ਵਿਕੀ ਵਿੱਚ ਨਵੇਂ ਪੰਨੇ ਜੋੜਨ ਲਈ ਸਭ ਤੋਂ ਪਹਿਲਾਂ ਖੱਬੇ ਹੱਥ ਸਭ ਤੋਂ ਉੱਪਰ ਦਿੱਤੇ ਹੋਏ ਖੋਜ-ਬਕਸੇ ਵਿੱਚ ਨਵੇਂ ਬਣਾਉਣ ਵਾਲੇ ਲੇਖ ਸਬੰਧੀ ਖੋਜ ਕਰੋ। ਜੇਕਰ ਉਹ ਪੰਨਾ ਵਿਕੀ ਵਿੱਚ ਉਪਲਬਧ ਹੋਵੇਗਾ ਤਾਂ ਓਹੀ ਖੁੱਲੇਗਾ ਪਰੰਤੂ ਜੇਕਰ ਨਾ ਹੋਵੇ ਤਾਂ ਲਾਲ ਰੰਗ ਵਿੱਚ ਉਸ ਲੇਖ ਸਬੰਧੀ, ਖੋਜ ਨਤੀਜੇ ਵਿੱਚ, ਕੜੀ(ਲਿੰਕ) ਆਵੇਗੀ। ਉਸ ਕੜੀ ਉੱਤੇ ਕਲਿੱਕ ਕਰਨ 'ਤੇ ਲੇਖ ਲਿਖਣ ਲਈ ਨਵਾਂ ਪੰਨਾ ਖੁੱਲੇਗਾ। ਇਸ ਪੰਨੇ 'ਤੇ ਹੁਣ ਤੁਸੀਂ ਸੰਪਾਦਨ ਕਰ ਸਕਦੇ ਹੋ।

ਨਵੇਂ ਪੰਨੇ ਸਬੰਧੀ ਸੁਝਾਅ

ਸੋਧੋ
  • ਸਭ ਤੋਂ ਪਹਿਲਾਂ ਜਿਸ ਬਾਰੇ ਲੇਖ ਬਣਾਇਆ ਜਾ ਰਿਹਾ ਹੋਵੇ, ਸ਼ੁਰੂ ਵਿੱਚ ਉਸਦੇ ਨਾਮ ਨੂੰ ਮੋਟਾ (ਬੋਲਡ) ਰੱਖੋ। ਮਿਸਾਲ ਦੇ ਤੌਰ 'ਤੇ ਲੇਖ ਸਚਿਨ ਤੇਂਦੁਲਕਰ ਬਾਰੇ ਹੈ ਤਾਂ ਸ਼ੁਰੂਆਤ ਵਿੱਚ ਉਸਦਾ ਨਾਮ ਕੋਮਿਆਂ(commas) 'ਚ ਲਿਖੋ; ਜਿਵੇਂ ਕਿ
ਇੰਝ ਕਰੋ ਇੰਝ ਪ੍ਰਾਪਤ ਹੋਵੇਗਾ
'''ਸਚਿਨ ਤੇਂਦੁਲਕਰ''' ਕ੍ਰਿਕਟ ਦਾ ਖਿਡਾਰੀ ਹੈ। ਸਚਿਨ ਤੇਂਦੁਲਕਰ ਕ੍ਰਿਕਟ ਦਾ ਖਿਡਾਰੀ ਹੈ।
  • ਸੰਭਵ ਹੋ ਸਕੇ ਤਾਂ ਉਸਦਾ ਬ੍ਰੈਕਟਾਂ ਵਿੱਚ ਮੂਲ ਭਾਸ਼ਾ ਵਿੱਚ ਅਤੇ ਅੰਗਰੇਜ਼ੀ ਵਿੱਚ ਨਾਮ ਵੀ ਲਿਖੋ।
ਜਿਵੇਂ ਕਿ: ਸਚਿਨ ਤੇਂਦੁਲਕਰ (ਅੰਗਰੇਜ਼ੀ: Sachin Tendulkar) ਕ੍ਰਿਕਟ ਦਾ ਖਿਡਾਰੀ ਹੈ।
  • ਇਸ ਤੋਂ ਬਾਅਦ ਵਿਸ਼ੇ ਬਾਰੇ ਸੰਖੇਪ ਵਿੱਚ ਲਿਖੋ। ਵਿਸ਼ੇ ਦੇ ਸਾਰੇ ਮਹੱਤਵਪੂਰਨ ਪਹਿਲੂ ਸਭ ਤੋਂ ਪਹਿਲੇ ਪ੍ਹੈਰਿਆਂ ਵਿੱਚ ਨਿਪਟਾਉਣ ਦੀ ਕੋਸ਼ਿਸ਼ ਕਰੋ।
  • ਵਿਸ਼ੇ ਬਾਰੇ ਪੂਰਾ ਵਿਸਥਾਰ ਸਹਿਤ ਲਿਖਣ ਲਈ ਸਾਰੀ ਜਾਣਕਾਰੀ ਵੱਖ-ਵੱਖ ਉੱਪ-ਸਿਰਲੇਖ ਬਣਾ ਕੇ ਉਨ੍ਹਾਂ ਅਧੀਨ ਲਿਖੋ। ਉੱਪ-ਸਿਰਲੇਖ ਸ਼ਾਮਿਲ ਕਰਨ ਲਈ ਹੇਠ ਦਿੱਤੀ ਸਾਰਣੀ ਦੇਖੋ।
ਉੱਪ-ਸਿਰਲੇਖ ਦੇ ਪੱਧਰ:
=ਪੱਧਰ 1=
==ਪੱਧਰ 2==
===ਪੱਧਰ 3===
====ਪੱਧਰ 4====

ਹੋਰ ਜਾਣਕਾਰੀ ਲਈ ਦੇਖੋ-ਮਦਦ:ਉਪ-ਸਿਰਲੇਖ ਢਾਂਚੇ

  • ਫਿਰ ਵਿਸ਼ੇ ਨਾਲ ਸਬੰਧਤ ਤਸਵੀਰਾਂ ਵੀ ਸ਼ਾਮਿਲ ਕਰ ਦਿਓ, ਜੇਕਰ ਪਹਿਲਾਂ ਉਪਲਬਧ ਹੋਣ। ਜੇਕਰ ਉਪਲਬਧ ਨਾ ਹੋਣ ਤਾਂ ਵਿਕੀ ਕਾਮਨਜ਼ 'ਚੋਂ ਉਧਾਰ ਲੈ ਕੇ ਵਰਤੀਆਂ ਜਾ ਸਕਦੀਆਂ ਹਨ।
ਫਾਈਲਾਂ ਜੋੜਣ ਲਈ ਕੋਡ:
[[ਤਸਵੀਰ:File.png|200px|thumb|left|alt text]]
 [[ਤਸਵੀਰ:File.png]]
 [[ਮੀਡੀਆ:File.ogg]]
  • ਜੇਕਰ ਲੇਖ ਵਿੱਚ ਅੰਕੜੇ ਸ਼ਾਮਿਲ ਕਰਨੇ ਹੋਣ ਤਾਂ ਉਹਨਾਂ ਨੂੰ ਸਾਰਣੀ (ਟੇਬਲ) ਬਣਾ ਕੇ ਪੇਸ਼ ਕੀਤਾ ਜਾ ਸਕਦਾ ਹੈ।
{| class="wikitable"
|-
!ਸਿਰਲੇਖ
|-
|ਸਮੱਗਰੀ
|}

ਨੋਟ: ਜੇਕਰ ਸਧਾਰਨ ਟੇਬਲ ਬਣਾਉਣਾ ਹੋਵੇ ਤਾਂ class ਨੂੰ wikitable ਲਿਖੋ ਪਰ ਜੇਕਰ ਟਿਕਾਉਣ ਵਾਲਾ (sortable) ਟੇਬਲ ਬਣਾਉਣਾ ਹੋਵੇ ਤਾਂ class ਬਦਲ ਕੇ wikitable sortable ਕਰ ਦੇਵੇ।

ਹੋਰ ਜਾਣਕਾਰੀ ਲਈ ਦੇਖੋ: ਮਦਦ:ਟੇਬਲ

  • ਜੇਕਰ ਜਾਣਕਾਰੀ ਕਿਸੇ ਹੋਰ ਸ੍ਰੋਤ ਤੋਂ ਇਕੱਠੀ ਕਰਕੇ ਇੱਥੇ ਲਿਖੀ ਗਈ ਹੋਵੇ ਤਾਂ ਉਸਨੂੰ ਹਵਾਲੇ ਦੇ ਰੂਪ ਵਿੱਚ ਜੋੜੋ।
  • ਵਿਸ਼ੇ ਦੀਆਂ ਜੇਕਰ ਕੋਈ ਬਾਹਰੀ ਕੜੀਆਂ ਵੀ ਹੋਣ ਤਾਂ ਉਨ੍ਹਾਂ ਨੂੰ ਲੇਖ ਲਿਖਣ ਤੋਂ ਬਾਅਦ "ਬਾਹਰੀ ਕੜੀਆਂ" ਉਪ-ਸਿਰਲੇਖ ਬਣਾ ਕੇ ਉਸ ਹੇਠ ਸ਼ਾਮਿਲ ਕੀਤਾ ਜਾ ਸਕਦਾ ਹੈ।