ਤੇ ਇੱਕ ਵਿਧੇ ਹੁੰਦਾ ਹੈ ਜਾਂ ਆਧੁਨਿਕ ਭਾਸ਼ਾ ਵਿਗਿਆਨ ਅਨੁਸਾਰ ਇੱਕ ਵਾਕੰਸ਼ ਅਤੇ ਇੱਕ ਕਿਰਿਆ ਵਾਕੰਸ਼ ਹੁੰਦਾ ਹੈ। ਇੱਕ ਕਿਰਿਆਵੀ ਵਾਕ ਨੂੰ ਸਧਾਰਨ ਵਾਕ ਕਿਹਾ ਜਾਂਦਾ ਹੈ।

ਬਹੁ-ਕਿਰਿਆਵੀ ਵਾਕ

ਸੋਧੋ

ਜਿਸ ਵਾਕ ਵਿੱਚ ਇੱਕ ਤੋਂ ਵੱਧ ਕਿਰਿਆਵਾਂ ਹੋਣ, ਉਸ ਨੂੰ ਬਹੁ-ਕਿਰਆਵੀ ਵਾਕ ਕਿਹਾ ਜਾਂਦਾ ਹੈ। ਬਹੁ-ਕਿਰਿਆਵੀ ਵਾਕ ਦੋ ਜਾਂ ਦੋ ਤੋਂ ਵੱਧ ਉਪਵਾਕਾਂ ਦੇ ਸੁਮੇਲ ਤੋਂ ਬਣੀ ਵਾਕ ਸੰਰਚਨਾ ਹੁੰਦੀ ਹੈ। ਬਹੁ- ਕਿਰਿਆਵੀ ਵਾਕਾਂ ਵਿੱਚ ਸੰਯੁਕਤ ਤੇ ਮਿਸ਼ਰਤ ਵਾਕਾਂ ਨੂੰ ਰੱਖਿਆ ਜਾਂਦਾ ਹੈ।

  • ਇਸ ਪ੍ਰਕਾਰ ਬਣਤਰ ਦੇ ਪੱਧਰ ਤੇ ਪੰਜਾਬੀ ਭਾਸ਼ਾ ਦੇ ਵਾਕਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ:-
  1. ਸਧਾਰਨ ਵਾਕ
  2. ਸੰਯੁਕਤ ਵਾਕ
  3. ਮਿਸ਼ਰਤ ਵਾਕ

ਸਧਾਰਨ ਵਾਕ

ਸੋਧੋ

ਸਧਾਰਨ ਵਾਕ ਵਿੱਚ ਸਿਰਫ ਇੱਕ ਸਵਾਧੀਨ ਉਪਵਾਕ ਹੁੰਦਾ ਹੈ। ਇਸ ਸਵਾਧੀਨ ਉਪਵਾਕ ਵਿੱਚ ਸਿਰਫ ਇੱਕ ਕਿਰਿਆ ਵਾਕੰਸ਼ ਆ ਸਕਦਾ ਹੈ, ਜਿਸਦਾ ਰੂਪ ਕਾਲਕੀ ਹੁੰਦਾ ਹੈ। ਇਸ ਕਿਰਿਆ ਵਾਕੰਸ਼ ਨਾਲ਼ ਹੋਰ ਬਾਕੀ ਕਿਰਿਆ ਵਾਕੰਸ਼ ਆ ਜਾਂਦੇ ਹਨ ਜਿਵੇਂ:- ਨਾਂਵ ਵਾਕੰਸ਼, ਵਿਸ਼ੇਸ਼ਣ ਵਾਕੰਸ਼, ਕਿਰਿਆ ਵਿਸ਼ੇਸ਼ਣ ਵਾਕੰਸ਼ ਆਦਿ ਜੁੜ ਕੇ ਉਪਵਾਕ ਦਾ ਵਿਸਥਾਰ ਕਰ ਸਕਦੇ ਹਨ। ਸਧਾਰਨ ਵਾਕਾਂ ਨੂੰ ਸਮਝਣ ਲਈ ਇਹਨਾਂ ਵਾਕੰਸ਼ਾਂ ਦੇ ਆਪਸ ਵਿੱਚ ਜੁੜਨ ਦੀ ਪ੍ਰਕਿਰਿਆ ਨੂੰ ਸਮਝਣਾ ਜਰੂਰੀ ਹੁੰਦਾ ਹੈ। ਇਹਨਾਂ ਵਾਕੰਸ਼ਾਂ ਦੇ ਆਪਸੀ ਸੰਬੰਧਾਂ ਦੇ ਆਧਾਰ ਤੇ ਸਧਾਰਨ ਵਾਕਾਂ ਦੇ ਕੁੱਝ ਨਿਸ਼ਚਿਤ ਪੈਟਰਨ ਵੇਖੇ ਜਾ ਸਕਦੇ ਹਨ, ਜੋ ਇਸ ਪ੍ਰਕਾਰ ਹਨ:-

  • ਕਰਤਾ ਨਾਂਵ ਵਾਕੰਸ਼ + ਕਿਰਿਆ ਵਾਕੰਸ਼

ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਇੱਕ ਨਾਂਵ ਵਾਕੰਸ਼ ਹੁੰਦਾ ਹੈ, ਜਿਹੜਾ ਕਿ ਵਾਕ ਦਾ ਕਰਤਾ ਹੁੰਦਾ ਹੈ। ਇਹਨਾਂ ਵਾਕਾਂ ਦੀ ਕਿਰਿਆ ਅਕਰਮਕ ਹੰਦੀ ਹੈ ਕੁੜੀ(ਕਰਤਾ ਨਾਂਵ ਵਾਕੰਸ਼) ਹੱਸਦੀ ਹੈ(ਕਿਰਿਆ ਵਾਕੰਸ਼)।

  • ਕਰਤਾ ਨਾਂਵ ਵਾਕੰਸ਼ + ਨਾਂਵ ਵਾਕੰਸ਼ + ਕਿਰਿਆ ਵਾਕੰਸ਼

ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਦੋ ਨਾਂਵ ਵਾਕੰਸ਼ ਹੁੰਦੇ ਹਨ। ਪਹਿਲਾ ਨਾਂਵ ਵਾਕੰਸ਼ ਵਾਕ ਦਾ ਉਦੇਸ਼ ਹੁੰਦਾ ਹੈ ਅਤੇ ਦੂਜਾ ਨਾਂਵ ਵਾਕੰਸ਼ ਪਹਿਲੇ ਵਾਕ ਦਾ ਹੀ ਪੂਰਕ ਹੁੰਦਾ ਹੈ। ਇਹਨਾਂ ਦੋਹਾਂ ਨਾਂਵ ਵਾਕੰਸ਼ਾਂ ਨੂੰ ਸਹਾਇਕ ਕਿਰਿਆ ਜੋੜਦੀ ਹੈ। ਪ੍ਰੋਫੈਸਰ ਦਾ ਮੁੰਡਾ(ਕਰਤਾ ਨਾਂਵ ਵਾਕੰਸ਼) ਡਾਕਟਰ(ਪੂਰਕ ਨਾਂਵ ਵਾਕੰਸ਼) ਬਣ ਗਿਆ(ਕਿਰਿਆ ਵਾਕੰਸ਼)।

  • ਕਰਤਾ ਨਾਂਵ ਵਾਕੰਸ਼ + ਕਰਮ ਨਾਂਵ ਵਾਕੰਸ਼ + ਕਿਰਿਆ ਵਾਕੰਸ਼

ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਵੀ ਦੋ ਨਾਂਵ ਵਾਕੰਸ਼ ਹੁੰਦੇ ਹਨ। ਪਹਿਲਾ ਨਾਂਵ ਵਾਕੰਸ਼ ਵਾਕ ਦਾ ਕਰਤਾ ਹੁੰਦਾ ਹੈ ਅਤੇ ਦੂਜਾ ਨਾਂਵ ਵਾਕੰਸ਼ ਵਾਕ ਦਾ ਕਰਮ ਹੁੰਦਾ ਹੈ। ਅਜਿਹੇ ਵਾਕਾਂ ਦੀ ਕਿਰਿਆ ਸਕਰਮਕ ਹੁੰਦੀ ਹੈ। ਕੁੜੀ(ਕਰਤਾ ਨਾਂਵ ਵਾਕੰਸ਼) ਰੋਟੀ(ਕਰਮ ਨਾਂਵ ਵਾਕੰਸ਼) ਖਾਂਦੀ ਹੈ(ਕਿਰਿਆ ਵਾਕੰਸ਼)।

  • ਕਰਤਾ ਨਾਂਵ ਵਾਕੰਸ਼ + ਅਪ੍ਰਧਾਨ ਕਰਮ + ਪ੍ਰਧਾਨ ਕਰਮ + ਕਿਰਿਆ ਵਾਕੰਸ਼

ਇਸ ਪੈਟਰਨ ਦੇ ਵਾਕਾਂ ਦੀ ਬਣਤਰ ਵਿੱਚ ਤਿੰਨ ਨਾਂਵ ਵਾਕੰਸ਼ ਹੁੰਦੇ ਹਨ। ਪਹਿਲਾ ਨਾਂਵ ਵਾਕੰਸ਼ ਕਰਤਾ ਨਾਂਵ ਵਾਕੰਸ਼ ਹੁੰਦਾ ਹੈ। ਦੂਜੇ ਦੋਵੇਂ ਕਰਮ ਨਾਂਵ ਵਾਕੰਸ਼ ਹੁੰਦੇ ਹਨ। ਇਹਨਾਂ ਵਿੱਚੋਂ ਇੱਕ ਪ੍ਰਧਾਨ ਕਰਮ ਨਾਂਵ ਵਾਕੰਸ਼ ਹੁੰਦਾ ਹੈ ਅਤੇ ਇੱਕ ਅਪ੍ਰਧਾਨ ਕਰਮ ਨਾਂਵ ਵਾਕੰਸ਼ ਹੁੰਦਾ ਹੈ। ਆਮ ਤੌਰ ਤੇ ਅਪ੍ਰਧਾਨ ਕਰਮ ਨਾਂਵ ਵਾਕੰਸ਼, ਪ੍ਰਧਾਨ ਕਰਮ ਨਾਂਵ ਵਾਕੰਸ਼ ਤੋਂ ਪਹਿਲਾਂ ਆਉਂਦਾ ਹੈ। ਅਪ੍ਰਧਾਨ ਕਰਮ ਨਾਂਵ ਵਾਕੰਸ਼ ਨਾਲ਼ / ਨੂੰ / ਸੰਬੰਧਕ ਲਗਦਾ ਹੈ। ਪਿਤਾ ਨੇ(ਕਰਤਾ ਨਾਂਵ ਵਾਕੰਸ਼) ਧੀ ਨੂੰ(ਅਪ੍ਰਧਾਨ ਕਰਮ ਨਾਂਵ ਵਾਕੰਸ਼) ਪ੍ਰੋਫੈਸਰ(ਪ੍ਰਧਾਨ ਕਰਮ ਨਆਂਵ ਵਾਕੰਸ਼) ਬਣਾਇਆ(ਕਿਰਿਆ ਨਾਂਵ ਵਾਕੰਸ਼)।

  • ਨਾਂਵ ਵਾਕੰਸ਼ + ਵਿਸ਼ੇਸ਼ਣ ਵਾਕੰਸ਼ + ਕਿਰਿਆ ਵਾਕੰਸ਼

ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਇੱਕ ਨਾਂਵ ਵਾਕੰਸ਼ ਅਤੇ ਇੱਕ ਵਿਸ਼ੇਸ਼ਣ ਵਾਕੰਸ਼ ਹੁੰਦਾ ਹੈ। ਜੋ ਕਿ ਨਾਂਵ ਦੀ ਹੀ ਵਿਸ਼ੇਸ਼ਤਾ ਦਸਦਾ ਹੈ। ਇਹਨਾਂ ਵਾਕੰਸ਼ਾਂ ਨੂੰ ਸਹਾਇਕ ਕਿਰਿਆ ਜੋੜਦੀ ਹੈ। ਕੁੜੀ(ਨਾਂਵ ਵਾਕੰਸ਼) ਗੋਰੀ(ਵਿਸ਼ੇਸ਼ਣ ਵਾਕੰਸ਼) ਹੈ(ਕਿਰਿਆ ਵਾਕੰਸ਼)।

  • ਨਾਂਵ ਵਾਕੰਸ਼ + ਕਿਰਿਆ ਵਿਸ਼ੇਸ਼ਣ ਵਾਕੰਸ਼ + ਕਿਰਿਆ ਵਾਕੰਸ਼

ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਨਾਂਵ ਵਾਕੰਸ਼ ਦੇ ਨਾਲ਼ ਵਿਸ਼ੇਸ਼ਣ ਵਾਕੰਸ਼ ਦੀ ਥਾਂ ਕਿਰਿਆ ਵਿਸ਼ੇਸ਼ਣ ਵਾਕੰਸ਼ ਵਿਚਰਦਾ ਹੈ। ਇਸ ਤਰਾਂ ਦੇ ਵਾਕਾਂ ਦੀ ਕਿਰਿਆ ਅਕਾਲਕੀ ਹੁੰਦੀ ਹੈ। ਨਾਂਵ ਵਾਕੰਸ਼ ਵਾਕ ਦਾ ਕਰਤਾ ਜਾਂ ਉਦੇਸ਼ ਹੁੰਦਾ ਹੈ। ਮੁੰਡਾ(ਨਾਂਵ ਵਾਕੰਸ਼) ਗੱਡੀਓਂ(ਕਿਰਿਆ ਵਿਸ਼ੇਸ਼ਣ ਵਾਕੰਸ਼) ਉੱਤਰਿਆ(ਕਿਰਿਆ ਵਾਕੰਸ਼)।

  • ਕਰਮ ਨਾਂਵ ਵਾਕੰਸ਼ + ਕਿਰਿਆ ਵਾਕੰਸ਼

ਇਸ ਤਰ੍ਹਾਂ ਦੇ ਵਾਕਾਂ ਦੀ ਬਣਤਰ ਵਿੱਚ ਸਿਰਫ ਕਰਮ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਹੀ ਹੁੰਦੇ ਹਨ। ਇਹਨਾਂ ਵਾਕਾਂ ਦਾ ਰੂਪ ਕਰਮਣੀਵਾਚੀ ਹੁੰਦਾ ਹੈ। ਅਰਦਾਸ(ਕਰਮ ਨਾਂਵ ਵਾਕੰਸ਼) ਕੀਤੀ ਗਈ(ਕਿਰਿਆ ਵਾਕੰਸ਼)।

ਸੰਯੁਕਤ ਵਾਕ

ਸੋਧੋ

ਜਿਹਨਾਂ ਵਾਕਾਂ ਦੀ ਬਣਤਰ ਵਿੱਚ ਦੋ ਜਾਂ ਦੋ ਤੋਂ ਵੱਧ ਸਵਾਧੀਨ ਉਪਵਾਕ ਆਉਣ ਉਹਨਾਂ ਵਾਕਾਂ ਨੂੰ ਸੰਯੁਕਤ ਵਾਕਾਂ ਦਾ ਨਾਂ ਦਿੱਤਾ ਜਾਂਦਾ ਹੈ। ਇਹ ਉਪਵਾਕ ਇਕੱਲੇ ਤੌਰ ਤੇ ਵਿਚਰ ਸਕਣ ਦੀ ਸਮਰੱਥਾ ਵੀ ਰੱਖਦੇ ਹਨ। ਇਹਨਾਂ ਦੋ ਜਾਂ ਦੋ ਵਧੇਰੇ ਸਵਾਧੀਨ ਉਪਵਾਕਾਂ ਨੂੰ ਕਈ ਵਾਰ ਕਾਮੇ, ਤੇ, ਅਤੇ, ਪਰ ਆਦਿ ਯੋਜਕਾਂ ਨਾਲ਼ ਜੋੜਿਆ ਜਾਂਦਾ ਹੈ।

  1. ਮੁਖ ਉਪਵਾਕ + ਕੌਮਾ(,) + ਸਵਾਧੀਨ ਉਪਵਾਕ

ਕੁੜੀ ਖੜੀ ਹੈ(ਸਵਾਧੀਨ ਉਪਵਾਕ),(ਯੋਜਕ) ਮੁੰਡਾ ਬੈਠਾ ਹੈ(ਸਵਾਧੀਨ ਉਪਵਾਕ)।

  1. ਸਵਾਧੀਨ ਉਪਵਾਕ + ਤੇ + ਸਵਾਧੀਨ ਉਪਵਾਕ

ਮੁੰਡਾ ਲਿਖਦਾ ਹੈ(ਸਵਾਧੀਨ ਉਪਵਾਕ) ਤੇ(ਯੋਜਕ) ਕੁੜੀ ਪੜਦੀ ਹੈ(ਸਵਾਧੀਨ ਉਪਵਾਕ)।

  1. ਸਵਾਧੀਨ ਉਪਵਾਕ + ਪਰ + ਸਵਾਧੀਨ ਉਪਵਾਕ
  1. ਸਵਾਧੀਨ ਉਪਵਾਕ + ਅਤੇ + ਸਵਾਧੀਨ ਉਪਵਾਕ

ਮਿਸ਼ਰਤ ਵਾਕ

ਸੋਧੋ

ਮਿਸ਼ਰਤ ਵਾਕਾਂ ਦੀ ਬਣਤਰ ਵਿੱਚ ਘੱਟੋ-ਘੱਟ ਇੱਕ ਸਵਾਧੀਨ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਪਰਾਧੀਨ ਉਪਵਾਕ ਆ ਜਾਂਦੇ ਹਨ। ਸਵਾਧੀਨ ਉਪਵਾਕ ਵਿੱਚ ਵਿਚਰਨ ਵਾਲ਼ਾ ਕਿਰਿਆ ਵਾਕੰਸ਼ ਕਾਲਕੀ ਹੁੰਦਾ ਹੈ। ਜਦੋਂ ਕਿ ਪਰਾਧੀਨ ਉਪਵਾਕਾਂ ਦੀ ਸਿਰਜਣਾ ਅਕਾਲਕੀ ਕਿਰਿਆ ਵਾਕੰਸ਼ ਦੁਆਰਾ ਵੀ ਹੋ ਸਕਦੀ ਹੈ। ਸਵਾਧੀਨ ਇਕੱਲੇ ਤੌਰ ਤੇ ਵਾਕ ਵਜੋਂ ਵਿਚਰ ਸਕਣ ਦੀ ਸਮਰੱਥਾ ਰੱਖਦਾ ਹੈ। ਜਿੱਥੇ ਪਰਾਧੀਨ ਉਪਵਾਕ ਇਕੱਲੇ ਤੌਰ ਤੇ ਨਹੀਂ ਵਿਚਰ ਸਕਦਾ ਕਿਸੇ ਮੁੱਖ ਉਪਵਾਕ ਨਾਲ਼ ਵਿਚਰ ਕੇ ਮਿਸ਼ਰਤ ਵਾਕਾਂ ਦੀ ਸਿਰਜਣਾ ਕਰਨ ਵਿੱਚ ਸਹਾਈ ਹੁੰਦਾ ਹੈ। ਪੰਜਾਬੀ ਭਾਸ਼ਾ ਦੇ ਪਰਾਧੀਨ ਉਪਵਾਕਾਂ ਦੀ ਪਛਾਣ ਇਹਨਾਂ ਦੇ ਆਰੰਭ ਵਿੱਚ ਵਿਚਰਨ ਵਾਲ਼ੇ ਅਧੀਨ ਯੋਜਕਾਂ ਰਾਹੀਂ ਕੀਤੀ ਜਾਂਦੀ ਹੈ। ਪਰਾਧੀਨ ਉਪਵਾਕਾਂ ਦੀ ਸ਼ੁਰੂਆਤ ਕਿ, ਜੋ, ਜਿਵੇਂ, ਜਦੋਂ, ਜੇ, ਜਿਹੜੇ, ਜਿਹਨਾਂ ਆਦਿ ਨਾਲ ਹੁੰਦੀ ਹੈ।

  • ਰੂਪ ਦੇ ਆਧਾਰ ਤੇ ਪਰਾਧੀਨ ਉਪਵਾਕਾਂ ਦੇ ਸ਼ੁਰੂ ਵਿੱਚ ਵਿਚਰਨ ਵਾਲ਼ੇ ਅਧੀਨ ਯੋਜਕਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ।
  1. ਸਧਾਰਨ ਅਧੀਨ ਯੋਜਕ – ਜੋ, ਜਿਵੇਂ, ਜਦੋਂ, ਜੇ, ਕਿ, ਆਦਿ।
  2. ਸੰਯੁਕਤ ਯੋਜਕ - ਜਦੋਂ ਕਿ, ਜਿਵੇਂ ਕਿ ਆਦਿ।
  3. ਸਹਿ-ਸੰਬੰਧਕੀ ਯੋਜਕ – ਜੇ – ਤਾਂ, ਭਾਵੇਂ -ਫਿਰ ਵੀ।

ਉਦਾਹਰਣ:- ਭਾਵੇਂ ਉਸਦੇ ਦੋਸਤ ਮੂਰਖ ਹਨ, ਫਿਰ ਵੀ(ਪਰਾਧੀਨ ਉਪਵਾਕ) ਉਹ ਸਿਆਣਾ ਹੈ(ਸਵਾਧੀਨ ਉਪਵਾਕ)।

ਕਾਰਜ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ

ਸੋਧੋ
  • ਕਾਰਜ ਦੇ ਆਧਾਰ ਤੇ ਪੰਜਾਬੀ ਵਾਕਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ:-
  1. ਪ੍ਰਸ਼ਨਵਾਚੀ ਵਾਕ
  2. ਆਗਿਆਵਾਚੀ ਵਾਕ
  3. ਬਿਆਨੀਆ ਵਾਕ।

ਪ੍ਰਸ਼ਨਵਾਚੀ ਵਾਕ

ਸੋਧੋ

ਪ੍ਰਸ਼ਨਵਾਚੀ ਵਾਕ ਦੁਆਰਾ ਕੋਈ ਪ੍ਰਸ਼ਨ ਪੁੱਛਿਆ ਗਿਆ ਹੁੰਦਾ ਹੈ। ਇਹਨਾਂ ਦੀ ਸਿਰਜਣਾ ਦੋ ਪ੍ਰਕਾਰ ਹੁੰਦੀ ਹੈ। ਪਹਿਲੇ ਪ੍ਰਕਾਰ ਦੇ ਪ੍ਰਸ਼ਨਵਾਚਕ ਵਾਕਾਂ ਵਿੱਚ ਕਿਸੇ ਪ੍ਰਸ਼ਨ ਸੂਚਕ ਸ਼ਬਦ ਦੀ ਵਰਤੋਂ ਹੁੰਦੀ ਹੈ। ਜਦੋਂ ਕਿ ਦੂਜੀ ਪ੍ਰਕਾਰ ਦੇ ਪ੍ਰਸ਼ਨਵਾਚਕ ਵਿੱਚ ਇਸ ਪ੍ਰਕਾਰ ਦੀ ਵਰਤੋਂ ਲਾਜਮੀ ਨਹੀਂ ਹੁੰਦੀ। ਦੂਜੀ ਪ੍ਰਕਾਰ ਦੇ ਵਾਕਾਂ ਵਿੱਚ ਵਕਤੇ ਦੇ ਉਚਾਰਨ ਲਹਿਜੇ ਦੇ ਆਧਾਰ ਤੇ ਹੀ ਪ੍ਰਸਨਵਾਚਕ ਵਾਕਾਂ ਦੀ ਸਿਰਜਣਾ ਹੁੰਜੀ ਹੈ।

  • ਕੀ ਤੁਸੀਂ ਕਿਤਾਬ ਪੜ੍ਹ ਲਈ ਹੈ ?
  • ਤੁਸੀਂ ਕਿਤਾਬ ਪੜ੍ਹ ਲਈ ਹੈ ?

ਆਗਿਆਵਾਚੀ ਵਾਕ

ਸੋਧੋ

ਆਗਿਆਵਾਚੀ ਵਾਕ ਉਹ ਹੁੰਦੇ ਹਨ ਜਿਹਨਾਂ ਦਾ ਪ੍ਰਤੀਕਰਮ ਕਿਸੇ ਕਾਰਜ ਵਿੱਚ ਹੁੰਦਾ ਹੈ। ਇਹਨਾਂ ਵਾਕਾਂ ਵਿੱਚ ਕਰਤਾ ਦੀ ਆਮ ਤੌਰ ਤੇ ਅਣਹੋਂਦ ਹੁੰਦੀ ਹੈ। ਇਹਨਾਂ ਵਾਕਾਂ ਵਿੱਚ ਕੇਵਲ ਆਗਿਆਬੋਧਕ ਤੇ ਇੱਛਾਬੋਧਕ ਕਿਰਿਆਵਾਂ ਆਉਂਦੀਆਂ ਹਨ। ਕਾਰਜੀ ਪੱਖੋਂ ਇਹਨਾਂ ਵਾਕਾਂ ਦੀ ਸੁਰ ਹੁਕਮੀਆਂ ਜਾਂ ਬੇਨਤੀਵਾਚਕ ਹੁੰਦੀ ਹੈ। ਬੇਨਤੀ ਜਾਂ ਹੁਕਮ ਦਾ ਵਕਤਾ ਦੇ ਉਚਾਰਨ ਲਹਿਜੇ ਜਾਂ ਵਕਤਾ / ਸਰੋਤਾ ਦੇ ਰਿਸ਼ਤੇ ਤੋਂ ਪਤਾ ਚਲਦਾ ਹੈ। ਆਮ ਤੌਰ ਤੇ ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਤੋਂ ਹੁਕਮ ਜਾਂ ਬੇਨਤੀ ਦਾ ਪਤਾ ਨਹੀਂ ਲਗਦਾ, ਪਰ ਕਿਸੇ ਵਾਕ ਵਿੱਚ ਆਦਰਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਜਾਂ ਫਿਰ ਆਦਰਬੋਧਕ ਆਗਿਆਵਾਚੀ ਕਿਰਿਆ ਰੂਪਾਂ ਦੀ ਵਰਤੋਂ ਕੀਤੀ ਜਾਵੇ ਤਾਂ ਵਾਕਾਂ ਦਾ ਬੇਨਤੀਵਾਚਕ ਸਰੂਪ ਨਿਸ਼ਚਿਤ ਹੋ ਜਾਂਦਾ ਹੈ।

  • ਚਾਹ ਲਿਆਓ !
  • ਕਿਰਪਾ ਕਰਕੇ ਦੁੱਧ ਲਿਆਓ !

ਬਿਆਨੀਆ ਵਾਕ

ਸੋਧੋ

ਬਿਆਨੀਆ ਵਾਕਾਂ ਵਿੱਚ ਕਿਸੇ ਪ੍ਰਕਾਰ ਦੀ ਹਾਂ ਵਾਚਕ ਜਾਂ ਨਾਂਹ ਵਾਚਕ ਸੂਚਨਾ ਦਿੱਤੀ ਜਾਂਦੀ ਹੈ। ਇਹ ਵਾਕ ਵਰਣਨਮੁੱਖ ਹੁੰਦੇ ਹਨ। ਇਹਨਾਂ ਵਾਕਾਂ ਵਿੱਚ ਕਿਸੇ ਤੱਥ ਜਾਂ ਸੱਚਾਈ ਨੂੰ ਬਿਆਨ ਕੀਤਾ ਜਾਂਦਾ ਹੈ ਜਾਂ ਕਿਸੇ ਘਟਨਾ ਵਸਤ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੁੰਦੀ ਹੈ। ਜਿਵੇਂ:-

  • ਦਿੱਲੀ ਭਾਰਤ ਦੀ ਰਾਜਧਾਨੀ ਹੈ।
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000002-QINU`"'</ref>" does not exist.
  2. [ਸ਼ਬਦਕੋਸ਼.com. "ਵਾਕ ਸ਼ਬਦ ਕੋਸ਼"]. 2008-05-23. {{cite web}}: Check |url= value (help)