ਵਿਕੀਪੀਡੀਆ ਗੱਲ-ਬਾਤ:ਵਿਕੀਪੀਡੀਆ ਏਸ਼ੀਆਈ ਮਹੀਨਾ/2018/ਭਾਗ ਲੈਣ ਵਾਲੇ

'1ਹੜ ਆਵੇਗਾ' ਨਾ ਮੈਂ ਕੋਈ ਗਜ਼ਲ ਲਿਖੀ, ਤੇ ਨਾ ਹੀ ਕੋਈ ਨਜ਼ਮ ਲਿਖੀ, ਮੈਂ ਤਾਂ ਸਿਰਫ਼ ਲਿਖੇ ਨੇ, ਦਿਲਾਂ ਦੇ ਜ਼ਜ਼ਬਾਤ ਸੱਜ਼ਣ ਜੀ।

ਨਾਸਤਿਕਾਂ ਨੇ ਮੰਨਿਆ, ਆਸਤਿਕ ਪੈਰੋਕਾਰਾਂ ਨੇ ਨਹੀਂ ਮੰਨਿਆ, ਗੁਰੂਆਂ ਦਾ ਕਹਿਣਾ, ਮਾਨਸ ਕੀ ਏਕ ਜਾਤ ਸੱਜਣ ਜੀ।

ਪੈਰ-ਪੈਰ ਤੇ ਆਲੇ-ਦੁਆਲੇ ਦੁਸ਼ਮਣ ਸਿਰਜ ਲੈਂਦੀ ਹੈ, ਬੜੀ ਬੇਰਸ ਹੁੰਦੀ ਏ, ਸੱਚੇ ਲੋਕਾਂ ਦੀ ਔਕਾਤ ਸੱਜਣ ਦੀ।

ਸਦੀਆਂ ਦੇ ਕਾਲੀ ਰਾਤ ਦੇ ਹਨੇਰਿਆਂ ਚ ਭਟਕ ਰਹੇ ਹਾਂ, ਹੁਣ ਇੰਤਜ਼ਾਰ ਨਹੀਂ ਹੁੰਦਾ, ਛੇਤੀ ਲੈ ਆਉ ਪ੍ਰਭਾਤ ਸੱਜਣ ਜੀ।

ਸਿੱਧੂ' ਇੱਕ ਹੜ ਆਵੇਗਾ, ਜੋ ਟੋਏ-ਟਿੱਬਿਆਂ ਨੂੰ ਹੂੰਝ ਦੇਵੇਗਾ, ਫਿਰ ਉੱਚੇ-ਨੀਵਿਆਂ ਦੀ ਮੁੱਕ ਜਾਣੀ ਹੈ ਬਾਤ ਸੱਜਣ ਜੀ।

2'ਦਰਦਾਂ ਦਾ ਲਾਵਾ' ਮੇਰੀ ਜਿੰਦਗੀ ਵਿੱਚ, ਬਚਪਨ ਤੋਂ ਲੈ ਕੇ ਹੁਣ ਤੱਕ, ਜੋ-ਜੋ ਵੀ ਦਰਦਾਂ ਦੇ, ਜਵਾਲਾਮੁਖੀ ਫੱਟਦੇ ਰਹੇ। ਕਦੇ ਨੈਣਾਂ ਵਿੱਚੋਂ, ਹੰਝੂ ਬਣਕੇ ਵਗੇ ਨਹੀਂ, ਸਿਰਫ਼ ਦਿਲ ਦੇ ਧਰਾਤਲ ਤੇ, ਲਾਵਾ ਬਣ-ਬਣ ਜੰਮਦੇ ਰਹੇ। ਤੇ ਅੱਜ ਓਹੀ, ਲਾਵਾ ਬਣੇ ਦਰਦ ਹੌਲੀ-ਹੌਲੀ, ਲਫਜਾਂ ਦਾ ਰੂਪ ਧਾਰ ਕੇ, ਕੋਰੇ ਸਫਿਆਂ ਤੇ ਕਿਰ ਰਹੇ ਨੇ। ਜਿਉਂ ਹੀ ਇਹ ਕਿਰ ਰਹੇ ਨੇ, ਤਿਉਂ ਹੀ ਦਿਲ ਤੋਂ ਭਾਰ ਘੱਟ ਰਿਹਾ, ਮੈਂ ਹੌਲਾ-ਫੁੱਲ ਹੋ ਰਿਹਾ ਹਾਂ, ਤੇ ਦਿਨ ਵੀ ਚੰਗੇ ਗੁਜਰ ਰਹੇ ਨੇ।]]

ਵਿਕੀਪੀਡੀਆ:ਵਿਕੀਪੀਡੀਆ ਏਸ਼ੀਆਈ ਮਹੀਨਾ/2018/ਭਾਗ ਲੈਣ ਵਾਲੇ ਬਾਰੇ ਗੱਲਬਾਤ ਸ਼ੁਰੂ ਕਰੋ

ਗੱਲਬਾਤ ਸ਼ੁਰੂ ਕਰੋ
ਪ੍ਰੋਜੈਕਟ ਸਫ਼ਾ "ਵਿਕੀਪੀਡੀਆ ਏਸ਼ੀਆਈ ਮਹੀਨਾ/2018/ਭਾਗ ਲੈਣ ਵਾਲੇ" ਉੱਤੇ ਵਾਪਸ ਜਾਓ।