ਪੰਜਾਬੀ ਵਿਕੀਪੀਡੀਆ ਤੇ ਜੀ ਆਇਆਂ ਨੂੰ!

ਵਿਕੀਪੀਡੀਆ ਕੀ ਹੈ?

ਸੋਧੋ

ਵਿਕੀਪੀਡੀਆ ਇੱਕ ਗਿਆਨਕੋਸ਼ ਹੈ ਜੋ ਕਿ ਇਕੱਠੇ ਹੀ ਕਈ ਸਾਰੇ ਪਾਠਕਾਂ ਦੁਆਰਾ ਮਿਲ ਕੇ ਲਿਖਿਆ ਜਾਂਦਾ ਹੈ। ਇੱਕ ਖ਼ਾਸ ਤਰ੍ਹਾਂ ਦੀ ਵੈੱਬਸਾਈਟ, ਜਿਸ ਨੂੰ ਵਿਕੀ ਆਖਦੇ ਹਨ, ਇਸ ਨੂੰ ਲਿਖਣਾ ਅਸਾਨ ਬਣਾਉਂਦੀ ਹੈ।

ਮੈਂ ਕਿਵੇਂ ਮਦਦ ਕਰਾਂ?

ਸੋਧੋ

ਘਬਰਾਓ ਨਾ, ਵਿਕੀਪੀਡੀਆ ਵਿੱਚ ਹਰ ਕੋਈ ਲਿਖ ਸਕਦਾ ਹੈ। ਤੁਸੀਂ ਤਕਰੀਬਨ ਹਰ ਸਫ਼ੇ ਵਿੱਚ ਲਿਖ ਜਾਂ ਤਬਦੀਲੀ ਕਰ ਸਕਦੇ ਹੋ। ਤਕਰੀਬਨ ਹਰ ਸਫ਼ੇ ਵਿੱਚ - ਇਸ ਲਈ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਬਿਲਕੁਲ ਨਾ ਘਬਰਾਓ। ਜੇ ਕੋਈ ਗ਼ਲਤੀ ਹੁੰਦੀ ਵੀ ਹੈ ਤਾਂ ਉਹ ਬਹੁਤ ਹੀ ਅਸਾਨੀ ਨਾਲ ਠੀਕ ਕੀਤੀ ਜਾ ਸਕਦੀ ਹੈ। ਸੋ ਵਿਕੀਪੀਡੀਆ ਵਿੱਚ ਆਪਣਾ ਯੋਗਦਾਨ ਪਾਉ ਅਤੇ ਇਸ ਦੇ ਨਾਲ ਹੀ ਪੰਜਾਬੀ ਨੂੰ ਇੰਟਰਨੈੱਟ ਤੇ ਅੱਗੇ ਲਿਜਾਣ ਵਿੱਚ ਮਦਦ ਕਰੋ। ਹੋਰ ਜਾਣਕਾਰੀ ਲਈ ਦੇਖੋ: ਵਿਕੀਪੀਡੀਆ:ਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨ