ਵਿਕੀਪੀਡੀਆ:ਚੁਣਿਆ ਹੋਇਆ ਲੇਖ/18 ਫ਼ਰਵਰੀ
ਅਕਾਦਮੀ ਇਨਾਮ (ਅੰਗਰੇਜ਼ੀ: Academy Award) ਜਾਂ ਔਸਕਰ, ਕੁਝ ਇਨਾਮ ਹਨ ਜੋ ਫ਼ਿਲਮ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਇਹ ਇਨਾਮ ਹਰ ਸਾਲ ਇੱਕ ਰਸਮੀ ਸੈਰੇਮੋਨੀ ਦੌਰਾਨ ਦਿੱਤੇ ਜਾਂਦੇ ਹਨ ਜਿਸਦਾ ਪ੍ਰਬੰਧ ਅਕੈਡਮੀ ਔਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ ਕਰਦੀ ਹੈ। ਇਹ ਅਵਾਰਡ ਪਹਿਲੀ ਵਾਰ 1929 ਵਿੱਚ, ਹੌਲੀਵੁੱਡ ਦੇ ਹੋਟਲ ਰੂਸਵੈਲਟ ਵਿੱਚ, ਇੱਕ ਸੈਰੇਮੋਨੀ ਦੌਰਾਨ ਦਿੱਤੇ ਗਏ ਜੋ ਕਿ ਖਾਸ ਇਸ ਲਈ ਸੰਗਠਿਤ ਕੀਤੀ ਗਈ ਸੀ। 87ਵੇਂ ਅਕਾਦਮੀ ਇਨਾਮ ਦੀ ਸੈਰੇਮੋਨੀ 24 ਫਰਵਰੀ 2013 ਨੂੰ ਡੌਲਬੀ ਥੀਏਟਰ ਵਿੱਚ ਹੋਣ ਲਈ ਨਿਯਤ ਹੈ।