ਬਿੰਦੂ (''' point of sale POS''') ਉਸ ਸਮੇਂ ਜਾਂ ਸਥਾਨ ਨੂੰ ਕਹਿੰਦੇ ਹਨ ਜਿੱਥੇ ਕੋਈ ਲਈ ਵੇਚੀ ਦਾ ਲੈਣ ਦੇਣ ਹੋਇਆ ਹੋਵੇ।ਵਿਕਰੀ ਬਿੰਦੂ ਤੇ ਵਪਾਰੀ ਗਾਹਕ ਦੇਣਦਾਰੀ ਦਾ ਹਿਸਾਬ ਲਗਾ ਕੇ ਉਸ ਦੀ ਦੇਣਦਾਰੀ ਦਾ ਬਿਲ ਬਣਾਉਂਦਾ ਹੈ ਤੇ ਉਸ ਨੂੰ ਲੈਣ ਦੇਣ ਦੇ ਵਿਕਲਪਾਂ ਬਾਰੇ ਦੱਸਦਾ ਹੈ।ਗਾਹਕ ਆਪਣੀ ਦੇਣਦਾਰੀ ਭੁਗਤਾ ਕੇ ਵਪਾਰੀ ਕੋਲੋਂ ਰਸੀਦ ਪ੍ਰਾਪਤ ਕਰਦਾ ਹੈ ਜੋ ਆਮ ਕਰਕੇ ਪ੍ਰਿੰਟ ਰੂਪ ਵਿੱਚ ਹੁੰਦੀ ਹੈ।[1][2][3]

ਪਰਚੂਨ ਦਸਤਕਾਰੀ

ਸੋਧੋ

ਵਿਕਰੀ ਬਿੰਦੂ ਟਰਮੀਨਲ POS terminals, ਕਰਿਆਨਾ ਦਸਤਕਾਰੀ ਜਾਂ ਦੁਕਾਨਦਾਰੀ ਵਿੱਚ ਅਕਸਰ ਵਰਤੇ ਜਾਂਦੇ ਹਨ।

 
ਜਾਰਡਨ ਦੀ ਇੱਕ ਤੀਵੀਂ ਆਪਣੀ ਕਰਿਆਨਾ ਖਰੀਦ ਦੇ ਭੁਗਤਾਨ ਲਈ ਤਿਆਰ ਖੜੀ ਹੈ।

ਕਰਿਆਨਾ ਵਿਕਰੀ ਬਿੰਦੂ ਪ੍ਰਣਾਲੀ ਵਿੱਚ ਇੱਕ ਰੋਕੜਾ ਰਜਿਸਟਰ ਦਾ ਹੋਣਾ ਜ਼ਰੂਰੀ ਹੈ, ਅੱਜਕਲ ਕੰਪਿਊਟਰ, ਮੋਨੀਟਰ, ਨਕਦੀ ਗੱਲਾ,ਰਸੀਦ ਪ੍ਰਿੰਟਰ ਤੇ ਬਾਰ ਕੋਡ ਮੋਨੀਟਰ ਇਸ ਦੇ ਮੁੱਖ ਅੰਗ ਹਨ।ਬਹੁਤੇ ਪਰਚੂਨ ਵਿਕਰੀ ਬਿੰਦੂ ਪ੍ਰਣਾਲੀਆਂ ਵਿੱਚ ਡੈਬਿਟ/ਕਰੈਡਿਟ ਕਾਰਡ   ਰੀਡਰ ਵੀ ਸ਼ਾਮਲ ਹੁੰਦਾ ਹੈ।ਕਈ ਹਾਲਤਾਂ ਵਿੱਚ ਇਸ ਵਿੱਚ ਵਜ਼ਨ ਤੋਲਣ ਲਈ ਤੱਕੜੀ, ਕਨਵੇਅਰ ਬੈਲਟ, ਤੇ ਕਰੈਡਿਟ ਕਾਰਡ ਪ੍ਰੋਸੈਸਿੰਗ ਪ੍ਰਣਾਲੀ ਵੀ ਸ਼ਾਮਲ ਹੁੰਦੀ ਹੈ। 

ਸੁਪਰਮਾਰਕੀਟ ਜਾਂ ਵੱਡੇ ਵੱਡੇ ਡਿਪਾਰਟਮੈਂਟਾਂ ਸਟੋਰ ਦੇ ਬਹੁਮੰਤਵੀ ਵਿਕਰੀ ਪ੍ਰਣਾਲੀਆਂ ਦਾ ਡੈਟਾਬੇਸ ਤੇ ਸਾਫਟਵੇਅਰ ਢਾਂਚਾ ਛੋਟੇ ਵਪਾਰੀਆਂ ਦੇ ਕੱਲ ਮੁਕੱਲੇ ਸਟੇਸ਼ਨ ਨਾਲ਼ੋਂ ਬਹੁਤ ਵੱਖਰਾ ਤੇ ਉੱਤਰਦਾਇਕ ਹੁੰਦਾ ਹੈ।ਇਸ ਵਿੱਚ ਗਲਤੀ ਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ।

ਇਸ ਦੇ ਨਾਲ ਨਾਲ ਬਹੁ ਨੁਕਾਤੀ ਸਟੇਸ਼ਨਾਂ ਦਾ ਆਪੋ ਆਪਣਾ ਰੱਦੋ-ਬਦਲ ਤੇ ਨਾਲ ਨਾਲ ਜੁੜਵੇਂ ਪ੍ਰਬੰਧਕੀ ਕੰਪਿਊਟਰ ਦਾ ਰੱਦੋ ਬਦਲ ਇੱਕ ਬਹੁਤ ਹੀ ਕੁਸ਼ਲ ਤਰੀਕੇ ਨਾਲ ਵਾਪਰਨਾ ਚਾਹੀਦਾ ਹੈ ਜਿਸ ਨਾਲ ਦਿਨ ਦੇ ਅਰੰਭ ਤੋਂ ਲੈ ਕੇ ਵਕਤ ਬਾਵਕਤ ਸਮੱਗਰੀ ਦੇ ਭੰਡਾਰ ਬਾਰੇ ਸਹੀ ਸੂਚਨਾ ਹਰੇਕ ਸਟੇਸ਼ਨ ਤੇ ਉਪਲਬਧ ਹੋ ਸਕੇ।ਦਿਨ ਦੇ ਅਖੀਰ ਵਿੱਚ ਵਿਕਰੀ ਰਿਕਾਰਡ ਵੀ ਇਸ ਪ੍ਰਣਾਲੀ ਦੁਆਰਾ ਤਿਆਰ ਹੋਣੇ ਚਾਹੀਦੇ ਹਨ। 

ਹਾਰਡਵੇਅਰ ਸਟੋਰਾਂ, ਬਿਜਲਾਣੂ ਸਟੋਰਾਂ, ਤੇ ਸੁਪਰ ਸਟੋਰਾਂ ਦੇ ਨਾਂ ਨਾਲ ਜਾਣੇ ਜਾਂਦੇ ਸਟੋਰਾਂ ਦੇ ਪਰਚੂਨ ਖਾਤਿਆਂ ਲਈ ਆਮ  ਸਟੋਰਾਂ ਨਾਲ਼ੋਂ ਵੱਖਰੀ ਤਰਾਂ ਦੇ ਵਾਧੂ ਨਕਸ਼ ਚਾਹੀਦੇ ਹਨ। ਇਨ੍ਹਾਂ ਹਾਲਤਾਂ ਦੇ ਵਿਕਰੀ ਬਿੰਦੂ ਸਾਫਟਵੇਅਰ (POS software) ਨੂੰ ਖ਼ਾਸ ਤਰਾਂ ਦੇ ਖਰੀਦ, ਵਿਕਰੀ, ਮੁਰੰਮਤ ਜਾਂ ਸੇਵਾ ਹੁਕਮਾਂ ਦੀ ਪਾਲਣਾ ਕਰਨ ਦੀ ਜ਼ੁਮੇਵਾਰੀ ਹੁੰਦੀ ਹੈ।[4]

ਅੱਜਕਲ ਮੋਬਾਈਲ ਫ਼ੋਨਾਂ ਜਾਂ ਟੇਬਲੈੱਟ  ਸੰਦਾਂ ਰਾਹੀਂ ਵਿਕਰੀ ਬਿੰਦੂ ਲੈਣ ਦੇਣ ਕਰਨ ਦਾ ਚਲਨ ਹੈ।ਇਹ ਤਕਨੀਕਾਂ ਆਪਣੀ ਇੱਧਰ ਉਧਰ ਲੈਜਾਣ ਦੀ ਸਹੂਲਤ ਕਾਰਨ ਬਹੁਤ ਹਰਮਨ ਪਿਆਰੀਆਂ ਹੋ ਰਹੀਆਂ ਹਨ ਇਨ੍ਹਾਂ ਲਈ ਨਵੇਂ ਨਵੇਂ ਸੰਦ ਤੇ ਐਪ ਵਿਕਸਿਤ ਕੀਤੇ ਜਾ ਰਹੇ ਹਨ।[5].

ਸੇਵਾ ਸੰਭਾਲ਼ ਦੀ ਸਨਅਤ

ਸੋਧੋ
 
ਆਓ ਭਗਤ ਡੈਸਕ ਦਾ ਵਿਕਰੀ ਬਿੰਦੂ 
 
ਰੈਸਟੋਰੈਂਟ ਦਾ ਵਿਕਰੀ ਬਿੰਦੂ
 
ਟੇਬਲੈੱਟ ਅਧਾਰਤ ਵਿਕਰੀ ਬਿੰਦੂ

ਰੈਸਟੋਰੈਂਟ ਖ਼ਾਸ ਕਰਕੇ ਫਾਸਟ ਫੂਡ ਖੇਤਰ ਵਿੱਚ ਵਿਕਰੀ ਬਿੰਦੂ ਪ੍ਰਣਾਲੀਆਂ ਨੇ ਇੱਕ ਇਨਕਲਾਬ ਲੈ ਆਂਦਾ ਹੈ। ਇਸ ਵਿੱਚ ਖਾਤਿਆਂ ਲਈ ਆਈਪੈਡ ਜਾਂ ਟਿੱਚ ਸਕਰੀਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।[6]

ਹਿਸਾਬ ਕਿਤਾਬੀ ਦ੍ਰਿਸ਼ਟੀਕੋਣ ਤੋਂ

ਸੋਧੋ

ਵਿਕਰੀ ਬਿੰਦੂ ਪਰਣਾਲੀਆਂ ਵਿਕਰੀ ਤੇ ਟੈਕਸ ਆਦਿ ਦਾ ਹਿਸਾਬ ਕਿਤਾਬ ਤੁਰੰਤ ਪੇਸ਼ ਕਰ ਦੇਂਦੀਆਂ ਹਨ।

ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ

ਸੋਧੋ

ਅਗਾਂਹ ਵਧੂ ਤਕਨੀਕ ਹੋਣ ਦੇ ਬਾਵਜੂਦ ਸਧਾਰਨ ਨਕਦੀ ਰਜਿਸਟਰ ਨਾਲ਼ੋਂ ਵਿਕਰੀ ਬਿੰਦੂ ਪ੍ਰਣਾਲੀ ਗੜਬੜੀ ਦੇ ਖਤਰਿਆਂ ਤੋਂ ਖਾਲ਼ੀ ਨਹੀਂ।ਇੱਕ ਬੇਈਮਾਨ ਖ਼ਜ਼ਾਨਚੀ ਕਿਸੇ ਮਿੱਤਰ ਨੂੰ ਗਾਹਕ ਬਣਾ ਕੇ ਕਈ ਘਪਲੇ ਕਰ ਸਕਦਾ ਹੈ।ਇਸ ਲਈ ਸੀਸੀਟੀਵੀ ਤੇ ਹੋਰ ਕਈ ਪ੍ਰਬੰਧਕੀ ਸੁਰੱਖਿਆ ਇੰਤਜ਼ਾਮ ਕਰਨੇ ਜ਼ਰੂਰੀ ਹਨ।

ਹਵਾਲੇ

ਸੋਧੋ
  1. Times. "Tricks traders use to evade billions of francs in taxes". The New Times. Archived from the original on 2017-06-30. Retrieved August 9, 2015. {{cite web}}: Unknown parameter |dead-url= ignored (|url-status= suggested) (help)
  2. "Electronic Transmission of Prescriptions". Business Services Authority. Retrieved August 9, 2015.
  3. "Paperless Receipt Solution (PRS) System". James Dyson Foundation. Archived from the original on ਜੁਲਾਈ 1, 2017. Retrieved August 9, 2015. {{cite web}}: Unknown parameter |dead-url= ignored (|url-status= suggested) (help)
  4. POS Software Features Archived 2017-05-22 at the Wayback Machine. via Primaseller
  5. Securing Mobile Point of Sale System via Securebox
  6. "iPad POS | EPOSability". www.eposability.com. Archived from the original on 2016-08-26. Retrieved 2016-04-11.