ਵਿਕੀਪੀਡੀਆ:ਚੁਣਿਆ ਹੋਇਆ ਲੇਖ/28 ਜਨਵਰੀ
ਆਲੀਵਾਲ ਦੀ ਲੜਾਈ 28 ਜਨਵਰੀ 1846 ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਆਲੀਵਾਲ ਦੇ ਸਥਾਨ ਤੇ ਲੜੀ ਗਈ। ਇਸ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਹੈਰੀ ਸਮਿਥ ਨੇ ਅਤੇ ਸਿੱਖਾਂ ਦੀ ਰਣਜੋਧ ਸਿੰਘ ਮਜੀਠੀਆ ਨੇ ਕੀਤੀ ਸੀ। ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਅਤੇ ਇਹ ਪਹਿਲੇ ਪਹਿਲੀ ਐਂਗਲੋ-ਸਿੱਖ ਜੰਗ ਵਿੱਚ ਇੱਕ ਮਹੱਤਵਪੂਰਨ ਮੋੜ ਸੀ। ਪਹਿਲੀ ਐਂਗਲੋ ਸਿੱਖ ਜੰਗ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਛੇ ਸਾਲ ਬਾਅਦ ਸ਼ੁਰੂ ਹੋਈ ਸੀ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਰਾਜਕਤਾ ਫੈਲ ਗਈ ਸੀ ਅਤੇ ਅੰਗਰੇਜਾਂ ਨੇ ਆਪਣੀ ਸਰਹੱਦ ਤੇ ਫ਼ੌਜ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਸੀ। ਜੋਸ਼ੀਲੀ ਖ਼ਾਲਸਾ ਫ਼ੌਜ ਨੂੰ ਹਮਲੇ ਲਈ ਉਕਸਾਇਆ ਗਿਆ ਅਤੇ ਉਹਨਾਂ ਨੇ ਆਪਣੇ ਭਰੋਸੇਹੀਣ ਲੀਡਰਾਂ ਦੀ ਅਗਵਾਈ ਵਿੱਚ ਸਤਲੁਜ ਪਾਰ ਅੰਗਰੇਜ਼ਾਂ ੳੁਪੱਰ ਹਮਲਾ ਕਰ ਦਿੱਤਾ।