ਵਿਕੀਪੀਡੀਆ:ਵਿੱਦਿਅਕ ਪ੍ਰੋਗਰਾਮ/ਸਿੱਖਿਅਕ
ਪੰਜਾਬ |
ਸਿੱਖਿਅਕਾਂ ਵਾਸਤੇ ਰਿਸੋਰਸ |
---|
ਸ਼ੁਰੂਆਤ ਕਰੋ |
ਰਿਸੋਰਸ |
ਤੁਹਾਡੇ ਵਿਦਿਆਰਥੀਆਂ ਵਾਸਤੇ |
ਮੱਦਦ ਲਓ! |
ਵਿਕੀਪੀਡੀਆ ਵਿੱਦਿਆ ਪ੍ਰੋਗਰਾਮ ਵਿੱਚ ਸ਼ਾਮਿਲ ਹੋਵੋ
ਸੋਧੋ- ਅਪਣੇ ਆਪ ਦੀ ਵਿਕੀਪੀਡੀਆ ਨਾਲ ਜਾਣ-ਪਛਾਣ ਕਰਵਾਓ: ਜਿਹਨਾਂ ਨੇ ਅਪਣੇ ਵਿਦਿਆਰਥੀਆਂ ਨੂੰ ਵਿਕੀਪੀਡੀਆ ਸੰਪਾਦਨ (ਐਡਿਟ) ਕਰਨ ਲਈ ਨਿਯੁਕਤ ਕੀਤਾ ਹੈ, ਉਹਨਾਂ ਨਾਲ ਕੰਮ ਕਰਨ ਦੇ ਅਪਣੇ ਤਜ਼ੁਰਬੇ ਨੂੰ ਵਰਤਦੇ ਹੋਏ, ਅਸੀਂ ਸਿੱਖਿਅਕਾਂ ਵਾਸਤੇ ਇਹ ਔਨਲਾਈਨ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ। ਇਹ ਤੁਹਾਨੂੰ ਵਿਕੀਪੀਡੀਆ-ਸੰਪਾਦਨ ਅਧਾਰ-ਜਾਣਕਾਰੀਆਂ, ਕਲਾਸਰੂਮ ਵਿੱਚ ਵਿਕੀਪੀਡੀਆ ਵਰਤਣ ਲਈ ਨੁਸਖੇ, ਅਤੇ ਕੁੱਝ ਕਲਾਸਰੂਮ ਅਸਾਈਨਮੈਂਟ ਨਮੂਨਿਆਂ ਬਾਰੇ ਜਾਣਕਾਰੀ ਦੇਣਗੇ।
- ਅਪਣੇ ਸਾਧਨਾਂ ਦਾ ਉਪਯੋਗ ਕਰੋ: ਟ੍ਰੇਨਿੰਗ ਵਿੱਚ, ਤੁਸੀਂ ਉੱਪਰਲੇ ਪਾਸੇ 'ਰਿਸੋਰਸ' ਨੋਟਿਸ ਕਰੋਗੇ। ਇੱਥੇ ਤੁਸੀਂ ਸਾਡੇ ਕਦਮ-ਦਰ-ਕਦਮ ਦਿਸ਼ਾ-ਨਿਰਦੇਸ਼ਾਂ ਦੇ ਨਾਲ ਨਾਲ ਅਪਣੇ ਵਿਦਿਆਰਥੀਆਂ ਲਈ ਫਾਇਦੇਮੰਦ ਲਿਖਤਾਂ ਦਾ ਔਨਲਾਈਨ ਵਰਜ਼ਨ ਖੋਜ ਸਕੋਗੇ ।
- ਔਨਲਾਈਨ ਟ੍ਰੇਨਿੰਗ ਦੇ ਅੰਤ ਵਿੱਚ, ਤੁਸੀਂ ਵਿਕੀ ਵਿੱਦਿਆ ਦੇ ਕੋਰਸ ਡੈਸ਼ਬੋਰਡ ਵੱਲ ਲਿਜਾਏ ਜਾਓਗੇ ਜਿੱਥੇ, ਤੁਸੀਂ ਅਪਣੀਆਂ ਵਿਕੀਪੀਡੀਆ ਅਸਾਈਨਮੈਂਟਾਂ ਲਈ ਸਲੇਬਸ ਬਣਾ ਸਕਦੇ ਹੋ ਜੋ ਵਿਕੀਪੀਡੀਆ ਨਾਲ ਪੜਾਉਣ ਵਾਸਤੇ ਸਭ ਤੋਂ ਵਧੀਆ ਅਭਿਆਸ ਨੂੰ ਸ਼ਾਮਿਲ ਕਰਦਾ ਹੈ ਅਤੇ ਤੁਹਾਡੇ ਵਿਅਕਤੀਗਤ ਕੋਰਸ ਦੀਆਂ ਜਰੂਰਤਾਂ ਵੀ ਪੂਰੀਆਂ ਕਰਦਾ ਹੋਵੇਗਾ। ਪ੍ਰਕ੍ਰਿਆ ਦੇ ਅੰਤ ਤੇ, ਤੁਸੀਂ ਅਪਣੀ ਵਿਕੀਪੀਡੀਆ ਅਸਾਈਨਮੈਂਟ ਲਈ ਵਰਤਣ ਲਈ ਤਿਆਰ-ਬਰ-ਤਿਆਰ ਯੋਜਨਾ ਪ੍ਰਾਪਤ ਕਰੋਗੇ ਜਿਸਨੂੰ ਤੁਸੀਂ ਅਪਣੇ ਕੋਰਸ ਸਫ਼ੇ ਉੱਤੇ ਛਾਪ ਸਕਦੇ ਹੋ ।
- ਇੱਕ ਕੋਰਸ ਸਫ਼ਾ ਬਣਾਓ: ਤੁਸੀਂ ਕੋਈ ਕੋਰਸ ਸਫ਼ਾ ਬਣਾਉਣ ਬਾਬਤ ਕੁੱਝ ਮਹੱਤਵਪੂਰਨ ਜਾਣਕਾਰੀ ਵੀ ਦੇਖੋਗੇ । ਕੋਈ ਸਫ਼ਾ ਬਣਾਉਣਾ ਤੁਹਾਨੂੰ ਇਸ ਟਰਮ ਲਈ ਕਲਾਸਾਂ ਦੀ ਸੂਚੀ ਵਿੱਚ ਜੋੜ ਦੇਵੇਗਾ, ਅਤੇ ਇਹ ਤੁਹਾਨੂੰ ਵਿਕੀਪੀਡੀਆ ਉੱਤੇ ਤੁਹਾਡੇ ਵਿਦਿਆਰਥੀਆਂ ਦੇ ਕੰਮ ਉੱਤੇ ਅਸਾਨੀ ਨਾਲ ਨਜ਼ਰ ਰੱਖਣ ਦੀ ਆਗਿਆ ਦੇਵੇਗਾ ।
- ਅਪਣੇ ਕੋਰਸ ਸਫ਼ੇ ਉੱਤੇ ਭਰਤੀ ਕਰਨ ਲਈ ਅਪਣੇ ਵਿਦਿਆਰਥੀ ਪ੍ਰਾਪਤ ਕਰੋ: ਕੋਰਸ ਸਫ਼ਾ ਬਣਾ ਲੈਣ ਤੋਂ ਬਾਦ, ਤਹਾਨੂੰ ਅਪਣੇ ਹਰੇਕ ਓਸ ਵਿਦਿਆਰਥੀ ਤੱਕ ਕੋਰਸ ਸਫ਼ੇ ਦਾ ਲਿੰਕ ਪਹੁੰਚਾ ਦੇਣਾ ਚਾਹੀਦਾ ਹੈ ਜੋ ਵਿਕੀਪੀਡੀਆ ਉੱਤੇ ਐਡਿਟ ਕਰੇਗਾ । ਇਹ ਤੁਹਾਨੂੰ ਤੁਹਾਡੇ ਵਿਦਿਆਰਥੀਆਂ ਦੇ ਕੰਮ ਤੇ ਨਜ਼ਰ ਰੱਖਣ ਦੇ ਵਿਆਕਤੀਗਤ ਤੌਰ ਤੇ ਯੋਗ ਬਣਾਵੇਗਾ ਅਤੇ ਗਤੀਵਿਧੀ ਫੀਡ ਉੱਤੇ ਕਲਿੱਕ ਕਰਨ ਦੁਆਰਾ ਪਿਛਲੇ ਹਫ਼ਤੇ ਤੋਂ ਕੀਤੇ ਉਹਨਾਂ ਦੇ ਐਡਿਟਾਂ ਦਾ ਸਾਰਾ ਸੰਗ੍ਰਹਿ ਦੇਖਣ ਦੇ ਵੀ ਯੋਗ ਬਣਾਵੇਗਾ । ਇਹ ਵਿਕੀਪੀਡੀਆ ਵਿੱਦਿਆ ਸਟਾਫ ਨੂੰ ਟਰਮ ਦੌਰਾਨ ਵਕਤ ਵਕਤ ਤੇ ਤੁਹਾਡੇ ਵਿਦਿਆਰਥੀਆਂ ਨੂੰ ਫੀਡਬੈਕ ਮੁਹੱਈਆ ਕਰਵਾਉਣ ਦੀ ਆਗਿਆ ਵੀ ਦੇਵੇਗਾ ।
ਮੱਦਦ ਪ੍ਰਾਪਤ ਕਰੋ!
ਸੋਧੋ- ਆਮ ਸਹਾਇਤਾ: ਜੇਕਰ ਤੁਹਾਨੂੰ ਕਦੇ ਮੱਦਦ ਚਾਹੀਦੀ ਹੋਵੇ, ਚਾਹੇ ਅਪਣੀਆਂ ਅਸਾਈਨਮੈਂਟਾਂ ਉੱਤੇ ਸੁਝਾਓ, ਐਡਿਟਿੰਗ ਦੌਰਾਨ ਸਵਾਲ, ਜਾਂ ਕੋਈ ਵੀ ਸਹਾਇਤਾ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਵਿੱਦਿਆ ਨੋਟਿਸਬੋਰਡ ਤੇ ਜਾਓ ਅਤੇ ਮੱਦਦ ਵਾਸਤੇ ਸਾਡੇ ਵਲੰਟੀਅਰਾਂ ਨੂੰ ਪੁੱਛਣ ਲਈ ਇੱਕ ਨਵਾਂ ਸੈਕਸ਼ਨ ਬਣਾਓ!
- FAQ: ਜੇਕਰ ਤੁਸੀਂ ਵਿਕੀਪੀਡੀਆ ਵਿੱਦਿਆ ਪ੍ਰੋਗਰਾਮ ਬਾਬਤ ਆਮ ਜਾਣਕਾਰੀ ਚਾਹੁੰਦੇ ਹੋਵੋ ਜਾਂ ਇਹ ਜਾਣਕਾਰੀ ਚਾਹੁੰਦੇ ਹੋਵੋ ਕਿ ਤੁਹਾਡੀ ਕਲਾਸ ਅਸਾਈਨਮੈਂਟ ਵਿਕੀਪੀਡੀਆ ਲਈ ਫਿੱਟ ਹੈ, ਤਾਂ ਕਿਰਪਾ ਕਰਕੇ ਇਹ FAQ ਸਫ਼ਾ ਦੇਖੋ।
- ਆਮ ਦਿਸ਼ਾ-ਨਿਰਦੇਸ਼: ਹੋਰ ਦਿਸ਼ਾ-ਨਿਰਦੇਸ਼ਾਂ ਵਾਸਤੇ ਸਿੱਖਿਅਕਾਂ ਵਾਸਤੇ ਇਹ ਸਲਾਹ ਦੇਖੋ।
ਅਪਣੀ ਅਸਾਈਨਮੈਂਟ ਡਿਜਾਈਨ ਕਰਨੀ
ਸੋਧੋਅਜਿਹੀ ਕੋਈ ਅਸਾਈਨਮੈਂਟ ਕਿਵੇਂ ਡਿਜਾਈਨ ਕੀਤੀ ਜਾਵੇ ਜੋ ਤੁਹਾਡੇ ਵਿਦਿਆਰਥੀਆਂ ਦੀਆਂ ਵਿੱਦਿਅਕ ਜਰੂਰਤਾਂ ਮੁਤਾਬਿਕ ਹੋਵੇ ਜਦੋਂ ਵਿਕੀਪੀਡੀਆ ਨੂੰ ਪੌਜ਼ਟਿਵ ਤੌਰ ਤੇ ਪ੍ਰਭਾਵਿਤ ਕਰਨਾ ਹੋਵੇ? ਪ੍ਰੋਫੈੱਸਰਾਂ, ਵਿਦਿਆਰਥੀਆਂ, ਵਲੰਟੀਅਰਾਂ, ਅਤੇ ਵਿਕੀਪੀਡੀਆ ਐਡੀਟਰਾਂ ਨਾਲ ਕੰਮ ਦੀਆਂ ਛੇ ਟਰਮਾਂ ਤੋਂ ਬਾਦ, ਸਾਡੇ ਪ੍ਰੋਗਰਾਮ ਮੈਂਬਰਾਂ ਨੇ ਉਹਨਾਂ ਪਿਛਲੀਆਂ ਅਸਾਈਨਮੈਂਟਾਂ ਦਾ ਇੱਕ ਸੰਪੂਰਣ ਡਾਟਾਬੇਸ ਕੰਪਾਈਲ ਕੀਤਾ ਹੈ ਜੋ ਰਿਸੋਰਸ ਪ੍ਰੋਫੈੱਸਰ ਬਣਾਉਣ ਅਤੇ ਸਿਰਲੇਖ ਗ੍ਰੇਡਿੰਗ ਲਈ ਵਰਤਦੇ ਰਹੇ ਸਨ। ਕਿਰਪਾ ਕਰਕੇ ਵਿਭਿੰਨ ਅਸਾਈਨਮੈਂਟ ਕਿਸਮਾਂ ਲਈ ਸੁਝਾਵਾਂ ਉੱਤੇ ਕਲਿੱਕ ਕਰੋ।