ਵਾਸੀਲੀ ਸੁਖੋਮਲਿੰਸਕੀ
ਵਾਸਿਲ ਅਲੈਕਸਾਂਦਰੋਵਿੱਚ ਸੁਖੋਮਲਿੰਸਕੀ (Ukrainian: Василь Олександрович Сухомлинський; ਰੂਸੀ: Васи́лий Алекса́ндрович Сухомли́нский) (28 ਸਤੰਬਰ 1918 – 2 ਸਤੰਬਰ 1970) ਸੋਵੀਅਤ ਯੂਨੀਅਨ ਵਿੱਚ ਇੱਕ ਯੂਕਰੇਨੀ ਮਾਨਵਵਾਦੀ ਵਿੱਦਿਆ-ਵਿਗਿਆਨੀ ਸੀ। ਪੰਜਾਬੀ ਸਾਹਿਤਕ ਹਲਕਿਆਂ ਵਿੱਚ ਉਹ ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ (ਰੂਸੀ: "Сердце отдаю детям") ਦੇ ਲੇਖਕ ਵਜੋਂ ਮਸ਼ਹੂਰ ਹੈ।
ਵਾਸਿਲ ਅਲੈਕਸਾਂਦਰੋਵਿੱਚ ਸੁਖੋਮਲਿੰਸਕੀ | |
---|---|
ਜਨਮ | Василь Олександрович Сухомлинський 28 ਸਤੰਬਰ 1918 Omelnyk, Kherson Governorate, ਰੂਸੀ ਸਾਮਰਾਜ |
ਮੌਤ | 2 ਸਤੰਬਰ 1970 Pavlysh, Kirovohrad Oblast, ਸੋਵੀਅਤ ਯੂਨੀਅਨ | (ਉਮਰ 51)
ਰਾਸ਼ਟਰੀਅਤਾ | ਯੂਕਰੇਨੀ |
ਪੇਸ਼ਾ | ਅਧਿਆਪਕ, ਪ੍ਰਕਾਸ਼ਕ, ਲੇਖਕ |
ਲਈ ਪ੍ਰਸਿੱਧ | ਸਿੱਖਿਆ ਵਿਧੀ |
ਜ਼ਿੰਦਗੀ
ਸੋਧੋਸੁਖੋਮਲਿੰਸਕੀ, ਓਮੇਲਨਿਕ ਨਾਮ ਦੇ ਇੱਕ ਯੂਕਰੇਨੀ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ ਸੀ। 1933 ਵਿੱਚ ਉਸਨੇ ਸੱਤ ਸਾਲਾ ਪ੍ਰਾਇਮਰੀ ਸਿੱਖਿਆ ਸਕੂਲ ਖ਼ਤਮ ਕਰ ਲਿਆ ਜਿਸ ਤੋਂ ਬਾਅਦ ਉਸ ਦੀ ਮਾਂ ਉਨ੍ਹਾਂ ਨੂੰ ਕ੍ਰਿਮਨਚੁਕ ਲੈ ਗਈ ਜਿੱਥੇ ਉਸ ਨੇ ਇੱਕ ਸਥਾਨਕ ਮੈਡੀਕਲ ਕਾਲਜ ਵਿੱਚ ਦਾਖਲਾ ਲੈ ਲਿਆ। ਪਰ ਜਲਦ ਹੀ ਉਸ ਨੇ ਮੈਡੀਕਲ ਸਕੂਲ ਛੱਡ ਦਿੱਤਾ ਅਤੇ ਰੋਬਟਫਕ ਵਿੱਚ ਭਰਤੀ ਹੋ ਗਿਆ, ਜੋ ਉਸ ਨੇ ਥੋੜੇ ਸਮੇਂ ਵਿੱਚ ਖ਼ਤਮ ਕਰ ਲਿਆ। 1935 ਵਿੱਚ ਉਸ ਨੇ ਆਪਣੇ ਜੱਦੀ ਪਿੰਡ ਦੇ ਨੇੜੇ ਹੀ ਅਧਿਆਪਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। 1938 ਵਿੱਚ ਸੁਖੋਮਲਿੰਸਕੀ ਨੇ ਪੋਲਟਾਵਾ ਪੈਡਾਗੋਜੀਕਲ ਇੰਸਟੀਚਿਊਟ ਵਿੱਚ ਦਾਖਲਾ ਲਿਆ ਜਿਸ ਵਿੱਚੋਂ ਉਸਨੇ ਉਸੇ ਸਾਲ ਗ੍ਰੈਜੂਏਸ਼ਨ ਕੀਤੀ। ਗ੍ਰੈਜੂਏਸ਼ਨ ਤੋਂ ਬਾਅਦ ਉਹ ਆਪਣੀ ਮੂਲ ਭੂਮੀ ਵਿੱਚ ਪਰਤ ਆਇਆ ਜਿੱਥੇ ਉਨ੍ਹਾਂ ਨੇ ਓਨੂਫਰੀਯਵਵ ਮਿਡਲ ਸਕੂਲ ਵਿੱਚ ਯੂਕਰੇਨੀ ਭਾਸ਼ਾ ਅਤੇ ਸਾਹਿਤ ਦੇ ਅਧਿਆਪਕ ਵਜੋਂ ਕੰਮ ਸ਼ੁਰੂ ਕੀਤਾ। ਦੂਜੇ ਵਿਸ਼ਵ ਯੁੱਧ ਦੌਰਾਨ ਉਸਨੇ 1941 ਵਿੱਚ ਅਗਲੀ ਲਾਈਨ ਤੇ ਵਲੰਟੀਅਰ ਵਜੋਂ ਸੇਵਾ ਕੀਤੀ ਅਤੇ ਮਾਸਕੋ ਦੀ ਸੁਰੱਖਿਆ ਦੇ ਦੌਰਾਨ ਜਨਵਰੀ 1942 ਵਿੱਚ ਜਦੋਂ ਇੱਕ ਜੂਨੀਅਰ ਪੁਲਿਸਰੱਕ ਸੀ, ਉਹ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਅਤੇ ਕੇਵਲ ਇੱਕ ਚਮਤਕਾਰ ਹੀ ਸੀ ਕਿ ਉਹ ਬਚ ਗਿਆ ਸੀ। ਸ਼ੈੱਲ ਦਾ ਟੁਕੜਾ ਰਹਿੰਦੀ ਉਮਰ ਉਹਦੀ ਛਾਤੀ ਵਿੱਚ ਰਿਹਾ। ਉਸ ਨੂੰ ਉਰਾਲ ਪਹਾੜਾਂ ਵਿੱਚ ਇੱਕ ਫ਼ੌਜੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਉਸ ਦਾ ਡਾਕਟਰੀ ਇਲਾਜ ਜਾਰੀ ਰਿਹਾ। ਇਸ ਸਮੇਂ ਦੌਰਾਨ ਉਹ ਲਗਾਤਾਰ ਮੁਹਾਜ਼ ਤੇ ਵਾਪਸ ਆਉਣ ਲਈ ਬੇਨਤੀ ਕਰਦਾ ਰਿਹਾ ਜਦੋਂ ਕਿ ਮੈਡੀਕਲ ਕਮਿਸ਼ਨ ਨੇ ਉਸ ਨੂੰ ਇਹਦੀ ਆਗਿਆ ਨਹੀਂ ਸੀ ਦਿੱਤੀ। ਉਸ ਨੂੰ ਯੂਫਾ ਵਿੱਚ ਇੱਕ ਮਿਡਲ ਸਕੂਲ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ। 1944 ਵਿੱਚ ਜਦੋਂ ਮੂਲ ਭੂਮੀਆਂ ਨਾਜ਼ੀ ਜਰਮਨੀ ਤੋਂ ਆਜ਼ਾਦ ਹੋ ਗਈਆਂ ਸਨ ਤਾਂ ਉਨ੍ਹਾਂ ਨੂੰ ਖੇਤਰੀ ਪੀਪਲਜ਼ ਐਜੂਕੇਸ਼ਨ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। 1947 ਵਿਚ, ਉਹ ਪਾਲੀਸ਼, ਓਨਫਰੀਯਾਈਵ ਰਾਏਨ ਦੇ ਪਵਿਲੇਸ਼ ਸੈਕੰਡਰੀ ਸਕੂਲ ਦਾ (ਆਪਣੀ ਬੇਨਤੀ ਤੇ) ਪ੍ਰਿੰਸੀਪਲ ਬਣ ਗਿਆ ਅਤੇ ਇਸ ਪੋਸਟ ਤੇ ਉਹ ਆਪਣੇ ਜੀਵਨ ਦੇ ਅੰਤ ਤੱਕ ਰਿਹਾ।
ਸਿੱਖਿਆ ਦਰਸ਼ਨ
ਸੋਧੋਵਾਸੀਲੀ ਸੁਖੋਮਲਿੰਸਕੀ ਦੇ ਵਿਦਿਆ ਵਿਗਿਆਨ ਦਾ ਵਡਮੁੱਲਾ ਤੱਤ ਬੱਚੇ ਨੂੰ ਭਵਿੱਖ ਦੇ ਇਨਸਾਨ ਵਜੋਂ ਦੇਖਣਾ ਸੀ। ਉਸ ਅਨੁਸਾਰ, ਅਧਿਆਪਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਸ਼ਗਿਰਦਾਂ ਦੇ ਭਵਿੱਖ ਦੇ ਇਨਸਾਨਾਂ ਵਜੋਂ ਨਕਸ਼ ਸੰਵਾਰਨ, ਉਨ੍ਹਾਂ ਵਿੱਚ ਸਿੱਖਣ ਦੀ ਜਗਿਆਸਾ ਪੈਦਾ ਕਰਨ। ਬਾਲਾਂ ਦੀ ਅਗਵਾਈ ਕਰਦਿਆਂ ਆਪਣੇ ਨਿੱਜੀ ਤਜਰਬਿਆਂ ਅਤੇ ਅਨੁਭਵਾਂ ਦੇ ਆਧਾਰ ‘ਤੇ ਉਸ ਨੇ ਵਿਦਿਅਕ ਜਗਤ ਨੂੰ ‘ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ’, ‘ਇੱਕ ਨਾਗਰਿਕ ਦਾ ਜਨਮ’, ‘ਸਮੂਹ ਦੀ ਸਿਆਣੀ ਸ਼ਕਤੀ’, ‘ਪਾਵਲਿਅਸ਼ ਸੈਕੰਡਰੀ ਸਕੂਲ’ ਆਦਿ ਦਰਜਨਾਂ ਕਿਤਾਬਾਂ ਅਤੇ ਸੈਂਕੜੇ ਲੇਖ ਦਿੱਤੇ। ਉਸ ਦਾ ਵਿਦਿਆ ਵਿਗਿਆਨ ਦਯਾ, ਸੱਚ, ਭਾਵਨਾਵਾਂ, ਹੱਡ-ਮਾਸ ਅਤੇ ਚਿੰਤਨ ‘ਤੇ ਆਧਾਰਿਤ ਸੀ। ਉਸ ਦਾ ਨਿਸ਼ਚਾ ਸੀ ਕਿ ਬੱਚਿਆਂ ਨੂੰ ਨਾ ਕੇਵਲ ਚੰਗਿਆਈ ਅਤੇ ਬੁਰਾਈ ਵਿੱਚ ਫਰਕ ਕਰਨਾ ਸਿਖਾਉਣਾ ਚਾਹੀਦਾ ਹੈ ਸਗੋਂ ਉਨ੍ਹਾਂ ਨੂੰ ਬੁਰਾਈ ਤੇ ਬੇਇਨਸਾਫੀ ਵਿਰੁੱਧ ਬੇਕਿਰਕ ਹੋਣਾ ਵੀ ਸਿਖਾਉਣਾ ਚਾਹੀਦਾ ਹੈ।[1]
ਹਵਾਲੇ
ਸੋਧੋ- ↑ ਸਵਰਨ ਸਿੰਘ ਭੰਗੂ (2018-09-13). "ਵਿਦਿਆ ਚਿੰਤਕ ਵਾਲਿਸੀ ਸੁਖੋਮਲਿੰਸਕੀ - Tribune Punjabi". Tribune Punjabi. Retrieved 2018-09-19.
{{cite news}}
: Cite has empty unknown parameter:|dead-url=
(help)[permanent dead link]