ਵਿਕੀਪੀਡੀਆ:ਚੁਣਿਆ ਹੋਇਆ ਲੇਖ/27 ਜੂਨ
ਰਾਹੁਲ ਦੇਵ ਬਰਮਨ (27 ਜੂਨ 1939 – 4 ਜਨਵਰੀ 1994) ਹਿੰਦੀ ਫਿਲਮਾਂ ਦੇ ਇੱਕ ਪ੍ਰਸਿੱਧ ਸੰਗੀਤਕਾਰ ਸਨ। ਉਨ੍ਹਾਂ ਨੂੰ ਪੰਚਮ ਜਾਂ ਪੰਚਮਦਾ ਨਾਮ ਨਾਲ ਵੀ ਪੁਕਾਰਿਆ ਜਾਂਦਾ ਸੀ। ਭਾਰਤੀ ਫ਼ਿਲਮ ਜਗਤ ਵਿਚ ‘ਪੰਚਮ ਦਾ’ ਨਾਲ ਮਸ਼ਹੂਰ ਰਾਹੁਲ ਦੇਵ ਬਰਮਨ ਦਾ ਜਨਮ ਮਸ਼ਹੂਰ ਸੰਗੀਤਕਾਰ ਐਸ.ਡੀ ਬਰਮਨ ਦੇ ਘਰ ਤ੍ਰਿਪੁਰਾ ਵਿਖੇ ਉਸ ਦਾ ਜਨਮ 27 ਜੂਨ,1939 ਨੂੰ ਹੋਇਆ ਸੀ। ਪਿਤਾ ਤੋਂ ਵਿਰਾਸਤ ਵਿਚ ਮਿਲੀ ਸੰਗੀਤ ਦੀ ਅਮੋਲਕ ਦਾਤ ਨੂੰ ਆਰ.ਡੀ.ਬਰਮਨ ਨੇ ਬੜੀ ਰੀਝ ਨਾਲ ਸੰਭਾਲਿਆ। ਆਪਣੀ ਅਨੂਠੀ ਸੰਗੀਤਕ ਪ੍ਰਤਿਭਾ ਦੇ ਕਾਰਨ ਉਨ੍ਹਾਂ ਨੂੰ ਸੰਸਾਰ ਦੇ ਸਭ ਤੋਂ ਉੱਤਮ ਸੰਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਸ਼ੈਲੀ ਦੀ ਅੱਜ ਵੀ ਕਈ ਸੰਗੀਤਕਾਰ ਨਕਲ ਕਰਦੇ ਹਨ।