ਵਿਖੰਡਨ (ਮੌਤ ਦਾ ਚਿੰਨ੍ਹ)
ਮੌਤ ਤੋਂ ਕੁਝ ਮਿੰਟਾਂ ਉੱਪਰੰਤ ਹੀ ਰੈਟਿਨਾ ਦੇ ਵੈਸੀਕਲ੍ਜ਼ ਵਿੱਚ ਮੌਜੂਦ ਖੂਨ ਦੇ ਕਾਲਮਾਂ ਵਿੱਚ ਖੂਨ ਦਾ ਵਿਖੰਡਨ ਨਜ਼ਰ ਆਉਂਦਾ ਹੈ ਜੋ ਕਿ ਇੱਕ ਘੰਟੇ ਤੱਕ ਰਹਿੰਦਾ ਹੈ। ਇਹ ਆਮ ਤੌਰ ਤੇ ਇੱਕ ਕਤਾਰ ਵਿੱਚ ਖੜੇ ਟਰੱਕਾਂ ਵਾਂਗ ਨਜ਼ਰ ਆਉਂਦਾ ਹੈ ਅਤੇ ਇਸ ਲਈ ਇਸਨੂੰ ਅੰਗ੍ਰੇਜ਼ੀ ਵਿੱਚ trucking ਕਹਿੰਦੇ ਹਨ। ਇਹ ਰਕਤਚਾਪ ਘੱਟ ਹੋਣ ਕਰ ਕੇ ਪੂਰੇ ਸ਼ਰੀਰ ਵਿੱਚ ਹੁੰਦਾ ਹੈ ਪਰ ਇਸਨੂੰ ਅੱਖਾਂ ਵਿੱਚ ਔਪਥੈਲਮੋਸਕੋਪ ਰਾਹੀਂ ਵੇਖਿਆ ਜਾ ਸਕਦਾ ਹੈ।