ਚੰਡੀਗੜ੍ਹ ਰੌਕ ਗਾਰਡਨ
ਚੰਡੀਗੜ੍ਹ ਰੌਕ ਗਾਰਡਨ

ਰੌਕ ਗਾਰਡਨ ਜਾਂ ਚੰਡੀਗੜ੍ਹ ਰੌਕ ਗਾਰਡਨ ਚੰਡੀਗੜ੍ਹ, ਭਾਰਤ ਵਿੱਚ ਅਠਾਰਾਂ ਏਕੜ ਵਿੱਚ ਵਿਸ਼ਵ ਪ੍ਰਸਿੱਧ ਮੂਰਤੀਆਨ ਦਾ ਬਾਗ਼ ਹੈ, ਜਿਸਨੂੰ ਇਸਦੇ ਬਾਨੀ ਦੇ ਨਾਮ ਤੇ ਨੇਕ ਚੰਦ ਦਾ ਰੌਕ ਗਾਰਡਨ ਵੀ ਕਹਿ ਦਿੰਦੇ ਹਨ। ਉਹ ਇੱਕ ਸਰਕਾਰੀ ਅਧਿਕਾਰੀ ਸੀ ਜਿਸਨੇ ਸ਼ੁਗਲ-ਸ਼ੁਗਲ ਵਿੱਚ ਹੀ 1957 ਵਿੱਚ ਗੁਪਤ ਤੌਰ ਤੇ ਇਸਦਾ ਕੰਮ ਸ਼ੁਰੂ ਕਰ ਦਿੱਤਾ ਸੀ। ਅੱਜ ਇਹ ਚਾਲੀ-ਏਕੜ ਤੋਂ ਵੱਧ ਦੇ ਖੇਤਰ (160,000 ਮੀ²), ਵਿਚ ਫੈਲਿਆ ਹੋਇਆ ਹੈ। ਇਸ ਨੂੰ ਪੂਰਨ ਤੌਰ ਤੇ ਉਦਯੋਗਿਕ ਅਤੇ ਘਰੇਲੂ ਰਹਿੰਦ ਦੀਆਂ ਆਈਟਮਾਂ ਜਿਵੇਂ ਪੱਥਰ, ਵੰਗਾਂ, ਕੱਚ ਪਲੇਟਾਂ, ਸਿੰਕ, ਟਾਇਲਟ ਅਤੇ ਪੌਟ ਆਦਿ ਦੀ ਵਰਤੋਂ ਨਾਲ ਬਣਾਇਆ ਗਿਆ। ਰਸਮੀ ਤੌਰ ਤੇ ਰੌਕ ਗਾਰਡਨ ਦਾ ਨਿਰਮਾਣ 24 ਫਰਵਰੀ 1973 ਨੂੰ ਸ਼ੁਰੂ ਹੋਇਆ ਸੀ। ਪਹਿਲਾਂ ਇਸ ਦੀ ਉਸਾਰੀ ਕੇਵਲ 12 ਏਕੜ ’ਚ ਹੋਈ ਸੀ।