ਵਿਕੀਪੀਡੀਆ:ਚੁਣਿਆ ਹੋਇਆ ਲੇਖ/20 ਅਕਤੂਬਰ
ਜਸਟਿਸ ਲੀਲਾ ਸੇਠ (20 ਅਕਤੂਬਰ 1930 - 5 ਮਈ 2017) ਭਾਰਤ ਵਿੱਚ ਉੱਚ ਅਦਾਲਤ ਦੀ ਮੁੱਖ ਜੱਜ ਬਨਣ ਵਾਲੀ ਪਹਿਲੀ ਔਰਤ ਸੀ। ਦਿੱਲੀ ਉੱਚ ਅਦਾਲਤ ਦੀ ਪਹਿਲੀ ਔਰਤ ਜੱਜ ਬਨਣ ਦਾ ਸਿਹਰਾ ਵੀ ਉਸ ਨੂੰ ਹੀ ਜਾਂਦਾ ਹੈ। ਉਹ ਦੇਸ਼ ਦੀ ਪਹਿਲੀ ਅਜਿਹੀ ਔਰਤ ਸੀ, ਜਿਸ ਨੇ ਲੰਦਨ ਬਾਰ ਪਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹ ਬਚਪਨ ਵਿੱਚ ਪਿਤਾ ਦੀ ਮੌਤ ਦੇ ਬਾਅਦ ਬੇਘਰ ਹੋਈ ਵਿਧਵਾ ਮਾਂ ਦੇ ਸਹਾਰੇ ਪਲੀ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਦੀ ਹੋਈ ਉੱਚ ਅਦਾਲਤ ਦੀ ਮੁੱਖ ਜੱਜ ਵਰਗੇ ਪਦ ਤੱਕ ਪਹੁੱਚਣ ਦਾ ਸਫਰ ਇੱਕ ਔਰਤ ਲਈ ਕਿੰਨਾ ਸੰਘਰਸ਼ਮਈ ਹੋ ਸਕਦਾ ਹੈ, ਇਸ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਲੰਦਨ ਬਾਰ ਪਰੀਖਿਆ 1958 ਵਿੱਚ ਟਾਪ ਰਹਿਣ, ਭਾਰਤ ਦੇ 15ਵੇਂ ਕਨੂੰਨ ਕਮਿਸ਼ਨ ਦੀ ਮੈਂਬਰ ਬਨਣ ਅਤੇ ਕੁੱਝ ਚਰਚਿਤ ਕਾਨੂੰਨੀ ਮਾਮਲਾਂ ਵਿੱਚ ਵਿਸ਼ੇਸ਼ ਯੋਗਦਾਨ ਦੇ ਕਾਰਨ ਲੀਲਾ ਸੇਠ ਦਾ ਨਾਮ ਪ੍ਰਸਿੱਧ ਹੈ। ਜਸਟਿਸ ਲੀਲਾ ਦਾ ਵਿਆਹ ਪਰਵਾਰਿਕ ਮਾਧਿਅਮ ਰਾਹੀਂ ਬਾਟਾ ਕੰਪਨੀ ਵਿੱਚ ਸਰਵਿਸ ਕਰਦੇ ਪ੍ਰੇਮ ਦੇ ਨਾਲ ਹੋਈ। ਉਸ ਸਮੇਂ ਲੀਲਾ ਗਰੈਜੂਏਟ ਵੀ ਨਹੀਂ ਸੀ। ਬਾਅਦ ਵਿੱਚ ਪ੍ਰੇਮ ਨੂੰ ਇੰਗਲੈਂਡ ਵਿੱਚ ਨੌਕਰੀ ਲਈ ਜਾਣਾ ਪਿਆ ਤਾਂ ਉਹ ਨਾਲ ਗਈ ਅਤੇ ਉਥੋਂ ਗਰੈਜੂਏਸ਼ਨ ਕੀਤੀ। ਉਸ ਦੇ ਲਈ ਨਿੱਤ ਕਾਲਜ ਜਾਣਾ ਸੰਭਵ ਨਹੀਂ ਸੀ, ਸੋਚਿਆ ਕੋਈ ਅਜਿਹਾ ਕੌਰਸ ਹੋਵੇ ਜਿਸ ਵਿੱਚ ਨਿੱਤ ਹਾਜਰੀ ਜਰੁਰੀ ਨਾ ਹੋਵੇ। ਇਸ ਲਈ ਉਸ ਨੇ ਕਨੂੰਨ ਦੀ ਪੜ੍ਹਾਈ ਕਰਨ ਦਾ ਮਨ ਬਣਾਇਆ, ਜਿੱਥੇ ਉਹ ਬਾਰ ਦੀ ਪਰੀਖਿਆ ਵਿੱਚ ਅਵਲ ਰਹੀ।