ਵਿਕੀਪੀਡੀਆ:ਚੁਣਿਆ ਹੋਇਆ ਲੇਖ/12 ਜੁਲਾਈ
ਤੀਜੀ ਐਂਗਲੋ-ਮਰਾਠਾ ਲੜਾਈ (1817–1818) ਐਂਗਲੋ-ਮਰਾਠਾ ਲੜਾਈਆਂ ਦੀ ਆਖ਼ਰੀ ਅਤੇ ਫ਼ੈਸਲਾਕੁੰਨ ਲੜਾਈ ਸੀ ਜਿਹੜੀ ਕਿ ਈਸਟ ਇੰਡੀਆ ਕੰਪਨੀ ਅਤੇ ਮਰਾਠਾ ਸਾਮਰਾਜ ਵਿਚਕਾਰ ਭਾਰਤ ਵਿੱਚ ਲੜੀ ਗਈ ਸੀ। ਇਸ ਲੜਾਈ ਤੋਂ ਬਾਅਦ ਲਗਭਗ ਸਾਰਾ ਭਾਰਤ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਹੱਥਾਂ ਵਿੱਚ ਆ ਗਿਆ ਸੀ। ਇਹ ਲੜਾਈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀਆਂ ਫ਼ੌਜਾਂ ਵੱਲੋਂ ਮਰਾਠਿਆਂ ਦੇ ਇਲਾਕਿਆਂ 'ਤੇ ਕੀਤੀ ਗਈ ਚੜ੍ਹਾਈ ਤੋਂ ਸ਼ੁਰੂ ਹੋਈ। ਇੰਨੀ ਅੰਗਰੇਜ਼ੀ ਫ਼ੌਜ ਅੰਗਰੇਜ਼ ਕੰਪਨੀ ਵੱਲੋਂ ਕਦੇ ਇਕੱਠੀ ਨਹੀਂ ਕੀਤੀ ਗਈ ਸੀ। ਇਸ ਸੈਨਾ ਦੀ ਅਗਵਾਈ ਭਾਰਤ ਦਾ ਗਵਰਨਰ-ਜਨਰਲ, ਫ਼ਰਾਂਸਿਸ ਰਾਊਡਨ-ਹੇਸਟਿੰਗਜ਼, ਵਾਰਨ ਹੇਸਟਿੰਗਜ਼,ਨਾਲ ਕੋਈ ਤਾਅਲੁੱਕ ਨਹੀਂ,ਜਿਹੜਾ ਬੰਗਾਲ ਦਾ ਪਹਿਲਾ ਗਵਰਨਰ-ਜਨਰਲ ਸੀ।) ਵੱਲੋਂ ਕੀਤੀ ਗਈ ਸੀ। ਹੇਸਟਿੰਗਜ਼ ਦੀ ਸਹਾਇਤਾ ਲਈ ਇੱਕ ਹੋਰ ਫ਼ੌਜ ਜਨਰਲ ਥੌਮਸ ਹਿਸਲਪ ਦੀ ਅਗਵਾਈ ਵਿੱਚ ਸੀ। ਸਭ ਤੋਂ ਪਹਿਲੀ ਕਾਰਵਾਈ ਪਿੰਡਾਰੀਆਂ, ਉੱਪਰ ਕੀਤੀ ਗਈ ਜਿਹੜਾ ਕਿ ਮੱਧ-ਭਾਰਤ ਵਿੱਚ ਮੁਸਲਮਾਨਾਂ ਅਤੇ ਮਰਾਠਿਆਂ ਦਾ ਸਮੂਹ ਸੀ।