ਵਸੁਦੇਵ
(ਵਾਸੁਦੇਵ ਤੋਂ ਮੋੜਿਆ ਗਿਆ)
ਵਸੁਦੇਵ ਯਾਦਵ ਸ਼ੂਰ ਅਤੇ ਮਾਰਿਸ਼ਾ ਦੇ ਪੁੱਤਰ, ਕ੍ਰਿਸ਼ਣ ਦੇ ਪਿਤਾ, ਕੁੰਤੀ ਦੇ ਭਰਾ ਅਤੇ ਮਥੁਰਾ ਦੇ ਰਾਜੇ ਉਗਰਸੇਨ ਦੇ ਮੰਤਰੀ ਸਨ। ਉਸ ਦਾ ਵਿਆਹ ਦੇਵਕ ਅਤੇ ਆਹੁਕ ਦੀਆਂ ਸੱਤ ਕੰਨਿਆਵਾਂ ਨਾਲ ਹੋਇਆ ਸੀ ਜਿਹਨਾਂ ਵਿੱਚ ਦੇਵਕੀ ਸਰਵਪ੍ਰਮੁੱਖ ਸੀ। ਪੁਰਾਣਕਥਾ ਹੈ ਕਿ ਵਸੁਦੇਵ ਦੇ ਜਨਮ ਸਮੇਂ ਦੇਵਤਿਆਂ ਨੇ ਆਨਕ (ਨਗਾਰੇ) ਬਜਾਏ ਸਨ, ਜਿਸ ਕਰ ਕੇ ਇਹ ਨਾਉਂ ਆਨਕਦੁੰਦਭੀ ਵੀ ਹੈ। ਹਰੀਵੰਸ ਪੁਰਾਣ ਦੇ ਅਨੁਸਾਰ, ਵਸੁਦੇਵ ਅਤੇ ਨੰਦਾ ਭਰਾ ਸਨ।[1]