ਥਾਮਸ ਬੈਬਿੰਗਟਨ ਮੈਕਾਲੇ
ਥਾਮਸ ਬੈਬਿੰਗਟਨ ਮੈਕਾਲੇ

ਥਾਮਸ ਬੈਬਿੰਗਟਨ ਮੈਕਾਲੇ, ਪਹਿਲਾ ਬੈਰਨ ਮੈਕਾਲੇ ਜਾਂ ਲਾਡਰ ਮੈਕਾਲੇ (25 ਅਕਤੂਬਰ 1800 – 28 ਦਸੰਬਰ 1859) ਬਰਤਾਨਵੀ ਇਤਹਾਸਕਾਰ ਅਤੇ ਵ੍ਹਿਗ ਸਿਆਸਤਦਾਨ ਸੀ। ਨਿਬੰਧਕਾਰ ਅਤੇ ਸਮੀਖਿਅਕ ਵਜੋਂ ਉਸਨੇ ਬਰਤਾਨਵੀ ਇਤਹਾਸ ਬਾਰੇ ਦੱਬ ਕੇ ਲਿਖਿਆ। 1834 ਤੋਂ 1838 ਤੱਕ ਉਹ ਭਾਰਤ ਦੀ ਸੁਪਰੀਮ ਕੋਂਸਲ ਵਿੱਚ ਲਾਅ ਮੈਬਰ ਅਤੇ ਲਾਅ ਕਮਿਸ਼ਨ ਦਾ ਪ੍ਰਧਾਨ ਰਿਹਾ। ਪ੍ਰਸਿੱਧ ਦੰਡਵਿਧਾਨ ਗਰੰਥ ਦ ਇੰਡੀਅਨ ਪੀਨਲ ਕੋਡ ਦਾ ਖਰੜਾ ਉਸੇ ਨੇ ਤਿਆਰ ਕੀਤੀ ਸੀ। ਅੰਗਰੇਜ਼ੀ ਨੂੰ ਭਾਰਤ ਦੀ ਸਰਕਾਰੀ ਭਾਸ਼ਾ ਅਤੇ ਸਿੱਖਿਆ ਦਾ ਮਾਧਿਅਮ ਅਤੇ ਯੂਰਪੀ ਸਾਹਿਤ, ਦਰਸ਼ਨ ਅਤੇ ਵਿਗਿਆਨ ਨੂੰ ਭਾਰਤੀ ਸਿੱਖਿਆ ਦਾ ਲਕਸ਼ ਬਣਾਉਣ ਵਿੱਚ ਉਸ ਦਾ ਵੱਡਾ ਹੱਥ ਸੀ।