ਵਾਸ਼ਨਾਵਾਂ
ਵਾਸ਼ਨਾਵਾਂ ਜਦੋਂ ਕੋਈ ਮਨੁੱਖ ਰਿੱਧੀ-ਸਿੱਧੀ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਤਾਂ ਉਸ ਅੰਦਰ ਲੋਕਾਂ ਵਿੱਚ ਆਪਣੀ ਮਾਨ ਵਡਿਆਈ ਕਰਵਾਉਣ ਦੀਆਂ ਵਾਸ਼ਨਾਵਾਂ ਫੁਰ ਪੈਂਦੀਆਂ ਹਨ।
ਕਿਸਮਾਂ
ਸੋਧੋਵਾਸ਼ਨਾਵਾਂ ਤਿੰਨ ਕਿਸਮਾਂ ਦੀਆਂ ਹੁੰਦੀਆਂ ਹਨ।[1]
- ਭੋਗ-ਵਾਸ਼ਨਾ:- ਸਰੀਰਕ ਇੰਦਰੀਆਂ ਜੋ ਸੰਸਾਰਿਕ ਤ੍ਰਿਸ਼ਨਾ ਦੇ ਭੋਗਾਂ ਵਿੱਚ ਗ੍ਰਸੀਆਂ ਹੁੰਦੀਆਂ ਹਨ, ਨੂੰ ਭੋਗ-ਵਾਸ਼ਨਾ ਕਹਿੰਦੇ ਹਨ।
- ਲੋਕ-ਵਾਸ਼ਨਾ:- ਇਸ ਵਿੱਚ ਜਗਿਆਸਾ ਦਾ ਸੂਖਸ਼ਮ ਫੁਰਨਾ ਆਪਣੀ ਵਡਿਆਈ ਕਰਵਾਉਣ ਦਾ ਹੁੰਦਾ ਹੈ।
- ਆਮ ਵਾਸ਼ਨਾ:- ਇਸ ਵਿੱਚ ਇਨਸਾਨ ਨੂੰ ਆਪਣੀ ਸਦੀਵੀ ਹੋਂਦ ਰੱਖਣ ਦੀ ਲਾਲਸਾ ਹੁੰਦੀ ਹੈ। ਸਰੀਰ ਛੱਡਣ ਦੇ ਮਗਰੋਂ ਦੁਨੀਆ ਵਿੱਚ ਨਾਮ ਕਾਇਮ ਰਹਿ ਜਾਵੇ।
ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅੰਗ 219 'ਚ ਵੀ ਲੋਕ ਵਾਸ਼ਨਾ ਵਾਰੇ ਕਿਹਾ ਗਿਆ ਹੈ।
- ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ।।
ਹਵਾਲੇ
ਸੋਧੋ- ↑ ਬਾਬਾ ਇਕਬਾਲ ਸਿੰਘ (2006). ਸਿੱਖ ਸਿਧਾਂਤ. ਬੜੂ ਸਾਹਿਬ: ਗੁਰਦੁਆਰਾ ਬੜੂ ਸਾਹਿਬ. p. 120.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |