ਵਿਕੀਪੀਡੀਆ:ਆਮ ਅਸਵੀਕਾਰਤਾ

ਵਿਕੀਪੀਡੀਆ ਜਾਣਕਾਰੀ ਦੀ ਵੈਧਤਾ ਦੀ ਕੋਈ ਗਰੰਟੀ ਨਹੀਂ ਦਿੰਦਾ

ਵਿਕੀਪੀਡੀਆ ਇੱਕ ਔਨਲਾਈਨ ਓਪਨ-ਸਮਗਰੀ ਵਾਲ਼ਾ ਸਾਂਝਾ ਵਿਸ਼ਵਕੋਸ਼ ਹੈ; ਭਾਵ, ਮਨੁੱਖੀ ਗਿਆਨ ਦੇ ਇਸ ਸਾਂਝੇ ਸਰੋਤ ਨੂੰ ਵਿਕਸਤ ਕਰਨ ਲਈ ਕੰਮ ਕਰ ਰਹੇ ਵਿਅਕਤੀਆਂ ਅਤੇ ਸਮੂਹਾਂ ਦਾ ਆਪਣੀ ਇੱਛਾ ਮੁਤਾਬਕ ਸਿਰਜਿਆ ਗਿਆ ਇੱਕ ਸਮੂਹ। ਇਸਦੀ ਬਣਤਰ ਇੰਟਰਨੈਟ ਕਨੈਕਸ਼ਨ ਵਾਲੇ ਕਿਸੇ ਵੀ ਵਿਅਕਤੀ ਨੂੰ ਇਸਦੀ ਸਮੱਗਰੀ ਨੂੰ ਬਦਲਣ ਦਾ ਹੱਕ ਦਿੰਦੀ ਹੈ। ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਨੂੰ ਪੂਰੀ, ਸਹੀ, ਜਾਂ ਭਰੋਸੇਯੋਗ ਜਾਣਕਾਰੀ ਮੁਹੱਈਆ ਕਰਵਾਉਣ ਲਈ ਸਮੁੱਚੀ ਸਮੀਖਿਆ ਨਹੀਂ ਕੀਤੀ ਗਈ ਹੈ।

ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਵਿਕੀਪੀਡੀਆ ਵਿੱਚ ਕੀਮਤੀ ਅਤੇ ਸਹੀ ਜਾਣਕਾਰੀ ਨਹੀਂ ਮਿਲੇਗੀ; ਸਗੋਂ ਜ਼ਿਆਦਾਤਰ ਤੁਹਾਨੂੰ ਸਹੀ ਜਾਣਕਾਰੀ ਹੀ ਮਿਲ਼ੇਗੀ। ਪਰ, ਵਿਕੀਪੀਡੀਆ ਇੱਥੇ ਮਿਲਣ ਜਾਣਕਾਰੀ ਦੀ ਵੈਧਤਾ ਦੀ ਗਰੰਟੀ ਨਹੀਂ ਦੇ ਸਕਦਾ। ਕਿਸੇ ਵੀ ਦਿੱਤੇ ਗਏ ਲੇਖ ਦੀ ਸਮੱਗਰੀ ਨੂੰ ਹਾਲ ਹੀ ਵਿੱਚ ਕਿਸੇ ਅਜਿਹੇ ਵਿਅਕਤੀ ਦੁਆਰਾ ਬਦਲਿਆ, ਤੋੜਿਆ ਜਾਂ ਬਦਲਿਆ ਗਿਆ ਹੋ ਸਕਦਾ ਹੈ, ਜਿਸਦੀ ਰਾਏ ਸੰਬੰਧਿਤ ਖੇਤਰਾਂ ਵਿੱਚ ਉੱਚ-ਪੱਧਰੇ ਗਿਆਨ ਨਾਲ ਮੇਲ ਨਾ ਖਾਂਦੀ ਹੋਵੇ। ਧਿਆਨਯੋਗ ਹੈ ਕਿ ਜ਼ਿਆਦਾਤਰ ਵਿਸ਼ਵਕੋਸ਼ਾਂ ਅਤੇ ਸੰਦਰਭ ਰਚਨਾਵਾਂ ਵਿੱਚ ਵੀ ਬੇਦਾਅਵੇ ਹੁੰਦੇ ਹਨ।