ਵਿਕੀਪੀਡੀਆ:ਚੁਣਿਆ ਹੋਇਆ ਲੇਖ/13 ਦਸੰਬਰ
ਭਾਰਤੀ ਸੰਸਦ 'ਤੇ ਹਮਲਾ ਭਾਰਤੀ ਇਤਿਹਾਸ ਵਿੱਚ ਸਭ ਤੋਂ ਖ਼ਤਨਾਖ ਹਮਲਾ ਭਾਰਤੀ ਸੰਸਦ 'ਤੇ 13 ਦਸੰਬਰ, 2001 ਨੂੰ ਹੋਇਆ ਸੀ। ਸੰਸਦ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਹਮਲਾ ਕਰਕੇ 7 ਬੰਦੇ ਮਾਰ ਦਿਤੇ ਗਏ ਤੇ 18 ਜ਼ਖ਼ਮੀ ਕੀਤੇ ਗਏ। ਇਸ ਮਗਰੋਂ ਹਮਲਾਵਰਾਂ ਤੇ ਭਾਰਤੀ ਫ਼ੋਰਸ ਵਿਚ ਲੜਾਈ ਹੋਈ, ਜੋ 90 ਮਿੰਟ ਚੱਲੀ। ਅਖ਼ੀਰ ਫ਼ੋਰਸ ਨੇ ਸਾਰੇ ਹਮਲਾਵਰ ਮਾਰ ਦਿਤੇ। ਦਹਿਸ਼ਤਗਰਦਾਂ ਨੇ ਭਾਰਤੀ ਜਮਹੂਰੀ ਸ਼ਾਸਨ ਪ੍ਰਣਾਲੀ ਤੇ ਭਾਰਤੀ ਸੰਸਦ ‘ਤੇ ਹਮਲਾ ਕੀਤਾ ਜਿਸ ਨੂੰ ਭਾਰਤ ਦੇ ਚੌਕਸ ਸੁਰੱਖਿਆ ਦਸਤਿਆਂ ਨੇ ਇਹ ਹਮਲਾ ਠੁੱਸ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਦਿੱਲੀ ਪੁਲੀਸ ਦੇ ਪੰਜ ਸੁਰੱਖਿਆ ਕਰਮੀ, ਸੀ.ਆਰ.ਪੀ.ਐਫ. ਦੀ ਇਕ ਮਹਿਲਾ ਸਿਪਾਹੀ ਅਤੇ ਸੰਸਦੀ ਸੁਰੱਖਿਆ ਦੇ ਦੋ ਸਹਾਇਕ ਸ਼ਹੀਦ ਹੋ ਗਏ ਸਨ। ਇਸ ਹਮਲੇ ਵਿੱਚ 9 ਵਿਅਕਤੀ ਮਾਰੇ ਗਏ ਸਨ ਤੇ 15 ਜਖਮੀ ਹੋ ਗਏ ਸਨ। ਭਾਰਤੀ ਲੋਕਤੰਤਰ ਦੇ ਸਭ ਤੋਂ ਵੱਡੇ ਮੰਦਰ ਕਹੇ ਜਾਂਦੇ ਇਸ ਪਾਰਲੀਮੈਂਟ ਹਾਊਸ ’ਤੇ ਹਮਲਾ ਕਰਨ ਵਾਲੇ ਸਾਰੇ ਦੋਸ਼ੀ ਮੌਕੇ ’ਤੇ ਹੀ ਮਾਰੇ ਗਏ ਸਨ।