ਵਿਕੀਪੀਡੀਆ:ਚੁਣਿਆ ਹੋਇਆ ਲੇਖ/23 ਫ਼ਰਵਰੀ

ਬਾਈਬਲ
ਬਾਈਬਲ

ਬਾਈਬਲ ਇਸਾਈ ਅਤੇ ਯਹੂਦੀ ਧਰਮ ਦੀ ਧਾਰਮਿਕ ਕਿਤਾਬ ਹੈ। 23 ਫ਼ਰਵਰੀ, 1455 ਨੂੰ ਜੋਹਾਨੇਸ ਗੁਟੇਨਬਰਗ ਨੇ ਦੁਨੀਆ ਦੀ ਪਹਿਲੀ ਪੁਸਤਕ 'ਬਾਈਬਲ' ਦਾ ਪ੍ਰਕਾਸ਼ਨ ਕੀਤਾ। ਯਹੂਦੀ ਧਰਮ ਵਿੱਚ ਬਾਈਬਲ ਨੂੰ 'ਤਨਖ਼' ਜਾਂ 'ਇਬ੍ਰਾਨੀ ਬਾਈਬਲ' ਆਖਿਆ ਜਾਂਦਾ ਹੈ। ਇਸਾਈ ਬਾਈਬਲ ਵਿੱਚ ਤਨਖ਼ ਦੇ ਨਾਲ-ਨਾਲ ਅੰਜੀਲ (ਅਰਥਾਤ ਮੰਗਲ ਸਮਾਚਾਰ) ਅਤੇ ਰਸੂਲਾਂ ਦੀਆਂ ਪੱਤਰੀਆਂ ਵੀ ਹਨ। ਇਬ੍ਰਾਨੀ (ਹੀਬਰੂ) ਤਨਖ਼ ਦੇ 14,000 ਤੋਂ ਵੱਧ ਹੱਥ ਨਾਲ ਲਿਖੇ ਕਲਮੀ ਨੁਸਖ਼ੇ ਇਸ ਵੇਲੇ ਮੌਜੂਦ ਨੇ। ਇਵੇਂ ਹੀ ਸੇਪਤੂਅਗਿੰਤ (ਯੂਨਾਨੀ ਭਾਸ਼ਾ ਵਿੱਚ ਬਾਈਬਲ ਦਾ ਪਹਿਲਾ ਅਨੁਵਾਦ) ਦੇ ਵੀ ਬਥੇਰੇ ਨੁਸਖ਼ੇ ਨੇ। ਨਵੇਂ ਨੇਮ (ਅੰਜੀਲ) ਦੇ ਵੀ 5,300 ਨੁਸਖ਼ੇ ਨੇ। ਯਹੂਦੀਆਂ ਅਤੇ ਈਸਾਈਆਂ ਵਿੱਚ ਬਾਈਬਲ ਦੇ ਸਾਂਝੇ ਹਿੱਸਿਆਂ ਨੂੰ ਇਬ੍ਰਾਨੀ ਬਾਈਬਲ ਆਖੀਦਾ ਹੈ। ਇਹ ਇਸਾ ਮਸੀਹ ਦੇ ਬਾਦ ਦੀ ਹੈ,ਜਿਸ ਨੂਂ ਇਸਾ ਦੇ ਚੇਲਿਆਂ ਨੇ ਲਿਖਿਆ ਸੀ ਇਸ ਦੇ ਵਿੱਚ ਇਸਾ ਯੀਸ਼ੁ ਦੀ ਜਿਵਨੀ,ਓਪਦੇਸ਼ ਅਤੇ ਚੇਲਿਆਂ ਦਾ ਕਮ ਲਿਖੇ ਗਏਂ ਹਨ ਇਸ ਦੀ ਮੁਲਭਾਸ਼ਾਂ ਕੁਝ ਆਰਾਮੀ ਅਤੇ ਜਾਦਾਤਰ ਬੋਲਚਾਲ ਦੀ ਪ੍ਰਾਚੀਨ ਗ੍ਰੀਕ ਸੀ