ਵਾਧੂ ਮੁੱਲ
ਵਾਧੂ ਮੁੱਲ ਇੱਕ ਸੰਕਲਪ ਹੈ ਜਿਸ ਬਾਰੇ ਕਾਰਲ ਮਾਰਕਸ ਨੇ ਡੂੰਘਾਈ ਵਿੱਚ ਲਿਖਿਆ ਹੈ। ਭਾਵੇਂ ਇਹ ਪਦ ਮਾਰਕਸ ਦੀ ਆਪਣੀ ਘਾੜਤ ਨਹੀਂ, ਉਸਨੇ ਇਸਨੂੰ ਵਿਕਸਿਤ ਕੀਤਾ।[1] ਮਾਰਕਸ ਦੱਸਦਾ ਹੈ ਕਿ ਪੂੰਜੀਪਤੀ ਵਾਧੂ ਮੁੱਲ ਲਈ ਮਿਹਨਤ ਸ਼ਕਤੀ ਨੂੰ ਖਰੀਰਦਾ ਹੈ। ਇਹ ਵਾਧੂ ਮੁੱਲ ਉਤਪਾਦਨ ਦੇ ਖੇਤਰ ਵਿੱਚ ਪੈਦਾ ਹੁੰਦਾ ਹੈ। ਉਤਪਾਦਿਤ ਹੋਣ ਵਾਲੀ ਚੀਜ਼ ਵੀ ਮਿਹਨਤ ਦੇ ਖਰੀਦਦਾਰ ਦੀ ਹੀ ਜਾਇਦਾਦ ਹੋ ਜਾਂਦੀ ਹੈ। ਵਾਧੂ ਮੁੱਲ ਦੇ ਉਤਪਾਦਨ ਅਤੇ ਹੜੱਪਣ ਲਈ ਪੂੰਜੀਪਤੀ ਕੰਮ ਦੇ ਘੰਟੇ ਜਾਂ ਉਤਪਾਦਕਤਾ ਵਧਾਉਂਦਾ ਹੈ ਜਿਸਦੇ ਨਾਲ ਨਿਰਪੇਖ ਵਾਧੂ ਮੁੱਲ ਦਾ ਸਿਰਜਣ ਹੁੰਦਾ ਹੈ।[2][3]
"ਵਾਧੂ ਮੁੱਲ ਅਤੇ ਵਾਧੂ ਮੁੱਲ ਦੀ ਦਰ.. ਅਦਿੱਖ ਘੋਖਣ ਵਾਲਾ ਸਾਰਤੱਤ ਹਨ, ਜਦਕਿ ਮੁਨਾਫ਼ੇ ਦੀ ਦਰ ਅਤੇ ਇਵੇਂ ਹੀ ਮੁਨਾਫ਼ੇ ਵਜੋਂ ਵਾਧੂ ਮੁੱਲ ਦਿੱਸਦੇ ਬਾਹਰੀ ਵਰਤਾਰੇ ਹਨ।"...[2]
ਹਵਾਲੇ
ਸੋਧੋ- ↑ ਪੇਅਰ-ਜੋਸਿਫ ਪਰੂਧੋਂ ਨੇ ਪਹਿਲਾਂ ਹੀ ਇਹ ਵਿਚਾਰ ਆਲੋਚਨਾਤਮਿਕ ਚਰਚਾ ਵਿੱਚ ਲੈ ਆਂਦਾ ਸੀ। [1]
- ↑ Marx, The Capital, Chapter 8
- ↑ "...It was made clear that the wage worker has permission to work for his own subsistence—that is, to live, only insofar as he works for a certain time gratis for the capitalist (and hence also for the latter's co-consumers of surplus value)..." Karl Marx, Critique of the Gotha Programme. Sec.II
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |