ਇਸ ਪੁਰਾਣ ਵਿੱਚ ਸ਼ਿਵ ਦੀ ਉਪਾਸਨਾ ਚਰਚਾ ਜਿਆਦਾ ਹੋਣ ਕਾਰਣ, ਸ਼ਿਵ ਪੁਰਾਣ ਦਾ ਦੂਸਰਾ ਅੰਗ ਮੰਨਿਆ ਜਾਂਦਾ ਹੈ ਪਰ ਫਿਰ ਵੀ ਵੈਸ਼ਨਵ ਮੱਤ ਬਾਰੇ ਇਸ ਵਿੱਚ ਵਧੇਰੇ ਜਾਣਕਾਰੀ ਹੈ। ਇਸ ਵਿੱਚ ਖਗੋਲ, ਭੂਗੋਲ, ਯੁੱਘ, ਤੀਰਥ, ਪਿੱਤਰ, ਸ਼ਰਾਧ, ਰਾਜਵੰਸ਼, ਰਿਸ਼ੀਵੰਸ਼, ਵੇਦ ਸ਼ਾਖਾਵਾਂ, ਸੰਗੀਤ ਸ਼ਾਸਤਰ ਅਤੇ ਸ਼ਿਵ ਭਗਤੀ ਆਦਿ ਦਾ ਵਿਸਥਾਰ ਨਿਰੂਪਣ ਹੈ।

ਵਾਯੂ ਪੁਰਾਣ
ਲੇਖਕਵੇਦਵਿਆਸ
ਦੇਸ਼ਭਾਰਤ
ਭਾਸ਼ਾਸੰਸਕ੍ਰਿਤ ਅਤੇ ਹਿੰਦੀ ਅਨੁਵਾਦ
ਵਿਧਾਕਾਵਿ

ਵਿਸਥਾਰ

ਸੋਧੋ

ਇਸ ਪੁਰਾਣ ਵਿੱਚ 112 ਅਧਿਆਏ ਅਤੇ 11000 ਸ਼ਲੋਕ ਹਨ। ਵਿਦਵਾਨ ਲੋਕ 'ਵਾਯੂ ਪੁਰਾਣ; ਨੂੰ ਸੁਤੰਤਰ ਪੁਰਾਣ ਨਾ ਮੰਨ ਕੇ ਸ਼ਿਵ ਪੁਰਾਣ ਅਤੇ ਬ੍ਰਹਮੰਡ ਪੁਰਾਣ ਦਾ ਹੀ ਅੰਗ ਮੰਨਦੇ ਹਨ।[1]

ਵਾਯੂ ਪੁਰਾਣ ਦਾ ਸੰਖੇਪ ਵਰਣਨ

ਸੋਧੋ

ਇਸ ਪੁਰਾਣ ਵਿੱਚ ਵਾਯੂਦੇਵ ਨੇ ਧਰਮ ਦਾ ਉਪਦੇਸ਼ ਦਿੱਤਾ ਹੈ। ਇਹ ਪੂਰਬ ਅਤੇ ਉੱਤਰ ਦੋ ਭਾਗਾਂ ਨਾਲ ਬਣਿਆ ਹੈ। ਇਸਦੇ ਸਰਗ ਲੱਛਮ ਵਿਸਥਾਰ ਪੂਰਵਕ ਦੱਸੇ ਗਏ ਹਨ। ੲੁਥੇ ਭਿੰਨ-ਭਿੰਨ ਰਾਜ ਵੰਸ਼ਾਂ ਦਾ ਵਰਣਨ ਕੀਤਾ ਗਿਆ ਹੈ। ਇਸ ਵਿੱਚ ਗਾਯਸੁਰ ਦੀ ਮੌਤ ਦੀ ਕਥਾ ਦਾ ਵਿਸਥਾਰ ਪੂਰਵਕ ਵਰਣਨ ਕੀਤਾ ਗਿਆ ਹੈ। ਜਿਥੇ ਦਾਨ ਦਰਮ ਅਤੇ ਰਾਜ ਧਰਮ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ, ਜਿਸ ਵਿੱਚ ਧਰਤੀ ਪਾਤਾਲ ਦਿਸ਼ਾ ਅਤੇ ਆਕਾਸ਼ ਵਿੱਚ ਵਿਚਰਣ ਵਾਲੇ ਜੀਵਾਂ ਬਾਰੇ ਅਤੇ ਵਰਤਾਂ ਆਦਿ ਦੇ ਸਬੰਧ ਵਿੱਚ ਇਹ ਨਿਸਚੇ ਕੀਤਾ ਗਿਆ ਹੈ ਕਿ ਇਹ ਵਾਯੂ ਪੁਰਾਣ ਦਾ ਪਹਿਲਾ ਭਾਗ ਹੈ।

ਹਵਾਲੇ

ਸੋਧੋ
  1. ब्रज डिस्कवरी

ਬਾਹਰੀ ਕੜੀਆਂ

ਸੋਧੋ