ਜੇਮਜ਼ ਵਾਟ
ਜੇਮਜ਼ ਵਾਟ

ਜੇਮਸ ਵਾਟ, (30 ਜਨਵਰੀ 1736-19 ਜਨਵਰੀ 1736) ਇੱਕ ਸਕੌਟਿਸ਼ ਕਾਢਕਾਰ ਅਤੇ ਮਕੈਨੀਕਲ ਇੰਜੀਨੀਅਰ ਸੀ। ਉਸ ਨੇ ਭਾਫ਼ ਇੰਜਣ ਵਿੱਚ ਇਕ ਬੁਨਿਆਦੀ ਸੁਧਾਰ ਕੀਤਾ, ਜਿਸ ਨਾਲ ਰੇਲ ਇੰਜਨ ਬਣਾਉਣ ਵਿੱਚ ਸਫਲਤਾ ਮਿਲੀ ਅਤੇ ਪੂਰੀ ਦੁਨੀਆ ਵਿੱਚ ਉਦਯੋਗਕ ਕ੍ਰਾਂਤੀ ਆ ਗਈ। ਜੇਮਸ ਵਾਟ ਦਾ ਜਨਮ ਸਕਾਟਲੈਂਡ ਵਿੱਚ ਕਲਾਇਡ ਨਦੀ ਦੇ ਕੰਡੇ ਸਥਿਤ ਗਰਿਨਾਕ ਨਾਮ ਦੇ ਸਥਾਨ ਵਿੱਚ 19 ਜਨਵਰੀ 1736 ਨੂੰ ਹੋਇਆ ਸੀ। ਉਸਦੇ ਪਿਤਾ ਇੱਕ ਸਫਲ ਬਹੁਧੰਧੀ ਵਿਅਕਤੀ ਸਨ। ਉਹ ਇੱਕ ਸੌਦਾਗਰ ਅਤੇ ਇੱਕ ਸਫਲ ਕਿਸ਼ਤੀਸਾਜ਼ ਅਤੇ ਭਵਨ ਨਿਰਮਾਤਾ ਸਨ। ਜੇਮਸ ਵਾਟ ਨੂੰ ਸ਼ੁਰੂ ਵਿੱਚ ਘਰ ਵਿੱਚ ਹੀ ਉਨ੍ਹਾਂ ਦੀ ਮਾਤਾ ਨੇ ਪੜਾਇਆ। ਕੁੱਝ ਸਮਾਂ ਬਾਅਦ ਉਨ੍ਹਾਂ ਦਾ ਸਕੁਲ ਵਿੱਚ ਦਾਖਿਲਾ ਕਰਵਾ ਦਿੱਤਾ। ਉੱਥੇ ਉਸਨੇ ਲੈਟਿਨ ਅਤੇ ਯੂਨਾਨੀ ਭਾਸ਼ਾਵਾਂ ਦੇ ਇਲਾਵਾ ਹਿਸਾਬ ਵੀ ਪੜ੍ਹਿਆ। ਹਿਸਾਬ ਪੜ੍ਹਦੇ ਵਕਤ ਜੇਮਸ ਦੀ ਹਿਸਾਬ ਵਿੱਚ ਵਿਸ਼ੇਸ਼ ਰੂਚੀ ਹੋ ਗਈ। ਉਸ ਦੇ ਪਿਤਾ ਦੀ ਕਰਮਸ਼ਾਲਾ ਉਸਦੇ ਲਈ ਬਹੁਤ ਲਾਭਦਾਇਕ ਸਿੱਧ ਹੋਈ, ਜਿਥੇ ਜੇਮਸ ਕਿਸ਼ਤੀਆਂ ਦੇ ਹਿੱਸਿਆਂ ਅਤੇ ਔਜ਼ਾਰਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹੋ ਗਿਆ।