ਵਿਕੀਪੀਡੀਆ:ਚੁਣਿਆ ਹੋਇਆ ਲੇਖ/16 ਅਕਤੂਬਰ

ਬੰਗਾਲ ਦੀ ਵੰਡ ਸੰਬੰਧੀ ਫੈਸਲੇ ਦੀ ਘੋਸ਼ਣਾ 19 ਜੁਲਾਈ 1905 ਨੂੰ ਭਾਰਤ ਦੇ ਤਤਕਾਲੀਨ ਵਾਇਸਰਾਏ ਲਾਰਡ ਕਰਜਨ ਦੁਆਰਾ ਕੀਤੀ ਗਈ ਸੀ। ਇਹ ਵੰਡ 16 ਅਕਤੂਬਰ 1905 ਤੋਂ ਪਰਭਾਵੀ ਹੋਈ। ਵੰਡ ਦੇ ਕਾਰਨ ਪੈਦਾ ਹੋਈ ਉੱਚ ਪੱਧਰੀ ਰਾਜਨੀਤਕ ਅਸ਼ਾਂਤੀ ਦੇ ਕਾਰਨ 1911 ਵਿੱਚ ਦੋਨੋਂ ਤਰਫ ਦੀ ਭਾਰਤੀ ਜਨਤਾ ਦੇ ਦਬਾਅ ਦੀ ਵਜ੍ਹਾ ਨਾਲ ਬੰਗਾਲ ਦੇ ਪੂਰਬੀ ਅਤੇ ਪੱਛਮੀ ਹਿੱਸੇ ਫੇਰ ਇੱਕ ਹੋ ਗਏ। ਵੰਡ ਦੇ ਸਮੇਂ ਬੰਗਾਲ ਦੀ ਕੁਲ ਜਨਸੰਖਿਆ 7 ਕਰੋੜ 85 ਲੱਖ ਸੀ ਅਤੇ ਉਸ ਸਮੇਂ ਬੰਗਾਲ ਵਿੱਚ ਬਿਹਾਰ, ਉੜੀਸਾ ਅਤੇ ਬੰਗਲਾਦੇਸ਼ ਸ਼ਾਮਿਲ ਸਨ। ਬੰਗਾਲ ਪ੍ਰੈਜੀਡੈਂਸੀ ਉਸ ਸਮੇਂ ਸਾਰੀਆਂ ਪ੍ਰੈਜੀਡੈਂਸੀਆਂ ਵਿੱਚ ਸਭ ਤੋਂ ਵੱਡੀ ਸੀ। 1874 ਵਿੱਚ ਅਸਮ ਬੰਗਾਲ ਤੋਂ ਵੱਖ ਹੋ ਗਿਆ। ਇੱਕ ਲੈਫ਼ਟੀਨੈਂਟ ਗਰਵਨਰ ਇੰਨੇ ਵੱਡੇ ਪ੍ਰਾਂਤ ਨੂੰ ਕੁਸ਼ਲ ਪ੍ਰਸ਼ਾਸਨ ਦੇ ਸਕਣ ਤੋਂ ਅਸਮਰਥ ਸੀ। ਤਤਕਾਲੀਨ ਗਵਰਨਰ-ਜਨਰਲ ਲਾਰਡ ਕਰਜਨ ਨੇ ਪ੍ਰਬੰਧਕੀ ਔਖਿਆਈ ਨੂੰ ਬੰਗਾਲ ਵੰਡ ਦਾ ਕਾਰਨ ਦੱਸਿਆ, ਪਰ ਅਸਲੀ ਕਾਰਨ ਪ੍ਰਬੰਧਕੀ ਨਹੀਂ ਸਗੋਂ ਰਾਜਨੀਤਕ ਸੀ। ਕਰਜਨ ਦੇ ਬੰਗਾਲ ਵੰਡ ਦੇ ਵਿਰੋਧ ਵਿੱਚ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਜਥੇਬੰਦ ਕੀਤਾ ਗਿਆ। ਬੰਗਾਲ ਉਸ ਸਮੇਂ ਭਾਰਤੀ ਰਾਸ਼ਟਰੀ ਚੇਤਨਾ ਦਾ ਕੇਂਦਰ ਬਿੰਦੂ ਸੀ ਅਤੇ ਨਾਲ ਹੀ ਬੰਗਾਲੀਆਂ ਵਿੱਚ ਪ੍ਰਬਲ ਰਾਜਨੀਤਕ ਜਾਗ੍ਰਤੀ ਸੀ, ਜਿਸ ਨੂੰ ਕੁਚਲਣ ਲਈ ਕਰਜਨ ਨੇ ਬੰਗਾਲ ਨੂੰ ਅਤੇ ਹਿੰਦੂ-ਮੁਸਲਿਮ ਸਹਿਚਾਰ ਨੂੰ ਵੰਡਣਾ ਚਾਹਿਆ। ਉਸਨੇ ਬੰਗਾਲੀ ਭਾਸ਼ੀ ਹਿੰਦੂਆਂ ਨੂੰ ਦੋਨਾਂ ਭਾਗਾਂ ਵਿੱਚ ਘੱਟ ਗਿਣਤੀ ਵਿੱਚ ਕਰਨਾ ਚਾਹਿਆ।