ਵਿਕੀਪੀਡੀਆ:ਪ੍ਰੋਜੈਕਟ ਟਾਈਗਰ 2.0 ਲੇਖ ਲਿਖਣ ਮੁਕਾਬਲਾ
ਪ੍ਰਾਜੈਕਟ GLOW
ਪ੍ਰਾਜੈਕਟ GLOW ਮੁਫਤ ਗਿਆਨ ਵਿਚਲੇ ਪਾੜੇ ਨੂੰ ਖ਼ਤਮ ਕਰਨ ਲਈ ਇੱਕ ਲੇਖ ਲਿਖਣ ਮੁਕਾਬਲਾ ਹੈ। ਇਸ ਪ੍ਰਾਜੈਕਟ ਲਈ ਅਜਿਹੇ ਸੰਪਾਦਕਾਂ ਦੀ ਭਾਲ ਹੈ ਜੋ ਉਨ੍ਹਾਂ ਲੇਖਾਂ ਨੂੰ ਆਪਣੇ ਸਥਾਨਕ ਵਿਕੀਪੀਡੀਆ 'ਤੇ ਬਣਾ ਸਕਣ ਜੋ ਹਾਲੇ ਤੱਕ ਵਿਕੀਪੀਡੀਆ 'ਤੇ ਮੌਜੂਦ ਨਹੀਂ ਹਨ। ਲੇਖ ਲਿਖਣ ਮੁਕਾਬਲੇ ਵਿਚ ਜਿੱਤ ਹਾਸਿਲ ਕਰ ਇਨਾਮ ਹਾਸਿਲ ਕਰੋ। ਕੀ ਇਸ ਵਿਚ ਤੁਸੀਂ ਮਦਦ ਕਰੋਗੇ?
ਮੁਕਾਬਲੇ ਵਿਚ ਇੱਕ ਸੰਪਾਦਕ ਵਜੋਂ ਹਿੱਸਾ ਲੈਣ ਲਈ ਤੁਹਾਨੂੰ ਆਪਣੇ ਆਪ ਨੂੰ ਰਜਿਸਟਰ ਕਰਨਾ ਪਵੇਗਾ।
ਮੁਕਾਬਲੇ ਵਿਚ ਭਾਗ ਲਵੋ
10 ਅਕਤੂਬਰ, 2019, 11:59 PM IST
ਲੇਖ ਸ਼ਾਮਿਲ ਕਰੋ
ਆਪਣੇ ਬਣਾਏ ਲੇਖਾਂ ਨੂੰ ਇੱਥੇ ਸ਼ਾਮਿਲ ਕਰੋ
ਨਿਯਮ
ਸਰੋਤ ਲੋੜਾਂ ਨੂੰ ਪੂਰਾ ਧਿਆਨ ਵਿਚ ਰੱਖਦਿਆਂ ਦਿੱਤੀ ਗਈ ਲੇਖਾਂ ਦੀ ਸੂਚੀ ਵਿਚੋਂ ਲੇਖਾਂ ਨੂੰ ਆਪਣੇ ਸ਼ਬਦਾਂ ਵਿਚ ਨਵੇਂ ਸਿਰੇ ਤੋਂ ਬਣਾਇਆ ਜਾ ਸਕਦਾ ਹੈ , ਅਨੁਵਾਦ ਜਾਂ ਵਾਧਾ ਵੀ ਕਰ ਕੀਤਾ ਜਾ ਸਕਦਾ ਹੈ। ਮੁਕਾਬਲੇ ਦੇ ਤਹਿਤ ਸੰਪਾਦਿਤ ਕੀਤੇ ਹਰ ਲੇਖ ਵਿਚ ਘਟੋ-ਘੱਟ 300 ਸ਼ਬਦ ਅਤੇ 6000 ਬਾਇਟਸ (ਸਰੋਤਾਂ ਦੇ ਨਾਲ) ਹੋਣੇ ਜ਼ਰੂਰੀ ਹਨ।
ਲੇਖਾਂ ਨੂੰ ਬਣਾਉਣ ਅਤੇ ਸਮਗਰੀ ਨੂੰ ਅਪਡੇਟ ਕਰਨ ਲਈ 10 ਅਕਤੂਬਰ 2019, 0:00 ਤੋਂ 15 ਜਨਵਰੀ 2020, 23:59 (IST) ਤੱਕ ਦਾ ਸਮਾਂ ਹੋਵੇਗਾ।
ਇਨਾਮ
ਇਸ ਮੁਕਾਬਲੇ ਦੌਰਾਨ ਭਾਗ ਲੈਣ ਵਾਲੇ ਹਰੇਕ ਭਾਈਚਾਰੇ ਵਿਚੋਂ ਸਭ ਤੋਂ ਵੱਧ ਲੇਖ ਬਣਾਉਣ ਵਾਲੇ ਪਹਿਲੇ ਤਿੰਨ ਸੰਪਾਦਕਾਂ ਨੂੰ ਵਿਅਕਤੀਗਤ ਇਨਾਮ ਦਿੱਤਾ ਜਾਵੇਗਾ। ਪਹਿਲੇ ਤਿੰਨ ਪ੍ਰਤੀਯੋਗੀਆਂ ਲਈ ਇਨਾਮ 3,000, 2,000 ਅਤੇ 1,000 ਰੁਪਏ ਹੋਵੇਗਾ।
ਤਿੰਨ ਮਹੀਨੇ ਦੇ ਇਸ ਲੰਬੇ ਮੁਕਾਬਲੇ ਤੋਂ ਬਾਅਦ, ਜਿਹੜਾ ਭਾਈਚਾਰਾ ਸਭ ਤੋਂ ਜ਼ਿਆਦਾ ਲੇਖ ਬਣਾਵੇਗਾ ਜਾਂ ਲੇਖਾਂ ਦਾ ਵਾਧਾ ਕਰੇਗਾ, ਉਸ ਭਾਈਚਾਰੇ ਨੂੰ ਇੱਕ ਸੰਪਰਦਾਇਕ ਇਨਾਮ ਦਿੱਤਾ ਜਾਵੇਗਾ। ਜੇਤੂ ਭਾਈਚਾਰੇ ਨੂੰ ਇਨਾਮ ਵਜੋਂ ਤਿੰਨ ਰੋਜ਼ਾ ਸਿਖਲਾਈ ਇਵੈਂਟ ਪ੍ਰਦਾਨ ਕੀਤਾ ਜਾਵੇਗਾ।
ਲੇਖ-ਸੂਚੀ
ਸੂਚੀ 'ਚ ਦਰਜ ਕਿਸੇ ਵੀ ਲੇਖ ਨੂੰ ਬਣਾਇਆ ਜਾਂ ਵਧਾਇਆ ਜਾ ਸਕਦਾ ਹੈ।
ਅਕਸਰ ਪੁਛੇ ਜਾਣ ਵਾਲੇ ਸਵਾਲ
ਪ੍ਰਾਜੈਕਟ GLOW ਬਾਰੇ ਹੋਰ ਜਾਣਕਾਰੀ ਦੇਖੋ।