ਵਿਕੀਪੀਡੀਆ:ਚੁਣੀ ਹੋਈ ਤਸਵੀਰ/11 ਫ਼ਰਵਰੀ
ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।
ਕੇਸੂ ਇੱਕ ਰੁੱਖ ਹੈ ਜਿਸਦੇ ਫੁੱਲ ਬਹੁਤ ਹੀ ਆਕਰਸ਼ਕ ਹੁੰਦੇ ਹਨ। ਇਸ ਦੇ ਅੱਗ ਵਾਂਗ ਦਗਦੇ ਫੁੱਲਾਂ ਦੇ ਕਾਰਨ ਇਸਨੂੰ ਜੰਗਲ ਦੀ ਅੱਗ ਵੀ ਕਿਹਾ ਜਾਂਦਾ ਹੈ। ਪ੍ਰਾਚੀਨ ਕਾਲ ਤੋਂ ਹੀ ਹੋਲੀ ਦੇ ਰੰਗ ਇਸ ਦੇ ਫੁੱਲਾਂ ਤੋਂ ਤਿਆਰ ਕੀਤੇ ਜਾਂਦੇ ਰਹੇ ਹਨ। ਇਹ ਹਿੰਦ ਉਪਮਹਾਂਦੀਪ ਦੇ ਦੱਖਣ ਪੂਰਬੀ ਏਸ਼ੀਆ ਤੱਕ ਪਾਈ ਜਾਂਦੀ ਬਿਊਟੀਆ ਦੀ ਇੱਕ ਪ੍ਰਜਾਤੀ ਹੈ। ਬਿਊਟੀਆ ਦੀਆਂ ਦੋ ਪ੍ਰਜਾਤੀਆਂ ਹੁੰਦੀਆਂ ਹਨ। ਇੱਕ ਤਾਂ ਲਾਲ ਫੁੱਲਾਂ ਵਾਲੀ ਅਤੇ ਦੂਜਾ ਚਿੱਟੇ ਫੁੱਲਾਂ ਵਾਲੀ। ਲਾਲ ਫੁੱਲਾਂ ਵਾਲੇ ਪਲਾਹ ਦਾ ਵਿਗਿਆਨਕ ਨਾਮ ਬਿਊਟੀਆ ਮੋਨੋਸਪਰਮਾ ਹੈ। ਪੰਜਾਬੀ ਵਿੱਚ ਇਸਨੂੰ ਢੱਕ, ਟੇਸੂ ਜਾਂ ਪਲਾਹ ਵੀ ਕਿਹਾ ਜਾਂਦਾ ਹੈ।
ਤਸਵੀਰ: commons:SumaTagadur
ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ